More Punjabi Kahaniya  Posts
ਮੂਰਖ ਤੇ ਸਿਆਣਾ


ਐਲਬਰਟ ਆਈਨਸਟਾਈਨ ਦੇ ਡਰਾਈਵਰ ਨੇ ਇਕ ਵਾਰ ਆਈਨਸਟਾਈਨ ਨੂੰ ਆਖਿਆ, “ਜਨਾਬ ! ਮੈਂ ਹਰ ਇਕ ਬੈਠਕ ਚ ਤੁਹਾਡੇ ਵਲੋਂ ਦਿੱਤੇ ਗਏ ਹਰ ਭਾਸ਼ਣ ਨੂੰ ਯਾਦ ਕੀਤਾ ਹੈ ।”
ਆਈਨਸਟਾਈਨ ਹੈਰਾਨ
ਆਖਦਾ ਹੈ, ਠੀਕ ਹੈ ! ਅਗਲੇ ਪ੍ਰਬੰਧਕ ਮੈਨੂੰ ਨਹੀਓ ਸਿਆਣਦੇ, ਤੂੰ ਮੇਰੀ ਥਾਂ ਉਥੇ ਭਾਸ਼ਣ ਦਈ ਤੇ ਮੈਂ ਡਰਾਈਵਰ ਬਣਾਂਗਾ ।
ਇਸੇ ਤਰ੍ਹਾਂ ਹੋਇਆ, ਬੈਠਕ ਚ ਅਗਲੇ ਦਿਨ ਡਰਾਈਵਰ ਮੰਚ ਤੇ ਚੜ੍ਹ ਕੇ ਭਾਸ਼ਣ ਦੇਣ ਲੱਗਾ ।
ਸ਼ਿਰਕਤ ਕਰ ਰਹੇ ਵਿਦਵਾਨਾਂ ਨੇ ਜੋਰਾਂ ਸ਼ੋਰਾਂ ਨਾਲ ਤਾੜੀਆਂ ਵਜਾਈਆਂ ।
ਉਸ ਵਕਤ ਇਕ ਪ੍ਰੋਫੈਸਰ ਨੇ ਡਰਾਈਵਰ ਨੂੰ ਪੁੱਛਿਆ, ਜਨਾਬ ! ਤੁਸੀਂ ਫਲਾਣੇ ਦਿਨ ਦਿੱਤੇ ਭਾਸ਼ਣ ਦੀ ਪਰਿਭਾਸ਼ਾ ਨੂੰ ਫੇਰ ਤੋਂ ਸਮਝਾ ਸਕਦੇ ਹੋ ?
ਅਸਲੀ ਆਈਨਸਟਾਈਨ ਨੇ ਵੇਖਿਆ #ਖਤਰਾ ਹੈ ।
ਹੁਣ ਡਰਾਈਵਰ ਮੇਰਾ ਫੜਿਆ ਜਾਏਗਾ, ਪਰ ਡਰਾਈਵਰ ਦਾ ਜਵਾਬ ਸੁਣ ਕੇ ਐਲਬਰਟ...

ਆਈਨਸਟਾਈਨ ਹੈਰਨ ਰਹਿ ਗਏ ।
ਡਰਾਈਵਰ ਨੇ ਜਵਾਬ ਦਿੱਤਾ, ਪ੍ਰੋਫੈਸਰ ਸਾਬ੍ਹ ! ਕੀ ਇਹ ਸੌਖੀ ਜਿਹੀ ਗੱਲ ਤੁਹਾਡੇ ਦਿਮਾਗ ਚ ਨਹੀਓ ਆਈ ?
ਇਹ ਤੇ ਤੁਸੀਂ ਮੇਰੇ ਡਰਾਈਵਰ ਨੂੰ ਪੁੱਛੋ, ਉਹ ਤੁਹਾਨੂੰ ਸਮਝਾਏਗਾ ।
ਸਿੱਟਾ: ਜੇਕਰ ਅਸੀਂ ਸਿਆਣੇ ਬੰਦਿਆਂ ਨਾਲ ਉਠਦੇ ਬੈਠਦੇ ਹਾਂ ਤਾਂ ਅਸੀਂ ਵੀ ਸਿਆਣੇ ਬਣਾਂਗੇ ਅਤੇ ਮੂਰਖਾਂ ਨਾਲ ਹੀ ਸਦਾ ਤੁਰਾਂਗੇ ਤਾਂ ਸਾਡੀ ਮਾਨਸਿਕਤਾ ਅਤੇ ਬੁੱਧੀ ਦਾ ਸਤਰ ਅਤੇ ਸੋਚ ਵੀ ਉਨ੍ਹਾਂ ਵਰਗੀ ਹੋ ਜਾਏਗੀ, ਅਤੇ ਜਿਸਨੂੰ ਅਸੀਂ ਆਦਰਸ਼ ਮੰਨਿਆ ਹੋਇਆ ਹੈ, ਜੇਕਰ ਉਹੀ ਅਨਪੜ੍ਹ ਮੂਰਖ ਹੈ ਤਾਂ ਅਸੀਂ ਮੂਰਖਤਾ ਭਰੀ ਗੱਲ ਹੀ ਕਰਾਂਗੇ ।

...
...



Related Posts

Leave a Reply

Your email address will not be published. Required fields are marked *

2 Comments on “ਮੂਰਖ ਤੇ ਸਿਆਣਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)