More Punjabi Kahaniya  Posts
ਸਮੇਂ ਦਾ ਹਾਲ ਚੱਕਰ-2


ਕਹਾਣੀ
ਸਮੇਂ ਦਾ ਹਾਲ ਚੱਕਰ
[5/5, 6:11 PM] Sarbjit Sangrurvi: ਅੱਜ ਦੁਕਾਨ ਤੇ ਪਹਿਲਾਂ ਨਾਲੋਂ ਕੁਝ ਜ਼ਿਆਦਾ ਰਸ਼ ਸੀ।ਗਾਹਕ ਸੌਦਾ ਲੈਣ ਕੇ ਜਾਈ ਜਾ ਰਹੇ।ਐਨੇ ਨੂੰ ਅਮਰਜੀਤ ਬੁੜ ਬੁੜ ਕਰਦਾ ਆ ਰਿਹਾ ਸੀ। ਮੈਂ ਉਸਨੂੰ ਬੁਲਾ ਕੇ ਗੱਲ ਪੁੱਛਣੀ ਚਾਹੀ। ਤਾਂ ਜ਼ੋ ਉਹ ਕੁਝ ਸ਼ਾਂਤ ਹੋ ਸਕੇ। ਮੈਂ ਅਮਰਜੀਤ ਨੂੰ ਅਵਾਜ਼ ਮਾਰੀ, ਤਾਂ ਕੋਲ ਆ ਗਿਆ,ਪਰ ਉਸਨੇ ਆਪਣਾ ਸਪੀਕਰ ਨਾ ਬੰਦ ਕੀਤਾ ਜਿਸ ਕਾਰਨ ਕੲੀ ਗਾਹਕਾਂ ਦਾ ਧਿਆਨ ਅਮਰਜੀਤ ਵੱਲ ਚੱਲਾ ਗਿਆ। ਮੈਂ ਅਮਰਜੀਤ ਨੂੰ ਕਿਹਾ ਕਿ ਆ ਆਪਾਂ ਕੈਬਿਨ ਵਿਚ ਬਹਿ ਕੇ ਗੱਲਾਂ ਕਰਦੇ ਹਾਂ। ਇੱਥੇ ਤੈਨੂੰ ਪਤਾ ਹੀ ਹੈ ਮਾਲਕ ਦੀ ਪੂਰੀ ਕਿਰਪਾ ਐ। ਅਮਰਜੀਤ ਗੁੱਸੇ ਵਿਚ ਕਹਿਣ ਲੱਗਾ ਕਿ ਸਾਡੇ ਮਾਲਕਾਂ ਦੀ ਪੁੱਛ ਹੀ ਨਾ ।ਓ ਸਾਲਾਂ ਆਪਣੇ ਸਾਲਿਆਂ ਨੂੰ ਪੈਸੇ ਦੇਈ ਜਾ ਰਿਹਾ ਏ, ਤੇ ਆਪਣੇ ਜਵਾਈ ਨੂੰ ਦਿੰਦਿਆਂ ਨੂੰ ਉਸਦੀ ਮਾਂ ਮਰਦੀ ਐ। ਮੈਂ ਉਸਨੂੰ ਕਿਹਾ ਕਿ ਠੰਰਮੇ ਨਾਲ ਮੈਨੂੰ ਸਾਰੀ ਗੱਲ ਦੱਸ ਤਾਂ ਜ਼ੋ ਤੇਰੀ ਮੁਸ਼ਕਲ ਦਾ ਹੱਲ ਕੱਢ ਸਕੀਏ, ਐਵੇਂ ਹੀ ਨਾ ਕਰ ਵੇਲੇ ਆਪਣਾ ਬੀਪੀ ਵਧਾਈ ਰੱਖਿਆ ਕਰ। ਜਿਨ੍ਹਾਂ ਨੂੰ ਤੂੰ ਬੋਲ ਰਿਹਾ, ਉਨ੍ਹਾਂ ਦਾ ਜਾਣਾ ਕੁਝ ਨਹੀਂ,ਤੇ ਤੂੰ ਬੋਲ ਬੋਲ ਕੇ ਗੁੱਸੇ ਵਿੱਚ ਤਮਾਸ਼ਾ ਕਰੀ ਜਾਂਦਾ ਏ। ਤੇਰੀਆਂ ਗੱਲਾਂ ਸੁਣ, ਪਾਗਲਪਣ ਦੇਖ ਕੲੀ ਹੈਰਾਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਕੲੀ ਮਜ਼ੇ ਲੈਣ ਰਹੇ ਹਨ। ਤੂੰ ਅੈਵੇ ਹੀ ਆਪਣਾ ਖ਼ੂਨ ਘਟਾਈ ਮਚਾਈ ਜਾਨੈ। ਤੂੰ ਮੇਰਾ ਬੰਦਾ ਖ਼ਾਸ ਏ। ਆਖ਼ਰ ਬੰਦਾ ਬੰਦੇ ਦਾ ਦਾਰੂ ਸਹਾਰਾ ਹੁੰਦਾ ਹੈ, ਬੰਦੇ ਨੂੰ ਬੰਦੇ ਉੱਤੇ ਹੀ ਇਸ ਹੁੰਦੀ ਹੈ। ਪਹਿਲਾਂ ਠੰਡਾ ਸਰਬੱਤ ਪੀ ਫਿਰ ਸਾਰੀ ਗੱਲ ਆਰਾਮ ਨਾਲ ਦੱਸ।ਕੋਈ ਫ਼ਿਕਰ ਨਾ ਕਰੀਂ।
ਤਾਂ ਅਮਰਜੀਤ ਦੱਸਣ ਲੱਗਾ ਕਿ ਕੀ ਦੱਸਾਂ ਸਮਝ ਨਹੀਂ,ਪਤਾ ਨਹੀਂ ਕਿਸਮਤ ਦਾ ਕਸੂਰ ਹੈ ਜਾਂ ਮੇਰਾ, ਜਾਂ ਹਾਲਾਤਾਂ ਨੇ ਮੈਨੂੰ ਐਸਾ ਕਰਿਆ ਏ।
ਐਨੇ ਵਿੱਚ ਨੌਕਰ ਚਾਹ ਨਮਕੀਨ ਵੀ ਲੈ ਕੇ ਆ ਗਿਆ। ਨੌਕਰ ਦੇ ਜਾਣ ਤੋਂ ਬਾਅਦ ਅਮਰਜੀਤ ਕਹਿਣ ਲੱਗਾ ਕਿ ਮੈਂ ਜਿੱਥੇ ਵੀ ਕੰਮ ਤੇ ਲੱਗਾ , ਕੋਈ ਬੰਦਾ ਮਾਲਕ ਚੱਜ ਨਹੀਂ ਮਿਲਿਆ। ਪਹਿਲਾਂ ਜਿਸ ਫੈਕਟਰੀ ਵਿਚ ਕੰਮ ਕਰਦਾ ਸੀ,ਉਹ ਸਮੇਂ ਸਿਰ ਤਨਖਾਹ ਨਹੀਂ ਸੀ ਦਿੰਦਾ, ਇੱਕ ਪਾਸੇ ਗਰੀਬਾਂ ਨੂੰ ਪੁੰਨ ਦਾਨ ਕਰਦਾ, ਦੂਜੇ ਪਾਸੇ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਕੇ ਬਦਦੁਆਵਾਂ ਲਈ ਜਾਂਦਾ। ਉਸ ਦਾ ਕਾਰੋਬਾਰ ਠੱਪ ਹੋ ਗਿਆ ਕਿਉਂਕਿ ਉਸ ਦਾ ਕੰਮ ਘੱਟ ਚੱਲਦਾ ਸੀ।
ਐਨੇ ਵਿੱਚ ਨੌਕਰ ਚਾਹ ਨਮਕੀਨ ਵੀ ਲੈ ਕੇ ਆ ਗਿਆ। ਨੌਕਰ ਦੇ ਜਾਣ ਤੋਂ ਬਾਅਦ ਅਮਰਜੀਤ ਕਹਿਣ ਲੱਗਾ ਕਿ ਮੈਂ ਜਿੱਥੇ ਵੀ ਕੰਮ ਤੇ ਲੱਗਾ , ਕੋਈ ਬੰਦਾ ਮਾਲਕ ਚੱਜ ਨਹੀਂ ਮਿਲਿਆ। ਪਹਿਲਾਂ ਜਿਸ ਫੈਕਟਰੀ ਵਿਚ ਕੰਮ ਕਰਦਾ ਸੀ,ਉਹ ਸਮੇਂ ਸਿਰ ਤਨਖਾਹ ਨਹੀਂ ਸੀ ਦਿੰਦਾ, ਇੱਕ ਪਾਸੇ ਗਰੀਬਾਂ ਨੂੰ ਪੁੰਨ ਦਾਨ ਕਰਦਾ, ਦੂਜੇ ਪਾਸੇ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਕੇ ਬਦਦੁਆਵਾਂ ਲਈ ਜਾਂਦਾ। ਉਸ ਦਾ ਕਾਰੋਬਾਰ ਠੱਪ ਹੋ ਗਿਆ ਕਿਉਂਕਿ ਉਸ ਦਾ ਕੰਮ ਘੱਟ ਚੱਲਦਾ ਸੀ। ਉਸਨੇ ਆਪਣੀ ਫੈਕਟਰੀ ਦੇ ਕੁਝ ਕਮਰੇ ਕਿਰਾਏ ਤੇ ਦੇ ਦਿੱਤੇ। ਪਤਾ ਨਹੀਂ ਉਹ ਪੈਸਿਆਂ ਦਾ ਕੀ ਕਰਦਾ, ਮੂੰਹ ਦਾ ਐਨਾ ਮਿੱਠਾ ਕਿ ਲੋਕਾਂ ਨੂੰ ਗੱਲਾਂ ਨਾਲ ਲੁੱਟ ਲੈਂਦਾ,ਤੇ ਮਿੱਠਾ ਲੁੱਚਾ ਐਨਾ ,ਪੁੱਛੀ ਨਾ ਕਹਾਣੀ। ਉਹ ਆਪਣੀ ਦਾ ਕੁਝ ਹਿੱਸਾ ਕਿਸੇ ਨਾ ਕੰਪਨੀ ਨੂੰ ਕੁੱਝ ਦਿਨਾਂ ਜਾਂ ਮਹੀਨਿਆਂ ਲਈ ਕਿਰਾਏ ਤੇ ਦੇ ਕੇ ਵੱਖਰੀ ਆਮਦਨ ਕਰਦਾ,ਜੇ ਕੋਈ ਪੁੱਛਦਾ ਤਾਂ ਕਿ ਮੇਰੇ ਰਿਸ਼ਤੇਦਾਰ ਨੇ। ਚੱਲ ਸਾਨੂੰ ਕੀ, ਪੈਸੇ ਲੲੇ ਹੋਣ ਜਾਂ ਨਾ ਕੋਈ ਗੱਲ।ਪਰ ਸਾਨੂੰ ਤਨਖਾਹ ਤਾਂ ਸਮੇਂ ਸਿਰ ਦੇਈ ਜਾਂਦਾ। ਮਜ਼ਦੂਰ ਦੀਆਂ ਬਦਦੁਆਵਾਂ ਲਈ ਜਾਂਦਾ, ਫਿਰ ਕਹਿੰਦਾ ਕੰਮ ਨਹੀਂ ਚੱਲਦਾ। ਕਿੱਥੇ ਪਹਿਲਾਂ ਇੱਕ ਮਾਮੂਲੀ ਦੁਕਾਨਦਾਰ ਹੁੰਦਾ ਸੀ, ਪਤਾ ਨਹੀਂ ਕਿਹੜੀ ਗਿੱਦੜਸਿੰਗੀ ਹੱਥ ਲੱਗੀ ਫੈਕਟਰੀ ਲੱਗਣ ਤੋਂ ਪੰਜ ਸਾਲ ਨੋਟਬੰਦੀ ਵੇਲੇ ਇਸਦੀ ਫੈਕਟਰੀ ਦੀ ਵਾਟਰ ਟੈਂਕੀ ਵਿਚੋਂ ਨੋਟਾਂ ਦੀਆਂ ਬੋਰੀਆਂ ਫੜੀਆਂ ਗਈਆਂ। ਨੋਟ ਬੰਦੀ ਪਹਿਲਾਂ ਕੰਮ ਚੰਗਾ ਚੱਲਦਾ ਫਿਰ ਨੋਟਬੰਦੀ ਕਾਰਨ ਅਤੇ ਪੲੇ ਛਾਪੇ ਕਾਰਨ ਮੰਦਹਾਲੀ ਵਿਚ ਆ ਗਿਆ।
ਇਸ ਨੇ ਆਪਣਾ ਕਾਰੋਬਾਰ ਦੁਬਾਰਾ ਚੱਲਾਉਣ ਲਈ ਦੋ ਤਿੰਨ ਬੈਂਕਾਂ ਵਿਚ ਲੋੜ ਕੇਸ ਅਪਲਾਈ ਕੀਤੇ ਸਨ।ਵੱਖ ਵੱਖ ਕੰਪਨੀਆਂ ਬਣਾ ਕੇ। ਜਦੋਂ ਵੀ ਵੱਖ-ਵੱਖ ਬੈਂਕਾਂ ਤੋਂ ਮੁਲਾਜ਼ਮ ਆਉਂਦੇ ਤਾਂ ਬੋਰਡ ਬਦਲ ਦਾ ਰਹਿੰਦਾ। ਕੲੀ ਵਾਰ ਪੁਰਾਣੇ ਮੁਲਾਜ਼ਮ ਹੁੰਦੇ ਕਦੇ ਨਵੇਂ।
