More Punjabi Kahaniya  Posts
ਮੋਬਾਈਲ ਦਾ ਜਮਾਨਾ


ਅੱਜ ਤੋਂ ਕੁੱਝ ਸਾਲ ਪਹਿਲਾਂ ਜਦੋਂ ਮੋਬਾਈਲ ਦਾ ਜਮਾਨਾ ਨਹੀਂ ਸੀ। ਸਵੇਰੇ ਸਵੱਖਤੇ ਉੱਠਣਾ ਰੱਬ ਦਾ ਨਾਂ ਲੈਣਾ ,ਮਧਾਣੀ ਪਾਉਣੀ ਸਾਰੇ ਟੱਬਰ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਹਨੇਰੇ ਚੁੱਲਾ ਚੌਂਕਾ ਸੁੰਭਰ ਕੇ ਆਟਾ ਗੁੰਨ ਦਾਲ ਸਬਜੀ ਬਣਾ ਚਾਹ ਬਣਾਉਣੀ। ਸਾਰਿਆਂ ਨੂੰ ਬਿਸਤਰਿਆਂ ਚ ਬੈਠਿਆਂ ਨੂੰ ਚਾਹ ਦੇਣੀ ਤੇ ਆਪ ਵੀ ਨਿਸ਼ਚਿੰਤ ਹੋ ਬੈਠ ਕੇ ਪੀਣੀ। ਤੇ ਜਵਾਕਾਂ ਨੂੰ ਸਕੂਲ ਤੋਰ ਕੋਈ ਨਾ ਕੋਈ ਸਲਾਈ ਕਢਾਈ ਦਾ ਕੰਮ ਫੜ ਲੈਣਾ। ਜਦੋਂ ਦੁੱਧ ਵਾਧ ਚੋਅ ਸੀਰੀ ਨੇ ਵੀ ਪਸ਼ੂਆਂ ਨੂੰ ਪੱਠੇ ਪਾ ਘਰ ਚਲੇ ਜਾਣਾ । ਦਿਨ ਚੜੇ ਅਰਾਮ ਨਾਲ ਉੱਠ ਕੇ ਦੁੱਧ ਵਾਧ ਸਾਂਭਣਾ ਤੇ ਰੋਟੀ ਤੋਂ ਪਹਿਲਾਂ ਹੀ ਹੱਥੀਂ ਕੱਪੜੇ ਧੋ ਧੋ ਤਾਰਾਂ ਭਰ ਦੇਣੀਆਂ ਵੀ ਛੇਤੀ ਸੁੱਕ ਜਾਣਗੇ। ਫਿਰ ਤਵਾ ਧਰ ਲੈਣਾ। ਸੀਰੀਆਂ ਪਾਲੀਆਂ ਦੀ ਰੋਟੀ ਬਣਾ ਬੰਨ ਕੇ ਸਾਰੇ ਟੱਬਰ ਨੇ ਖਾ ਕਿਸੇ ਨੇ ਖੇਤ ਚਲੇ ਜਾਣਾ ਤੇ ਕਿਸੇ ਬਜੁਰਗ ਨੇ ਲੀੜਾ ਲੈ ਮੰਜੇ ਤੇ ਪੈ ਜਾਣਾ। ਨਹਾ ਧੋਕੇ ਰੋਟੀ ਖਾਣੀ ਤਾਂ ਚਾਹ ਦਾ ਟਾਈਮ ਹੋ ਜਾਣਾ। ਭਾਂਡੇ ਟੀਂਡੇ ਮਾਂਜ ਸਜਾ ਟਾਣ ਜਾਂ ਸੈਲਫ ਤੇ ਸਜਾ ਦੇਣੇ ਤੇ ਘੜੀ ਪਲ ਅਰਾਮ ਕਰ ਕੋਈ ਨਾ ਕੋਈ ਚੁੱਕਵਾਂ ਕੰਮ ਫੜ ਲੈਣਾ । ਉਦੋਂ ਨੂੰ ਦੁਪਹਿਰ ਦੀ ਚਾਹ ਤੇ ਰੋਟੀ ਦਾ ਟੈਮ ਹੋ ਜਾਣਾ ਜਿਆਦਾਤਰ ਘਰਾਂ ਚ ਰੋਟੀਆਂ ਸਵੇਰੇ ਹੀ ਪਕਾ ਕੇ ਰੱਖ ਦਿੰਦੇ ਸੀ। ਵੇਲੇ ਨਾਲ ਹੀ ਆਥਣ ਦੇ ਰੋਟੀ ਟੁੱਕ ਲੱਗ ਜਾਣਾ। ਰਲ ਮਿਲ ਕੇ ਕੰਮ ਹੁੰਦੇ ਸੀ। ਇੰਨਾ ਕੰਮ ਕਰਕੇ ਵੀ ਸਮਾਂ ਹੀ ਸਮਾਂ ਸੀ ਰਾਤ ਨੂੰ ਟੱਬਰ ਇਕੱਠਾ ਹੋ ਕੇ ਬਹਿੰਦਾ ਸੀ ਗੱਲਾਂਬਾਤਾਂ ਕਰਕੇ ਫਿਰ ਪੈਂਦੇ ਸੀ।
ਵੱਡਿਆਂ ਦੇ ਹੱਥ ਕਬੀਲਦਾਰੀ ਹੁੰਦੀ ਸੀ ਕੋਈ ਫਿਕਰ ਨਾ ਫਾਕਾ ਹੁੰਦਾ ਸੀ। ਜੇ ਕੋਈ ਟੱਬਰ ਦਾ ਜੀਅ ਨੌਕਰੀ ਵੀ...

