More Punjabi Kahaniya  Posts
ਬਲੈਕਮੇਲ – ਭਾਗ ਦੂਜਾ


ਬਲੈਕਮੇਲ ਭਾਗ ਦੂਜਾ

ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਨੂੰ ਪਹਿਲੇ ਭਾਗ ਵਿੱਚ ਪੜ ਲਿਆ ਹੈ ਹੁਣ ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਹੋਰ ਘਟਨਾਵਾਂ ਨੂੰ ਦੂਜੇ ਭਾਗ ਵਿੱਚ ਪੜੋਗੇ,,,
ਮੈਂ ਚਾਹੁੰਦੀ ਹਾਂ ਕੁੜੀਆਂ ਇਸ ਕਹਾਣੀ ਨੂੰ ਜ਼ਰੂਰ ਪੜਨ।।।।

ਐਤਵਾਰ ਦਾ ਦਿਨ ਸੀ, ਗਿਆਰਾਂ ਕੁ ਵਜੇ ਦਾ ਵਕਤ ਸੀ ਮੈਂ ਛੱਤ ਤੇ ਧੁੱਪੇ ਬੈਠ ਕੇ ਨਾਵਲ ਪੜ੍ਹ ਰਹੀ ਸੀ । ਮੰਮੀ ਦੀ ਹੇਠੋਂ ਆਵਾਜ਼ ਆਈ ਦੀਪੀ ਮਧੂ ਆਈ ਹੈ । ਪਹਿਲਾਂ ਤਾਂ ਮੈਂ ਕਿਹਾ ਮੰਮੀ ਆਉਂਦੀ ਹਾਂ, ਫਿਰ ਇੱਕ ਦਮ ਖਿਆਲ ਆਇਆ ਕਿ ਮਧੂ ਨੇ ਮੈਨੂੰ ਕਮਲ ਦੀ ਗੱਲ ਦੱਸਣੀ ਹੋਉ ਤੇ ਮੰਮੀ ਸਾਹਮਣੇ ਕੋਈ ਗੱਲ ਨਹੀਂ ਹੋਣੀ… ਇਸੇ ਲੲੀ ਫਿਰ ਮੈਂ ਮੰਮੀ ਨੂੰ ਆਵਾਜ਼ ਦਿੱਤੀ ਕਿ ਮੰਮੀ ਮਧੂ ਨੂੰ ਛੱਤ ਤੇ ਹੀ ਭੇਜ ਦਿਓ…. ਮਧੂ ਛੱਤ ਤੇ ਆਈ ਤੇ ਮੈਨੂੰ ਘੁੱਟ ਕੇ ਮਿਲੀ ਤੇ ਨਾਲ ਹੀ ਕਿਤਾਬ ਵੱਲ ਦੇਖ ਕੇ ਕਹਿਣ ਲੱਗੀ ਤੈਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਪੜਨ ਤੋਂ ਬਿਨਾਂ…ਮੈਂ ਕਿਹਾ ਮੈਨੂੰ ਕਿਤਾਬਾਂ ਪੜਨ ਦਾ ਸ਼ੌਕ ਹੀ ਨਹੀਂ, ਮੈਨੂੰ ਕਿਹਾ ਪੜਨ ਦਾ ਨਸ਼ਾ ਵੀ ਹੈ । ਉਹ ਸੁਣ ਕੇ ਹੱਸ ਪਈ । ਮੈਂ ਕਿਹਾ ਹੋਰ ਦੱਸ ਪੜਾਈ ਕਿਵੇਂ ਚੱਲਦੀ ਹੈ… ਕਾਲਜ਼ ਜਾਂਦੀ ਹੁੰਦੀ ਐ । ਉਹਨੇ ਕਿਹਾ ਹਾਂ ਦੀਪੀ ਜਾਂਦੀ ਹੁੰਦੀ ਹੈ….ਬੱਸ ਬੀ ਏ ਦਾ ਆਹੀ ਸਾਲ ਰਹਿ ਗਿਆ । ਮੈਂ ਕਿਹਾ ਫਿਰ ਅੱਗੇ ਕੀ ਕਰਨਾ ਹੈ। ਉਹਨੇ ਕਿਹਾ ਅੱਗੇ ਸੋਚਦੀ ਹਾਂ… ਮੰਮੀ ਤਾਂ ਰੋਜ਼ ਰੋਲਾ ਪਾਉਂਦੇ ਕੀ ਕਰਨੈ ਪੜ ਕੇ, ਪਰ ਪਾਪਾ ਕਹਿੰਦੇ ਜਿੰਨਾ ਪੜਨੈ ਪੜ ਲੈ… ਜਦੋਂ ਪੜਨੋਂ ਹੱਟ ਗੲੀ.. ਉਦੋਂ ਕੋਈ ਮੁੰਡਾ ਦੇਖ ਕੇ ਤੈਨੂੰ ਵਿਆਹ ਦੇਣੈ…. ਮੈਂ ਕਿਹਾ ਫਿਰ ਤਾਂ ਅੱਗੇ ਪੜ ਹੀ ਲੈਣਾ ਚਾਹੀਦਾ ਹੈ ਐਵੇਂ ਨਹੀਂ ਘਰਦੇ ਵਿਆਹ ਦੇਣਗੇ….ਉਹਨੇ ਕਿਹਾ ਹਾਂ ਦੀਪੀ ਅੱਗੇ ਐਮ ਏ ਦਾ ਭਰੂ ਬਾਕੀ ਦੇਖਦੀ ਹਾਂ ਜਿਵੇਂ ਪਾਪਾ ਕਹਿਣਗੇ ਓਵੇਂ ਹੀ ਕਰਨਾ ਪਉ । ਮੈਂ ਕਿਹਾ ਹਾਂ ਚੱਲ ਜਿਵੇਂ ਕਹਿਣਗੇ ਓਵੇਂ ਕਰ ਲਈ .. ਇੰਨੇ ਨੂੰ ਮੰਮੀ ਨੇ ਆਵਾਜ਼ ਮਾਰ ਦਿੱਤੀ ਦੀਪੀ ਚਾਹ ਲੈਂ ਜਾ.. ਮੈਂ ਕਿਹਾ ਚੱਲ ਤੂੰ ਬੈਠ ਮੈਂ ਚਾਹ ਲੈ ਕੇ ਆਈ। ਮੈਂ ਹੇਠਾਂ ਤੋਂ ਚਾਹ ਲੈਂ ਆਈ, ਮਧੂ ਨੇ ਤੇ ਮੈਂ ਬੈਠ ਕੇ ਮਿਲ ਕੇ ਚਾਹ ਪੀਤੀ ਤੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਗੱਲਾਂ ਕਰਦੇ ਕਰਦੇ ਮੈਂ ਪੁੱਛਿਆ ਮਧੂ ਹੁਣ ਤੇਰੀ ਤੇ ਕਮਲ ਦੀ ਗੱਲਬਾਤ ਕਿਵੇਂ ਚੱਲ ਰਹੀ ਹੈ। ਉਹਨੇ ਕਿਹਾ ਗੱਲਬਾਤ ਤਾਂ ਠੀਕ ਚੱਲ ਰਹੀ ਹੈ ਪਰ ਇੱਕ ਡਿੱਕਤ ਹੈ ਕਮਲ ਦੀ…. ਉਹ ਹਰ ਦਿਨ ਮੈਨੂੰ ਨਵੀਂ ਚਿੰਤਾ ਚ ਪਾ ਦਿੰਦਾ ਹੈ । ਮੈਂ ਕਾਹਲ ਕਰਦਿਆਂ ਪੁੱਛਿਆ ਕੀ ਚਿੰਤਾ?