ਜਦ ਇਕ ਵਾਰ ਇਕ ਟੀਮ ਆਈ ਤਾਂ ਇਕ ਪੁਰਾਣੀ ਮੁਲਾਜ਼ਮ ਸੀ, ਬਾਕੀ ਚਾਰ ਨਵੇਂ।ਉਸ ਲੇਡੀ ਮੁਲਾਜ਼ਮ ਨੂੰ ਚਾਹ ਪਾਣੀ ਨਹੀਂ ਮਿਲਿਆ ਹੋਣਾ, ਜਿਸ ਕਾਰਨ ਉਹ ਜਾਣ ਵੇਲੇ ਸਾਥੀ ਮੁਲਾਜ਼ਮਾਂ ਨੂੰ ਦੱਸ ਰਹੀ ਸੀ ਕਿ ਇਨ੍ਹਾਂ ਦਾ ਕੇਸ ਪਾਸ ਨਹੀਂ ਹੋਣਾ ਚਾਹੀਦਾ। ਇਨ੍ਹਾਂ ਨੇ ਪਹਿਲਾਂ ਦੋ ਕਰੋੜ ਦਾ ਲੋਨ ਲੈ ਕੇ ਕੰਮ ਸ਼ੁਰੂ ਕਰਨ ਦੀ ਥਾਂ ਨਾਲ ਲੱਗਦਾ ਪਲਾਂਟ ਲੈਣ ਕੇ ਰੱਖ ਲਿਆ, ਸੋਚਿਆਂ ਹੋਣਾ ਕਿ ਵੱਧ ਰੇਟ ਵਿਚ ਦੇਵਾਂਗੇ,ਪਰ ਜ਼ਮੀਨਾਂ ਦੇ ਘਟਣ ਕਾਰਨ ਇਨ੍ਹਾਂ ਦੀ ਸਕੀਮ ਠੱਪ ਹੋ ਕੇ ਰਹਿ ਗਈ।ਜਿਸ ਕਾਰਨ ਹੁਣ ਫਿਰ ਕੰਪਨੀ ਬਦਲ ਕੇ ਚਾਹ ਪਾਣੀ ਕਰਕੇ ਕੇਸ ਪਾਸ ਕਰਵਾਉਣਾ ਚਾਹੁੰਦੇ ਹਨ। ਮੈਂ ਇਨ੍ਹਾਂ ਦਾ ਕੇਸ ਪਾਸ ਨਹੀਂ ਹੋਣਾ ਦੇਣਾ ਭਾਵੇਂ ਮੇਰੀ ਬਦਲੀ ਹੋ ਜਾਵੇ ਜਾਂ ਮੇਰੇ ਉਪਰ ਕੋਈ ਝੂਠਾ ਕੇਸ। ਫਿਰ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ।ਪਤਾ ਲੱਗਿਆ ਕਿ ਉਹਨਾਂ ਨੇ ਦੋ ਸਾਲ ਪੁਰਾਣਾ ਗੇਟਮੈਨ ਬਦਲ ਦਿੱਤਾ।

ਮੈਂ ਔਖੇ ਸੌਖੇ ਇਸ ਫੈਕਟਰੀ ਵਿਚ ਕੰਮ ਕਰਦਾ ਰਿਹਾ। ਫਿਰ ਇੱਕ ਦਿਨ ਮੈਂ ਕਿਸੇ ਕੰਮ ਲਈ ਚੰਡੀਗੜ੍ਹ ਗਿਆ,ਤਾਂ ਉਥੇ ਮੈਨੂੰ ਉਹੀ ਗੇਟ ਮੈਨ ਮਿਲ ਗਿਆ।ਜਦ ਉਸਨੂੰ ਕਹਾਣੀ ਪੁੱਛੀ ਤਾਂ ਪਹਿਲਾਂ ਨਾਲ ਮੋਟਰ ਕਰਦਾ ਰਿਹਾ। ਮੇਰੇ ਵੱਲੋਂ ਜ਼ਿਆਦਾ ਜ਼ੋਰ ਪਾਉਣ ਤੇ ਅਤੇ ਵਿਸ਼ਵਾਸ ਦਿਵਾਉਣ ਤੇ ਦੱਸਣ ਲੱਗਾ ਕਿ ਮੈਨੂੰ ਫੈਕਟਰੀ ਵਿਚ ਕੰਮ ਕਰਦੇ ਨੂੰ ਦੋ ਮਹੀਨੇ ਹੋੲੇ ਹਨ ਕਿ ਬਾਊ ਦੇ ਪੁਰਾਣੇ ਨੌਕਰ ਨਾਲ ਬਣਨ ਲੱਗੀ,ਉਹ ਖਾਣ ਪੀਣ ਦਾ ਸ਼ੌਕੀਨ...

