ਯੂਨੀਅਨਾਂ ਵਾਲਿਓ ਦੇਖਿਓ ਕਿਤੇ ਧੋਖਾ ਨਾ ਦੇ ਜਾਇਓ!
ਪੰਜਾਬ ਦਾ ਸਿੱਖ ਕਿਸਾਨ ਦਿੱਲੀ ਜਿੱਤਣ ਕਿਸੇ ਕਾਮਰੇਡ ਯੂਨੀਅਨ ਵਾਂਗ ਨਹੀਂ ਆਇਆ। ਉਹ ਇਸ ਤਰਾਂ ਆਇਆ ਹੈ, ਜਿਵੇਂ ਸਭਰਾਵਾਂ ਦੀ ਲੜਾਈ ’ਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਇਆ ਸੀ।
ਜਦੋਂ 51 ਸਾਲ ਦੀ ਉਮਰ ‘ਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਹਾਰਾਣੀ ਜਿੰਦਾਂ ਦੀ ਚਿੱਠੀ ਪੜ੍ਹ ਕੇ ਸਭਰਾਵਾਂ ਦੀ ਲੜਾਈ ‘ਚ ਜਾਣ ਲੱਗਾ ਤਾਂ ਆਪਣੀ ਘਰਵਾਲੀ ਬੀਬੀ ਰੱਖਾਂ ਨਾਲ ਆਖ਼ਰੀ ਵਾਰਤਾਲਾਪ ‘ਚ ਉਹਨਾਂ ਆਪਣੀ ਕਿਰਪਾਨ ਮਿਆਨ ‘ਚੋਂ ਕੱਢ ਕੇ ਨੰਗੀ ਕਰ ਲਈ ਅਤੇ ਖਾਲੀ ਮਿਆਨ ਬੀਬੀ ਜੀ ਨੂੰ ਦੇ ਦਿੱਤੀ।
ਬੀਬੀ ਰੱਖਾਂ ਨੇ ਸਵਾਲ ਕੀਤਾ ਕਿ ਇਸ ਖਾਲੀ ਮਿਆਨ ਨੂੰ ਮੈਂ ਕੀ ਕਰਾਂਗੀ ?
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਜਵਾਬ ਦਿੱਤਾ ਕਿ ਜੇਕਰ ਮੈਂ ਜੰਗ ਜਿੱਤ ਕੇ ਵਾਪਸ ਆ ਗਿਆ ਤਾਂ ਮੈਂ ਜਿੱਤ ਦੀ ਨਿਸ਼ਾਨੀ ਵਜੋਂ ਆਪਣੇ ਆਪ ਇਸ ਮਿਆਨ ‘ਚ ਕਿਰਪਾਨ ਪਾ ਕੇ ਕੰਧ ‘ਤੇ ਟੰਗ ਦਵਾਂਗਾ। ਪਰ ਜੇਕਰ ਅਸੀਂ ਨਾ ਜਿੱਤੇ ਤਾਂ ਮੈਂ ਜੰਗ ਹਾਰ ਕੇ ਵਾਪਸ ਨਹੀਂ ਆਵਾਂਗਾ ਸਗੋਂ ਜੰਗ ਦੇ ਮੈਦਾਨ’ਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂਗਾ। ਤਾਂ ਉਸ ਜੰਗ ਤੋਂ ਬਾਅਦ ਤੁਸੀਂ ਇਹ ਨਹੀਂ ਕਹਿਣਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਹਾਰ ਗਿਆ...
ਹੈ। ਤੁਸੀਂ ਇਹ ਕਹਿਣਾ ਹੈ ਕਿ ਗੁਰੂ ਦਾ ਖਾਲਸਾ ਅੱਜ ਜੰਗ ਦੇ ਮੈਦਾਨ’ਚ ਆਪਣੀ ਕਿਰਪਾਨ ਛੱਡ ਆਇਆ ਅਤੇ ਇਹ ਖਾਲੀ ਮਿਆਨ ਮੇਰੀ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਦਿਖਾਇਓ ਅਤੇ ਵੰਗਾਰ ਪਾਇਓ ਕਿ ਖਾਲਸੇ ਦੀ ਕਿਰਪਾਨ ਸਭਰਾਵਾਂ ਦੇ ਜੰਗ ‘ਚ ਰਹਿ ਗਈ ਹੈ।
ਉਸੇ ਤਰਾਂ ਸਰਦਾਰ ਕਲਵੰਤ ਸਿੰਘ ਦਿੱਲੀ ਜਾਣ ਲੱਗਿਆ ਆਪਣੀ ਘਰਵਾਲੀ ਨੂੰ ਹਾਰ ਖ਼ਰੀਦ ਕੇ ਦੇ ਆਇਆ। ਉਸ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਜੇ ਮੈਂ ਜਿੱਤ ਕੇ ਆਇਆ ਤਾਂ ਜਿੱਤ ਦੀ ਖੁਸ਼ੀ ’ਚ ਇਹ ਹਾਰ ਮੇਰੇ ਗਲ਼ ਪਾਇਓ। ਜੇ ਨਾ ਜਿੱਤਿਆ ਤਾਂ ਫਿਰ ਮੈਂ ਸਰਕਾਰ ਖਿਲਾਫ਼ ਲੜਦਾ ਹੋਇਆ ਸ਼ਹਾਦਤ ਪ੍ਰਾਪਤ ਕਰਾਂਗਾ। ਜਦੋਂ ਮੇਰਾ ਸ਼ਹੀਦੀ ਸਰੂਪ ਘਰ ਆਵੇਗਾ ਤਾਂ ਇਹੀ ਹਾਰ ਉਦੋਂ ਮੇਰੇ ਗਲ ਪਾ ਦਿਉ। ਪਰ ਮੈਂ ਹਾਰ ਕੇ ਵਾਪਸ ਨਹੀੰਂ ਆਵਾਂਗਾ।
ਜਦ ਪੰਜਾਬ ਐਥੇ ਤੱਕ ਆ ਗਿਆ ਤਾਂ ਇੱਥੋਂ ਪਿੱਛੇ ਮੁੜਨਾ ਮੁਸ਼ਕਿਲ ਹੈ। ਇਸ ਗੱਲ ਦਾ ਖਿਆਲ ਰੱਖਿਓ। ਪੰਜਾਬ ਲਈ ਇਹ ਲੜਾਈ “ਸਭਰਾਵਾਂ” ਦੀ ਲੜਾਈ ਹੀ ਹੈ।
– ਸਤਵੰਤ ਸਿੰਘ