… ਠਾਣੇ ਜਾਣ ਵਾਲੀ ਗੱਲ ਤੋਂ ਬਾਅਦ ਵੀ ਕੋਈ ਗੱਲ ਹੋਈ। ਹਾਂ ਗੱਲਾਂ ਤਾਂ ਦੀਪੀ ਬਹੁਤ ਸਾਰੀਆਂ ਹੋਈਆਂ ਨੇ, ਪਰ ਮੈਂ ਮਜਬੂਰ ਹਾਂ ਉਹਨੂੰ ਛੱਡ ਵੀ ਨਹੀਂ ਸਕਦੀ… ਉਹਦੇ ਨਾਲ ਵੀ ਨਹੀਂ ਰਹਿ ਸਕਦੀ… ਕਿਉਂ ਮਧੂ ਤੂੰ ਉਹਨੂੰ ਛੱਡ ਕਿਉਂ ਨਹੀਂ ਸਕਦੀ? … ਮੈਂ ਹੈਰਾਨ ਹੁੰਦਿਆਂ ਪੁੱਛਿਆ। ਬਸ ਯਰ ਹੁਣ ਮੇਰੇ ਕੋਲੋਂ ਵੀ ਉਹਦੇ ਬਿਨਾਂ ਰਹਿ ਨਹੀਂ ਹੁੰਦਾ, ਤੇ ਬਸ ਇਹੀ ਸੋਚ ਕੇ ਗੱਲ ਕਰਦੀ ਰਹਿੰਦੀ ਹਾਂ ਕਿ ਪਿਆਰ ਚ ਤਾਂ ਸਭ ਕੁਝ ਹਾਰਨਾ ਹੀ ਪੈਂਦਾ ਹੈ….ਮਧੂ ਨੇ ਉਦਾਸ ਹੁੰਦਿਆਂ ਕਿਹਾ। ਪਰ ਮਧੂ ਇੰਨਾ ਅੰਨਾ ਪਿਆਰ ਵੀ ਚੰਗਾ ਨਹੀਂ ਹੁੰਦਾ ਤੇਰੀ ਆਉਣ ਵਾਲੀ ਜ਼ਿੰਦਗੀ ਲੲੀ ਨੁਕਸਾਨ ਬਣ ਜਾਵੇ…. ਮੈਂ ਫ਼ਿਕਰਮੰਦ ਹੁੰਦਿਆਂ ਕਿਹਾ। ਬਸ ਯਰ ਦੀਪੀ ਜੋ ਹੁੰਦਾ ਹੁਣ ਹੋਈ ਜਾਵੇ, ਹੁਣ ਮੇਰੇ ਕੋਲੋਂ ਤਾਂ ਉਹਦੇ ਬਿਨਾਂ ਪਲ ਵੀ ਰਹਿ ਨਹੀਂ ਹੁੰਦਾ । ਨਹੀਂ ਮਧੂ ਇਦਾਂ ਨਹੀਂ ਹੁੰਦਾ…..ਪਿਆਰ ਚ ਇੱਕ ਦੂਜੇ ਨੂੰ ਸਮਝਣਾ ਹੁੰਦੈ ਤੇ ਦੁੱਖ ਸੁੱਖ ਚ ਇੱਕ ਦੂਜੇ ਦਾ ਸਾਥ ਦੇਣਾ ਹੁੰਦੈ…. ਇੱਕ ਦੂਜੇ ਨੂੰ ਨੁਕਸਾਨ ਪਹੁੰਚਣਾ ਨਹੀਂ ਹੁੰਦਾ। ਪਰ ਦੀਪੀ ਉਹ ਮੈਨੂੰ ਪਿਆਰ ਬਹੁਤ ਕਰਦਾ ਹੈ…ਮਧੂ ਨੇ ਮੇਰੀ ਗੱਲ ਨੂੰ ਵਿਚੋਂ ਟੋਕਦਿਆਂ ਕਿਹਾ… ਜਿਵੇਂ ਉਹਨੂੰ ਮੇਰੀ ਗੱਲ ਤੇ ਖਿਜ ਆਈ ਹੋਵੇ ਕਿ ਮੈਂ ਕਮਲ ਵਾਰੇ ਕੁਝ ਵੀ ਕਿਉਂ ਕਹਿ ਰਹੀ ਹਾਂ….ਉਹਨੂੰ ਮੇਰੀ ਗ਼ਲਤੀ ਕਰਕੇ ਸ਼ੱਕ ਹੋਇਆ… ਸ਼ੱਕ ਕਾਰਨ ਉਹਨੇ ਮੇਰੇ ਸਾਰੇ ਦੋਸਤਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ.. ਮੈਂ ਕਿਸ ਤਰ੍ਹਾਂ ਦੀ ਹਾਂ..ਉਹ ਇਕੋਂ ਸਾਹ ਬਹੁਤ ਕੁਝ ਕਹਿ ਗੲੀ। ਪਰ ਮਧੂ ਇਹ ਤਰੀਕਾ ਨਹੀਂ ਕਿ ਤੇਰੇ ਨਾਂ ਤੇ ਕਿਸੇ ਨੂੰ ਵੀ ਮੈਸਜ਼ ਕਰਕੇ ਪਤਾ ਕਰੇ ਕਿ ਤੂੰ ਕਿਸੇ ਨਾਲ ਕੀ ਗੱਲਬਾਤ ਕਰਦੀ ਹੈ… ਨਾਲੇ ਇਹ ਵੀ ਤਾਂ ਹੁੰਦੈ ਮਧੂ ਆਪਾ ਕਿਸੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ ਇਹ ਤਾਂ ਆਪਾ ਨੂੰ ਹੀ ਪਤਾ ਹੁੰਦਾ ਹੈ। ਹਾਂ ਦੀਪੀ ਮੈਂ ਕਮਲ ਨੂੰ ਇਹੀ ਗੱਲ ਕਹਿਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਉਹ ਨਹੀਂ ਹੱਟਦਾ…. ਇਸੇ ਤਰ੍ਹਾਂ ਇੱਕ ਵਾਰ ਸਾਡੇ ਕਾਲਜ਼ ਦਾ ਟੂਰ ਸ਼ਿਮਲੇ ਗਿਆ…ਬਹਾਨਾ ਬਣਾ ਕੇ ਕਮਲ ਵੀ ਸਾਡੇ ਨਾਲ ਟੂਰ ਤੇ ਚਲਾ ਗਿਆ…ਅਸੀਂ ਉੱਥੇ ਤਿੰਨ ਦਿਨ ਰਹੇ ਕਮਲ ਵੀ ਸਾਡੇ ਨਾਲ ਹੀ ਰਿਹਾ ਉਦੋਂ ਵੀ ਉਸ ਨੇ ਮੇਰੇ ਫੋਨ ਚੋਂ ਸਾਰੇ ਨੰਬਰ ਕੱਢ ਲੲੇ ਤੇ ਮੇਰੇ ਸਾਰੇ ਦੋਸਤਾਂ ਨਾਲ ਗੱਲ ਕੀਤੀ… ਮੇਰਾ ਕਾਲਜ਼ ਵਿੱਚ ਮੇਰੇ ਨਾਲ ਪੜਦਾ ਇੱਕ ਮੁੰਡਾ ਉਝ ਹਾਸੀ ਮਜ਼ਾਕ ਕਰਦਾ ਰਹਿੰਦਾ ਸੀ… ਪਰ ਕਮਲ ਨੂੰ ਉਸ ਤੇ ਮੇਰੇ ਤੇ ਸ਼ੱਕ ਸੀ…ਕਮਲ ਨੇ ਉਸ ਨਾਲ ਵੀ ਮੇਰੇ ਨਾਂ ਤੇ ਚੈਟ ਕੀਤੀ… ਉਸਨੇ( ਮੇਰੇ ਕਾਲਜ਼ ਦੇ ਦੋਸਤ ਨੇ)ਸਮਝਿਆਂ ਕਿ ਮੈਂ ਹੀ ਉਸ ਨਾਲ ਚੈਟ ਕਰ ਰਹੀ ਹਾਂ ਪਰ ਇੱਕ ਦਿਨ ਸ਼ਾਇਦ ਕਮਲ ਨੇ ਉਸ ਨੂੰ ਕੋਈ ਇਸ ਤਰ੍ਹਾਂ ਦਾ ਮੈਸਜ਼ ਕਰ ਦਿੱਤਾ ਜਿਸ ਨਾਲ ਉਹਨੂੰ ਸ਼ੱਕ ਹੋਇਆ ਕਿ ਮਧੂ ਤਾਂ ਇਦਾਂ ਦੀ ਗੱਲਬਾਤ ਨਹੀਂ ਕਰ ਸਕਦੀ… ਉਹਨੇ ਮੈਨੂੰ ਫੋਨ ਕਰਕੇ ਪੁੱਛਿਆਂ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇਰੇ ਦਿਲ ਚ ਮੇਰੇ ਲੲੀ ਕੀ ਹੈ.. ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗੲੀ.. ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਕੋਈ ਮੈਸਜ਼ ਕੀਤਾ ਕੀ ਨਹੀਂ, ਪਰ ਉਹ ਕਹਿੰਦਾ ਝੂਠ ਕਿਉਂ ਬੋਲਦੀ ਐ ਜਾਂ ਫੋਨ ਤੇ ਤੈਨੂੰ ਸ਼ਰਮ ਆਉਂਦੀ ਹੈ.. ਮੈਂ ਕਿਹਾ ਮੈਨੂੰ ਕਸਮ ਲੱਗੇ ਮੈਂ ਤਾਂ ਤੈਨੂੰ ਕੋਈ ਮੈਸੇਜ ਕੀਤਾ ਹੀ ਨਹੀਂ…. ਉਹਨੇ ਹੈਰਾਨ ਹੁੰਦਿਆਂ ਕਿਹਾ ਅੱਛਾ ਮਤਲਬ ਉਹ ਨੰਬਰ ਤੇਰਾ ਨਹੀਂ ਜਿਸ ਤੋਂ ਮੈਨੂੰ ਮੈਸਜ਼ ਆਉਂਦੇ ਸੀ… ਬਸ ਇੰਨਾ ਕਹਿੰਦਿਆਂ ਉਹਨੇ ਫੋਨ ਕੱਟ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਮੈਂ ਕਾਫ਼ੀ ਦਿਨ ਫੋਨ ਕੀਤਾ ਪਰ ਉਹਨੇ ਫੋਨ ਨਾ ਚੁਕਿਆ… ਮੈਨੂੰ ਸ਼ੱਕ ਹੋਇਆ ਕਿ ਇਹ ਸਭ ਕਮਲ ਕਰ ਰਿਹੈ… ਪਰ ਮੈਂ ਕਮਲ ਨੂੰ ਇਸ ਵਾਰੇ ਕੁਝ ਨਾ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹਨੇ ਇਹੀ ਕਹਿਣੈ ਕਿ ਮੈਂ ਕੁਝ ਨਹੀਂ ਕੀਤਾ।
ਫਿਰ ਦੀਪੀ ਇੱਕ ਦਿਨ ਕੀ ਹੋਇਆ ਮੇਰੇ ਕੋਲ ਅਚਾਨਕ ਇੱਕ ਅਣਪਛਾਤੇ ਨੰਬਰ ਤੋਂ ਮੈਸਜ਼ ਆਇਆ… ਉਸ ਅਣਪਛਾਤੇ ਆਦਮੀ ਨੇ ਕਿਹਾ ਮੈਂ ਬਿਜਰੇਸ… ਤੇਰਾ ਦੋਸਤ… ਮੈਨੂੰ ਹੁਣ ਅਣਪਛਾਤੇ ਨੰਬਰਾਂ ਤੋਂ ਬਹੁਤ ਡਰ ਲੱਗਣ ਲੱਗ ਗਿਆ ਸੀ… ਮੈਂ ਗੱਲ ਕੀਤੀ ਜਦੋਂ ਗੱਲ ਕਰਦੇ ਦੌਰਾਨ ਗੱਲਬਾਤ ਤੋਂ ਪਤਾ ਲੱਗਿਆ ਕਿ ਉਸ ਚੈਟ ਚ ਉਹ ਗੱਲ ਵੀ ਹੋ ਰਹੀ ਸੀ ਜੋ ਗੱਲਬਾਤ ਕਦੇ ਮੇਰੇ ਤੇ ਬਿਜਰੇਸ ਚ ਹੋਈ ਵੀ ਨਹੀਂ ਸੀ…ਮੈਨੂੰ ਉਸ ਨੰਬਰ ਦਾ ਸ਼ੱਕ ਫਿਰ ਕਮਲ ਤੇ ਹੀ ਹੋਇਆ ਤੇ ਕਮਲ ਇਹ ਸਭ ਕਰ ਰਿਹਾ ਹੈ, ਪਰ ਜਦ ਮੈਂ ਕਮਲ ਨੂੰ ਪੁੱਛਿਆ ਤਾਂ ਕਮਲ ਸਾਫ਼ ਮੁੱਕਰ ਗਿਆ…ਫਿਰ ਇੱਕ ਦਿਨ ਅਚਾਨਕ ਜੇ ਮੇਰੇ ਕੋਲ ਬਿਜਰੇਸ ਦੇ ਦੋਸਤ ਦਾ ਮੈਸਜ਼ ਆਇਆ ਕਿ ਤੂੰ ਮੈਨੂੰ ਬਿਜਰੇਸ ਸਮਝ ਕੇ ਮੈਸਜ਼ ਕਰ ਰਹੀ ਹੈ… ਮੈਂ ਕਿਹਾ ਮੈਂ ਤਾਂ ਕਦੇ ਮੈਸਜ਼ ਕੀਤਾ ਹੀ ਨਹੀਂ.. ਉਹਨੇ ਕਿਹਾ ਮੈਂ ਤੈਨੂੰ ਸਕਰੀਨ ਸ਼ੋਰਟ ਭੇਜਦਾ ਹਾਂ …ਜਦੋਂ ਮੇਰੇ ਨੰਬਰ ਤੇ ਸਕਰੀਨ ਸ਼ੋਰਟ ਭੇਜੇ ਤਾਂ ਦੇਖ ਕੇ ਮੈਨੂੰ ਇੱਕ ਹੈਰਾਨੀ ਹੋਈ, ਜਦ ਮੈਂ ਇਸ ਵਾਰੇ ਕਮਲ ਨੂੰ ਪੁੱਛਿਆ ਪਹਿਲਾਂ ਤਾਂ ਉਹ ਮੁੱਕਰ ਗਿਆ ਪਰ ਬਾਅਦ ਵਿੱਚ ਉਹ ਮੰਨ ਗਿਆ ਤੇ ਗ਼ਲਤੀ ਮੰਨਣ ਲੱਗ ਗਿਆ…ਉਸ ਤੋਂ ਬਾਅਦ ਮੈਂ ਕਿੰਨੇ ਦਿਨ ਕਮਲ ਨਾਲ ਗੱਲਬਾਤ ਨਾ ਕੀਤੀ..ਪਰ ਅਜੀਬ ਖਿੱਚ ਸੀ ਕਮਲ ਦੇ ਪਿਆਰ ਦੀ ਮੇਰੇ ਅੰਦਰ… ਮੈਂ ਜਦੋਂ ਉਸ ਨਾਲ ਗੁੱਸੇ ਹੁੰਦੀ ਤਾਂ ਉਹਨੂੰ ਮਨਾਉਣ ਦਾ ਤਰੀਕਾ ਵੀ ਆਉਂਦਾ ਸੀ… ਉਹ ਜਦੋਂ ਵੀ ਮੈਨੂੰ ਫੋਨ ਕਰਦਾ… ਜਦ ਹੀ ਉਸਦੀ ਆਵਾਜ਼ ਮੇਰੇ ਕੰਨਾਂ ਚ ਪੈਂਦੀ ਤਾਂ ਮੈਂ ਸਭ ਕੁਝ ਭੁੱਲ ਕੇ ਫਿਰ ਉਸ ਦੇ ਪਿਆਰ ਚ ਉਲਝ ਜਾਂਦੀ ਸੀ… ਮੈਨੂੰ ਖੁਦ ਤੇ ਬਹੁਤ ਗੁੱਸਾ ਆਉਂਦਾ ਕਿ ਮੈਂ ਕਿਦਾਂ ਦੀ ਹਾਂ ਕਿ ਮੇਰਾ ਦਿਲ ਕਿਉਂ ਨਹੀਂ ਉਹਦੇ ਬਿਨਾਂ ਰਹਿੰਦਾ… ਸੱਚੀ ਦੀਪੀ ਮੇਰੇ ਲੲੀ ਉਹਦਾ ਪਿਆਰ ਅਜੀਬ ਸੀ… ਮੈਂ ਚਾਹ ਕੇ ਵੀ ਛੱਡ ਨਾ ਸਕੀ..