More Punjabi Kahaniya  Posts
ਸੋਚ


ਅਮੀਰ ਰਿਸ਼ਤੇਦਾਰਾਂ ਵਿੱਚ ਵਿਆਹ ਜਾਣ ਵੇਲੇ ਮੇਰੀ ਮਾਰੂਤੀ ਕਾਰ ਤੋ ਬਿਨਾ ਸਭ ਕੋਲ ਵੱਡੀਆਂ-2 ਕਾਰਾਂ ਸਨ। ਜਿਨਾਂ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ, ਉਨ੍ਹਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ। ਮੈਨੂੰ ਆਪਣੀ ਕਾਰ ‘ਚੌ ਉਤਰਨ ਵੇਲੇ ਥੋੜੀ ਸ਼ਰਮ ਜਿਹੀ ਆਈ। ਮੇਰੇ ਨਾਲ ਹੀ ਇੱਕ ਬੀ. ਐਮ. ਡਬਲਿਊ. ਕਾਰ ਵਿੱਚੋਂ ਬੜੀ ਸੋਹਣੀ ਜੋੜੀ ਉੱਤਰੀ। ਉਨ੍ਹਾਂ ਕੋਲ ਦੋ ਬੜੇ ਪਿਆਰੇ-2 ਬੱਚੇ ਸਨ। ਸੋਹਣਾ ਸੂਟ, ਡਾਇਮੰਡ ਦੇ ਗਹਿਣਿਆਂ ਨਾਲ ਲੱਦੀ ਉਸ ਕੁੜੀ ਦੀ ਟੌਹਰ ਦੇਖ ਕੇ ਕਹਿਣ ਨੂੰ ਜੀਅ ਕਰਦਾ ਸੀ ਕਿ “ ਜ਼ਿੰਦਗੀ ਤਾਂ ਯਾਰਾ ਤੇਰੀ ਐ, ਅਸੀ ਤਾਂ ਬੱਸ ਐਵੇਂ ਈ ਥਾਂ ਘੇਰੀ ਐ।”ਪਰ ਉਹ ਕੁੜੀ ਮੈਨੂੰ ਕਾਫ਼ੀ ਮਾਯੂਸ ਜਿਹੀ ਲੱਗ ਰਹੀ ਸੀ। ਵਿਆਹ ਵਿੱਚ ਔਰਤਾਂ ਉਸ ਵਾਰੇ ਗੱਲਾਂ ਕਰ ਰਹੀਆਂ ਸੀ,” ਹੋਰ ਤਾਂ ਕਿਸੇ ਚੀਜ ਦਾ ਕੋਈ ਘਾਟਾ ਨਹੀ , ਰੱਬ ਨੇ ਕਿਸਮਤ ਨਹੀ ਚੰਗੀ ਲਿਖੀ।” ਮੈ ਜਾਣਨਾ ਚਾਹੁੰਦੀ ਸੀ ਕਿ ਆਖਿਰ ਇਸ ਸੋਹਣੀ ਕੁੜੀ ਨੂੰ ਕੀ ਤਕਲੀਫ਼ ਹੈ? ਕਦੀ ਸੋਚਦੀ ਕਿ ਸਹੁਰੇ ਚੰਗੇ ਨਹੀ ਹੋਣੇ। ਪਰ ਘਰ ਵਾਲਾ ਵੀ ਅੱਗੇ- ਪਿੱਛੇ ਫਿਰ ਰਿਹਾ ਸੀ। ਦੋ ਬੱਚੇ ਵੀ ਸਨ। ਪੈਸੇ ਪੱਖੋ ਵੀ ਕੋਈ ਕਮੀ ਨਜ਼ਰ ਨਹੀ ਆਈ ।ਆਖ਼ਰ ਮੈ ਉਸ ਦੇ ਨਾਲ ਵਾਲੀਆਂ ਔਰਤਾਂ ਨੂੰ ਉਸਦੇ ਦੁੱਖ ਵਾਰੇ ਪੁੱਛ ਹੀ ਲਿਆ।ਉਨ੍ਹਾਂ ਕਿਹਾ,” ਹੋਰ ਤਾਂ ਵਥੇਰਾ ਰੰਗ ਲੱਗਾ ਹੋਇਆ ਜੀ, ਪਰ ਰੱਬ ਨੇ ਜੁਆਕ ਨਹੀ ਦਿੱਤਾ।” ਤਾਂ ਕੀ...

