More Punjabi Kahaniya  Posts
ਸਾਡੇ ਹਮਸਾਏ


ਸਾਡੇ ਹਮਸਾਏ)
ਸਾਡੇ ਹਮਸਾਇਆਂ ਨੂੰ ਸਾਡੀ ਕਿੰਨੀ ਫ਼ਿਕਰ ਹੁੰਦੀ ਹੈ। ਇਹ ਸਾਡਾ ਕਿੰਨਾਂ ਖਿਆਲ ਰੱਖਦੇ ਹਨ। ਜਦੋਂ ਕਦੀ ਮਿਲ ਜਾਂਦੇ ਹਨ ਤਾਂ ਇਵੇਂ ਮਹਿਸੂਸ ਕਰਾਉਂਦੇ ਹਨ ਕਿ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਹੀ ਸਾਡੀ ਫ਼ਿਕਰ ਹੈ। ਹੁਣ ਜ਼ਰਾ ਅੱਗੇ ਫ਼ਿਕਰ ਦੀ ਦਾਸਤਾਨ ਸੁਣੋ।
ਮੇਰੀ ਇੱਕ ਸਹੇਲੀ ਦੇ ਗੋਡੇ ਵਿੱਚ ਦਰਦ ਦੀ ਮੁਸ਼ਕਲ ਆਈ ਤਾਂ ਉਸ ਨੇ ਇਮਤਿਹਾਨ ਕਮੇਟੀ ਨੂੰ ਕਿਹਾ ਕਿ ਮੇਰੀ ਡਿਊਟੀ ਉਪਰਲੀਆਂ ਮੰਜ਼ਲਾਂ ਦੇ ਕਮਰਿਆਂ ਵਿੱਚ ਨਾ ਲਗਾਉਣਾ, ਬਾਕੀ ਹੇਠਾਂ ਜਿਸ ਕਮਰੇ ਵਿੱਚ ਕਹੋਗੇ ਡਿਊਟੀ ਦੇ ਦੇਵਾਂਗੀ, ਪਰ ਹੋਇਆ ਇਸ ਦੇ ਉਲਟ, ਉਸ ਦੀ ਜਿਹੜੀ ਡਿਊਟੀ ਆਵੇ ਉਹੀ ਦੂਸਰੀ , ਤੀਸਰੀ ਮੰਜ਼ਲ ‘ਤੇ ਆਵੇ। ਉਹ ਵਿਚਾਰੀ ਅੱਕ ਗਈ।
ਅਸੀਂ ਆਪਸ ਵਿੱਚ ਇਹ ਸਾਰਾ ਮਸਲਾ ਹੱਲ ਕਰ ਲਿਆ। ਫਿਰ ਸੁਨੇਹਾ ਆ ਗਿਆ ਕਿ ਡਿਊਟੀ ਬਦਲਣੀ ਨਹੀਂ ਹੈ। ਜਿੱਥੇ ਲੱਗੀ ਹੈ ਉਥੇ ਹੀ ਰਹਿਣਾ ਹੈ। ਉਸ ਨੇ ਜਦੋਂ ਵੀ ਗੱਲ ਕਰਨੀ ਅਗਲਿਆਂ ਨੇ ਤਸੱਲੀ ਨਾਲ ਭੇਜ ਦੇਣਾ ਕਿ ਤੁਹਾਡੀ ਡਿਊਟੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਸੱਚਮੁੱਚ ਉਸ ਦਾ ਖ਼ਾਸ ਧਿਆਨ ਰੱਖਿਆ ਗਿਆ।ਉਸ ਨੂੰ ਗਲਵੱਕੜੀ ਵਿੱਚ ਲੈ ਕੇ ਤਸੱਲੀ ਵੀ ਦਿੱਤੀ ਜਾਂਦੀ ਰਹੀ, ਪਰ ਡਿਊਟੀ ਉਸ ਦੀ ਉਪਰਲੀਆਂ ਮੰਜ਼ਲਾਂ ‘ਤੇ ਹੀ ਲੱਗੀ। ਇਸ ਤੋਂ ਬਾਅਦ ਅਸੀਂ ਇਹ ਸੋਚ ਲਿਆ ਕਿ ਮੁਸ਼ਕਲ ਹੋਵੇ ਤਾਂ ਆਪਸ ਵਿਚ ਹੱਲ ਕਰ ਲਵੋ ਕਦੀ ਵੀ ਦੱਸੋ ਨਾ। ਜਦੋਂ ਦੱਸ ਦਈਏ ਤਾਂ ਅਗਲਾ ਖ਼ਾਸ ਧਿਆਨ ਰੱਖਦਾ ਹੈ।
ਇਵੇਂ ਹੀ ਇੱਕ ਵਾਰ ਇੱਕ ਅਧਿਆਪਕ ਨੇ ਆਪਣੇ ਪੀਰੀਅਡਾਂ ਬਾਰੇ ਗੱਲ ਕੀਤੀ, ਕਿਹਾ ਕਿ ਮੇਰੇ ਪੀਰੀਅਡ ਲਗਾਤਾਰ ਲੱਗੇ ਹਨ। ਵੱਡੀਆਂ ਕਲਾਸਾਂ ਹਨ। ਲਗਾਤਾਰ ਚਾਰ ਪੀਰੀਅਡ ਬੋਲਣਾ ਮੁਸ਼ਕਲ ਹੈ।ਉਹ ਵੀ ਮੁਸ਼ਕਲ ਦਾ ਹੱਲ ਕੱਢਣ ਲਈ ਹਮਸਾਇਆਂ ਕੋਲ ਗਈ। ਕਈ ਸਾਲ ਉਸ ਦੀ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ। ਉਸ ਦੇ ਪੀਰੀਅਡ ਲਗਾਤਾਰ ਹੀ ਲਗਦੇ ਰਹੇ। ਬਾਅਦ ਵਿਚ ਵਿਚਾਰੀ ਪਛਤਾਵੇ। ਮੈਂ ਕਾਹਨੂੰ ਗਈ ਮੁਸ਼ਕਲ ਲੈ ਕੇ ਇੱਕ ਸਾਲ ਔਖਾ ਸੌਖਾ...