ਕਦੇ ਕਦੇ ਤਾਂ ਮੈਨੂੰ ਉਹਦੀ ਇਹ ਵੀ ਨਾ ਸਮਝ ਲੱਗਦੀ ਕਿ ਉਹ ਕੀ ਹੈ…ਕੌਣ ਹੈ.., ਤੂੰ ਦੇਖ ਦੀਪੀ ਜਿਸ ਕਮਲ ਨੂੰ ਮੈਂ ਪਿਆਰ ਕਰ ਬੈਠੀ ਉਹ ਦਾ ਮੈਨੂੰ ਪਿੰਡ ਦਾ ਨਾਂ ਤੱਕ ਨਹੀਂ ਪਤਾ ਸੀ… ਉਸ ਦੇ ਪਰਿਵਾਰ ਤੱਕ ਪਤਾ ਸੀ…. ਇਹ ਵੀ ਨਹੀਂ ਪਤਾ ਉਸ ਦਾ ਅਸਲੀ ਨਾਂ ਕਮਲ ਹੈ ਜਾਂ ਨਹੀਂ‌…ਇੱਕ ਵਾਰ ਕੀ ਹੋਇਆ ਅਸੀਂ ਦੋਵਾਂ ਨੇ ਮਿਲਣ ਦਾ ਪਲਾਨ ਬਣਾਇਆ…ਤੇ ਅਸੀਂ ਜਦੋਂ ਵੀ ਮਿਲਦੇ ਸੀ…ਸਭ ਕੁਝ ਭੁੱਲ ਕੇ ਆਪਣਿਆਂ ਵਾਂਗ ਹਰ ਵਾਰ ਨਵੇਂ ਹੋ ਕੇ ਇੱਕ ਹੋ ਕੇ ਮਿਲਦੇ ਸੀ… ਉਹਦੀ ਆਦਤ ਹੋ ਗੲੀ ਸੀ ਮੇਰਾ ਹਰ ਵਾਰ ਫੋਨ ਚੈਕ ਕਰਨਾ…ਉਹਨੇ ਕਿਸੇ ਹਿਸਾਬ ਨਾਲ ਮੇਰੇ ਤੋਂ ਚੋਰੀਓਂ ਵੱਟਸਐਪ ਦਾ ਕੋਡ ਲੈਂ ਲਿਆ…ਤੇ ਮੇਰੇ ਨੰਬਰ ਤੇ ਵੱਟਸਐਪ ਚਲਾ ਲਿਆ…ਪਰ ਕੁਦਰਤ ਦਾ ਕਰੀਸ਼ਮਾ ਦੇਖੋ… ਉਹ ਜਦੋਂ ਵੀ ਕੁਝ ਗਲਤ ਕਰਦਾ ਸੀ.. ਮੈਨੂੰ ਉਦੋਂ ਹੀ ਕਿਤੋਂ ਨਾਂ ਕਿਤੋਂ ਪਤਾ ਲੱਗ ਜਾਂਦਾ ਸੀ… ਕਮਲ ਨੇ ਕਿਤੇ ਮੇਰੇ ਨੰਬਰ ਤੋਂ ਸਟੇਟਸ ਪਾ ਦਿੱਤਾ ਤੇ ਉਹ ਸਟੇਟਸ ਮੇਰੀ ਸਹੇਲੀ ਨੇ ਦੇਖ ਲਿਆ….ਮੇਰੀ ਸਹੇਲੀ ਨੂੰ ਇਹ ਪਤਾ ਸੀ ਕਿ ਮੈਂ ਸਟੇਟਸ ਪਾਉਣ ਦੀ ਸ਼ੌਕੀਨ ਨਹੀਂ…ਉਹਨੇ ਮੈਨੂੰ ਫੋਨ ਕੀਤਾ ਕਿ ਤੂੰ ਅੱਜ ਸਟੇਟਸ ਕਿਵੇਂ ਪਾ ਦਿੱਤਾ… ਤੂੰ ਤਾਂ ਸਟੇਟਸ ਪਾਉਂਦੀ ਹੀ ਨਹੀਂ ਹੁੰਦੀ…ਮੈਨੂੰ ਫਿਰ ਸ਼ੱਕ ਹੋਇਆ ਤੇ ਮੈਂ ਕਮਲ ਨੂੰ ਪੁੱਛਿਆ… ਉਹ ਮੰਨ ਗਿਆ ਕਿ ਹਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਨਾਲ ਗੱਲ ਕਰਦੀ ਹੈ… ਮੈਨੂੰ ਕਮਲ ਤੇ ਬਹੁਤ ਗੁੱਸਾ ਆਉਂਦਾ ਸੀ…ਪਿਆਰ ਹੱਦੋਂ ਵੱਧ ਹੋਣ ਕਰਕੇ ਮੈਂ ਸਭ ਕੁਝ ਭੁੱਲ ਜਾਂਦੀ ਸੀ…ਫਿਰ ਉਸੇ ਤਰ੍ਹਾਂ ਉਸ ਨਾਲ ਗੱਲ ਕਰਦੀ ਰਹਿੰਦੀ ਸੀ।
ਇੱਕ ਦਿਨ ਕੀ ਹੋਇਆ ਕਮਲ ਕਿਸੇ ਨੂੰ ਆਪਣੇ ਕਾਗਜ਼ ਭੇਜ ਰਿਹਾ ਸੀ ਤੇ ਉਹ ਗ਼ਲਤੀ ਨਾਲ ਉਸ ਕੋਲੋਂ ਮੈਨੂੰ ਭੇਜੇ ਗੲੇ…ਉਸ ਦੇ ਉਹ ਕਾਗਜ਼ਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਸ ਦਾ ਉਹ ਪਿੰਡ ਨਹੀਂ …ਜੋ ਉਹ ਮੈਨੂੰ ਦੱਸਦਾ ਸੀ ਤੇ ਮੈਨੂੰ ਉਹਦੀ ਸਹੀ ਉਮਰ ਦਾ ਵੀ ਪਤਾ ਲੱਗ ਗਿਆ ਸੀ… ਮੇਰੇ ਦੇਖਦੇ ਦੇਖਦੇ ਉਹਨੇ ਆਪਣੇ ਸਾਰੇ ਮੈਸਜ਼ ਡੀਲੀਟ ਕਰ ਦਿੱਤੇ… ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਉਹਦਾ ਉਹ ਪਿੰਡ ਨਹੀਂ ਜੋ ਉਹਨੇ ਦੱਸਿਆ ਸੀ…ਪਰ ਮੈਨੂੰ ਪਿੰਡ ਦਾ ਨਾਂ ਸਹੀ ਨਹੀਂ ਪਤਾ ਲੱਗਿਆ…ਪਰ ਨਾਮ ਤੇ ਜ਼ਿਲ੍ਹਾ ਜ਼ਰੂਰ ਪਤਾ ਲੱਗ ਗਿਆ.,ਪਤਾ ਨਹੀਂ ਕਮਲ ਮੈਨੂੰ ਸਭ ਕੁਝ ਸਹੀ ਕਿਉਂ ਨਹੀਂ ਦੱਸਣਾ ਚਾਹੁੰਦਾ ਸੀ… ਮੈਨੂੰ ਸੋਚ ਕੇ ਹੈਰਾਨੀ ਹੁੰਦੀ ਕਿ ਇੱਕ ਪਾਸੇ ਤਾਂ ਇਹ ਮੇਰੇ ਨਾਲ ਉਮਰਾਂ ਬਿਤਾਉਣ ਦੇ ਵਾਅਦੇ ਕਰਦਾ ਹੈ… ਮੇਰੇ ਨਾਲ ਵਿਆਹ ਕਰਵਾਉਣ ਲੲੀ ਵੀ ਰਾਜ਼ੀ ਹੈ …..ਦੂਜੇ ਪਾਸੇ ਇਹ ਸਭ ਕੁਝ ਮੇਰੇ ਤੋਂ ਛੁਪਾਉਂਦਾ ਹੈ ਕਾਰਨ ਕੀ ਹੈ… ਫਿਰ ਵਕਤ ਉਹਨੇ ਮੈਨੂੰ ਖੁਦ ਹੀ ਕਿਹਾ ਕਿ ਮੈਂ ਤਾਂ ਤੇਰੇ ਨਾਲ ਕੁਝ ਵਕਤ ਲੲੀ ਟਾਇਮ ਪਾਸ ਕਰਨਾ ਚਾਹੁੰਦਾ ਸੀ ਪਰ ਕੁਦਰਤੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ …..ਸਾਡੀ ਗੱਲ ਬਾਤ ਨੂੰ ਦੋ ਸਾਲ ਪੂਰੇ ਹੋਣ ਵਾਲੇ ਹੀ ਸੀ…ਰਿਸ਼ਤਾ ਬਹੁਤ ਅੱਗੇ ਵੱਧ ਗਿਆ ਸੀ… ਮੇਰੇ ਤੇ ਕਮਲ ਦੇ ਰਿਸ਼ਤੇ ਦੀਆਂ ਸਾਰੀਆਂ ਹੱਦਾਂ...

