More Punjabi Kahaniya  Posts
ਛੱਡੇ ਹੋਏ ਗ੍ਰਹਿ (ਘਰ) ਭਾਗ ਚੌਥਾ


ਪਹਿਲੇ ਤਿੰਨ ਭਾਗ ਪੜਨ ਲਈ ਆਪ ਦਾ ਬਹੁਤ ਧੰਨਵਾਦ ।
ਰਿਸ਼ਤਾ ਆਓਣ ਤੇ ਮੈਨੂੰ ਏਨੀ ਖ਼ੁਸ਼ੀ ਹੋਈ ਜਿਵੇਂ ਤਾਰਿਆ ਦਾ ਅਸਮਾਨ ਮੇਰੀ ਝੋਲੀ ਵਿੱਚ ਪੈ ਗਿਆ ਹੋਵੇ। ਮੇਰੇ ਭੂਆ ਜੀ ਨੇ ਦੱਸਿਆ ਕਿ ਓਹਨਾ ਦੇ 40 ਕਿੱਲੇ ਨੇ ਤੇ ਪਿਉ ਵੀ ਕਿੱਸੇ ਕਮੇਟੀ ਦਾ ਪ੍ਰਧਾਨ ਹੈ ਤੇ ਮੁੰਡਾ ਵੀ political party ਵਿੱਚ ਪੈਰ ਰੱਖਦਾ ਸੀ। ਉਝ ਵੀ ਉਹ ਬਹੁਤ ਸਾਉ ਸੀ। ਮੇਰੇ ਭੁਆ ਜੀ ਜਾਣ ਲੱਗੇ ਮੈਨੂੰ ਕਹਿੰਦੇ ਕਿ ਉਹ ਬਹੁਤ ਸਾਉ ਆ ਪਰ ਪਤਾ ਨੀ ਤੈਨੂੰ ਕਿੱਥੇ ਵੇਖ ਲਿਆ ਹੁਣ ਓਹ ਇਹੋ ਕਹਿੰਦਾ ਕਿ ਜੇ ਤੇਰੇ ਨਾਲ ਵਿਆਹ ਨੀ ਹੁੰਦਾ ਤਾਂ ਮੈਂ ਮਰ ਜਾਣਾ । ਉਹਨਾਂ ਵੀ ਸਾਡਾ ਰਿਸ਼ਤਾ ਕਰਾਉਣ ਲਈ ਪੂਰਾ ਜ਼ੋਰ ਲਗਾਇਆ ਕਿਉਂਕਿ ਉਧਰ ਵੀ ਰਿਸ਼ਤੇਦਾਰੀ ਦਾ ਕੰਮ ਸੀ । ਮੇਰੇ ਘਰ ਦਿਆਂ ਵੀ ਪਤਾ ਕੀਤਾ ਤਾਂ ਸੱਚੀ ਚ well reputed family ਸੀ। ਉਹਨਾ ਨੇ ਸਾਡੇ ਰਿਸ਼ਤੇ ਨੰੂ ਹਾਂ ਕਰ ਦਿੱਤੀ ਤੇ ਸਾਡਾ ਵਿਆਹ ਵੀ 20ਦਿਨਾ ਵਿੱਚ ਪੱਕਾ ਕਰ ਦਿੱਤਾ । ਬਹੁਤ ਰੀਝਾਂ ਚਾਵਾਂ ਨਾਲ ਮੈਂ ਆਪਣੇ ਵਿਆਹ ਦੀ shopping ਸ਼ੁਰੂ ਕਰ ਦਿੱਤੀ ਤੇ ਮੇਰੇ ਘਰਦਿਆ ਵੀ ਵਿਆਹ ਤੇ ਪੂਰਾ ਜ਼ੋਰ ਲਗਾ ਦਿੱਤਾ ਤੇ 22 Dec 2014 ਵਿੱਚ ਮੇਰਾ ਰੂਪ ਨਾਲ ਵਿਆਹ ਹੋ ਗਿਆ । ਮੇਰੇ ਘਰਦਿਆ ਨੇ ਵਿਆਹ ਵਿੱਚ ਕੋਈ ਕਮੀ ਨਾ ਛੱਡੀ ਬਹੁਤ ਮਿਲਣਿਆ ਕੀਤੀਆ ਬਹੁਤ ਸੋਨਾ ਰੂਪ ਨੰੂ ਤੇਉਸਦੇ ਘਰਦਿਆ ਨੰੂ ਤੇ ਮੈਨੰੂ ਪਾਇਆ ਵਧੀਆ ਗੱਡੀ ਤੇ iphone ਤੱਕ ਦਿੱਤੇ । ਮੈਂ ਬਹੁਤ ਜ਼ਿਆਦਾ ਖੁਸ਼ ਸੀ ਹੱਸਦੇ ਖੇਡਦੇ ਸਾਡੇ ਵਿਆਹ ਨੰੂ ਅਜੇ 4 ਮਹੀਨੇ ਨਿਕੱਲੇ ਤਾਂ ਅਸੀਂ Alfa one Amritsar ਗਏ । ਉੱਥੇ ਅਜੇ ਗਏ ਥੋੜਾ ਸਮਾਂ ਹੋਇਆਂ ਤਾਂ ਰੂਪ ਮੈਨੂੰ ਗ਼ੁੱਸੇ ਵਿੱਚ ਬੋਲ ਕ ਕਹਿੰਦੇ ਚੱਲ ਜਲਦੀ ਘਰ ਚੱਲਦੇ ਆ । ਮੈਂ ਇਕ ਦਮ ਹੈਰਾਨ ਹੋ ਗਈ ਕਿ ਹੁਣੇ ਤਾਂ ਸਬ ਠੀਕ ਸੀ ਤੇ ਆਏ ਵੀ ਕੁਝ ਜ਼ਿਆਦਾ ਸਮਾਂ ਨੀ ਹੋਇਆ ਫਿਰ ਰੂਪ ਨੰੂ ਕੀ ਹੋ ਗਿਆ । ਮੈਂ ਓਹਨਾ ਨੰੂ ਕਾਰਨ ਪੁੱਛਿਆਂ ਪਰ ਓਹਨਾ ਕਿੱਹਾ ਕਿ ਚੱਲਦੇ ਆ ਫਿਰ ਆ ਜਾ ਗੇ , ਮੈਂ ਵੀ ਉਹਨਾਂ ਦਾ ਮੂਡ ਦੇਖਦੇ ਕਿੱਹਾ ਕਿ ਚਲੋ ਆਪਾ ਚੱਲਦੇ ਆ । ਇੰਨਾਂ ਸੁਣਦੇ ਓਹ ਮੇਰਾ ਹੱਥ ਫੜ ਕੇ ਉਥੋ ਤੁਰ ਪਏ , ਅਸੀ ਆਪਣੀ ਗੱਡੀ ਵਿੱਚ ਵਾਪਸ...

