More Punjabi Kahaniya  Posts
ਲਾਕ ਡਾਊਨ ਰਗੜੇਗਾ


ਕਿਰਤੀ ਵਰਗ ਨੂੰ ਕਰੋਨਾ ਨਹੀਂ ਲਾਕ ਡਾਊਨ ਰਗੜੇਗਾ
ਹੋ ਸਕਦਾ ਮੇਰਾ ਲਿਖਿਆ ਗ਼ਲਤ ਹੋਵੇ, ਅੱਜ 5 ਵਜੇ ਸ਼ੁਰੂ ਹੋਏ ਲਾਕ ਡਾਊਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਗ਼ਰੀਬ ਸਬਜ਼ੀ ਦੀਆਂ ਰੇਹੜੀਆਂ ਵਾਲੇ ਗੋਲਗੱਪੇ ਟਿੱਕੀਆਂ ਜਾਂ ਹੋਰ ਨਿੱਕੇ ਨਿੱਕੇ ਕੰਮ ਕਰ ਆਪਣਾ ਅਤੇ ਬੱਚਿਆਂ ਦਾ ਪੇਟ ਭਰਨ ਵਾਲੇ ਸਰਕਾਰੀ ਸਖ਼ਤੀ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹਨ, ਜਿਹੜੇ ਕ੍ਰੋਨੇ ਨਾਲ ਤਾਂ ਹੋ ਸਕਦਾ ਨਾ ਮਰਦੇ ਪਰ ਆਹ ਸਰਕਾਰੀ ਕਰੋਨਾ ਸਖ਼ਤੀ ਉਹਨਾਂ ਦੀ ਸੰਘੀ ਚ ਸਾਹ ਜ਼ਰੂਰ ਕਰੇਗੀ। ਇਹ ਰੇਹੜੀਆਂ ਵਾਲੇ ਉਹ ਹਨ ਜੋ ਹਰ ਰੋਜ ਫ਼ੂਡ ਤਿਆਰ ਕਰਕੇ ਵੇਚ ਵੱਟ ਕੇ ਆਪਣੇ ਨਿੱਕੇ ਨਿੱਕੇ ਸੁਪਨੇ ਸਜਾਉਂਦੇ ਹਨ ਆਪਣੇ ਟੱਬਰ ਪਾਲਦੇ ਹਨ, ਮੇਰਾ ਗਵਾਂਢੀ ਗੋਲਗੱਪੇ ਤੇ ਟਿੱਕੀ ਦੀ ਰੇਹੜੀ ਲਗਾਉਂਦਾ ਹੈ ਉਸ ਰੇਹੜੀ ਤੇ ਵਿਕਣ ਵਾਲੇ ਸਮਾਨ ਨੂੰ ਉਸਦੀ ਬੀਵੀ ਬੱਚੇ ਬੜੇ ਚਾਅ ਨਾਲ ਤਿਆਰ ਕਰਦੇ ਹਨ ਤਾਂ ਕਿ ਉਹ ਸਮਾਨ ਵੇਚਿਆ ਜਾ ਸਕੇ ਤੇ ਘਰ ਪਰਿਵਾਰ ਵਾਸਤੇ ਜ਼ਰੂਰੀ ਖਾਦ ਪਦਾਰਥ, ਪਹਿਨਣ ਲਈ ਕੱਪੜੇ ਬਿਜਲੀ ਬਿੱਲ ਭਰਿਆ ਜਾ ਸਕੇ। ਕਦੇ ਕਦੇ ਸੋਚਾਂ ਦੀ ਲੜੀ...

ਬੜੀ ਲੰਬੀ ਹੋ ਜਾਂਦੀ ਐ। ਅੱਜ ਉਹ ਯੂ ਪੀ ਨਿਵਾਸੀ ਰੇਹੜੀ ਤੇ ਨਹੀਂ ਸੀ ਤਾਂ ਰੇਹੜੀ ਤੇ ਆਏ ਨਵੇਂ ਮਾਲਕ ਨੂੰ ਪੁੱਛਿਆ ਵੀ ਦੂਸਰਾ ਬਾਈ ਕਿੱਥੇ ਆ ਉਹ ਕਹਿੰਦਾ ਜੀ ਉਹ ਪਿੰਡ ਗਿਆ ਪਰਿਵਾਰ ਸਮੇਤ ਮੈਂ ਇਕੱਲਾ ਹੀ ਹਾਂ ਏਥੇ। ਇਸ ਦਾ ਮਤਲਬ ਇਹ ਹੋਇਆ ਵੀ ਲੋਕਾਂ ਦੇ ਮਨਾਂ ਚ ਪਿਛਲੇ ਲਾਕ ਡਾਊਨ ਨੇ ਡਰ ਹੀ ਐਨਾ ਪੈਦਾ ਕਰ ਦਿੱਤਾ ਕਿ ਲੋਕ ਕਰੋਨੇ ਤੋਂ ਵੀ ਪਹਿਲਾਂ ਲਾਕ ਡਾਊਨ ਦਾ ਨਾਮ ਸੁਣ ਕੇ ਤਰਿਹ ਜਾਂਦੇ ਨੇਂ। ac ਕਮਰਿਆਂ ਚ ਬੈਠ ਕੇ ਬਣਾਈਆਂ ਸਰਕਾਰੀ ਨੀਤੀਆਂ ਹਰ ਤਰ੍ਹਾਂ ਦੇ ਕਿਰਤੀ ਵਰਗ ਨੂੰ ਫਾਹੇ ਟੰਗਣਗੀਆਂ। ਆਉਣ ਵਾਲੇ ਸਮੇਂ ਵਿੱਚ ਹੱਥੀਂ ਕੰਮ ਕਰਨ ਵਾਲਾ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਸ਼ਾਪਿੰਗ ਮਾਲਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਵੇਗਾ ਜੋ ਭਾਰਤ ਲਈ ਬਦਸ਼ਗਨੀ ਵਾਂਗ ਹੋਵੇਗਾ।
(ਮਿੰਟੂ ਖੁਰਮੀ ਹਿੰਮਤਪੁਰਾ)

...
...



Related Posts

Leave a Reply

Your email address will not be published. Required fields are marked *

One Comment on “ਲਾਕ ਡਾਊਨ ਰਗੜੇਗਾ”

  • ਸਹੀ ਗੱਲ ਤੁਹਾਡੀ ਇਹ ਸਬ ਹੀ ਹੋਣਾ ਹੁਣ ਅੱਗੇ ਅੱਗੇ , ਬਹੁਤ ਮਾੜਾ ਟਾਈਮ ਆਉਣ ਵਾਲਾ ਹੈ ਵਾਹਿਗੁਰੂ ਜੀ ਸਬ ਤੇ ਮੇਹਰ ਕਰੋ🙏🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)