More Punjabi Kahaniya  Posts
ਜੈ ਹਿੰਦ ਸ੍ਰੀ ਮਾਨ


ਦਸੰਬਰ 2018 ਸ਼ਾਮ 7 ਕੁ ਵਜੇ ਕੰਪਿਊਟਰ ਤੇ ਕੁਝ ਦਫ਼ਤਰੀ ਕੰਮ ਚ ਰੁੱਝਾ ਹੋਇਆ ਸੀ ਅਚਾਨਕ ਦਰਵਾਜ਼ੇ ਵਲੋਂ ਅਵਾਜ਼ ਆਈ, ਜੈ ਹਿੰਦ ਸ੍ਰੀ ਮਾਨ । ਦਰਵਾਜ਼ੇ ਵੱਲ ਦੇਖਿਆ ਤਾਂ ਤਕਰੀਬਨ ਪੌਣੇ ਛੇ ਫੁੱਟ ਲੰਬਾ ਗੱਭਰੂ ਦਰਮਿਆਨੇ ਰੰਗ ਵਾਲਾ ਚੌੜੀ ਛਾਤੀ ਥੋੜ੍ਹੀ ਥੋੜ੍ਹੀ ਦਾੜੀ ਤੇ ਮੁੱਛ ਆਈ ਸੀ ਵਰਦੀ ਵਿਚ ਨਜ਼ਰ ਆਇਆ, ਮਾਊਸ ਤੋਂ ਹੱਥ ਹਟਾਉਂਦਿਆਂ ਤੇ ਕੰਟਰੋਲ ਐਸ਼ ਪ੍ਰੈੱਸ ਕਰ ਕੇ ਵਹੀਲ ਚੇਅਰ ਪਿੱਛੇ ਨੂੰ ਕਰਦਿਆਂ ਮੈਂ ਪੁੱਛਿਆ ਹਾਂ ਕਾਕਾ ਕੀ ਕੰਮ ਹੈ, ਅੰਦਰ ਆ ਜਾ।
ਸਰ ਸਿਪਾਹੀ ਪ੍ਰਭਦਿਆਲ ਸਿੰਘ ਰੁੜਕੀ ਤੋਂ ਨਵਾਂ ਪੋਸਟਿੰਗ ਆਇਆ ਹਾਂ ਸਾਵਧਾਨ ਖਲੋਤੇ ਜਵਾਨ ਨੇ ਜਵਾਬ ਦਿੱਤਾ।
ਨਵੇਂ ਪੋਸਟਿੰਗ ਜਿਹੇ ਸ਼ਬਦ ਉਸ ਦੇ ਮੂੰਹ ਵਿੱਚੋਂ ਨਿਕਲੇ ਹੀ ਸੀ ਕਿ ਮੈਂ ਬੋਲ ਪਿਆ, ਬੈਂਡ
ਅੱਖ ਝਮਕਦਿਆਂ ਹੀ ਮੁੰਡਾ ਰੁੱਖ ਤੋਂ ਟੁੱਟੇ ਟਹਿਣ ਵਾਂਗ ਹੇਠਾਂ ਜ਼ਮੀਨ ਤੇ ਬਾਹਾਂ ਦੇ ਪਾਰ ਹੋ ਗਿਆ
ਮੈਂ ਕਿਹਾ ਚੱਲ 50 ਡੰਡ ਬੈਠਕਾਂ ਮਾਰ,
ਇਹ ਗੱਲ ਸੁਣਦਿਆਂ ਹੀ ਫਟਾਫਟ ਗੱਭਰੂ ਨੇ 50 ਡੰਡ ਬੈਠਕਾਂ ਮਾਰ ਦਿੱਤੀਆਂ ਇਸ ਤੋਂ ਬਾਅਦ ਦੋ-ਚਾਰ ਹੋਰ ਐਕਸਰਸਾਈਜ਼ ਕਰਵਾਈਆਂ ਗੱਭਰੂ ਉਹਨਾਂ ਉੱਪਰ ਵੀ ਪੂਰਾ ਖਰਾ ਉਤਰਿਆ ਉਸਦੀ ਪਰਫਾਰਮੈਂਸ ਵੇਖ ਕੇ ਮੈਨੂੰ ਯਕੀਨ ਹੋ ਗਿਆ ਮੁੰਡਾ ਸਰੀਰਕ ਪੱਖੋਂ ਪੂਰਾ ਫਿੱਟ ਹੈਂ
ਪੰਜ-ਸੱਤ ਮਿੰਟ ਸਾਹ ਦਵਾਉਣ ਤੋਂ ਬਾਅਦ ਉਸ ਦਾ ਬਾਇਓਡਾਟਾ ਭਰਦੇ ਹਾਂ ਇਸਦੇ ਬਾਰੇ ਪੁਛਿਆ ਕਾਕਾ ਕਿਸ ਇਲਾਕੇ ਨਾਲ ਸਬੰਧਤ ਹੈ
ਕਹਿੰਦਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਪਿੰਡ ਬੁਰਜ ਹਰੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇੱਕ ਭੈਣ ਹੈ ਜੋ ਮੈਲਬਾਰਨ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਹੈ। 12 ਕਲਾਸ ਪਿੰਡ ਦੇ ਸਕੂਲ ਚੋਂ ਹੀ ਪਾਸ ਕੀਤੀਆਂ ਤੇ 2016 ਚ ਭਰਤੀ ਹੋ ਕੇ ਰੁੜਕੀ ਟ੍ਰੇਨਿੰਗ ਕਰਨ ਚਲੇ ਗਿਆਂ। ਵਾਲੀਬਾਲ ਤੇ ਕਬੱਡੀ ਦਾ ਖਿਡਾਰੀ ਹਾਂ ।
ਤਕਰੀਬਨ ਘੰਟਾਂ ਕੁ ਉਸ ਨਾਲ ਗਲਬਾਤ ਕੀਤੀ ਤੇ ਫਿਰ ਗੁਰਦੁਆਰਾ ਸਾਹਿਬ ਕੋਲ ਲੈ ਗਿਆ , ਗੁਰਦੁਆਰਾ ਸਾਹਿਬ ਸਾਡੀ ਕੰਪਨੀ ਦੇ ਵਿਚ ਹੀ ਸੀ । ਮੈਂ ਸਮਝਾਇਆ ਗੁਰੂ ਸਾਹਿਬ ਤੋਂ ਕਦੇ ਮੁਨਕਰ ਨਹੀਂ ਹੋਣਾ ਕੇਸ ਤੇ ਦਾਹੜੀ ਰੱਖਣ ਲਈ ਉਸ ਤੇ ਪੂਰਾ ਦਬਾਅ ਪਾਇਆ ਮਾਲਵੇ ਦੇ ਜ਼ਿਆਦਾਤਰ ਮੁੰਡਿਆਂ ਦੇ ਵਾਲ ਕੱਟੇ ਹੀ ਹੁੰਦੇ ਸੀ, ਕਹਿੰਦਾ ਸਰ ਕੋਸ਼ਿਸ਼ ਕਰਾਂਗਾ ਰੱਖਣ ਦੀ ।
ਛੇ ਕੁ ਮਹੀਨੇ ਵਾਲ ਨਹੀਂ ਕਟਵਾਏ ਗਰਮੀਆਂ ਦੇ ਵਿਚ ਘਰ ਆਇਆ ਤਾਂ ਫੇਰ ਕਟਵਾ ਲੈ ਮੈਂ ਕਾਫੀ ਨਰਾਜ਼ ਵੀ ਹੋਇਆ ।
ਫਿਰ ਚੀਨ ਨਾਲ ਭਾਰਤ ਦਾ ਮਾਹੌਲ ਥੋੜਾ ਗਰਮ ਹੋ ਗਿਆ ਤੇ ਭਾਰਤੀ ਫੌਜ ਚੀਨ ਵਲ ਕੂਚ ਕਰਨ ਲੱਗੀ ਅਤੇ ਪ੍ਰਭਦਿਆਲ ਵੀ ਉਸੇ ਹੀ ਫੌਜ ਦਾ ਹਿੱਸਾ ਬਣਕੇ ਚੀਨ ਦੇ ਬਾਡਰ ਤੇ ਅਰੂਨਾਚਲ ਵਿਚ ਜਾ ਡਟਿਆ। ਛੇ ਸੱਤ ਮਹੀਨੇ ਚੀਨ ਦੀ ਸਰਹੱਦ ਤੇ ਡਟਿਆ ਰਿਹਾ ਮੁੜਕੇ ਆਇਆ। ਮਾਰਚ 2021 ਵਿਚ ਸੂਰਤਗੜ ਰਾਜਸਥਾਨ ਡਰਾਈਵਰ ਦੇ ਤੌਰ ਤੇ ਪੋਸਟਿੰਗ ਭੇਜ ਦਿੱਤਾ ਨਾਲਦੇ ਮੁੰਡੇ ਵਧਾਈਆਂ ਦੇਣ ਲੱਗੇ ਕੇ ਘਰ ਦੇ ਨਜ਼ਦੀਕ ਚੱਲਿਆਂ ਐਂ । ਕਿਉਂਕਿ ਆਸਾਮ ਤੋ ਪੰਜਾਬ ਜਾਣਾ ਕਾਫੀ ਮੁਸ਼ਕਲ ਭਰਿਆ ਸੀ ਕਰੋਨਾ ਕਰਕੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਸੀ
ਸੂਰਤਗੜ੍ਹ ਪਹੁੰਚ ਕੇ ਹੈ ਕਹਿੰਦਾ ਸਰ...

