More Punjabi Kahaniya  Posts
ਕਿਸਾਨ ਏਕਤਾ ਜਿੰਦਾਬਾਦ


ਸਭ ਤੋ ਪਹਿਲਾ ਮੈ ਸਾਰੇ ਕਿਸਾਨ ਵੀਰਾ ਤੇ ਕਿਸਾਨ ਅੰਦੋਲਨ ਵਿੱਚ ਸਾਮਿਲ ਹੋਏ ਵੀਰਾ ਬੀਬੀਆ ਭੈਣਾ ਬੱਚਿਆ ਨੂੰ ਪਰਨਾਮ ਕਰਦਾ ਜਿਹੜਾ ਉਹਨਾ ਨੇ ਇਤਹਾਸ ਲਿਖਿਆ ਨੀ ਸਾਨੂੰ ਦਿਖਿਆ ।ਜਿਵੇ ਕਹਿੰਦੇ ਆ 47 ਦੇਖੀ ਦਾਦੇ ਨੇ ਤੇ 84 ਦੇਖੀ ਬਾਪੂ ਨੇ 2020 ਦੇਖਣੀ ਨੀ ਦਖਾਉਣੀ ਆ ।ਹਾ ਵੀਰੋ ਨਾ ਤਾ ਇਹਡਾ ਅੰਦੋਲਨ ਮੈ ਦੇਖਿਆ ਨਾ ਹੀ ਆਉਣ ਵਾਲੀਆ ਸਦੀਆ ਚ ਕਿਸੇ ਨੇ ਦੇਖਣਾ ਕਿਉਕਿ ਏਸ ਤੋ ਵੱਧ ਜਾਗਰਿਤੀ ਮੈਨੂੰ ਲੱਗਦਾ ਪੰਜਾਬੀਆ ਚ ਆ ਹੀ ਨੀ ਸਕਦੀ ਜਿਸ ਤਰਾ ਸਾਡੀਆ ਜਥੇਬੰਦੀਆ ਨੇ ਨੌਜਵਾਨ ਖੂਨ ਨੂੰ ਸੰਭਾਲ ਕੇ ਰੱਖਿਆ ਤੇ ਕੰਮ ਲੈਣ ਵੇਲੇ ਲਿਆ ਬੇਮਸਾਲ ਜੋੜ ਬਣਿਆ ਬਜੁਰਗਾ ਦਾ ਤੇ ਨੌਜਵਾਨਾ ਦਾ ਏਸ ਤੋ ਵੱਧ ਏਕਾ ਨੀ ਬਣ ਸਕਦਾ ।
ਬਾਈ ਜਿਵੇ ਧਰਨੇ ਤੇ ਆਏ ਵਰਿੰਦਰ ਘੁਮਾਨ ਨੇ ਕਿਹਾ ਯਾਰ ਮੈ ਕੋਈ ਬਾਹਲਾ ਵੱਡਾ ਬੁਲਾਰਾ ਤਾ ਨਹੀ ਮੈਨੂੰ ਜਿਆਦੇ ਭਾਸਣ ਤਾ ਨੀ ਦੇਣਾ ਆਉਦਾ ਪਰ ਮੈ ਕਿਸਾਨ ਏਕਤਾ ਨੂੰ ਸਲਾਮ ਕਰਦਾ ਤੇ ਬਾਅਦ ਚ ਕਹਿੰਦਾ ਜੇ ਭਾਰ ਭੂਰ ਚਕਾਉਣਾ ਹੋਇਆ ਤਾ ਦੱਸ ਦਿਉ ਬਾਈ ਉਹਨੇ ਸਹੀ ਕਿਹਾ ਜੋ ਬੋਡੀਬਿੰਲਡਰ ਕਰ ਸਕਦਾ ਵਿਚਾਰਾ ਉਹੀ ਕਰੂ ਉਹੀ ਗੱਲ ਮੇਰੀ ਆ ਮੈ ਏਸ ਕਿਸਾਨੀ ਸੰਘਰਸ ਬਾਰੇ ਖੁੱਲ ਕੇ ਤਾ ਲਿਖਣਾ ਆਉਦਾ ਥੋਨੂੰ ਤਾ ਪਤਾ ਹੀ ਮੇਰੀ ਲਿਖਤ ਥੌੜੀ ਟੇਡੀ ਆ ਤੇ ਤੁਸੀ ਮੇਰੀ ਕਹਾਣੀ ਵਿੱਚ ਦੇਖ ਹੀ ਚੁੱਕੇ ਹੋ ਪਰ ਯਾਰ ਇੰਨੀ ਮਾੜੀ ਵੀ ਨੀ ਕਿ ਮੋਦੀ ਦੇ ਕਾਨੂੰਨਾ ਵਾਗੂ ਕਿਸੇ ਦੇ ਸਮਝ ਹੀ ਨਾ ਆਵੇ ਹਾ ਬਸ ਜਿਹੜੇ ਥੋੜੇ ਜੇ ਜਿਆਦੇ ਬੁੱਧੀਜੀਵੀ ਆ ਉਨਾ ਦੀ ਸਮਝ ਚ ਮੇਰੀ ਲਿਖਤ ਘੱਟ ਆਉਦੀ ਆ ਕਿ ਕਰੀਏ ਭਰਾਵੋ ਅਕਲ ਇੰਨੀ ਕੁ ਆ। ਨਾਲੇ ਆ ਜਿਹੜੇ ਵਾਲੇ ਲੋਕਾ ਨੂੰ ਸਲਾਹਾ ਜੇ ਦਿੰਦੇ ਹੁੰਦੇ ਆ ਬਾਅਦ ਚ ਉਨਾ ਨੂੰ ਆਪ ਹੀ ਨੀ ਸਮਝ ਆਉਦਾ ਕੀ ਲੋਕਾ ਨੂੰ ਕਿਵੇ ਸਮਝਾਇਏ ਜਿਵੇ ਕਿ ਆਪਣੇ ਦੇਸ ਦੀ ਸਰਕਾਰ ਦੀ ਹਾਲਤ ਹੋਈ ਪਈ ਆ ਲੋਕਾ ਨੂੰ ਮੱਤਾ ਦਿੰਦਾ ਪਰਧਾਨ ਮੰਤਰੀ ਆਪ ਹੀ ਸਾਰਾ ਕੁਝ ਭੁੱਲ ਗਿਆ ਉਈ ਲੋਕਾ ਨੂੰ ਸਾਲਾ ਝੂਠੀ ਚੀਜ ਦੇ ਹੀ ਫਾਇਦੇ ਗਿਣਾਈ ਜਾਦਾ ਭਾਵੇ ਜਹਿਰ ਦੇ ਵੀ ਕੋਈ ਫਾਇਦੇ ਹੋਏ ਆ ਇਹ ਤਾ ਸਿਰਫ ਜਾਨ ਲੈ ਸਕਦੀ ਭਾਵੇ ਬੰਦਾ ਹੋਵੇ ਚਾਹੇ ਜਾਨਵਰ ਹੋਵੇ।
ਤੇ ਦੂਜੀ ਗੱਲ ਮੈਨੂੰ ਸਮਝ ਨੀ ਆਉਦੀ ਕੋਈ ਅੱਤਵਾਦੀ ਕਹਿੰਦਾ ਕੋਈ ਵੱਖਵਾਦੀ ਸਾਲੇ ਆਪਣੇ ਦੇਸ ਚ ਹੱਕ ਮੰਗਣ ਵਾਲਿਆ ਨੂੰ ਤੇ ਸੱਚ ਲਿਖਣ ਵਾਲਿਆ ਸਾਇਦ ਇਹੀ ਇਨਾਮ ਦਿੱਤਾ ਜਾਦਾ ਬਾਪੂ ਧਰਨੇ ਤੇ ਬੈਠਾ ਦਿੱਲੀ ਨਾਲ ਲੜ ਰਿਹਾ ਆਪਣੇ ਹੱਕਾ ਲਈ ਤੇ ਪੁੱਤ ਸਰਹੱਦ ਤੇ ਦਿੱਲੀ ਨੂੰ ਬਚਾਉਣ ਲਈ ਲੜੀ ਜਾਦਾ ਪਤਾ ਨੀ ਦੋਨਾ ਚੋ ਅੱਤਵਾਦੀ ਕੌਣ ਆ ਮੈਨੂੰ ਤਾ ਨੀ ਸਮਝ ਆਉਦੀ ।