ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ।
ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ। ਸਾਂਨੂੰ ਹੁਣ ਬੇਬੀ ਪਲੈਨ ਕਰ ਲੈਣਾ ਚਾਹੀਦਾ। ਪਾਰ ਸੀਰਤ ਇਹ ਨਹੀਂ ਸੀ ਚਾਹੁੰਦੀ। ਉਹ ਸੋਚ ਰਹੀ ਸੀ ਕਿ ਹਲੇ 2-3 ਸਾਲ ਕਿਸੇ ਜਿੰਮੇਵਾਰੀ ਤੋਂ ਦੂਰ ਰਹਿਕੇ ਕੱਠਿਆਂ ਜਿੰਦਗੀ ਮਾਣੀ ਜਾਵੇ ,ਘੁੰਮਿਆ ਜਾਵੇ ਤੇ ਚਾਅ ਪੂਰੇ ਕੀਤੇ ਜਾਣ। ਬੱਚੇ ਦੀ ਜਿੰਮੇਵਾਰੀ ਮਗਰੋਂ ਉਲਝੀਆਂ ਉਸਨੇ ਆਪਣੀਆਂ ਸਹੇਲੀਆਂ ਵੇਖੀਆਂ ਸੀ।
“ਨਵਜੋਤ ਮੈਂ ਅਜੇ ਬੇਬੀ ਨਹੀਂ ਚਾਹੁੰਦੀ ,ਕਿ ਆਪਾਂ ਦੋ ਸਾਲ ਰੁੱਕ ਨੀ ਸਕਦੇ ?”
“ਦੇਖ ਮੰਮੀ ਚਾਹੁੰਦੇ ਆ ਕਿ ਉਹ ਛੇਤੀ ਆਪਣੇ ਪੋਤੇ ਦਾ ਮੂੰਹ ਵੇਖ ਲੈਣ। ” ਜੇ ਤੂੰ ਮੰਮੀ ਨੂੰ ਸਮਝ ਸਕਦੀ ਏ ਤਾਂ ਗੱਲ ਕਰਲਾ। ਮੈਂ ਤੈਨੂੰ ਕੁਝ ਨਹੀਂ ਕਹਿੰਦਾ। ”
ਰਾਤ...
ਦੀ ਰੋਟੀ ਖਾਂਦੇ ਸੀਰਤ ਨੇ ਫਿਰ ਗੱਲ ਛੇੜ ਲਈ ਸੱਸ ਦੇ ਅੱਗੇ।
“ਮੰਮੀ ਮੈਂ ਅਜੇ ਬੇਬੀ ਨਹੀਂ ਚਾਹੁੰਦੀ। ”
ਸੱਸ ਨੇ ਪਹਿਲਾਂ ਸੀਰਤ ਵੱਲ ਤੱਕਿਆ ਫਿਰ ਨਵਜੋਤ ਵੱਲ ਫਿਰ ਬੜੇ ਪਿਆਰ ਨਾਲ ਬੋਲੀ।
ਦੇਖ ਧੀਏ , ਨਵਜੋਤ ਦਾ ਕੰਮ ਐਵੇ ਦਾ ਕਿ ਘਰੋਂ ਗਿਆ ਤਾਂ ਪੰਦਰਾਂ-ਪੰਦਰਾਂ ਨੀ ਮੁੜਦਾ। ਬੱਚੇ ਨਾਲ ਤੇਰਾ ਦਿਲ ਪਰਚਿਆ ਰਹੂ। ਨਹੀਂ ਤਾਂ ਤੀਂਵੀ ਮਾਨੀ ਦਾ ਮਨ ਐਵੇਂ “ਭਟਕ” ਜਾਂਦਾ।
ਸੀਰਤ ਦੇ ਹੱਥੋਂ ਰੋਟੀ ਦੀ ਬੁਰਕੀ ਛੁੱਟ ਗਈ। ਉਸਨੇ ਨਵਜੋਤ ਵੱਲ ਵੇਖਿਆ ਜਿਵੇਂ ਇਸ ਵਿਚਾਰ ਚ ਉਸਦੀ ਸਹਿਮਤੀ ਹੋਵੇ। ਉਹ ਪੁੱਛਣਾ ਚਾਹੁੰਦੀ ਸੀ ਕਿ ਨਵਜੋਤ ਤੋਂ ਦੂਰ ਰਹਿਕੇ ਜੇ ਉਸਦਾ ਮਨ ਭਟਕ ਸਕਦਾ ਤਾਂ ਉਸ ਕੋਲੋਂ ਦੂਰ ਰਹਿਕੇ ਨਵਜੋਤ ਦਾ ਕਿਉਂ ਨਹੀਂ।
ਸ਼ਬਦ ਉਸਦੇ ਗਲੇ ਚ ਆ ਕੇ ਅਟਕ ਗਏ।
ਹਰਜੋਤ ਸਿੰਘ
70094-52602