ਪਾਰ ਹੋ ਚੁੱਕੀਆਂ ਸੀ…ਹੁਣ ਮੈਨੂੰ ਵੀ ਕਮਲ ਬਿਨਾਂ ਰਹਿਣਾ ਮੁਸ਼ਕਿਲ ਸੀ..ਮੈਂ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਵੱਧਦੀ ਰਹੀ., ਕਹਿੰਦੇ ਨੇ ਇਸ਼ਕ ਅੰਨਾ ਹੁੰਦਾ ਹੈ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ…ਮੈਂ ਚਾਅ ਕੇ ਵੀ ਕਮਲ ਨੂੰ ਛੱਡਣ ਵਾਰੇ ਨਹੀਂ ਸੋਚ ਸਕੀ… ਜਦੋਂ ਵੀ ਉਹ ਕੁਝ ਗਲਤ ਕਰਦਾ ਸੀ.. ਮੈਂ ਇਹੀ ਸੋਚ ਕੇ ਸਭ ਭੁੱਲ ਜਾਂਦੀ ਸੀ ਕਿ ਪਿਆਰ ਚ ਆਸ ਨਹੀਂ ਰੱਖੀਦੀ ਹੁੰਦੀ ਬਸ ਕੀਤਾ ਜਾਂਦਾ ਹੈ.. ਮੈਂ ਕਮਲ ਨੂੰ ਪਾਗਲਾਂ ਦੀ ਤਰ੍ਹਾਂ ਪਿਆਰ ਕੀਤਾ।
ਇੱਕ ਵਾਰ ਕੀ ਹੋਇਆ ਮੈਂ ਨਵਾਂ ਫੋਨ ਲਿਆ.. ਨਵੇਂ ਫੋਨ ਦਾ ਮੈਨੂੰ ਹਿਸਾਬ ਨਹੀਂ ਸੀ… ਕਮਲ ਨੇ ਉਹ ਫੋਨ ਚਾਲੂ ਕਰਵਾਇਆ.. ਉਸ ਫੋਨ ਦੀ ਆਈ ਡੀ ਵੀ ਆਪਣੇ ਨਾਂ ਤੇ ਬਣਵਾਈ… ਮੈਨੂੰ ਪਤਾ ਨਹੀਂ ਇਸ ਤਰ੍ਹਾਂ ਇੱਕੋ ਆਡੀ ਡੀ ਕਿਸੇ ਵੀ ਫੋਨ ਚ ਖੁੱਲ ਸਕਦੀ ਹੈ…ਕਮਲ ਮੇਰੀ ਆਈ ਡੀ ਆਪਣੇ ਫੋਨ ਖੋਲ ਕੇ ਚੈੱਕ ਕਰਦਾ ਰਹਿੰਦਾ ਸੀ ….ਮੈਨੂੰ ਇਸ ਗੱਲ ਦਾ ਵੀ ਪਤਾ ਨਹੀਂ ਸੀ… ਪਰ ਇੱਕ ਗੱਲ ਹੋਰ… ਜਦੋਂ ਵੀ ਉਹ ਆਈ ਡੀ ਆਪਣੇ ਕੋਲ ਖੋਲਦਾ ਸੀ ਤਾਂ ਉਦੋਂ ਹੀ ਸਾਰੀਆਂ ਫੋਟੋਆਂ ਮੇਰੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ… ਇਸ ਗੱਲ ਲੲੀ ਮੇਰੀ ਕਮਲ ਨਾਲ ਬਹੁਤ ਲੜਾਈ ਹੁੰਦੀ ਸੀ… ਉਹ ਅਕਸਰ ਹਰ ਗੱਲ ਲੲੀ ਮੁੱਕਰ ਜਾਂਦਾ ਸੀ… ਪਰ ਰੱਬ ਮੇਰੇ ਨਾਲ ਸੀ… ਉਹ ਜਦੋਂ ਵੀ ਕੁਝ ਕਰਦਾ ਸੀ…ਮੈਨੂੰ ਉਦੋਂ ਹੀ ਪਤਾ ਲੱਗ ਜਾਂਦਾ ਸੀ।
ਇੱਕ ਵਾਰ ਕੀ ਹੋਇਆ ਦੀਪੀ ਰਾਜ ਮੈਨੂੰ ਮੋਲ ਚ ਮਿਲਿਆ…ਮੈਂ ਉਥੋਂ ਕੁਝ ਸਮਾਨ ਲੈ ਰਹੀ ਸੀ… ਰਾਜ ਨੇ ਮੈਨੂੰ ਰਾਸਤੇ ਵਿਚ ਹੀ ਰੋਕ ਲਿਆ… ਮੈਂ ਰਾਜ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਨੂੰ ਰਾਜ ਤੇ ਗੁੱਸਾ ਸੀ ਕਿ ਉਹਨੇ ਮੇਰੀ ਉਦੋਂ ਮੱਦਦ ਨਹੀਂ ਕੀਤੀ… ਜਦੋਂ ਮੈਨੂੰ ਲੋੜ ਸੀ ਪਰ ਫਿਰ ਵੀ ਰਾਜ ਨੇ ਮੈਨੂੰ ਰੋਕ ਲਿਆ… ਮੇਰਾ ਹਾਲ ਚਾਲ ਪੁੱਛਿਆ ਤੇ ਪੁੱਛਿਆਂ ਕਿ ਕੀ ਬਣਿਆ ਉਸ ਨੰਬਰ ਦਾ… ਜਿਸ ਤੋਂ ਤੈਨੂੰ ਮੇਰੇ ਨਾਂ ਤੇ ਮੈਸਜ਼ ਆਉਂਦੇ ਸੀ…ਮੈਂ ਕਿਹਾ ਪੁਲਿਸ ਦੁਆਰਾ ਪਤਾ ਲੱਗ ਗਿਆ ਉਹ ਕੌਣ ਸੀ, ਪਹਿਲਾਂ ਤਾਂ ਉਹ ਹੱਸਿਆ ਕਿ ਤੇਰੀ ਚ ਇੰਨੀ ਹਿੰਮਤ ਕਿਥੇ ਤੂੰ ਪੁਲਿਸ ਦੁਆਰਾ ਪਤਾ ਕਰ ਸਕੇ…ਪਰ ਫਿਰ ਉਹਨੇ ਪੁੱਛਿਆ ਕੌਣ ਸੀ ਉਹ…ਜੋ ਮੇਰੇ ਨਾਂ ਤੇ ਤੈਨੂੰ ਤੰਗ ਕਰਦਾ ਸੀ… ਮੈਂ ਕਿਹਾ ਮੇਰੀ ਕੋਈ ਸਹੇਲੀ ਸੀ ਮੈਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਸੀ… ਗੱਲਾਂ ਕਰਦੇ ਰਾਜ ਤੇ ਮੈਂ ਮੋਲ ਤੋਂ ਬਾਹਰ ਆ ਗੲੇ…ਰਾਜ ਨੇ ਕਿਹਾ ਤੂੰ ਜੋ ਮੈਨੂੰ ਆਪਣੀ ਵੀਡੀਓ ਭੇਜੀ ਸੀ.. ਬਹੁਤ ਸੋਹਣੀ ਸੀ… ਮੈਂ ਹੈਰਾਨ ਹੁੰਦਿਆਂ ਕਿਹਾ ਕਿਹੜੀ ਵੀਡੀਓ?