ਪਹਿਲਾ ਪਿਆਰ = ਏਹ ਬਿਲਕੁੱਲ ਸੱਚ ਗੱਲ ਹੈ ਕੀ ਪਹਿਲਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਪਰ ਪਹਿਲਾ ਪਿਆਰ ਕਿਸੇ ਨੂੰ ਵੀ ਨਈ ਭੁੱਲਦਾ।ਭਾਵੇਂ ਇਕਤਰਫਾ ਹੋਵੇ। ਹਰੇਕ ਨੂੰ ਅਪਣੀ ਪਿਆਰ ਕਹਾਣੀ ਹਮੇਸ਼ਾ ਯਾਦ ਰਹਿੰਦੀ ਏ। ਜਦੋ ਮੈ ਦਸਵੀ ਕਲਾਸ ਵਿੱਚ ਪੜਦਾ ਸੀ। ਉਸ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਤੋਂ ਕੁੱਝ ਸੱਤ ਕਿਲੋਮੀਟਰ ਦੀ ਦੂਰੀ ਤੇ ਮੇਰਾ ਸਕੂਲ ਸੀ। ਨੋੰਵੀ ਕਲਾਸ ਵਿੱਚ ਤਾਂ ਮੈ ਤੇ ਮੇਰੇ ਦੋਸਤ ਸਾਈਕਲ ਤੇ ਸਕੂਲ ਜਾਂਦੇ ਸੀ। ਪਰ ਸਕੂਲ ਥੋੜ੍ਹਾ ਦੂਰ ਹੋਣ ਕਾਰਨ ਮੈ ਤੇ ਮੇਰੇ ਦੋਸਤ ਸਕੂਲ ਵੈਨ ਵਿੱਚ ਸਕੂਲ ਜਾਣ ਲੱਗੇ। ਮੈ ਜਦੋ ਪਹਿਲੇ ਦਿਨ ਸਕੂਲ ਵੈਨ ਵਿੱਚ ਸਕੂਲ ਤੋ ਘਰ ਆਉਣ ਲਈ ਵੈਨ ਵਿੱਚ ਚੜਨ ਲੱਗਾ ਤਾਂ ਸਕੂਲ ਬਸ ਪੂਰੀ ਭਰੀ ਹੋਈ ਸੀ। ਮੈ ਵੀ ਵਿੱਚ ਜਾ ਕੇ ਖੜ੍ਹ ਗਿਆ। ਤਾਂ ਉਸ ਸਮੇਂ ਇੱਕ ਕੁੜੀ ਮੇਰੇ ਨਾਲ ਖੜੀ ਸੀ। ਪਹਿਲਾ ਉਸ ਨੂੰ ਕਦੇ ਮੈ ਸਕੂਲ ਨਹੀਂ ਦੇਖਿਆ ਸੀ ਮੈਂਨੂੰ ਲਗਾ ਕੀ ਨਿਊ admisation ਹੋਣੀ ਏ। ਪਹਿਲਾ ਤਾਂ ਮੈ ਚੁੱਪ ਚਾਪ ਖੜਾ ਰਿਹਾ। ਬਾਹਦ ਵਿੱਚ ਕੁੱਝ ਗੱਲਾਂ ਕਰਨ ਲੱਗੇ। ਮੈ ਬੜਾ ਸ਼ਰਮੀਲਾ ਸੀ।ਮੈਂਨੂੰ ਪਤਾ ਨੀ ਕਿਉ ਸੰਗ ਜਿਹੀ boht ਲੱਗਦੀ ਸੀ। ਪਰ ਉਸ ਦਿਨ ਮੈ ਸਕੂਲ ਬਸ ਵਿੱਚ ਗੱਲਾਂ ਕਰੀ ਗਿਆ। ਪਰ ਉਸ ਕੁੜੀ ਨਾਲ ਮੇਰੀ ਕੋਈ ਗੱਲ ਨ੍ਹੀ ਹੋਈ। ਉਹ ਕੁੜੀ ਮੇਰੇ ਨਾਲ਼ ਗੱਲ ਕਰੇ ਮੈ ਏਸ ਕਰਕੇ ਹੀ ਬਸ ਵਿੱਚ ਬੋਲਦਾ ਸੀ। ਮੈ ਬਸ ਵਿੱਚ ਉਸ ਵੱਲ ਹੀ ਦੇਖੀ ਗਿਆ। ਜਦੋ ਮੈ ਘਰ ਗਿਆ ਮੇਰੀਆ ਅੱਖਾ ਸਾਹਮਣੇ ਉਹ ਕੁੜੀ ਆਈ ਗਈ। ਅੱਗੇ ਸਕੂਲ ਜਾਣ ਨੂੰ ਮੇਰਾ ਦਿਲ ਨੀ ਸੀ ਕਰਦਾ ਪਰ ਉਸ ਦਿਨ ਮੈ ਸਵੇਰ ਦਾ ਇੰਤਜਾਰ ਕਰਦਾ ਸੀ ਕਦੋਂ ਸਕੂਲ ਜਾਈਏ। ਸਕੂਲ ਗਿਆ ਤਾਂ ਉਸ ਕੁੜੀ ਦਾ ਨਾਮ ਪਤਾ ਲੱਗਿਆ। ਮੈਂਨੂੰ ਉਸਦਾ ਨਾਮ ਬਹੁਤ vadia ਲੱਗਾ। ਉਸਦਾ ਨਾਮ ਸੀ ਜੱਨਤ। ਦਿਨ ਵਿਤ ਦੇ ਗੇ ਪਰ ਉਸ ਨਾਲ ਕੋਈ ਗੱਲ ਨਾ ਹੋਈ। ਮੈ ਵੀ ਉਸ ਨੂੰ ਕਦੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਪਿੰਡ ਦੀ ਕੁੜੀ ਉਸਦੀ ਕਲਾਸ ਵਿੱਚ ਪੜਦੀ ਸੀ ਤੇ ਉਸ ਕੁੜੀ ਦਾ ਭਰਾ ਮੇਰੇ ਪਿੰਡ ਦਾ ਮੁੰਡਾ ਮੇਰਾ ਦੋਸਤ ਸੀ। ਉਹ ਮੇਰੇ ਨਾਲ ਪਰੜਾ ਸੀ। ਮੈ ਤੇ ਮੇਰਾ ਦੋਸਤ ਟਿਫਨ ਲੈਣ ਲਈ ਉਸਦੀ ਕਲਾਸ ਵਿੱਚ ਗਏ। ਮੇਰੇ ਦੋਸਤ ਨੇ ਅਪਣੀ ਭੈਣ ਤੋ ਟਿਫਨ ਲੈ ਲਿਆ। ਮੈ ਚੁੱਪ ਖੜਾ ਸੀ। ਜੱਨਤ ਵੀ ਉਸ ਟਾਈਮ ਉਥੇ ਬੈਠੀ ਸੀ। ਮੈ ਉਸ ਵਲ ਦੇਖੀ ਗਿਆ। ਪਰ ਕੁੱਝ ਬੋਲਿਆ ਨਹੀਂ। ਹੁਣ ਹਰ ਰੋਜ ਮੈ ਉਸਦੀ ਕਲਾਸ ਵਿੱਚ ਜਾਣ ਲੱਗਾ। ਉਹ ਕੁੜੀ ਮੈਂਨੂੰ boht ਚੰਗੀ ਲੱਗਣ ਲੱਗੀ। ਮੈ ਸਾਰਾ ਦਿਨ ਉਸ ਵਾਰੇ ਹੀ ਸੋਚੀ ਜਾਣਾ। ਇਕ ਦਿਨ ਮੈ ਬੀਮਾਰ ਹੋ ਗਿਆ ਤੇ ਦੋ ਦਿਨ ਸਕੂਲ ਨਹੀਂ ਗਿਆ। ਜਿਸ ਦਿਨ ਮੈ ਸਕੂਲ ਗਿਆ ਤਾਂ ਮੈਂਨੂੰ ਮੇਰੇ ਦੋਸਤ ਜਤਿਨ ਦੀ ਭੈਣ ਨੇ ਦੱਸਿਆ ਕੀ ਜੱਨਤ ਤੇਰੇ ਵਾਰੇ ਪੁਛਦੀ ਸੀ ਕੇ ਅਕਾਸ਼ ਕਿਉ ਨੀ ਆਇਆ ਅੱਜ। ਏਹ ਸੁਣ ਕੇ ਮੈ ਹਰਾਣ ਰਹਿ ਗਿਆ। ਤੇ ਅੰਦਰੋ ਅੰਦਰੀ boht ਖੁਸ਼ ਹੋਇਆ। ਜਦੋ ਮੈ (ਜੱਨਤ) ਉਸਦੀ ਕਲਾਸ ਵਿੱਚ ਗਿਆ ਉਸਨੇ ਮੈਂਨੂੰ ਬੁਲਾਇਆ ਕੇ ਕਿੱਦਾਂ ਹੁਣ। ਮੈ ਕਿਹਾ ਠੀਕ ਐ। ਤੁਸੀਂ ਦਸੋ। kehdi vadia ਸਭ। ਉਸ ਦਿਨ ਤੋਂ ਥੋੜ੍ਹੀ bhot ਗੱਲ ਉਸ ਨਾਲ ਹੋਣ ਲੱਗੀ। ਉਸਨੇ ਮੈਂਨੂੰ ਦੱਸਿਆ ਕੀ ਜਦੋ ਆਪਾਂ ਪਹਿਲੀ ਵਾਰ ਸਕੂਲ ਬਸ ਵਿੱਚ ਮਿਲੇ ਸੀ ਮੈਂਨੂੰ ਉਸ ਟਾਈਮ tuse ਬੜੇ...
