ਸਟੈਂਡ (ਸੱਚੀ ਕਹਾਣੀ)
ਅੱਜ ਜਗਰਾਓਂ ਤੋਂ ਨਕੋਦਰ ਨੂੰ ਜਾਂਦਿਆ ਰੋਡਵੇਜ਼ ਦੀ ਬੱਸ ਵਿੱਚ ਜਿਵੇਂ ਹੀ ਪੈਰ ਰੱਖਿਆ ਤਾਂ ਦੇਖਿਆ ਕਿ ਬੱਸ ਦਾ ਡਰਾਇਵਰ ਤਪਿਆ ਪਿਆ ਸੀ… ਅਖੇ ਪਰਸੋਂ ਸਤਲੁਜ ਦਰਿਆ ਆਲੇ ਨਾਕੇ ‘ਤੇ ਪੁਲਿਸ ਦੀ ਟੀਮ ਨੇ ਬੱਸ ਰੁਕਵਾ ਕੇ ਸਾਈਡ ਤੇ ਲਾ ਲਈ, ਕਹਿੰਦੇ ਤੁਸੀਂ ਆਪਣੀ ਬੱਸ ‘ਚ ਲੋੜ ਨਾਲੋਂ ਵੱਧ ਸਵਾਰੀਆਂ ਚਾੜ੍ਹੀਂ ਫਿਰਦੇ ਓ….ਹੁਣ ਮੈਂ ਉਨ੍ਹਾਂ ਨੂੰ ਕਿਵੇਂ ਕਹਿੰਦਾ ਬਈ ਮੇਰੇ ਤੋਂ ਮੂਹਰਲੀ ਪ੍ਰਾਈਵੇਟ ਬੱਸ ਦੀਆਂ ਬਵੰਜਾ ਸੀਟਾਂ ਤੇ ਬੈਠੀਆਂ ਸੱਤਰ ਸਵਾਰੀਆਂ ਨੀ ਥੋਨੂੰ ਦਿਸੀਆਂ…ਨਾਲੇ ਆਹ ਅਧਾਰ ਕਾਰਡ ਆਲੀਆਂ ਬੀਬੀਆਂ ਦੇ ਮੂੰਹੋਂ ਹਮੈਤ ‘ਚ ਇੱਕ ਸ਼ਬਦ ਨੀ ਨਿਕਲਿਆ…ਚੁੱਪਚਾਪ ਉਤਰ ਕੇ ਪਾਸੇ ਖੜ੍ਹਗੀਆਂ…ਆਪਣੀਆਂ ਕਿਹੜਾ ਸਾਲੀਆਂ ਵਿਆਹ ਆਲੀਆਂ ਜਲੇਬੀਆਂ ਠੰਡੀਆਂ ਹੁੰਦੀਆਂ ਤੀ, ਆਪਾਂ ਵੀ ਬੱਸ ਸਾਈਡ ਤੇ ਲਾ ਕੇ ਖੜ੍ਹਾ ਲੀ…ਮੈਨੂੰ ਤਾਂ ਆਹ ਫਰੀ ਆਲੀਆਂ ਬੀਬੀਆਂ ਤੇ ਜ਼ਹਿਰ ਚੜ੍ਹੇ…ਜਮ੍ਹਾਂ ਨੀ ਸਟੈਂਡ ਲੈਂਦੀਆਂ…।
ਮੈਂ...
ਹਾਸਾ ਰੋਕਦੀ ਉਹਨੂੰ ਕਹਿਣ ਲੱਗੀ … ਭਰਾਵਾ ਸਟੈਂਡ ਦੀ ਗੱਲ ਸੁਣਲਾ ..ਪੇਕੇ ਘਰ ਕੁੜੀਆਂ ਦੇ ਪਿਓ ਭਰਾ ਇਨ੍ਹਾਂ ਨੂੰ ਉੱਚਾ ਸਾਹ ਨੀ ਕੱਢਣ ਦਿੰਦੇ.. ਵਿਆਹੀਆਂ ਨੂੰ ਘਰਵਾਲੇ ਤੇ ਸੱਸ ਸਹੁਰੇ ਗੁਲਾਮ ਬਣਾ ਛੱਡਦੇ ਆ ਤੇ ਬੁੱਢੇ ਵਾਰੇ ਨੂੰਹਾਂ ਪੁੱਤਰ ਇਨ੍ਹਾਂ ਨੂੰ ਨੌਕਰਾਣੀ ਤੋਂ ਵੱਧ ਕੱਖ ਨੀ ਗਿਣਦੇ…… ਇਹ ਤਾਂ ਵਿਚਾਰੀਆਂ ਸਾਰੀ ਉਮਰ ਆਪਣੇ ਲਈ ਸਟੈਂਡ ਨੀ ਲੈਂਦੀਆਂ, ਤੇਰੇ ਲਈ ਕਿੱਥੋਂ ਲੈ ਲੈਣ…।”
ਮੈਨੂੰ ਨੀ ਪਤਾ ਮੈਂ ਸਹੀ ਕਿਹਾ ਜਾਂ ਗਲਤ ਪਰ ਬੱਸ ਵਿੱਚ ਬੈਠੇ ਸਾਰੇ ਮਰਦਾਂ ਸਮੇਤ ਡਰਾਈਵਰ ਤੇ ਕੰਡਕਟਰ ਸਭ ਦੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਸਨ।
ਕਮਲਗੀਤ ਸਰਹਿੰਦ
9914883112
Jagdeep Randhawa
Nice message for everyone