ਤੇ ਆਪਾਂ ਇੱਕਲੇ ਖਾਣ ਦੇ। ਉਹ ਕੲੀ ਵਾਰ ਨਸ਼ੇ ਵਿਚ ਕਦੇ ਕਿਹੜੀ ਗੱਲ ਛੇੜੀ ਲੈਂਦਾ ਕਦੇ ਕਿਹੜੀ। ਇੱਕ ਵਾਰ ਕਹਿਣ ਲੱਗਾ ਕਿ ਬਾਊ ਜੀ ਪਹਿਲਾਂ ਸ਼ਹਿਰ ਵਿਚ ਫੈਕਟਰੀ ਹੁੰਦੀ ਸੀ, ਜਿਸਦਾ ਹਰ ਮਹੀਨੇ ਚਾਲੀ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਹੁੰਦਾ ਸੀ, ਫਿਰ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਹਰ ਮਹੀਨੇ ਐਨਾ ਕਿਰਾਇਆ ਭਰਨ ਨਾਲੋਂ ਕਿਸੇ ਪਿੰਡ ਵਿੱਚ ਜ਼ਮੀਨ ਲੈਣ ਕੇ ਫੈਕਟਰੀ ਸ਼ੁਰੂ ਕਰ ਲੈ। ਤੂੰ ਬਿਆਨਾਂ ਦੇ ਕੇ ਸਾਲ ਦਾ ਟਾਇਮ ਲੈਣ ਲਵੀਂ। ਜੇ ਤੈਨੂੰ ਸਾਲ ਅੰਦਰ ਉਸ ਜ਼ਮੀਨ ਦਾ ਕੋਈ ਹੋਰ ਖਰੀਦਾਰ ਮਿਲ ਗਿਆ ਤਾਂ ਤੂੰ ਵੱਧ ਪੈਸੇ ਲੈਣ ਕੇ ਉਸਦੇ ਨਾਮ ਕਰਵਾ ਦੇਵੀਂ, ਜੇ ਨਾ ਮਿਲਿਆ ਤਾਂ ਰਜਿਸਟਰੀ ਆਪਣੇ ਨਾਮ ਕਰਵਾ ਕੇ ਆਪਣਾ ਉਸਾਰੀ ਦਾ ਕੰਮ ਸ਼ੁਰੂ ਕਰ ਦੇਵੀਂ,ਨਾਲ ਨਾਲ ਗਾਹਕ ਲੱਭੀ ਜਾਵੀਂ।ਇਸ ਤਰ੍ਹਾਂ ਤੂੰ ਆਪਣੇ ਦਿਮਾਗ਼ ਨਾਲ ਪੰਜ ਗਜ ਦਾ ਪਲਾਟ ਲੈਣ ਕੇ ਜਿੰਨਾ ਮਰਜ਼ੀ ਨਫ਼ਾ ਕਮਾਈ ਜਾ ਤੇ ਪੈਸਾ ਜ਼ਮੀਨ ਵਿਚ ਲਾ ਲਾ ਕੇ ਜਿੰਨੀ ਮਰਜ਼ੀ ਜ਼ਮੀਨ ਖਰੀਦੀ ਜਾ।ਦੋ ਤਿੰਨ ਪਲਾਟ ਲੈਣ ਕੇ ਇੱਕ ਵੇਚਤਾ ਦੋ ਲੱਖ ਲੲੇ, ਫਿਰ ਪਲਾਂਟ ਖਰੀਦੀ ਵੇਚੀ ਜਾ।ਆਪਣੀ ਫੈਕਟਰੀ ਪਿੰਡ ਹੀ ਲੈ। ਤਾਂ ਉਸ ਨੇ ਗੱਲ ਮੰਨ ਲਈ ਤੇ ਉਹ ਆਪਣੇ ਦਿਮਾਗ਼ ਨਾਲ ਲੱਖਪਤੀ ਤੋਂ ਕਰੋੜਪਤੀ ਬਣ ਗਿਆ।