ਆ ਰਹੇ ਸੀ ਤਾ ਅਚਾਨਕ ਰੂਪ ਨੇ ਮੈਨੰੂ ਪੁਛਿਆ ਕਿ ਓਹ ਮੁੰਡਾ ਕੋਣ ਸੀ ਜੋ ਆਪਣੇ ਪਿੱਛੇ ਆ ਰਿਹਾ ਸੀ ਜਿੱਥੇ ਆਪਾ ਜਾਦੇ ਸੀ । ਮੈ ਬਹੁਤ ਹੈਰਾਨ ਹੋਈ ਨੇ ਪੁਿਛਆ ਕਿ ਮੈ ਤਾ ਕਿੱਸੇ ਨੰੂ ਦੇਖਿਆ ਨੀ ਕਿ ਕੋਈ ਆਪਣੇ ਪਿੱਛੇ ਸੀ ਕਿਉਕਿ ਮੈਨੰੂ ਤਾ ਰੂਪ ਤੋ ਬਿਨਾ ਕੁਝ ਦਿਖਦਾ ਹੀ ਨੀ ਸੀ ਪਰ ਉਸਨੇ ਵੀ ਿਫਰ ਗੱਲ ਇਹ ਕਹਿ ਕਿ ਟਾਲ ਦਿੱਤੀ ਕਿ ਚੱਲ ਛੱਡ ਪਰ ਮੈਨੰੂ ਓਹਦਾ ਪਿੱਛੋ ਆਉਣਾ ਚੰਗਾ ਨੀ ਲੱਗਾ । ਘਰ ਆਉਦੇ ਆਉਦੇ ਮੇਰੇ ਮਨ ਵਿੱਚ ਕਈ ਸਵਾਲ ਸੀ ਕਿ ਕੋਣ ਸੀ ਉਹ ਤੇ ਰੂਪ ਕਿੱਤੇ ਕੁਝ ਗਲਤ ਤੇ ਨੀ ਸੋਚਦੇ ਹੋਣਗੇ ਪਰ ਖੈਰ ਓਹ ਦਿੱਨ ਤਾ ਕਿਸੇ ਨੇ ਸਾਡਾ ਖਰਾਬ ਹੀ ਕਰ ਦਿੱਤਾ ਸੀ । ਪਰ ਹੈਰਾਨੀ ਵਾਲੀ ਗੱਲ ਤਾ ਇਹ ਸੀ ਕਿ ਉਹਨਾ ਦੀ family ਦੀ ਸੋਚ ਬਹੁਤ ਅਲੱਗ ਸੀ ਉਹਨਾ ਦੇ ਘਰ ਅੋਰਤਾ ਨੰੂ ਬਸ ਇੱਕ ਕੰਮ ਵਾਲੀ ਹੀ ਸਮਝਾਇਆ ਜਾਦਾ । ਘਰ ਆਉਦੇ ਰੂਪ ਤਾ ਅਜੇ ਕੁਝ ਚੁੱਪ ਸੀ ਪਰ ਮੇਰੀ ਸੱਸ ਗੱਲਾ ਗੱਲਾ ਵਿੱਚ ਕਹਿੰਦੀ ਕਿ ਲੋਕਾ ਦੇ ਘਰਾ ਚ ਆਉਣ ਜਾਣ ਤੋ ਕੁਝ ਨੀ ਕਹਿੰਦੇ ਪਰ ਸਾਡੇ ਇਹ ਰਿਵਾਜ ਨੀ ਆ । ਮੇਰੀ ਨਣਾਨ ਵੀ ਬਹੁਤ ਗੱਲਾ ਕਰਦੀ ਸੀ । ਮੈਨੰੂ ਬਹੁਤ ਦੁੱਖ ਹੋਇਆ ਮੈ ਰੋਈ ਵੀ ਬਹੁਤ ਕਿਉਕਿ ਸਾਡੇ ਕਦੇ ਕਿੱਸੇ ਆਪਣੀ ਨੋਹ ਧੀ ਨੰੂ ਕੁਝ ਨੀ ਕਿਹਾ ਸੀ ਤੇ ਮੈ ਵੀ 4 ਮਹੀਨੇ ਬਾਅਦ ਉਹਨਾ ਦੇ ਅਸਲੀ ਰੂਪ ਨੂੰ ਦੇਖਣ ਲੱਗੀ ਸੀ । ਮੈਂ ਕੰਮ ਵੀ ਸਾਰਾ ਕਰਦੀ ਸੀ ਪਰ ਮੇਰੀ ਨਣਾਨ ਤੇ ਸੱਸ ਕਿੱਸੇ ਨਾਂ ਕਿੱਸੇ ਗੱਲੋਂ ਮੈਨੂੰ ਗੱਲਾਂ ਬਾਤਾਂ ਕਰਦੇ ਰਹਿਦੇ , ਉਹਨਾ ਮੈਨੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਕਦੇ ਆਪਣੇ ਘਰ ਕੋਈ ਗੱਲ ਨਾਂ ਦੱਸੀ । ਇਹ ਤਾਂ ਕੁਝ ਵੀ ਨੀ ਸੀ ਮੈਂ ਤਾਂ ਇਹ ਨਿੱਕਿਆਂ ਨਿੱਕਿਆਂ ਗੱਲਾਂ ਤੋਂ ਪਰੇਸ਼ਾਨ ਸੀ ਪਰ ਜੋ ਹੋਣਾ ਸੀ ਉਸ ਤੋਂ ਮੈਂ ਜਾਣੂ ਵੀ ਨਾਂ ਸੀ ।
ਬਾਕੀ ਅਗਲੇ ਭਾਗ ਵਿੱਚ…………….
ਦੀਪ ਸੰਧੂ
dhillonpardeep151@gmail.com

...
...



Related Posts

Leave a Reply

Your email address will not be published. Required fields are marked *

5 Comments on “ਛੱਡੇ ਹੋਏ ਗ੍ਰਹਿ (ਘਰ) ਭਾਗ ਚੌਥਾ”

  • bhut din bdh upload kiti a..pls complete kro

  • yrr but time lga rhe o story nu kine din ho gye a hun ta jldi post krdo kal tak Sara nhi ta kise ne dekhni ñhi a story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)