ਬਹੁਤ ਵਧੀਆ ਘਰ ਦੇ ਲਾਗੇ ਆ ਗਿਆਂ । ਸੂਰਤਗੜ ਟ੍ਰੇਨਿੰਗ ਕੈਂਪ ਵਿੱਚ ਬਹੁਤ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਕੈਂਪ ਦੇ ਸੂਬੇਦਾਰ ਮੇਜਰ ਨੇ ਅਫ਼ਸਰ ਕਮਾਂਡਿੰਗ ਵਾਸਤੇ ਬੱਡੀ ਡਿਊਟੀ ਲਈ ਡਿਟੇਲ ਕਰ ਦਿੱਤਾ, ਬੱਡੀ ਡਿਊਟੀ ਦਾ ਅਫਸਰ ਆਰਮੀ ਵਿਚ ਬਹੁਤ ਨਾਜਾਇਜ਼ ਫਾਇਦਾ ਉਠਾਉਂਦੇ ਹਨ ਘਰ ਵਿੱਚ ਉਹ ਕੰਮ ਕਰਵਾਉਂਦੇ ਹਨ ਜੋਂ ਇਕ ਸਿਪਾਹੀ ਦੀ ਡਿਊਟੀ ਵਿਚ ਸ਼ਾਮਲ ਨਹੀਂ ਹੁੰਦੇ
ਪ੍ਰਭਦਿਆਲ ਨੇ ਕਿਹਾ ਸਾਬ ਮੈਂ ਯੂਨਿਟ ਵਿਚ ਇਹ ਕੰਮ ਨਹੀਂ ਕੀਤੇ ਤੁਸੀਂ ਹੋਰ ਜੋ ਮਰਜੀ ਡਿਊਟੀ ਕਰਵਾ ਲਓ ਮੈ ਇਹ ਕੰਮ ਨਹੀਂ ਕਰਾਂਗਾ। ਸੂਬੇਦਾਰ ਮੇਜਰ ਨੇ ਫਟਾਫਟ ਇਹ ਰਿਪੋਰਟ ਟੂ ਆਈ ਸੀ ਤੇ ਅਫ਼ਸਰ ਕਮਾਂਡਿੰਗ ਤੱਕ ਪਹੁੰਚਾ ਦਿੱਤੀ ਕਿ ਪ੍ਰਭਦਿਆਲ ਹੁਕਮ ਅਦੂਲੀ ਕਰ ਰਿਹਾ ਹੈ । ਇਸ ਕਰਕੇ ਤਿੰਨਾਂ ਅਫਸਰਾਂ ਨੇ ਮੁੰਡੇ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਪੂਰਾ ਪੂਰਾ ਦਿਨ 25 ਕਿਲੋ ਦਾ ਪਿੱਠੂ ਲਾ ਕੇ ਰੱਖਣਾ ਰਾਤ ਨੂੰ ਡਿਊਟੀ ਤੇ ਰੱਖਣਾ ਕਿ ਮੁੰਡਾ ਤੰਗ ਆਕੇ ਸਾਡਾ ਇਹ ਨਜਾਇਜ਼ ਆਡਰ ਮੰਨ ਲਵੇਗਾ, ਪਰ ਜੱਟ ਦੇ ਪੁੱਤ ਨੇ ਸੀ ਨਹੀਂ ਕੀਤੀ । ਇਕ ਹਫਤਾ ਇਹੋ ਕੰਮ ਚਲਦਾ ਰਿਹਾ ਅਫ਼ਸਰ ਕਮਾਂਡਿੰਗ ਤੇ ਟੂ ਆਈ ਸੀ ਨੇ ਸੂਬੇਦਾਰ ਮੇਜਰ ਨੂੰ ਕਿਹਾ ਕਿ ਸਰੀਰਕ ਕਸ਼ਟ ਨਾਲ ਇਹ ਮੰਨਣ ਵਾਲਾ ਨਹੀਂ ਲਗਦਾ , ਇਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਵੇ, ਅਫਸਰ ਕਮਾਂਡਿੰਗ ਦੇ ਹੁਕਮ ਤੇ ਸੂਬੇਦਾਰ ਮੇਜਰ ਨੇ ਪੂਰੇ ਕੈਂਪ ਦੇ ਸਾਹਮਣੇ ਪ੍ਰਭਦਿਆਲ ਦਾ ਮਾਨਸਿਕ ਤੌਰ ਤੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੱਸਦੇ ਖੇਡਦੇ ਗੱਭਰੂ ਜਵਾਨ ਨੂੰ ਇਨਾਂ ਜਿਆਦਾ ਜਲੀਲ ਕੀਤਾ ਕੀ ਕਲਮ ਬੰਦ ਕਰਨਾ ਵੀ ਮੁਸ਼ਕਿਲ ਹੈ।