ਇਹ ਬੱਚੇ ਇਸਦੇ ਆਪਣੇ ਨਹੀ ਹਨ? ਮੈ ਹੈਰਾਨੀ ਨਾਲ ਪੁੱਛਿਆ ।” ਨਹੀ ਜੀ ਇਹ ਤਾਂ ਕੁੜੀਆਂ ਹਨ.. ਦੋਵੇ। ‘ ਕੱਲਾ- ‘ਕੱਲਾ ਪੁੱਤ ਐ ਸਾਡਾ .. ਉੱਪਰੋਂ ਰੱਬ ਨੇ ਆਹ ਦੋ ਪੱਥਰ ਦੇ ਦਿੱਤੇ। ਐਤਕੀਂ ਤਾਂ ਮੀਂਹ ਵਰਗੀ ਆਸ ਸੀ ਕਿ ਰੱਬ ਭੁੱਲ ਜਾਵੇਗਾ ਪਰ… “ । ਇੰਨਾ ਆਖ ਕੇ ਉਹ ਡੁਸਕਣ ਲੱਗ ਪਈਆਂ। ਇਹ ਸੁਣ ਕੇ ਕੁੜੀ ਨੇ ਵੀ ਅੱਖਾਂ ਭਰ ਲਈਆਂ।ਇੰਨਾਂ ਸੁਣਕੇ ਮੇਰੇ ਤੋ ਕਹੇ ਬਿਨਾ ਰਿਹਾ ਨਾ ਗਿਆ ਕਿ ,” ਹੁਣ ਤੁਸੀ 21 ਵੀ ਸਦੀ ਵਿੱਚ ਵਿਚਰ ਰਹੇ ਹੋ, ਜਿੱਥੇ ਕੁੜੀ- ਮੁੰਡੇ’ਚ ਕੋਈ ਫਰਕ ਨਹੀ ਹੈ। ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲ਼ੋਂ ਅੱਗੇ ਹਨ। ਪਰ ਤੁਸੀ ਹੋ ਕਿ 18 ਵੀ ਸਦੀ ਦੀ ਸੋਚ ਵਾਲੀਆਂ ਗੱਲਾਂ ਕਰ ਰਹੀਆਂ ਹੋ। “ ਹੁਣ ਮੈ ਸੋਚ ਰਹੀ ਸੀ ਕਿ ਗੱਡੀਆਂ ਬਦਲਣ ਨਾਲ ਸੋਚ ਨਹੀ ਬਦਲ ਜਾਂਦੀ। ਲੋੜ ਸੋਚ ਬਦਲਣ ਦੀ ਹੈ, ਗੱਡੀਆਂ ਦੀ ਨਹੀ। ਹੁਣ ਵਾਪਸੀ ਵੇਲੇ ਮੈਨੂੰ ਮੇਰੀ ਛੋਟੀ ਕਾਰ ਤੋ ਸ਼ਰਮ ਨਹੀ ਆਈ, ਬਲਕਿ ਫ਼ਖ਼ਰ ਮਹਿਸੂਸ ਹੋਇਆ। ਕਿਉਂਕਿ ਮੈਨੂੰ ਮੇਰੀ ਉਚੀ ਤੇ ਸੁੱਚੀ ਸੋਚ ਤੇ ਬੜਾ ਮਾਣ ਸੀ।
ਵੱਲੋ
ਰਾਜ ਕੌਰ ਕਮਾਲਪੁਰ
ਪਟਿਆਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)