More Punjabi Kahaniya  Posts
ਭਿਖਾਰੀ


ਕਲ ਆਪਣੇ ਰਿਸ਼ਤੇਦਾਰ ਨਾਲ ਉਸਦੇ ਕੰਮ ਲਈ ਕਚਹਿਰੀ ਜਾਣਾ ਪਿਆ..ਗੇਟ ਦੇ ਬਾਹਰ ਬਾਇਕ ਖੜ੍ਹਾ ਕਰਕੇ ਅੱਜੇ ਅੰਦਰ ਜਾਣ ਹੀ ਲਗੇ ਸੀ…ਇਕ ਵਿਚਿੱਤਰ ਘਟਨਾ ਦਾ ਸਾਹਮਣਾ ਹੋਇਆ।
ਗੇਟ ਦੇ ਬਾਹਰ ਸਾਹਮਣੇ ਦੋ ਰੇਹੜੀ ਵਾਲੇ ਜਿਨ੍ਹਾਂ ਵਿਚੋਂ ਇਕ ਨੇ ਕੁਲਚੇ ਛੋਲੇ, ਟਿਕੀ ਅਤੇ ਹੋਰ ਜੰਕ ਫੂਡ ਵਗੈਰਾ ਤੇ ਦੂਸਰੇ ਨੇ ਗੰਨੇ ਦਾ ਰਸ ਲਾ ਕੇ ਖੜ੍ਹੇ ਸੀ।ਗੰਨੇ ਦੇ ਰਸ ਵਾਲੀ ਰੇਹੜੀ ਤੇ ਤਿੰਨ ਗਰੀਬ ਬੱਚੇ ਗੰਨੇ ਦਾ ਰਸ ਪੀਣ ਆਏ ਗ੍ਰਾਹਕਾਂ ਤੋਂ ਮੰਗ ਕੇ ਜੂਸ ਪੀਣ ਦੀ ਜਿਦ ਕਰ ਰਹੇ ਸੀ।
ਇਕ ਸੱਜਣ ਆਪਣੇ ਬੱਚੇ ਸਮੇਤ ਰਸ ਪੀਣ ਵਾਸਤੇ ਰੇਹੜ੍ਹੀ ਕੋਲ ਜਿਵੇਂ ਹੀ ਰੁਕਿਆ ..ਗਰੀਬ ਬੱਚੇ ਵੀ ਤੁਰੰਤ ਉਸ ਦੇ ਕੋਲ ਪਹੁੰਚ ਗਏ ਅਤੇ ਹੱਥ ਅੱਡਕੇ ਜੂਸ ਪੀਣ ਲਈ ਗਿੜਗਿੜਾਉਣ ਲਗੇ…ਉਸ ਸੱਜਣ ਨੂੰ ਬਹੁਤ ਗੁੱਸਾ ਆਇਆ ਤੇ ਉਹ ਰੇਹੜੀ ਵਾਲੇ ਨੂੰ ਡਾਂਟਣ ਲਗਾ…”.ਤੁਸੀਂ ਇਨ੍ਹਾਂ ਨੂੰ ਇਥੋਂ ਭਜਾਉਂਦੇ ਕਿਉਂ ਨਹੀਂ….ਤੁਸੀਂ ਲੋਕ ਇਨ੍ਹਾਂ ਨੂੰ ਭਿਖਾਰੀ ਬਣਾਉਣ ਲਈ ਜੁਮੇਵਾਰ ਹੋ….ਕਿਉਂ ਨਹੀਂ ਇਨ੍ਹਾਂ ਦੀ ਪੁਲਿਸ ਨੂੰ ਰਿਪੋਰਟ ਕਰਦੇ ਤਾਂ ਜੋ ਇਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾ ਕੇ ਇਨ੍ਹਾਂ ਨੂੰ ਭੀਖ ਮੰਗਣ ਤੋਂ ਰੋਕ ਲਈਏ ਅਤੇ...

ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦਈਏ ਤਾਂ ਜੋ ਇਨ੍ਹਾਂ ਦਾ ਜੀਵਨ ਸੁਧਰ ਜਾਏ…..ਇਸ ਲਈ ਮੈਂ ਤੁਹਾਡੀ ਹਰ ਸੰਭਵ ਮਦਦ ਵੀ ਕਰਾਂਗਾ”।
ਇਹ ਸਭ ਇਕ ਹੋਰ ਸੱਜਣ ਵੀ ਦੇਖ ਰਿਹਾ ਸੀ ….ਉਸ ਨੇ ਜੇਬ ਜੋਂ ਪੈਸੇ ਕੱਢੇ ਤੇ ਨਾਲ ਖੜ੍ਹੇ ਕੂਲਚੇ ਛੋਲੇ ਲਾਈ ਖੜੇ ਰੇਹੜੀ ਵਾਲੇ ਨੂੰ ਦਿਤੇ ਤੇ ਕਹਿਣ ਲੱਗਾ…
“ਇਨ੍ਹਾਂ ਭੁੱਖੇ ਤਿੰਨਾਂ ਬਚਿਆਂ ਨੂੰ ਕੂਲਚੇ ਛੋਲੇ ਖਵਾ ਦੇਈਂ” …..ਉਥੇ ਖੜੇ ਬਜੁਰਗ ਨੇ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਉਹ ਆਕੇ ਕੂਲਚੇ ਛੋਲੇ ਖਾਣ ਲਗੇ……ਰਸ ਪੀਣ ਆਇਆ ਸੱਜਣ ਉਨ੍ਹਾਂ ਨੂੰ ਬੇਬੱਸ ਹੋ ਕੇ ਖੜਾ ਦੇਖਦਾ ਰਿਹਾ……ਮੈਂ ਸਮਝ ਨਹੀਂ ਪਾ ਰਿਹਾ ਸੀ ਦੋਵਾਂ ਸੱਜਣਾ’ਚੋਂ ਸਹੀ ਕਿਸ ਨੂੰ ਕਹਾਂ…..ਇਕ ਉਹ ਜੋ ਉਨ੍ਹਾਂ ਨੂੰ ਪੜ੍ਹਾ ਲਿਖਾਕੇ ਜੀਵਨ ਸੁਧਾਰਨ ਦੀ ਗੱਲ ਕਰਦਾ ਸੀ…ਜਾਂ ਉਸ ਨੂੰ ਜੋ ਭੁੱਖੇ ਬਚਪਨ ਨੂੰ ਮੁਫਤ ਭੋਜਨ ਖਵਾ ਕੇ ਭਿਖਾਰੀ ਬਨਣ ਲਈ ਮਦਦਗਾਰ ਬਣਿਆ!!✍️
ਸੁਨੀਲ ਕੁਮਾਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)