ਸ਼ਰੀਫ਼ ਤੇ ਸ਼ਰਮੀਲੇ ਜਿਹੇ ਲੱਗੇ। ਉਸ ਦਿਨ ਤੋ ਮੈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਸੀ ਏਹ ਸਭ ਸੁਣ ਕੇ ਮੈ ਬੜਾ ਹਰਾਣ ਜਿਹਾ ਹੋਇਆ। ਮੈ ਵੀ ਉਸ ਦਿਨ ਤੋ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ। ਪਰ ਮੈ ਡਰਦੇ ਨੇ ਕੀਤੀ ਨੀ। ਮੈਂਨੂੰ ਸ਼ਾਇਰੀ ਲਿਖਣ ਦਾ ਸ਼ੌਕ ਜਿਹਾ ਪੈ ਗਿਆ। ਮੈ ਕਾਪੀ ਉਤੇ ਸ਼ੇਅਰ ਲਿਖਦਾ ਸੀ ਇਕ ਦਿਨ ਸਾਡੇ ਬਸਤੇ ਪ੍ਰਿੰਸਿਪਲ ਮੈਡਮ ਚੈਕ ਕਰਨ ਲੱਗੀ। ਮੈਂਨੂੰ ਯਾਦ ਨਹੀਂ ਸੀ ਕਿ ਮੈ ਕਾਪੀ ਤੇ ਸ਼ੇਅਰ ਲਿਖੇ ਏ। ਬਸਤਾ ਚੈਕ ਕਰਦੇ ਮੈਡਮ ਨੇ ਉਹ ਸ਼ੇਅਰ ਪੜ੍ਹ ਲੈ ਤੇ ਕਾਪੀ office ਵਿੱਚ ਲੈ ਗਈ। ਮੇਰੀ ਬੜੀ ਕਲਾਸ ਲੱਗੀ ਉਸ ਦਿਨ ਮੈਡਮ kehdi ਕਿਸ ਨੂੰ ਦੇਣੇ ਏਹ ਗਾਂਣੇ ਮੈ ਕਿਹਾ ਕਿਸੇ ਨੂੰ ਨਹੀਂ ਏਹ ਤਾਂ ਜੀ vaise ਹੀ ਲਿਖੇ ਏ। ਮੈਡਮ ਨੇ ਮੇਰੇ ਘਰੇ ਫੋਨ ਕਰ ਦਿੱਤਾ। ਘਰ ਜਾਦੇ ਸਾਰ ਹੀ ਮੰਮੀ ਤੋ ਗਾਲਾਂ ਪਈਆਂ। ਮੈ ਕਿਹਾ ਕੀ ਉਹ ਸ਼ੇਅਰ ਪੜ੍ਹ ਕੇ ਦੇਖੋ ਕੁੱਝ ਗ਼ਲਤ ਤਾਂ ਲਿਖਿਆ ਹੀ ਨੀ। ਮੈਂ ਸਕੂਲ ਗਿਆ ਤਾਂ ਮੈਂਨੂੰ ਬੜੀ ਸੰਗ ਜਿਹੀ ਲੱਗੀ। ਸਾਡੇ ਸਕੂਲ ਦੇ ਮੈਡਮ ਬੜੇ ਸਖਤ ਜਿਹੇ ਸੀ। ਕੋਈ ਮੁੰਡਾ ਕੁੜੀ ਆਪਸ ਚ ਗੱਲ ਨਹੀਂ ਸੀ ਕਰ ਸਕਦੇ। ਮੈ ਤੇ ਜੱਨਤ vadia ਦੋਸਤ ਬਣ ਚੁੱਕੇ ਸੀ। ਮੈਂ ਉਸਨੂੰ ਖੋਣਾ ਨਹੀਂ ਚਾਹੁੰਦਾ ਸੀ । ਜੱਨਤ ਦੀ ਕਲਾਸ ਦੇ ਤਿੰਨ ਚਾਰ ਮੁੰਡਿਆਂ ਨੇ ਜੱਨਤ ਨੂੰ parpose ਕਰ ਦਿੱਤਾ ਸੀ। ਉਸਨੇ ਉਨਾ ਨੂੰ ਨਾ ਕਰ ਦਿੱਤੀ ਸੀ। ਮੈਂਨੂੰ boht ਡਰ ਲੱਗਦਾ ਸੀ। ਉਸ (ਜੱਨਤ) ਨਾਲ ਗੱਲ ਘੱਟ ਹੁੰਦੀ ਸੀ ਮੈਡਮ ਦੇ ਡਰ ਤੋ। ਜੇ ਸਾਡੀ class ਬਾਹਰ ਧੁੱਪ ਚ ਲੱਗਦੀ ਸੀ ਤਾਂ ਅਸੀ ਇਕ ਦੂਜੇ ਨੂੰ ਈਸ਼ਾਰੇ ਕਰੀ ਜਾਣੇ ਸਾਡੀ ਗੱਲ ਬਸ ਈਸ਼ਾਰਿਆ ਵਿੱਚ ਹੀ ਹੁੰਦੀ ਸੀ। ਬਾਹਰਵੀਂ ਕਲਾਸ ਵਿੱਚ ਹੋ ਗੇ। ਮੈ ਜੱਨਤ ਨੂੰ ਅਪਣੇ ਦਿਲ ਦੀ ਗੱਲ ਨਹੀਂ ਦਸੀ। ਮੈਂਨੂੰ ਪਤਾ ਸੀ ਕਿ ਜੱਨਤ ਵੀ ਮੈਂਨੂੰ ਪਸੰਦ ਕਰਦੀ ਏ। ਇਕ ਦਿਨ ਮੈ ਉਸ ਨਾਲ ਗੱਲ ਕਰਨੀ ਚਾਹੀ ਪਰ ਹਿੰਮਤ ਨਾ ਪਈ । ਮੈਂਨੂੰ ਥੋੜ੍ਹਾ ਡਰ ਲੱਗਾ। ਮੈ ਰੱਬ ਤੋ ਜੱਨਤ ਨੂੰ ਪਾਉਣ ਲਈ ਦੁਆਵਾਂ ਮੰਗਦਾ ਸੀ । ਅਸੀ ਇਕ ਦੂਜੇ ਨਾਲ ਬੜਾ ਮਜ਼ਾਕ ਕਰਦੇ ਸੀ। ਪਰ ਦਿਲ ਦੀ ਗੱਲ ਕਰਨ ਲਈ ਹਿੰਮਤ ਨਾ ਪਈ। ਕਿਹਦੇ ਨੇ ਸੱਚੀ ਮਹੋਬਤ ਤਾ ਇਸ਼ਾਰਿਆਂ ਚ ਹੀ ਖ਼ਤਮ ਹੋ ਜਾਂਦੀ ਐ। ਸਾਡੀ ਮਹੋਬਤ ਵੀ ਬਸ ਈਸ਼ਾਰਿਆ ਚ ਹੀ ਖ਼ਤਮ ਹੋ ਗਈ। 2 ਸਾਲ ਤੋਂ ਵੱਧ ਸਮਾ ਹੋ ਗਿਆ ਮੈ ਕਦੀ ਜੱਨਤ ਨੂੰ ਦੇਖਿਆ ਤੱਕ ਨਹੀਂ। ਪਰ ਮੈਨੂੰ ਅੱਜ ਵੀ ਉਹ ਹੱਸਦੀ ਹੋਈ ਦਿਖਾਈ ਦਿੰਦੀ ਐ। ਉਹ ਤਾਂ ਸ਼ਾਇਦ ਕਿਸੇ ਹੋਰ ਦੀ ਹੋ ਗਈ ਹੋਣੀ ਏ ਪਰ ਮੇਨੂੰ ਕਿਸੇ ਕੁੜੀ ਨਾਲ ਗੱਲ ਤੱਕ ਨੀ ਕਰਨੀ ਆਉਂਦੀ। ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਗਲਤੀ ਮੇਰੀ ਸੀ ਕਿ ਮੈ ਉਸ ਨਾਲ ਦਿਲ ਦੀ ਗੱਲ share ਨੀ ਕੀਤੀ।
ਜਿਵੇਂ ਛੋਟਾ ਬੱਚਾ ਖਿਡੌਣਾ ਕੋਈ ਰੋ ਕੇ ਲੈ ਗਿਆ
ਓ ਵੇ ਹੀ ਰੱਬ ਉਹ ਨੂੰ ਮੇਰੇ ਤੋ ਖੋ ਕੇ ਲੈ ਗਿਆ
Writer = Akashthind
Instagram = akashthind123
Story kive di lagi jrur dsna.
Thanks.