ਪਹਿਲਾਂ ਜਿਹੜਾ ਸ਼ਹਿਰ ਚਾਲੀ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਭਰਦਾ ਸੀ,ਉਹ ਪੈਸਾ ਪਿੰਡ ਫੈਕਟਰੀ ਲਾ ਕੇ ਬਚਾ ਲਿਆ।ਉਹ ਬੈਂਕ ਦੀਆਂ ਕਿਸ਼ਤਾਂ ਭਰਨ ਲੱਗ ਗਿਆ। ਸ਼ਹਿਰ ਵਿਚ ਦਸ ਹਜ਼ਾਰ ਰੁਪਏ ਗਜ਼ ਤੋਂ ਘੱਟ ਥਾਂ ਨਹੀਂ ਸੀ ਮਿਲਦੀ ਤੇ ਉਸ ਨੇ ਪਿੰਡ ਦੇ ਸਰਪੰਚ ਦਾ ਚਾਹ ਪਾਣੀ ਕਰਕੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ 1000-1500 ਰੁਪੲੇ ਪ੍ਰਤੀ ਗਜ਼ ਨਾਲ ਜ਼ਮੀਨ ਖਰੀਦ ਲਈ।ਜਿਸ ਦੀ ਜ਼ਮੀਨ ਸੀ, ਉਹ ਇਸ ਦੀ ਫੈਕਟਰੀ ਵਿਚ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰਨ ਲੱਗਾ ਤੇ ਇਸ ਨੇ ਇਸ ਤੋਂ ਜ਼ਮੀਨ ਲੱਖਾਂ ਰੁਪਏ ਵਿਚ ਖਰੀਦ ਕੇ ਪਲਾਟ ਕੱਟ ਕੱਟ ਕੇ ਕਰੋੜਾਂ ਰੁਪਏ ਕਮਾਏ।ਜਦ ਇਸ ਨੇ ਪਿੰਡ ਵਿੱਚ ਹੋਰ ਕਿਸੇ ਦੀ ਜ਼ਮੀਨ ਲੱਖਾਂ ਰੁਪਏ ਵਿਚ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਜ਼ਮੀਨ ਦੇ ਮਾਲਕਾਂ ਨੇ ਕਿਹਾ ਕਿ ਤੂੰ ਜੇ ਸਾਨੂੰ ਕਰੋੜਾਂ ਰੁਪਏ ਵੀ ਦੇਵੇ, ਅਸੀਂ ਇਹ ਜ਼ਮੀਨ ਨਹੀਂ ਵੇਚਣੀ। ਸਾਡੀ ਬਾਂਹ ਕਿਹੜਾ ਵੇਲਣੇ ਚ ਆਈ ਹੈ। ਅਸੀਂ ਨਾ ਕਦੇ ਕਰਜ਼ਾ ਲਿਆ ਹੈ ਅਤੇ ਨਾਹੀ ਕਦੇ ਲੈਣਾ ਹੈ। ਅਸੀਂ ਲੋਕ ਦਿਖਾਵਾ ਨਹੀਂ ਕਰਦੇ, ਸਾਨੂੰ ਕੋਈ ਐਬ ਨਹੀਂ, ਦਾਤੇ ਦੀ ਪੂਰੀ ਕਿਰਪਾ। ਅਸੀਂ ਹੋਰ ਜ਼ਮੀਨ ਕਿਸੇ ਨੂੰ ਸਹੀ ਰੇਟ ਦੇ ਕੇ ਖਰੀਦ ਤਾਂ ਸਕਦੇ ਹਾਂ ਪਰ ਵੇਚਣੀ ਨਹੀਂ। ਸਾਡੇ ਬਜ਼ੁਰਗਾਂ ਕੋਲ ਪਹਿਲਾਂ ਜ਼ਮੀਨ ਨਹੀਂ ਸੀ ਹੁੰਦੀ, ਉਨ੍ਹਾਂ ਪਹਿਲਾਂ ਠੇਕੇ ਤੇ ਜ਼ਮੀਨ ਲੲੀ ਤੇ ਫਿਰ ਹੌਲੀ-ਹੌਲੀ ਹੋਰ ਜ਼ਮੀਨ ਖਰੀਦੀ ਗੲੇ। ਸਾਡੀ ਸਦੀਆਂ ਤੋਂ ਇਹੀ ਰੀਤ ਚੱਲੀ ਆ ਰਹੀ ਹੈ ਕਿ ਸਭ ਤੋਂ ਕੋਈ ਨਸ਼ਾ ਨਹੀਂ ਕਰਨਾ,ਦੂਜਾ ਲੋਕ ਦਿਖਾਵਾ ਨਹੀਂ ਕਰਨਾ।