24 ਮਈ ਦੀ ਰਾਤ ਬਾਰਾਂ ਕੁ ਵਜੇ ਡਿਊਟੀ ਦੇਣ ਤੋਂ ਬਾਅਦ ਦਿਮਾਗੀ ਤੌਰ ਤੇ ਥਕਾ ਦਿੱਤੇ 24 ਸਾਲਾ ਗਭਰੂ ਨੇ ਆਪਣੀ ਮਾਂ ਨੂੰ ਹੱਡਬੀਤੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮਾਂ ਨਾਲ ਸੰਪਰਕ ਨਾ ਹੋ ਸਕਿਆ । ਫੇਰ ਵਟਸਐੱਪ ਤੇ ਆਡੀਓ ਮੈਸੇਜ ਭੇਜਿਆ ਕਿ ਮਾਂ ਤੂੰ ਪਰੇਸ਼ਾਨ ਨਾ ਹੋਵੀਂ ਮੇਰੀ ਜਿੰਨੀ ਲਿਖੀ ਮੈਂ ਭੋਗ ਚੱਲਿਆ ਹਾਂ ਜੇ ਤੂੰ ਪਰੇਸ਼ਾਨ ਹੋਈ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਮੇਰੇ ਕੋਲੋਂ ਹੋਰ ਗੁਲਾਮੀ ਬਰਦਾਸ਼ਤ ਨਹੀ ਹੁੰਦੀ ਹੁਣ ਮੈਂ ਗੁਲਾਮੀ ਦੂਰ ਕਰਨ ਲੱਗਾ ਹਾਂ । ਆਪਣੀ ਮਾਂ ਨੂੰ ਸੁਨੇਹਾਂ ਭੇਜਣ ਤੋਂ ਬਾਅਦ ਆਪਣੀ ਪੱਗ ਉਤਾਰ ਕੇ ਫਾਹਾ ਲੈ ਲਿਆ।
ਤਿੰਨ ਦਰਿੰਦਿਆਂ ਨੇ ਜਿਨ੍ਹਾਂ ਦਾ ਫਰਜ ਜਵਾਨਾਂ ਦੀ ਰੱਖਿਆ ਕਰਨਾ ਤੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਹੁੰਦਾ ਹੈ ਇਕ ਹੱਸਦਾ-ਖੇਡਦਾ ਮਾਪਿਆਂ ਦਾ ਇਕਲੌਤਾ ਪੁੱਤ ਕਤਲ ਕਰ ਦਿੱਤਾ
ਪ੍ਰਭਦਿਆਲ ਨੇ ਆਪਣੀ ਜੀਵਨ ਲੀਲਾ ਤਾਂ ਖਤਮ ਕਰ ਦਿੱਤੀ ਪਰ ਪਿੱਛੇ ਹਜ਼ਾਰਾਂ ਸਵਾਲ ਛੱਡ ਗਿਆ ਕਿ ਕਦੋਂ ਤੱਕ ਇਹਨਾਂ ਗਲਤ ਸਿਸਟਮ ਦੇ ਫ਼ੈਸਲਿਆਂ ਕਰਕੇ ਮਾਪਿਆ ਦੇ ਪੁੱਤ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ ।
ਅਜ ਭੋਗ ਤੇ ਵਿਸ਼ੇਸ਼
ਗੁਰਵਿੰਦਰ ਸਿੰਘ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)