… ਉਹਨੇ ਕਿਹਾ ਜੋ ਤੂੰ ਭੇਜੀ ਸੀ… ਜੋ ਤੇਰੇ ਘਰ ਦੇ ਕਿਸੇ ਕਮਰੇ ਚ ਹੀ ਬਣੀ ਹੋਈ ਹੈ… ਉਹਨੇ ਕਿਹਾ ਪਰ ਮੈਂ ਇੱਕ ਗੱਲੋਂ ਹੈਰਾਨ ਹਾਂ.. ਤੂੰ ਵੀਡੀਓ ਕਾਲ ਕਰਨ ਲਈ ਤਾਂ ਮੈਨੂੰ ਨਾ ਕਰ ਦਿੰਦੀ ਐ… ਵੀਡੀਓ ਬਣਾ ਕੇ ਕਿਵੇਂ ਭੇਜ ਦਿੱਤੀ… ਮੈਂ ਕਿਹਾ ਮੇਰੇ ਕੋਲ ਤਾਂ ਤੇਰਾ ਨੰਬਰ ਹੀ ਨਹੀਂ… ਮੈਂ ਵੀਡੀਓ ਕਿਥੋਂ ਭੇਜੂਗੀ… ਮੈਂ ਕਿਹਾ ਕਿਦਾਂ ਦੀ ਵੀਡੀਓ ਹੈ… ਮੈਂ ਉਤਸੁਕ ਹੁੰਦੇ ਪੁੱਛਿਆ… ਉਹਨੇ ਤੈਨੂੰ ਦਿਖਾਉਂਦਾ ਹਾਂ… ਮੈਂ ਕਿਹਾ ਹੁਣੇ ਦਿਖਾ.. ਉਹਨੇ ਕਿਹਾ ਇੱਥੇ ਨਹੀਂ ਦਿਖਾ ਸਕਦਾ…ਚੱਲ ਬਾਹਰ ਚੱਲ ਕੇ ਚਾਹ ਪਾਣੀ ਪੀਂਦੇ ਹਾਂ.. ਮੈਂ ਨਾ ਵਿੱਚ ਜੁਆਬ ਦਿੱਤਾ…ਰਾਜ ਨੇ ਕਿਹਾ ਉੱਥੇ ਬੈਠ ਕੇ ਨਾਲ ਵੀਡੀਓ ਦੇਖ ਲੲੀ… ਮੈਂ ਮਜ਼ਬੂਰਨ ਉਹਦੇ ਨਾਲ ਚਾਹ ਪੀਣ ਚਲੀ ਗੲੀ… ਹੋਟਲ ਨਾਲ ਹੀ ਸੀ…ਹੋਟਲ ਅੰਦਰ ਜਾ ਕੇ ਰਾਜ ਨੇ ਦੋ ਕੱਪ ਚਾਹ ਮੰਗਵਾ ਲਏ.. ਚਾਹ ਆਉਣ ਤੋਂ ਪਹਿਲਾਂ ਹੀ ਮੈਂ ਰਾਜ ਨੂੰ ਕਿਹਾ ਕਿ ਵੀਡੀਓ ਦਿਖਾ…ਰਾਜ ਨੇ ਵੀਡੀਓ ਆਨ ਕਰਕੇ ਮੈਨੂੰ ਫੋਨ ਫੜਾ ਦਿੱਤਾ… ਜਦ ਮੈਂ ਵੀਡੀਓ ਆਈ ਵਾਲਾ ਨੰਬਰ ਦੇਖਿਆ ਤਾਂ ਉਹ ਕਮਲ ਦਾ ਨੰਬਰ ਸੀ… ਵੀਡੀਓ ਵੀ ਵੀਡੀਓ ਕਾਲ ਵਾਲੀ ਆਹਮਣੇ ਸਾਹਮਣੇ ਕਾਲ ਦੀ ਸੀ… ਉਸ ਚ ਕਮਲ ਦੀ ਫੋਟੋ ਨਹੀਂ ਦਿਖ ਰਹੀ ਸੀ ਪਰ ਮੇਰੀ ਫੋਟੋ ਸਾਫ਼ ਦਿਖ ਰਹੀ ਸੀ… ਵੀਡੀਓ ਦੇਖਦਿਆਂ ਹੀ ਮੇਰੀਆਂ ਅੱਖਾਂ ਮੁਹਰੇ ਇੱਕ ਦਮ ਹਨੇਰਾ ਆ ਗਿ…, ਮੈਂ ਇੱਕ ਦਮ ਹੈਰਾਨ ਰਹਿ ਗੲੀ ਕਿ ਲੋਕ ਇਦਾਂ ਵੀ ਬਲੈਕਮੇਲ ਕਰ ਸਕਦੇ ਨੇ… ਮੈਂ ਰਾਜ ਨੂੰ ਕਿਹਾ ਕਿ ਇਹ ਨੰਬਰ ਮੇਰਾ ਨਹੀਂ…ਮੈਂ ਰਾਜ ਦੇ ਹਾੜੇ ਕੱਢੇ ਤੇ ਕਿਹਾ ਕਿ ਇਹ ਵੀਡੀਓ ਡਲੀਟ ਕਰ ਦੇ…ਉਹਨੇ ਮੇਰੇ ਕਹਿਣ ਤੇ ਵੀਡੀਓ ਡਲੀਟ ਕਰ ਦਿੱਤੀ…ਪਰ ਮੈਨੂੰ ਕਮਲ ਤੇ ਉਸ ਵਕਤ ਬਹੁਤ ਗੁੱਸਾ ਆਇਆ… ਉਸ ਵਕਤ ਕਮਲ ਮੈਨੂੰ ਕਿਸੇ ਅਤਵਾਦੀ ਤੋਂ ਘੱਟ ਨਹੀਂ ਲੱਗ ਰਿਹਾ ਸੀ… ਅਸੀਂ ਚਾਹ ਪੀਤੀ ਤੇ ਮੈਂ ਰਾਜ ਨੂੰ ਕਿਹਾ., ਮੈਂ ਚੱਲਦੀ ਹਾਂ.. ਰਾਜ ਨੇ ਬਹੁਤ ਕੋਸ਼ਿਸ਼ ਕੀਤੀ.. ਮੈਨੂੰ ਉਥੇ ਰੋਕਣ ਦੀ… ਪਰ ਮੈਂ ਆਟੋ ਲੈਂ ਕੇ ਆਪਣੇ ਘਰ ਆ ਗੲੀ… ਘਰ ਆਉਂਦਿਆਂ ਹੀ ਮੈਂ ਕਮਲ ਨੂੰ ਫੋਨ ਲਗਾਇਆ ਤੇ ਇਹ ਸਭ ਦਾ ਕਾਰਨ ਪੁੱਛਿਆ….ਪਹਿਲਾਂ ਤਾਂ ਕਮਲ ਮੁੱਕਰ ਗਿਆ…ਕਿਉਂਕਿ ਉਹਨੂੰ ਆਦਤ ਪੈ ਗੲੀ ਹਰ ਗੱਲ ਤੇ ਖੁਦ ਨੂੰ ਸੱਚੇ ਸਾਬਤ ਕਰਨ ਦੀ…. ਮੈਂ ਜਦ ਕਮਲ ਨੂੰ ਕਾਫ਼ੀ ਕੁਝ ਉਲਟਾ ਸਿੱਧਾ ਬੋਲੀ…ਤੇ ਨਾਲ ਹੀ ਕਿਹਾ ਜੇ ਤੇਰੀ ਭੈਣ ਹੁੰਦੀ ਤਾਂ ਤੈਨੂੰ ਕਿਸੇ ਦੀ ਕੁੜੀ ਦੀ ਇੱਜ਼ਤ ਦਾ ਪਤਾ ਲੱਗਦਾ….