ਤੇ ਦੂਜੀ ਗੱਲ ਆ ਆਪਣੇ ਪੰਜਾਬ ਦਾ ਭਾਜਪਾ ਦਾ ਆਗੂ ਹਰਜੀਤ ਸਿੰਘ ਗਰੇਵਾਲ ਐਵੀ ਮੋਦੀ ਦੇ ਤਲੇ ਚੱਟਣ ਦਾ ਮਾਰਾ ਐਵੀ chanel ਤੇ ਭਾਜਪਾ ਦੇ ਕੇਦਰੀ ਮੰਤਰੀ ਦੇ ਦਿੱਤੇ ਬਿਆਨ ਦਾ ਸਮਰਥਨ ਕਰੀ ਜਾਦਾ ਜਿਹੜਾ ਕਹਿੰਦਾ ਸੀ ਏਸ ਅੰਦੋਲਨ ਪਿਛੇ ਤਾ ਪਾਕਿਸਤਾਨ ਤੇ ਚੀਨ ਦਾ ਹੱਥ ਆ ਉਸ ਮੰਤਰੀ ਦਾ ਮੈਨੂੰ ਨਾ ਤਾ ਨੀ ਪਤਾ ਯਾਰ ਆਪਾ ਏਹੋ ਜੇ ਬੰਦਿਆ ਦਾ ਨਾ ਜਾਣ ਕੇ ਕਰਨਾ ਹੀ ਕੀ ਆ ਭਾਜਪਾ ਵਾਲੇ ਜਦੋ ਫਸੇ ਹੁੰਦੇ ਆ ਉਦੋ ਪਾਕਿਸਤਾਨ ਦਾ ਨਾ ਲੈ ਦਿੰਦੇ ਆ ਪਹਿਲਾ ਪੁਲਬਾਮਾ ਹਮਲੇ ਵੇਲੇ ਪਾਕਿਸਤਾਨ ਦਾ ਨਾ...

ਲੈ ਕੇ ਲੋਕਾ ਤੋ ਝੂਠੇ ਸਟਰੈਕ ਬਣਾ ਕੇ ਵੋਟਾ ਲੈ ਗਏ ਹਰਜੀਤ ਗਰੇਵਾਲ ਪਿੱਛੇ ਸਾਲਿਆ ਕਿਉ ਗਰੇਵਾਲਾ ਦੇ ਗੌਤ ਨੂੰ ਲੀਕ ਲਾਉਦਾ ਗਰੇਵਾਲ ਕੱਟ ਕੇ ਹਰਜੀਤ ਕੁਮਾਰ ਨਾ ਰੱਖ ਲਾ ਤੇਰਾ ਜਮੀਰ ਤਾ ਮਰ ਹੀ ਚੁੱਕਿਆ ਤੀਜੀ ਗੱਲ ਉਸ ਅੱਸੀ ਸਾਲ ਦੀ ਬੇਬੇ ਨੂੰ ਸਲਾਮ ਕਰਦਾ ਜਿਹੜੀ ਕਿ ਏਸ ਅੰਦੋਲਨ ਵਿੱਚ ਡਟੀ ਪਈ ਆ ਆਹ ਜਿਹੜੀ ਬਾਲੀਵੁੱਡ ਵਾਲੀ ਏਸ ਬੇਬੇ ਵਾਰੇ ਬੁਰਾ ਭਲਾ ਕਹਿੰਦੀ ਆ ਯਾਰ ਏਸ ਨੂੰ ਕੀ ਕਹਿਣਾ ਇਹ ਤਾ ਆਪ ਰੁਪਏ ਖਾਤਰ ਸਰੀਰਕ ਪ੍ਰਦਰਸਨ ਕਰਦੀ ਫਿਰਦੀ ਆ ਇਹਨੂੰ ਸਾਰੇ ਆਪਣੇ ਵਰਗੇ ਸੌ ਸੌ ਵਾਲੇ ਦਿਸਦੇ ਹੁੰਦੇ ਆ ਈਹੋ ਜੇ ਲੋਕਾ ਦੇ ਕੀ ਮੁੰਹ ਲੱਗਣਾ ।