ਕੱਢ ਲੈਂਦੀ ਸ਼ਾਇਦ ਅਗਲੇ ਸਾਲ ਮੁਸ਼ਕਲ ਨਾ ਆਉਂਦੀ।
ਇਕ ਅਧਿਆਪਕਾਂ ਦੇ ਘਰ ਦੇ ਵਿੱਚ ਹੀ ਹਮਸਾਏ ਸਨ। ਉਹ ਜਦੋਂ ਵੀ ਘਰ ਜਾਂਦੀ, ਘਰ ਵਿਚ ਸੱਸ ਅਤੇ ਜੇਠਾਣੀ ਉਡੀਕ ਰਹੀਆਂ ਹੁੰਦੀਆਂ ਅਖੇ ਆਉਂਦੀ ਹੈ ਤਾਂ ਰੋਟੀ ਖਾਂਦੇ ਹਾਂ। ਉਸ ਨੇ ਜਦੋਂ ਘਰ ਜਾਣਾ ਬੱਚਿਆਂ ਨੂੰ ਆਪ ਪਾਣੀ ਦੇ ਕੇ ਰਸੋਈ ਵਿਚ ਉਡੀਕ ਰਹੇ ਹਮਸਾਇਆਂ ਲਈ ਰੋਟੀ ਪਕਾ ਕੇ ਖਵਾਉਣੀ।ਫਿਰ ਬਾਅਦ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ ਰੋਟੀ ਖਵਾਉਣੀ। ਕਈ ਵਾਰ ਤਾਂ ਹੱਦ ਹੀ ਹੋ ਜਾਂਦੀ। ਵਿਚਾਰੀ ਰੋਣ ਹਾਕੀ ਹੋ ਜਾਂਦੀ ਜਦੋਂ ਬਰਤਨ ਸਾਫ਼ ਕਰਨ ਦੀ ਕੁਝ ਮਿੰਟਾਂ ਦੀ ਦੇਰੀ ਹੋਣ ਤੇ ਸੱਸ ਦੀ ਬੁੜਬੁੜ ਸੁਣਨੀ ਪੈਂਦੀ ਸੀ।
ਕਈ ਅਚਾਨਕ ਕੋਲ ਆ ਕੇ ਸਿਫ਼ਤ ਕਰਨੀ ਸ਼ੁਰੂ ਕਰ ਦਿੰਦੇ ਹਨ। ਸਮਝ ਨਹੀਂ ਆਉਂਦੀ ਕਿ ਮੈਂ ਤਾਂ ਉਹੀ ਹਾਂ, ਫਿਰ ਅੱਜ ਮੇਰੇ ਅੰਦਰ ਕਿਹੜੇ ਗੁਣ ਪੈਂਦਾ ਹੋ ਗਏ ਜਿਹੜੇ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਨਹੀਂ ਦਿਸੇ। ਬਾਅਦ ਵਿਚ ਭੇਦ ਖੁੱਲ੍ਹ ਜਾਂਦਾ ਹੈ ਕਿ ਸਾਡੇ ਨਾਲ ਇਸ ਵਿਅਕਤੀ ਨੂੰ ਕੰਮ ਸੀ, ਪਰ ਉਸ ਵਿਚਾਰੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਉਸ ਦਾ ਕੰਮ ਬਿਨਾਂ ਸਿਫ਼ਤ ਸੁਣੇ ਹੀ ਕਰ ਦੇਣਾ ਸੀ। ਪਰ ਕੌਣ ਸਮਝਾਵੇ ਅਜਿਹੇ ਹਮਸਾਇਆਂ ਨੂੰ? ਜੋਂ ਪਲ ਭਰ ਲਈ ਸਾਡੀ ਜਿੰਦ ਜਾਨ ਬਣ‌ ਜਾਂਦੇ ਹਨ।
ਇਹੋ ਜਹੇ ਹਮਸਾਇਆਂ ਨਾਲ ਕਈਆਂ ਦਾ ਵਾਹ ਜ਼ਰੂਰ ਪਿਆ ਹੋਵੇਗਾ। ਹੋਰ ਵੀ ਕਈ ਕਿੱਸੇ ਹਨ।ਫਿਰ ਜਦ ਕਦੀ ਮੌਕਾ ਮਿਲਿਆ ਜ਼ਰੂਰ ਹਮਸਾਇਆਂ ਦਾ ਪਿਆਰ ਸਾਂਝਾਂ ਕਰਾਂਗੀ। ਖੁਸ਼ ਰਹੋ ਦੋਸਤੋ! ਕਿਉਂਕਿ ਅਜਿਹੇ ਹਮਸਾਇਆਂ ਤੋਂ ਅਸੀਂ ਬੱਚ ਨਹੀਂ ਸਕਦੇ।
ਪਰਵੀਨ ਕੌਰ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)