ਮੇਰੇ ਲੜਾਈ ਕਰਨ ਤੇ ਕਮਲ ਮੰਨ ਗਿਆ…ਤੇ ਉਹਨੇ ਕਿਹਾ ਹਾਂ ਮੇਰੇ ਕੋਲੋਂ ਸ਼ਰਾਬ ਪੀਤੀ ਚ ਗ਼ਲਤੀ ਨਾਲ ਵੀਡੀਓ ਭੇਜੀ ਗਈ… ਮੈਂ ਕਿਹਾ ਗਲਤੀ ਨਾਲ ਜਾਣ ਬੁੱਝ ਕੇ ਰਾਜ ਨੂੰ ਤੂੰ ਦੱਸਣਾ ਚਾਹੁੰਦਾ ਸੀ ਕਿ ਮਧੂ ਦੀ ਗੱਲ ਹੁਣ ਮੇਰੇ ਨਾਲ ਹੈ…. ਮੈਂ ਕਿਹਾ ਇਹ ਵੀਡੀਓ ਤੂੰ ਬਣਾਈਂ ਕਿਵੇਂ… ਵੀਡੀਓ ਕਾਲ ਤਾਂ ਰਿਕਾਰਡ ਵੀ ਨਹੀਂ ਹੋ ਸਕਦੀ… ਉਹਨੇ ਕਿਹਾ ਵੀਡੀਓ ਕਾਲ ਰਿਕਾਰਡ ਨਹੀਂ ਹੋ ਸਕਦੀ…ਪਰ ਆਪਣੇ ਫੋਨ ਚ ਸਕਰੀਨ ਰਿਕਾਰਡ ਐਪ ਹੁੰਦਾ ਹੈ.. ਉਸ ਦੁਆਰਾ ਸਕਰੀਨ ਦਾ ਸਭ ਕੁਝ ਰਿਕਾਰਡ ਹੋ ਜਾਂਦਾ ਹੈ… ਮੈਂ ਹੈਰਾਨ ਰਹਿ ਗੲੀ ਕਿ ਲੋਕ ਇੰਨੇ ਚਲਾਕ ਵੀ ਹੁੰਦੇ ਨੇ… ਉਹਨੇ ਮੈਨੂੰ ਚੈਟ ਦੀ ਥੋੜੀ ਜਿਹੀ ਸਕਰੀਨ ਰਿਕਾਰਡ ਕਰਕੇ ਭੇਜੀ.. ਜਿਸ ਕਰਕੇ ਮੈਨੂੰ ਯਕੀਨ ਆਇਆ ਕਿ ਇਸ ਤਰ੍ਹਾਂ ਹੋ ਸਕਦਾ ਹੈ…ਉਸ ਵਕਤ ਮੈਂ ਕਮਲ ਨੂੰ ਪਹਿਲੀ ਵਾਰ ਆਪਣੇ ਫੋਨ ਚੋਂ ਬਲੋਕ ਕੀਤਾ ਸੀ… ਮੈਂ ਹਰ ਪਾਸੇਓ ਕਮਲ ਨੂੰ ਬਲੋਕ ਕਰ ਦਿੱਤਾ…ਕਮਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ… ਮੇਰਾ ਵੀ ਉਹਦੇ ਬਿਨਾਂ ਪਲ ਵੀ ਰਹਿਣਾ ਔਖਾ ਸੀ ਪਰ ਮੈਂ ਆਉਣ ਵਾਲੀ ਜ਼ਿੰਦਗੀ ਚ ਖਤਰਾ ਹੋਣ ਦੇ ਡਰ ਤੋਂ ਉਹਦੇ ਬਿਨਾਂ ਰਹਿਣ ਦਾ ਫੈਸਲਾ ਕੀਤਾ…ਕੁਝ ਦਿਨ ਲੰਘੇ ਕਮਲ ਦੇ ਮੈਸਜ਼ ਆਉਣੇ ਸ਼ੁਰੂ ਹੋ ਗੲੇ…ਕਿ ਮੈਂ ਤੈਨੂੰ ਮਿਲਣੈ…ਮੈਂ ਉਹਨੂੰ ਇੱਕ ਦਮ ਤਾਂ ਮਿਲਣ ਲੲੀ ਮਨਾ ਕਰ ਦਿੱਤਾ ਪਰ ਬਾਅਦ ਵਿੱਚ ਹਾਂ ਕਰ ਦਿੱਤੀ…ਉਸ ਤੋਂ ਅਗਲੇ ਦਿਨ ਦਸ ਅਪ੍ਰੈਲ ਨੂੰ ਮੇਰਾ ਜਨਮ ਦਿਨ ਸੀ.. ਅਸੀਂ ਮੇਰੇ ਜਨਮ ਦਿਨ ਵਾਲੇ ਦਿਨ ਮਿਲੇ.. ਮੈਨੂੰ ਇਹ ਸੀ ਕਿ ਅੱਜ ਮਿਲ ਕੇ ਸਭ ਕੁਝ ਖ਼ਤਮ ਕਰ ਦੇਵਾਂਗੇ…ਅਸੀਂ ਮਿਲੇ ਮਿਲ ਕੇ ਮੂਵੀ ਦੇਖੀਂ… ਮੂਵੀ ਤਾਂ ਮਿਲਣ ਦਾ ਇੱਕ ਬਹਾਨਾ ਹੁੰਦਾ ਸੀ.. ਅਸੀਂ ਹਮੇਸ਼ਾ ਮੂਵੀ ਦੇਖਣ ਨਹੀਂ…ਗੱਲਾਂ ਕਰਨ ਹੀ ਜਾਂਦੇ ਸੀ…ਉਸ ਵਕਤ ਮੈਂ ਕਮਲ ਦੇ ਗਲ ਲੱਗ ਕੇ ਬਹੁਤ ਰੋਈ.. ਨਾਲ ਹੀ ਪੁੱਛਿਆ ਤੂੰ ਇਹ ਸਭ ਕਿਉਂ ਕੀਤਾ..ਉਹਨੇ ਕਿਹਾ ਮੇਰੇ ਕੋਲੋਂ ਗ਼ਲਤੀ ਨਾਲ ਭੇਜੀ ਗੲੀ… ਉਹਨੇ ਕਿਹਾ ਮੈਂ ਡਿਲੀਟ ਵੀ ਕਰਨੀ ਚਾਹੀ ਪਰ ਡਿਲੀਟ ਹੋਈ ਨਹੀਂ…ਉਹ ਪਤਾ ਨਹੀਂ ਉਸ ਵਕਤ ਝੂਠ ਬੋਲ ਰਿਹਾ ਸੀ ਜਾ ਸੱਚ ਪਰ ਮੇਰੇ ਦਿਲ ਨੇ ਉਸ ਦੀ ਕਹੀ ਗੱਲ ਦਾ ਯਕੀਨ ਮੰਨ ਲਿਆ…. ਮੈਂ ਕਿਹਾ ਮੈਂ ਯਕੀਨ ਮੰਨਦੀ ਹਾਂ ਕਿ ਇਹ ਤੇਰੇ ਕੋਲੋਂ ਗ਼ਲਤੀ ਨਾਲ ਭੇਜੀ ਗੲੀ ਪਰ ਆਪਾਂ ਹੁਣ ਕਦੇ ਨਹੀਂ ਮਿਲਾਂਗੇ… ਕਮਲ ਨੇ ਕਿਹਾ ਕੋਈ ਗੱਲ ਜੇ ਮੇਰੀ ਇਹੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ….ਉਸ ਦਿਨ ਸ਼ਾਇਦ ਸਾਡਾ ਆਖਰੀ ਦਿਨ ਸੀ…ਕਿੰਨਾ ਵਕਤ ਅਸੀਂ ਇੱਕ ਦੂਜੇ ਦੇ ਹੱਥਾਂ ਚ ਹੱਥ ਫੜ ਕੇ ਆਖਰੀ ਮੁਲਾਕਾਤ ਦੇ ਪਲਾਂ ਨੂੰ ਮਹਿਸੂਸ ਕਰਦੇ ਰਹੇ… ਬਸ ਉਸ ਤੋਂ ਬਾਅਦ ਭਰੇ ਮਨ ਨਾਲ ਮੈਂ ਘਰ ਆ ਗੲੀ…ਘਰ ਆ ਕੇ ਮੈਂ ਬਹੁਤ ਰੋਈ…ਕਹਿੰਦੇ ਨੇ ਕਿਸੇ ਨਾਲ ਮੁਹੱਬਤ ਹੋਣ ਨਾਲੋਂ ਵੀ ਜ਼ਿਆਦਾ ਤਕਲੀਫ਼ ਦਿੰਦੀ ਹੈ… ਕਿਸੇ ਦੀ ਆਦਤ ਹੋਣੀ…ਪਰ ਮੈਨੂੰ ਕਮਲ ਨਾਲ ਦੋਵੇਂ ਹੀ ਹੋ ਗੲੀਆਂ ਸੀ… ਉਹਦੀ ਆਦਤ ਵੀ ਤੇ ਉਹਦੇ ਨਾਲ ਮੁਹੱਬਤ ਵੀ… ਮੇਰੇ ਕੰਨ ਉਹਦੀ ਆਵਾਜ਼ ਲੲੀ ਤਰਸਦੇ ਰਹਿੰਦੇ… ਮੇਰੀ ਹਾਲਤ ਬਹੁਤ ਬੁਰੀ ਹੋ ਗੲੀ, ਕਮਲ ਬਿਨਾਂ ਰਹਿਣਾ ਮੇਰੇ ਬਸ ਚ ਨਹੀਂ ਸੀ..