ਲੋਕ ਦਿਖਾਵਿਆਂ ਵਿਚ ਕੲੀ ਲੋਕ ਆਪਣਾ ਝੁੱਗਾ ਚੌੜ ਕਰਵਾ ਕੇ ਬਹਿ ਜਾਂਦੇ ਹਨ।ਸੋ ਉਨ੍ਹਾਂ ਨੇ ਆਪਣੀ ਜ਼ਮੀਨ ਨਾਲ ਵੇਚੀ ਜਦ ਕਿ ਸਰਪੰਚ ਨੇ ਵੀ ਆ ਕੇ ਬਥੇਰਾ ਸਮਝਾਇਆ ਕਿ ਤੁਸੀਂ ਪੰਜ ਕਿਲੇ ਜ਼ਮੀਨ ਵੇਚ ਕੇ ਕਿਸੇ ਹੋਰ ਸੱਤ ਅੱਠ ਕਿਲੇ ਜ਼ਮੀਨ ਖਰੀਦ ਲਵੋ। ਤਾਂ ਇੱਕ ਟੁੱਕ ਜਵਾਬ ਦਿੱਤਾ ਕਿ ਜ਼ਮੀਨ ਸਾਡੀ ਮਾਂ ਹੈ,ਜੇ ਦੁਬਾਰਾ ਐਸੀ ਗੱਲ ਕੀਤੀ ਤਾਂ ਸਾਨੂੰ ਮਜਬੂਰ ਹੋ ਕੇ ਤੁਸੀਂ ਤੋਂ ਤੂੰ ਤੇ ਆਉਣਾ ਪਵੇਗਾ, ਬੇਸ਼ੱਕ ਤੁਸੀਂ ਉਮਰ ਵਿਚ ਸਾਡੇ ਤੋਂ ਛੋਟੇ ਹੋ,ਪਰ ਤੁਸੀਂ ਪਿੰਡ ਦੇ ਸਨਮਾਨ ਯੋਗ ਸ਼ਖ਼ਸੀਅਤ ਹੋ, ਤੁਸੀਂ ਪਿੰਡ ਦੇ ਰਾਜੇ ਹੋ, ਤੁਹਾਨੂੰ ਆਪਣਾ ਹਿੱਤ ਛੱਡ ਕੇ ਪਿੰਡ ਦਾ ਸੋਚਣਾ ਚਾਹੀਦਾ ਹੈ। ਸਰਪੰਚ ਸ਼ਰਮਸਾਰ ਹੋ ਕੇ ਚੱਲਾ ਗਿਆ।
ਬਾਊ ਦਾ ਲਾਲਚ ਵੱਧਦਾ ਜਾਂਦਾ ਸੀ,ਸਬਰ ਨਾ ਦੀ ਕੋਈ ਚੀਜ਼ ਨਹੀਂ ਸੀ।ਸੋ, ਕਿਰਾਏ ਦਾਰ ਦਾ ਮੁੰਡਾ ਗੇਟ ਖੁੱਲ੍ਹਾ ਛੱਡ ਕੇ ਚੱਲਾ ਗਿਆ। ਮੈਨੂੰ ਕੋਈ ਪਤਾ ਨਹੀਂ ਸੀ ਕਿ ਗੇਟ ਖੁੱਲ੍ਹਾ ਹੈ ਜਾਂ ਬੰਦ। ਮੈਨੂੰ ਕਾਫ਼ੀ ਦਿਨਾਂ ਬਾਅਦ ਬਾਊ ਕਹਿਣ ਲੱਗਾ ਕਿ ਸਾਡੀ ਗੈਰ ਹਾਜ਼ਰੀ ਵਿੱਚ ਕੋਈ ਬੰਦਾ ਫੈਕਟਰੀ ਵਿਚ ਆਇਆ ਸੀ। ਤਾਂ ਮੈਂ ਕਿਹਾ ਕਿ ਨਹੀਂ, ਮੇਰੇ ਹੁੰਦੇ ਤਾਂ ਆਇਆ ਨਹੀਂ।