More Punjabi Kahaniya  Posts
ਭੁਲੇਖਾ


ਭੁਲੇਖਾ——–
ਜਦੋਂ ਦਾ ਹੱਥਾਂ ਚ ਮੋਬਾਇਲ ਆ ਗਿਆ ਲੈਂਡ ਲਾਈਨ ਤੇ ਖੜਕਦੀ ਘੰਟੀ ਵਲ ਧਿਆਨ ਨੀ ਦੇਈਦਾ। ਬਹੁਤੇ ਫਜ਼ੂਲ ਕੰਮਨੀਆਂ ਦੇ ਜਾਂ ਮਸ਼ਹੂਰੀਆਂ ਦੇ ਫੋਨ ਈ ਹੁੰਦੇ । ਪਰ ਪਹਿਲਾਂ ਦੇ ਵਰਤੇ ਜਾਂਦੇ ਸਰਕਾਰੀ ਅਦਾਰਿਆਂ ਦੇ ਫੋਨ ਕਈ ਵਾਰ ਲੈਂਡਲਾਈਨ ਤੇ ਆਂਦੇ ਆ।
ਅੱਜ ਕੋਲ ਖੜ੍ਹੀ ਨੇ ਚੁੱਕ ਈ ਲਿਆ।
“ਹੈਲੋ! from —-office ,just to remind you that elections are on 15th Oct”
( ਫਲਾਨੇ ਦਫਤਰ ਤੋਂ ਦੱਸਣ ਲਈ ਕਿ ਨਗਰ ਕੌਂਸਲ ਦੀਆਂ ਵੋਟਾਂ 15 ਅਕਤੂਬਰ ਨੂੰ ਪੈਣੀਆਂ)
“Yes! I know”
ਕਹਿਕੇ ਮੈਂ ਰਖਣ ਲੱਗੀ ਸਾਂ, ੳਹ ਫਿਰ ਬੋਲ ਪਈ
“Do you have any recommendations or expectations”
“sorry I could not understand” (ਮੁਆਫ ਕਰਨਾ ਮੈਨੂੰ ਕੁੱਝ ਸਮਝ ਨੀ ਪਈ ) ਮੈ ਕਿਹਾ।
ਮੈਂ ਪਹਿਲੀ ਵਾਰੀ ਵੋਟ ਪਾਣੀ ਸੀ।
ਪੰਜਾਬੀ ਕੁੜੀ ਸੀ ਤੇ ਸਮਝਾਣ ਲਗੀ
“ਮੈਡਮ! ਮੋਰੇ ਕਹਿਣ ਦਾ ਮਤਲਵ ਕਿ...

ਕੋਈ ਸੁਝਾਅ ਦੇਣਾ ਚਾਹੁੰਦੇ ਓ, ਕਿਸੇ ਕਿਸਮ ਦੀ ਸਿਸਟਮ ਚ ਤਬਦੀਲੀ ਚਾਹੁੰਦੇ ਓ ਉਮੀਦਵਾਰ ਤੋਂ?”
ਮੇਰੇ ਮੂੰਹੋ ਆਪ ਮੁਹਾਰੇ ਨਿਕਲ ਗਿਆ
“ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਘੱਟ ਹੋਣੀ ਚਾਹੀਦੀ”
ਉਹ ਹੱਸ ਪਈ ਤੇ ਬੋਲੀ
” ਮੈਡਮ! ਇਹ ਤਾਂ ਇਸ ਦੇਸ਼ ਹੈ ਨੀ। ਕੋਈ ਪਾਰਕਾਂ ਸੜਕਾਂ ਤੇ ਹੋਰ ਸਹੂਲਤਾਂ ਦੀ ਬੇਹਤਰੀ ਦਾ ਸੁਝਾਓ ਦਿਓ”
” ਉਹੋ! ਮੈਂ ਸਮਝਿਆ ਮੈ ਇੰਡੀਆ ਬੈਠੀ ਆਂ”
ਕਹਿਕੇ ਮੈਂ ਫੋਨ ਰੱਖ ਤਾ।
ਨਗਰ ਕੌਂਸਲ ਦੀਆਂ ਚੋਣਾ 15 ਨੂੰ ਆ। ਉਮੀਦਵਾਰਾਂ ਦੇ ਦਫਤਰਾਂ ਤੋਂ ਵਰਕਰ ਵੋਟਰ ਲਿਸਟ ਲੈਕੇ ਮੈਸੇਜ ਛੱਡਕੇ ਅਪੀਲ ਕਰਦੇ ਜਾਂ ਗੱਲ ਕਰ ਲੈਂਦੇ।ਸੁਨੇਹਾ ਉਮੀਦਵਾਰ ਦੇ ਹੱਕ ਚ ਵੋਣ ਪਾਣ ਲਈ ਹੁੰਦਾ। ਇੰਡੀਆਂ ਵਾਂਗ ਘਰੋ ਘਰੀਂ ਜਾਕੇ ਭੀਖ ਮੰਗਦੇ ਨੀ ਵੇਖੇ
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)