ਫਿਰ ਇੱਕ ਦਿਨ ਮੈਂ ਕਮਲ ਨੂੰ ਫੋਨ ਲਗਾ ਲਿਆ ਉਹਨੂੰ ਇਹੀ ਕਿਹਾ ਕਿ ਅੱਗੇ ਤੋਂ ਇਦਾਂ ਦੀ ਹਰਕਤ ਨਾ ਕਰੀਂ… ਪਰ ਕਹਿੰਦੇ ਨੇ ਜਿਨੂੰ ਇੱਕ ਵਾਰ ਰੱਸਾ ਚੱਬਣ ਦੀ ਆਦਤ ਪੈ ਜਾਵੇ ਉਹ ਹੱਟਦੀ ਨਹੀਂ ਹੁੰਦੀ… ਕਮਲ ਨਾਲ ਮੈਂ ਗੱਲ ਕਰਨ ਲੱਗ ਗੲੀ.. ਉਸ ਤੇ ਫਿਰ ਤੋਂ ਵਿਸ਼ਵਾਸ ਕਰਕੇ ਕਿ ਉਹ ਹੁਣ ਇਦਾਂ ਦਾ ਕੁਝ ਨਹੀਂ ਕਰੇਗਾ… ਸਭ ਕੁਝ ਦੱਸਦੇ ਮਧੂ ਦਾ ਗਲਾ ਭਰ ਆਇਆ…ਉਸ ਤੋਂ ਅੱਗੇ ਮਧੂ ਤੋਂ ਕੁਝ ਨਹੀਂ ਬੋਲਿਆ ਗਿਆ… ਮੈਂ ਮਧੂ ਚੁੱਪ ਕਰਵਾਇਆ… ਇੱਕ ਲੰਬਾ ਹੌਂਕਾ ਲੈਂਦੀ ਨੇ ਮਧੂ ਨੇ ਕਿਹਾ ਚੱਲ ਦੀਪੀ ਮੈਂ ਹੁਣ ਜਾਣਾ ਹੈ…ਮੰਮੀ ਨੇ ਅੱਜ ਨਾਨਕੇ ਜਾਣੈ… ਫਿਰ ਕਦੇ ਮਿਲੇ ਤਾਂ ਬਾਕੀ ਦੀਆਂ ਗੱਲਾਂ ਫਿਰ ਸਾਂਝੀਆਂ ਕਰਾਂਗੇ…. ਕਹਿ ਕੇ ਮਧੂ ਭਰੀਆਂ ਅੱਖਾਂ ਲੈਂ ਕੇ ਚਲੀ ਗੲੀ।।।
ਮਧੂ ਦੇ ਘਰ ਆਉਣ ਤੋਂ ਤਿੰਨ ਮਹੀਨੇ ਬਾਅਦ ਦੀ ਗੱਲ ਹੈ ਮੈਨੂੰ ਉਹਦੀ ਸਹੇਲੀ ਮਨੀ ਮਿਲੀ ਤੇ ਮੈਂ ਮਧੂ ਵਾਰੇ ਉਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਮਧੂ ਦੀ ਤਾਂ ਮੌਤ ਹੋ ਗਈ ਹੈ । ਮੈਂ ਇੱਕ ਦਮ ਕੁਝ ਸੋਚ ਵੀ ਨਾ ਪਾਈ । ਉਹਨੂੰ ਕੁਝ ਪੁੱਛ ਵੀ ਨਾ ਪਾਈ । ਜਦ ਇੱਕ ਦੋ ਮਿੰਟ ਬਾਅਦ ਮੈਂ ਖੁਦ ਨੂੰ ਸੰਭਾਲ ਕੇ ਉਹਨੂੰ ਪੁੱਛਿਆ ਮਨੀ ਤੂੰ ਇਹ ਕੀ ਕਹਿ ਰਹੀ ਹੈ ਤਾਂ ਉਹਨੇ ਕਿਹਾ ਹਾਂ…ਸੱਚੀ ਮਧੂ ਦੀ ਪਿਛਲੇ ਤੋਂ ਪਿਛਲੇ ਸ਼ਨੀਵਾਰ ਬਾਈ ਤਰੀਖ ਨੂੰ ਮੌਤ ਹੋ ਗੲੀ ਸੀ… ਭੋਗ ਵੀ ਪੈ ਚੁੱਕਿਆ ਹੈ… ਮੈਂ ਪੁੱਛਿਆ ਇਵੇਂ ਕਿਵੇਂ ਉਹਨੂੰ ਚੰਗੀ ਭਲੀ ਨੂੰ ਕੀ ਹੋ ਗਿਆ ਸੀ…ਉਹਨੇ ਕਿਹਾ ਉਹਦੇ ਸਿਰ ਚ ਕੈਂਸਰ ਸੀ… ਕੈਂਸਰ ਕਾਰਨ ਉਸ ਦੇ ਦਰਦ ਨਹੀਂ ਹੱਟਿਆਂ ਸੀ ਅਤੇ ਉਸ ਦੀ ਸਿਰ ਦੇ ਕੈਂਸਰ ਕਾਰਨ ਮੌਤ ਹੋ ਗੲੀ…ਮੈਂ ਕਿਹਾ ਅੱਛਾ। ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਸੀ… ਉਹਨੇ ਕਿਹਾ ਚੱਲ ਕੋਈ ਨਾ ਰੱਬ ਅੱਗੇ ਕਿਸ ਦਾ ਜ਼ੋਰ ਚੱਲਦੈ, ਰੱਬ ਉਹਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ…ਚੱਲ ਚੰਗਾ ਦੀਪੀ ਮੈਂ ਚੱਲਦੀ ਹਾਂ । ਉਹ ਤਾਂ ਕਹਿ ਕੇ ਚੱਲੀ ਗੲੀ…ਪਰ ਮੇਰਾ ਘਰ ਆਉਣਾ ਔਖਾ ਹੋ ਗਿਆ….ਮਧੂ ਵਾਰੇ ਸੋਚਦੇ ਸੋਚਦੇ ਪਤਾ ਹੀ ਨਾ ਲੱਗਿਆ ਕਦ ਘਰ ਆ ਗੲੀ… ਘਰ ਆ ਕੇ ਮੈਂ ਆਪਣੀ ਮੰਮੀ ਨੂੰ ਮਧੂ ਦੀ ਮੌਤ ਵਾਰੇ ਦੱਸਿਆ…ਮੰਮੀ ਵੀ ਇੱਕ ਦਮ ਹੈਰਾਨ ਰਹਿ ਗੲੇ..ਮਧੂ ਦੀ ਮੌਤ ਦੀ ਗੱਲ ਸੁਣਦਿਆਂ…ਮੇਰਾ ਉਸ ਦਿਨ ਕੁਝ ਵੀ ਖਾਣ ਨੂੰ ਦਿਲ ਨਹੀਂ ਕੀਤਾ… ਮੈਂ ਮਧੂ ਵਾਰੇ ਹੀ ਸੋਚਦੀ ਰਹੀ…ਰਾਤ ਨੂੰ ਵੀ ਮੈਂ ਸੋਚਦੀ ਰਹੀ ਕਿ ਉਸ ਨੇ ਹਾਲੇ ਹੋਰ ਕੀ ਗੱਲਾਂ ਦੱਸਣੀਆਂ ਸੀ… ਮੈਨੂੰ ਲੱਗਿਆ ਕਿ ਉਹ ਕਿੰਨੀਆਂ ਹੀ ਗੱਲਾਂ ਆਪਣੇ ਨਾਲ ਲੈ ਕੇ ਮਰ ਗੲੀ…ਮੈਂ ਫਿਰ ਕਮਲ ਵਾਰੇ ਸੋਚਣ ਲੱਗੀ ਕਿ ਕਮਲ ਕਿਵੇਂ ਦਾ ਸੀ ਜੋ ਮਧੂ ਦੀ ਕਿਸੇ ਗ਼ਲਤੀ ਨੂੰ ਵੀ ਮਾਫ਼ ਨਾ ਕਰ ਪਾਇਆ, ਮੈਂ ਮਧੂ ਤੇ ਕਮਲ ਵਾਰੇ ਸੋਚਦੀ ਸੋਚਦੀ ਸੌਂ ਗੲੀ।।

ਇਸ ਕਹਾਣੀ ਦਾ ਸੰਬੰਧ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਸਗੋਂ ਬਹੁਤ ਸਾਰੀਆਂ ਉਹਨਾਂ ਕੁੜੀਆਂ ਦੀ ਜ਼ਿੰਦਗੀ ਨਾਲ ਸੰਬੰਧ ਹੈ ਜੋ ਅਣਜਾਣ ਤਰੀਕੇ ਨਾਲ ਅਣਜਾਣਪੁਣੇ ਚ ਪਿਆਰ ਦੇ ਨਾਂ ਤੇ ਬਲੈਕਮੇਲ ਹੁੰਦੀਆਂ ਨੇ..
ਵੀਰਪਾਲ ਸਿੱਧੂ ਮੌੜ
6283154525

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)