More Punjabi Kahaniya  Posts
ਵੇਸ਼ਵਾਵਾਂ


ਭਾਰਤ ਵਿੱਚ ਕਰੀਬ ਦੋ ਕਰੋੜ ਪੇਸ਼ੇਵਰ ਵੇਸ਼ਵਾਵਾਂ ਹਨ ਜਿਸਨੂੰ ਧੰਦਾ ਕਰਨ ਵਾਲੀਆਂ ਜਾਂ ਰੰਡੀਆਂ ਜਿਸਦੀ ਗਾਲ੍ਹ ਮਰਦ ਆਮ ਔਰਤ ਨੂੰ ਆਮ ਹੀ ਦਿੰਦਾ ਹੈ। (ਖ਼ਬਰ ਏਜੰਸੀ ਰਿਊਟਰ ਦੀ ਇੱਕ ਰਿਪੋਰਟ )
ਇਹਨਾਂ ਨਾਲ ਲਗਪਗ 14 ਕਰੋੜ ਮਰਦ ਰੋਜ਼ ਹਮਬਿਸਤਰ ਹੁੰਦੇ ਹਨ। ਮੰਨ ਲਵੋ ਕੋਈ ਮਰਦ ਇੱਕ ਦਿਨ ਛੱਡਕੇ ਵੀ ਵੇਸ਼ਵਾ ਕੋਲ ਜਾ ਰਿਹਾ ਤਾਂ 28 ਕਰੋੜ ਮਰਦ ਭਾਰਤ ਵਿੱਚ ਵੇਸ਼ਵਾਵਾਂ ਕੋਲ ਜਾਂਦੇ ਹਨ।
ਤਿੰਨ ਮਰਦਾਂ ਪਿੱਛੇ ਇੱਕ।
ਇੱਕ ਸਰਵੇ ਦੱਸਦਾ ਹੈ 90 ਫੀਸਦੀ ਭਾਰਤੀ ਮਰਦ ਕਦੇ ਨਾ ਕਦੇ ਕਿਸੇ ਵੇਸਵਾ ਕੋਲ ਹਵਸ਼ ਮਿਟਾਉਣ ਜਰੂਰ ਗਏ ਹਨ।
ਇਹ ਗਿਣਤੀ ਦੁਨੀਆਂ ਦੇ ਕਈ ਦੇਸ਼ਾਂ ਦੀ ਅਬਾਦੀ ਤੋਂ ਵੀ ਵੱਧ ਹੈ।
ਇਹ ਉਸ ਦੇਸ਼ ਵਿੱਚ ਹੈ ਜਿਥੇ ਗਾਂ ਮਾਤਾ ਹੈ, ਧਰਤੀ ਵੀ ਮਾਤਾ ਹੈ, ਔਰਤ ਨੂੰ ਧਰਮ ਚ ਦੇਵੀ ਤੇ ਬਹੁਤ ਉਪਾਧੀਆਂ ਹਨ। ਪਰ ਅਸਲ ਔਰਤ ਦੀ ਵੇਸ਼ਵਾ ਜਾਂ ਰੰਡੀ ਤੋਂ ਵੱਧ ਔਕਾਤ ਨਹੀਂ।
ਪਾਰਕ ਚ ਬੈਠੇ ਪ੍ਰੇਮੀ ਜੋੜੇ ਨੂੰ ਡੰਡੇ ਨਾਲ ਸਬਕ ਸਿਖਾਉਂਦੇ ਸੰਸਕ੍ਰਿਤੀ ਦੇ ਰਖਵਾਲਿਆਂ ਨੂੰ ਕਦੇ ਇਹਨਾਂ ਦੇ ਹਨੇਰੇ ਕੋਠਿਆਂ ਤੇ ਜਾਣਾ ਚਾਹੀਦਾ ਹੈ।ਦੇਖਣਾ ਚਾਹੀਦਾ ਕੌਣ ਸ਼ਰੀਫ਼ ਆਦਮੀ ਸੀ ਜੋ ਕੋਠੇ ਤੱਕ ਇਹਨਾਂ ਨੂੰ ਲੈ ਕੇ ਆਇਆ। ਨਿੱਤ ਕਿਸ ਕਿਸ ਸ਼ਰੀਫ ਦੀ ਹਵਸ਼ ਦਾ ਇਹ ਸ਼ਿਕਾਰ ਹੁੰਦੀਆਂ ਹਨ।
ਤੁਹਾਡਾ ਸਭਿਆਚਾਰ ਜੋ ਖੁੱਲ੍ਹੇ ਪ੍ਰੇਮ ਤੋਂ ਖ਼ਤਰੇ ਵਿੱਚ...