ਚੌਥੀ ਗੱਲ ਆ ਜਿਹੜੇ ਗਾਇਕ ਧਰਨੇ ਚ ਆਪਣਾ ਪੂਰਾ ਯੋਗਦਾਨ ਦੇ ਰਹੇ ਆ ਉਹਨਾ ਨੂੰ ਸਲਾਮ ਆ ਪਰ ਬਾਈ ਬਣਕੇ ਆ ਆਪਣੇ ਗੀਤਾ ਚ ਤੁਸੀ ਜੱਟ ਨੂੰ ਐਨਾ ਹੀਰੋ ਨਾ ਬਣਾਇਆ ਕਰੋ ਜੀ ਜੱਟ ਫੈਰ ਕਰਦਾ ਜੱਟ ਤਾ ਮਹਿੰਗੀਆ ਗੱਡੀ ਤੇ ਰਹਿੰਦਾ ਜੀ ਜੱਟਾ ਦੇ ਟਰੈਰਕਟਰ ਜੱਟਾ ਦੇ ਜਹਾਜ ਆ ਬਾਈ ਇਹ ਵਾਹਣ ਵਾਹੁਣ ਲਈ ਨਾ ਕਿ ਹਵਾਈ ਯਾਤਰਾ ਲਈ ਭਰਾਵੋ ਜੱਟਾ ਤਾ ਅੱਜ ਵੀ ਬਲਦਾ ਗੱਡਿਆ ਵਾਲਾ ਜੱਟ ਆ ।ਤੇ ਉਝ ਤਾ ਬਾਹਰਲੇ ਦੇਸਾ ਵਿਚ ਆਪਣੇ ਪੰਜਾਬੀ ਪੂਰਾ ਸਮਰਥਨ ਕਰੀ ਜਾਦੇ ਆ ਉਨਾ ਨੂੰ ਸਲਾਮ ਆ ਯਾਰ ਮੈ ਅੱਜ ਹੋਰ ਹੀ ਨਜਾਰਾ ਦੇਖਿਆ ਆਪਣੇ ਤੇ ਆਸਟਰੇਲੀਆ ਦੇਸ ਚ cricket ਸਰੀਜ ਹੋ ਰਹੀ ਸੀ ਉਸ ਵਿਚ ਜਦੋ ਭਾਰਤ ਟੀਮ ਡਰੈਸਿੰਗ ਰੂਮ ਵੱਲ ਜਾ ਰਹੀ ਸੀ ਇਕ ਭਾਰਤੀ ਮੂਲ ਦੀ ਕੁੜੀ ਨੇ ਕੋਹਲੀ ਨੂੰ ਆਵਾਜ ਮਾਰ ਕੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ ਬੇਮਿਸਾਲ ਸੀ ਉਸ ਕੁੜੀ ਦਾ ਇਹ ਕਦਮ ਸਲਾਮ ਆ ਉਸ ਕੁੜੀ ਨੂੰ ।