ਕਰਦਾ ਸੀ ਤਨਖਾਹ ਘਰ ਦੇ ਬਜੁਰਗਾਂ ਨੂੰ ਫੜਾਉਂਦਾ ਸੀ। ਸਾਂਝਾ ਚੁੱਲਾ ਸਾਂਝਾ ਖਰਚਾ ਹੁੰਦਾ ਸੀ । ਕਮਾਈ ਵਿੱਚ ਵੀ ਬਰਕਤਾਂ ਸੀ। ਸਾਦਾ ਰਹਿਣ ਸਹਿਣ ਸਾਦੀਆਂ ਖੁਰਾਕਾਂ ਤੇ ਤੰਦਰੁਸਤੀਆਂ ਸੀ।
ਹੁਣ ਸਵੇਰੇ ਉੱਠਦੇ ਸਭ ਦੇ ਹੱਥ ਮੋਬਾਈਲ ਹੁੰਦਾ। ਪਹਿਲਾਂ ਫੇਸਬੁੱਕ ਵਟਸਐਪ ਦੇ ਸਟੇਟਸ ਚੈਕ ਕੀਤਾ ਜਾਂਦਾ ਕੋਈ ਵਿਰਲਾ ਟਾਵਾਂ ਹੀ ਬਚਿਆ ਇਸ ਬੀਮਾਰੀ ਤੋਂ। ਸੈਰ ਕਰਨ ਵਾਲੇ ਸੈਰ ਕਰਨ ਜਾਂਦੇ ਆ ਕੁੱਝ ਫਿਰ ਨਹਾ ਧੋ ਕੇ ਚਾਹ ਪਾਣੀ ਪੀ ਕੇ ਰੋਟੀ ਸਬਜੀ ਬਣਾ ਸਵੇਰੇ ਸਭ ਆਪੋ ਆਪਣੇ ਕੰਮ ਧੰਦਿਆਂ ਡਿਊਟੀਆਂ ਤੇ ਨਿਕਲਦੇ ਹਨ। ਕੱਪੜੇ ਵੀ ਮਸ਼ੀਨ ਚ ਹੀ ਪਾਉਣੇ ਹੁੰਦੇ ਆ। ਕੋਈ ਕੋਈ ਝਾੜ ਪੂੰਝ ਕਰਦਾ ਜਿਆਦਾਤਰ ਕੰਮ ਵਾਲੀ ਨੂੰ ਉਡੀਕਿਆ ਜਾਂਦਾ। ਫਿਰ ਲੰਚ ਟਾਈਮ ਹੁੰਦਾ। ਉਨੀ ਦੇਰ ਕਿਸੇ ਦਾ ਫੋਨ ਆ ਗਿਆ ਕਰ ਲਿਆ । ਫੇਸਬੁੱਕ ਵਟਸਐਪ ਸੌ ਝਮੇਲੇ। ਫੋਨ ਨਾ ਚੈਕ ਕੀਤਾਂ ਤਾਂ ਸਭ ਨੇੜਲਿਆਂ ਨੂੰ ਫਿਕਰ ਪੈ ਜਾਂਦੀ ਸੁੱਖ ਹੋਵੇ ਅੱਜ ਫੇਸਬੁੱਕ ਨਹੀਂ ਖੋਲੀ ਵਟਸਐਪ ਸਟੇਟਸ ਤੋਂ ਅੰਦਾਜੇ ਲਾਏ ਜਾਂਦੇ ਆ ਕੌਣ ਕਿਵੇਂ ਆ।
ਕੋਈ ਜਿੰਨਾ ਕਮਾਉਂਦਾ ਹਰੇਕ ਦੀ ਆਪਣੀ ਜੇਬ ਆਪਣੇ ਖਰਚੇ ਆ। ਨਾਂ ਦੀਆਂ ਸਾਂਝਾਂ । ਨਾ ਬੇਫਿਕਰੀ ਨਾ ਬਰਕਤਾਂ।ਜੰਮਦੇ ਜਵਾਕਾਂ ਦੇ ਭਵਿੱਖ ਦਾ ਫਿਕਰ ਆ ਸਭ ਨੂੰ। ਵੰਨ ਸਵੰਨਾ ਖਾਂਦੇ ਆ ਪਰ ਤੰਦਰੁਸਤ ਕੋਈ ਕੋਈ ਆ। ਡਿਪਰੈਸ਼ਨ ਟੈਂਨਸ਼ਨ ਹਰੇਕ ਸਹੇੜੀ ਫਿਰਦਾ। ਕੰਮ ਵੀ ਕੋਈ ਨਹੀਂ ਤੇ ਸਮਾਂ ਵੀ ਕਿਸੇ ਕੋਲ ਨਹੀਂ ਨਾ ਆਵਦੇ ਲਈ ਤੇ ਨਾ ਘਰ ਪਰਿਵਾਰ ਲਈ।
ਅਮਰਜੀਤ ਕੌਰ
25/10/2020
ਸਮਾਂ ਮਿਲੇ ਤਾਂ ਆਪਣੇ ਰੁਝੇਵਿਆਂ ਵਿੱਚ ਬਦਲਾਅ ਬਾਰੇ ਵੀ ਦੱਸਿਓ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)