ਛਪ ਗਈ ਦਾ ਯਰੂਪ ਟਾਈਮਿਜ਼ ਈ ਪੇਪਰ(251)
ਮਿੰਨੀ ਕਹਾਣੀ
ਚਾਹ ਪਾਣੀ
ਸਰਬਜੀਤ “ਸੰਗਰੂਰਵੀ”
ਗੁਰਦੇਵ ਦੀ ਵੱਟ ਦਾ ਰੋਲਾ ਸੀ ਪੰਚਾਇਤ ਚ ਮਸਲਾ ਹੱਲ ਨਾ ਹੋਇਆ ਤਾਂ ਉਹ ਕਚਿਹਰੀਓ ਅਰਜੀ ਲਿਖਾ ਥਾਣੇ ਦੇ ਆਇਆ।ਥਾਣੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ।ਪਹਿਲਾਂ ਤਾਂ ਮਸਲਾ ਹੱਲ ਹੋਣ ਵਿੱਚ ਹੀ ਨਾ ਆਵੇ।ਦੋਵੇ ਧਿਰਾਂ ਥਾਣੇ ਵਿੱਚ ਹੀ ਲੜਨ ਨੂੰ ਫਿਰਨ।ਫਿਰ ਮੁਨਸ਼ੀ ਨੇ ਇੱਕਲੇ ਇੱਕਲੇ ਵਿਆਕਤੀਆਂ ਨੂੰ ਬੁਲਾ ਕੇ ਪੰਜ ਵਿਅਕਤੀਆਂ ਦੇ ਬਿਆਨ ਲਏ ਬਿਆਨ ਲੈ ਤੋਰ ਦਿੱਤਾ। ਫਿਰ ਮੁਨਸ਼ੀ ਨੇ ਗੁਰਦੇਵ ਨੂੰ ਬੁਲਾਇਆ ਤੇ ਕਿਹਾ ਕਿ ਤੇਰਾ ਮਸਲਾ ਕਰਤਾ ਹੱਲ ਹੁਣ ਤੂੰ ਸਾਡਾ ਚਾਹ ਪਾਣੀ ਕਰ। ਤਾਂ ਗੁਰਦੇਵ ਨੇ ਕਿਹਾ ਦੱਸੋ ਮਾਲਕੋ ਕਿੰਨੇ ਕੱਪ ਲਿਆਈਏ ਤੇ ਕੀ ਖਾਣਾ ਪੀਣਾ । ਤਾਂ ਮੁਨਸ਼ੀ ਹੱਸਦਾ ਹੋਇਆ...
ਕਹਿਣ ਲੱਗਾ ਕਿ ਇਹ ਚਾਹ ਤਾਂ ਕਦੇ ਤੇਰੇ ਘਰ ਪੀ ਆਵਾਂਗ਼ੇ ਅਸੀ ਤਾਂ ਆਹ ਮੰਗਦੇ ਹਾਂ ਅਸੀ ਤੇਰਾ ਕੰਮ ਕੀਤਾ ਤੇ ਹੁਣ ਤੂੰ ਜੇਬ ਵਿਚੋ ਨੋਟ ਕੱਢਦੇ ਗਾਂਧੀ ਵਾਲੇ।ਤਾਂ ਗੁਰਦੇਵ ਨੇ ਨਾ ਚਾਹੁੰਦਿਆਂ ਵੀ ਦੁੱਖੀ ਮਨ ਨਾਲ ਪੰਜ ਸੌ ਰੁਪੈ ਮੁਨਸ਼ੀ ਨੂੰ ਚਾਹ ਪਾਣੀ ਦੇ ਦਿੱਤੇ ਸੋਚਣ ਲੱਗਾ ਕਿ ਲੋਕ ਬਹਿ ਕੇ ਠੰਡੇ ਦਿਮਾਗ਼ ਨਾਲ ਮਸਲਾ ਹੱਲ ਨਹੀ ਕਰਦੇ ਸਗੋ ਕਿਸੇ ਨਾ ਕਿਸੇ ਦਾ ਤਾਂ ਚਾਹ ਪਾਣੀ ਕਰ ਹੀ ਦਿੰਦੇ ਨੇ।
@©®✍️✍️✍️✍️ਸਰਬਜੀਤ ਸੰਗਰੂਰਵੀ
-0-