ਅਗਰ ਕੋਈ ਆਉਂਦਾ, ਤਾਂ ਮੈਂ ਤੁਹਾਨੂੰ ਫੋਨ ਕਰਕੇ ਦੱਸਣਾ ਸੀ। ਤਾਂ ਬਾਊ ਕਹਿਣ ਲੱਗਾ ਕਿ ਤੇਰੇ ਕਾਰਨ ਸਾਡਾ ਚਾਰ ਪੰਜ ਕਰੋੜ ਰੁਪਿਆ ਦਾ ਨੁਕਸਾਨ ਹੋ ਗਿਆ। ਉਸ ਮੁਲਾਜ਼ਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਫੈਕਟਰੀ ਦਾ ਗੇਟ ਖੁੱਲ੍ਹਾ ਸੀ, ਗੇਟ ਤੇ ਕੋਈ ਮੁਲਾਜ਼ਮ ਨਹੀਂ ਸੀ। ਦਫਤਰ ਵੀ ਖੁਲਾ ਸੀ, ਉਥੇ ਵੀ ਕੋਈ ਸਟਾਫ਼ ਮੈਂਬਰ ਨਹੀਂ ਸੀ।

ਫਿਰ ਵਰਕਸ਼ਾਪ ਵਿੱਚ ਗਿਆ ਤਾਂ ਉਥੇ ਦੋ ਤਿੰਨ ਵਰਕਰ ਕੰਮ ਕਰ ਰਹੇ ਸਨ।ਉਸ ਮੁਲਾਜ਼ਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਲੋੜ ਕੇਸ ਨਾ ਮੰਨਜੂਰ ਕੀਤਾ ਜਾਵੇ। ਅਸੀਂ ਬੈਂਕ ਮੁਲਾਜ਼ਮਾਂ ਨੂੰ ਪੰਦਰਾਂ ਵੀਹ ਲੱਖ ਰੁਪਏ ਦੇ ਚੁੱਕੇ ਹਾਂ। ਬੱਸ ਜਦ ਦੋ ਦਿਨ ਬਾਅਦ ਚੈੱਕ ਮਿਲਣੇ ਸਨ, ਤਾਂ ਇਹ ਭਾਣਾ ਵਰਤ ਗਿਆ। ਤੇਰੀ ਗਲਤੀ ਕਾਰਨ ਸਾਡਾ ਕਰੋੜਾਂ ਦਾ ਨੁਕਸਾਨ ਹੋ ਗਿਆ। ਮੇਰੇ ਮੁੰਡੇ ਤਾਂ ਤੈਨੂੰ ਕੁੱਟਮਾਰ ਕੇ ਨਹਿਰ ਵਿਚ ਸੁੱਟਣ ਨੂੰ ਫਿਰਦੇ ਸਨ। ਇਹ ਤਾਂ ਮੈਂ ਬੜੀ ਮੁਸ਼ਕਲ ਨਾਲ ਰੋਕਿਆ ਤੇ ਉਨ੍ਹਾਂ ਨੂੰ ਸ਼ਿਮਲੇ ਭੇਜਿਆ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਪਿੰਡ ਛੱਡ ਕੇ ਕਿਤੇ ਚੱਲਿਆ ਜਾ।
ਜਦ ਮੈਂ ਉਸ ਤੋਂ ਆਪਣੇ ਦਸ ਹਜ਼ਾਰ ਰੁਪਏ ਮੰਗੇ ਤਾਂ ਉਹ ਕਹਿਣ ਲੱਗਾ ਕਿ ਤੈਨੂੰ ਸੁੱਕਾ ਛੱਡ ਤਾਂ, ਨਹੀਂ ਸਾਰੇ ਪਰਿਵਾਰ ਨੂੰ ਅੰਦਰ ਕਰਵਾਉਣਾ ਸੀ।ਸੋ ਬਾਊ ਨੇ ਮੇਰਾ ਦਸ ਹਜ਼ਾਰ ਰੁਪਏ ਰੱਖ ਲੲੇ। ਮੈਂ ਪਿੰਡ ਚੰਡੀਗੜ੍ਹ ਆ ਗਿਆ।
@©®✍️✍️ ਸਰਬਜੀਤ ਸੰਗਰੂਰਵੀ

ਚੱਲਦੀ ਕਹਾਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)