ਉਝ ਯਾਰ ਕਹਿਣਾ ਤਾ ਨੀ ਬਣਦਾ ਪਰ ਸਾਲੇ ਆ ਪੰਜਾਬੀ ਤੇ ਹਰਿਆਣੇ ਵਾਲੇ ਫੌਜੀਆ ਵੱਲੋ ਤਾ ਘੱਟੋ ਘੱਟ ਕਿਸਾਨਾ ਲਈ ਨਾਅਰਾ ਮਾਰਦੇ ਮਿੰਟਾ ਚ ਨਾ ਕਾਨੂੰਨ ਰੱਦ ਹੋ ਜਾਦੇ ਇਹ ਉਈ ਮੋਦੀ ਦੇ ਚਮਚੇ ਬਣੇ ਫਿਰਦੇ ਆ ਚਲ ਮੰਨਿਆ ਕਿ ਸਰਕਾਰੀ ਨੌਕਰੀ ਆ ਪਰ ਸਾਲਾ ਇਹਨਾ ਵੀ ਕਾਹਦਾ ਡਰ ਯਾਰ ਮੈ ਵੀ ਮੱਧ ਵਰਗੀ ਕਿਸਾਨ ਦਾ ਪੁੱਤ ਆ ਯਾਰ ਜਿਸ ਦਿਨ ਭਾਰਤ ਬੰਦ ਸੀ ਉਸ ਦਿਨ ਮੈ ਧਰਨੇ ਤੇ ਗਿਆ ਸੀ ਬਹੁਤ ਵੱਡਾ ਇਕੱਠ ਸੀ ਸਾਡੇ ਪਿੰਡ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਆਪ ਧਰਨੇ ਚ ਆ ਕੇ ਸਮਰਥਨ ਦੇਣ ਆਏ ਇਕ ਡਾਕਟਰਨੀ ਨੇ ਤਾ ਬਾਈ ਭਾਸਣ ਵੀ ਦਿੱਤਾ ਉਹ ਕਹਿੰਦੇ ਏਸ ਜੁਲਮ ਨੂੰ ਦੇਖ ਕੇ ਮੇਰੇ ਅੰਦਰ ਵੀ ਉਬਾਲਾ ਉਠਦਾ ਸੀ ਕਿ ਮੈ ਜਾ ਕੇ ਕੁਝ ਕਿਸਾਨਾ ਵਾਸਤੇ ਕਿਹਾ ਮੈ ਵੀ ਕਿਸਾਨ ਦੀ ਧੀ ਹਾ ।ਕੀ ਯਾਰ ਉਹਨਾ ਦੀ ਸਰਕਾਰੀ ਨੌਕਰੀ ਨੀ ।ਫੌਜੀਆ ਦੀੜਗੱਲ ਸਮਝ ਤੋ ਬਾਹਰ ਆ ।ਬਾਈ ਵੱਧ ਤੋ ਵੱਧ ਕਿਸਾਨੇ ਦੇ ਧਰਨੇ ਤੇ ਜਾਉ ।ਆਪਣੀ ਕਹਾਣੀ ਐਨਕਾਊਟਰ ਦਾ ਪਹਿਲਾਵਭਾਗ ਕਲ ਨੂੰ ਰਲੀਜ ਕਰਾਗੇ ਯਾਰ ਕਲਮ ਕਿਸਾਨਾ ਤੋ ਬਿਨਾ ਲਿਖਣ ਦੀ ਇਜਾਜਤ ਹੀ ਨੀ ਦਿੰਦੀ ਪਰ ਥੋਡੇ ਨਾਲ ਵਾਅਦਾ ਸੀ ਕਿ ਕਹਾਣੀ ਰਲੀਜ ਕਰਾਗੇ ।ਨਾਲੇ ਵਾਅਦੇ ਕਰਕੇ ਮੁਕਰਨਾ ਕੰਮ ਸਰਕਾਰਾ ਦਾ ਆਪਣਾ ਨਹੀ ਕਿਸਾਨ ਯੂਨੀਅਨ ਜਿੰਦਾਬਾਦ।।

ਰੁਪਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)