More Punjabi Kahaniya  Posts
ਭਿਖਾਰੀ ਕੌਣ


ਬੱਸ ਵਿੱਚ ਲੁਧਿਆਣੇ ਜਾਂਦੇ ਵੇਲੇ ਰਾਮਾਂ ਮੰਡੀ ਨੇੜੇ ਬੱਸ ਵਿੱਚ ਇਕ ਭਿਖਾਰੀ ਚੜਿਆ ਸਵਾਰੀਆਂ ਤੋਂ ਪੈਸੇ ਮੰਗਦਾ ਅੱਗੇ ਵੱਧੀ ਜਾਵੇ ਤੇ ਨਾਲੇ ਗਾਲਾ ਕੱਡੀ ਜਾਵੇ ਜਿਹੜਾ ਵੀ ਉਸਨੂੰ ਪੈਸੇ ਨਾ ਦੇਵੇ।
ਅਖੀਰ ਵਿੱਚ ਉਸਨੇ ਮੇਰੇ ਨਾਲ ਬੈਠੇ ਬੰਦੇ ਕੋਲੋਂ ਪੈਸੇ ਮੰਗੇ ਓਹਨੇ ਇਕ ਪੰਜ ਰੁਪਏ ਦਾ ਸਿੱਕਾ ਉਸ ਮੰਗਤੇ ਨੂੰ ਦਿੱਤਾ ਮੰਗਤੇ ਨੇ ਸਿੱਕਾ ਨਾ ਫੜਦੇ ਹੋਏ ਉਸਨੂੰ ਗਾਲਾ ਕੱਡਣੀਆ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਬੈਠੇ ਬੰਦੇ ਨੂੰ ਗ਼ੁੱਸਾ ਆ ਗਿਆ ਓਹਨੇ ਫੜ ਕੇ ਮੰਗਤੇ ਨੂੰ ਕੁੱਟ ਦਿੱਤਾ ਮੰਗਤਾ ਓਹਨੂੰ ਗਾਲਾ ਕੱਡਦਾ ਕੱਡਦਾ ਬੱਸ ਤੋਂ ਉਤਰ ਗਿਆ ਮੇਰੇ ਨਾਲ ਬੈਠੇ ਬੰਦੇ ਨੂੰ ਸਵਾਰੀਆ ਨੇ ਸ਼ਾਂਤ ਕਰਵਾਇਆਂ ਤੇ ਬੱਸ ਚੱਲ ਪਈ ਥੋੜੀ ਦੇਰ ਬਾਅਦ ਬੰਦਾ ਮੇਰੇ ਨਾਲ ਗੱਲ ਬਾਤ ਕਰਨ ਲੱਗਾ ਕੀ ਮੰਗਤੇਆ ਨੂੰ ਵੀ ਸ਼ਰਮ ਨਹੀਂ ਆਉਂਦੀ ਜਿੱਥੇ ਦਿਲ ਕਰਦਾ ਮੰਗਣਾ ਸ਼ੁਰੂ ਕਰ ਦਿੰਦੇ ਨੇ ਜੇ ਕੋਈ ਆਪਣੀ ਮਰਜੀ ਨਾਲ ਕੁਝ ਦੇਣਾ ਚਾਵੇ ਓਹ ਲੈਣਾ ਨਹੀ ਸ਼ਰਮ ਹੀ ਲਾਹੀ ਪਈ ਏ ਇਹਨਾ ਨੇ ਗੱਲ ਬਾਤ ਕਰਦੇਆ ਹੀ ਪਤਾ ਲੱਗਾ ਕੀ ਉਸ ਦਾ ਨਵਾਂ ਨਵਾਂ ਵਿਆਹ ਹੋਏਆ ਏ ਉਸੇ ਵੇਲੇ ਉਸ ਦਾ ਫ਼ੋਨ ਵੱਜਦਾ ਹੈ ਓਹਨੇ ਫਿਰ ਤੋਂ ਲੜਨਾ ਸ਼ੁਰੂ ਕਰ ਦਿੱਤਾ ਫੋਨ ਤੇ ਦੁਸਰੀ ਸਾਈਡ ਓਹਦਾ ਕੋਈ...

ਜਾਣਕਾਰ ਸੀ ਓਹ ਉਸਨੂੰ ਕਹਿ ਰਿਹਾ ਸੀ ਕੀ ਨਹੀ ਨਹੀ ਮੈਨੂੰ ਪੰਜ ਲੱਖ ਨਹੀ ਚਾਹੀਦਾ
ਮੈ ਵੀਹ ਤੋ ਘੱਟ ਇਕ ਪੈਸਾ ਨਹੀ ਲੈਣਾ ਦੂਜੇ ਪਾਸੇ ਵਾਲਾ ਬੰਦਾ ਸਾਇਦ ਓਹਦੀਆ ਮਿੰਨਤਾ ਕਰ ਰਿਹਾ ਸੀ ਕਾਫੀ ਦੇਰ ਤੱਕ ਓਹਨਾ ਦੀ ਗੱਲ ਬਾਤ ਚੱਲਦੀ ਰਹੀ ਏਨੀ ਦੇਰ ਨੂੰ ਮੇਰਾ ਸਟਾਪ ਆ ਗਿਆ ਮੈ ਉਤਰਨ ਲੱਗਾ ਇਕ ਅਵਾਜ਼ ਮੇਰੇ ਕੰਨਾ ਵਿੱਚ ਪਈ ਓਹ ਫੋਨ ਵਾਲੇ ਬੰਦੇ ਨੂੰ ਕਹਿਦਾ ਜੇ ਪੈਸੇ ਨਹੀ ਦੇਣੇ ਤਾ ਲੈ ਜਾਓ ਆਪਣੀ ਕੁੜੀ ਵਾਪਸ ਮੈ ਨਹੀ ਰੱਖਣੀ ਆਪਣੇ ਨਾਲ । ਮੇਰੇ ਦਿਲ ਨੂੰ ਇਕਦੱਮ ਝਟਕਾ ਜਿਹਾ ਲੱਗਾ ਪਰ ਮੇਰਾ ਸਟਾਪ ਆ ਗਿਆ ਸੀ ਮੈਨੂੰ ਉਤਰਨਾ ਪਿਆ ਪਰ ਮੈ ਇਹ ਹੀ ਸੋਚਦਾ ਰਿਹਾ ਘਰ ਤੱਕ ਪਹੁੰਚਣ ਵੇਲੇ ਤੱਕ ਇਹੋ ਹੀ ਸੋਚਦਾ ਰਿਹਾ ਕੀ ਓਹ ਸੱਚ ਹੀ ਕਹਿੰਦਾ ਸੀ ਮੰਗਣ ਵਾਲੇਆ ਨੇ ਸ਼ਰਮ ਹੀ ਲਾਹੀ ਪਈ ਏ ।ਪਰ….ਅਸਲ ਵਿੱਚ ਭਿਖਾਰੀ ਕੌਣ ਸੀ? ਸਮਝ ਨਹੀਂ ਆਏਆ….।

Sandeep Rajwalwala Mob no 9878529408

...
...



Related Posts

Leave a Reply

Your email address will not be published. Required fields are marked *

2 Comments on “ਭਿਖਾਰੀ ਕੌਣ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)