ਹੈ, ਉਹ ਔਰਤ ਦੀ ਇਸ ਲੁੱਟ ਨਾਲ ਖ਼ਤਰੇ ਵਿੱਚ ਕਿਉ ਨਹੀ ਹੈ।ਸਵਾਲ ਸਮਾਜ ਨੂੰ ਪੁੱਛਿਆ ਜਾਏਗਾ।
ਇਹ ਵੀ ਕਿਸੇ ਦੀਆਂ ਧੀਆਂ ਸਨ,ਭੈਣਾਂ ਸ਼ਨ, ਇਸੇ ਧਰਤੀ ਦੀਆਂ ਨਾਗਰਿਕ ਹਨ। ਇਹਨਾਂ ਨੂੰ ਜਵਾਨੀ ਚੜ੍ਹਨ ਤੋਂ ਪਹਿਲਾਂ ਵੇਚ ਦਿੱਤਾ ਗਿਆ। ਇਹਨਾਂ ਦੇ ਜਿਸਮ ਨੂੰ ਔਰਤ ਬਣਨ ਤੋਂ ਪਹਿਲਾਂ ਔਰਤ ਵਾਂਗ ਭੋਗਿਆ ਗਿਆ। ਫਿਰ ਵੀ ਇਹ ਜਿਉਂ ਰਹੀਆਂ ਹਨ। ਕਿਸ ਲਈ ਕਿਸ ਆਸ ਤੇ ?
ਜਿਸਮਾਂ ਦੇ ਦਰਿੰਦੇ ਇਹਨਾਂ ਨੂੰ ਅਗਰ ਲੁੱਟਦੇ ਨਾ,
ਇਹ ਵੀ ਅੱਜ ਮਾਵਾਂ ਹੁੰਦੀਆਂ।
2 ਕਰੋੜ ਵੇਸ਼ਵਾਵਾਂ ਨਾਲ ਹਵਸ਼ ਮਿਟਾਉਣ ਮਗਰੋਂ ਵੀ ਭਾਰਤ ਦੇ ਮਰਦ ਲੱਖਾਂ ਔਰਤਾਂ( 5 ਲੱਖ ਕੇਸ ਰਿਪੋਰਟ ਹੁੰਦੇ ਹਨ ਜੋ ਦਰਜ਼ ਨਹੀ ਹੁੰਦੇ ਅਲੱਗ ਗਿਣਤੀ ਹੈ ) ਨਾਲ ਹਰ ਸਾਲ ਬਲਾਤਕਾਰ ਵੀ ਕਰਦੇ ਹਨ।
ਕਿਸੇ ਨੂੰ ਮੇਰੀ ਪੋਸਟ ਮਰਦ ਵਿਰੋਧੀ ਲੱਗ ਸਕਦੀ ਹੈ।ਪੈਸੇ ਦੇਕੇ ਕਿਸੇ ਔਰਤ ਨਾਲ ਹਵਸ਼ ਮਿਟਾਉਣੀ ਮਰਦਾਨਗੀ ਹੈ ਤਾਂ ਐਸੀ ਮਰਦਾਨਗੀ ਤੇ ਥੁੱਕਣਾ ਬਣਦਾ ਹੈ।
(ਵੈੱਬਕੈਮ ਤੇ ਇੰਟਰਨੈੱਟ ਰਾਂਹੀ ਵਿਕਦੀਆਂ ਕੁੜੀਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੋ ਗਈ ਹੈ, ਇਥੇ ਵੀ ਉਹੋ ਹੀ ਹਾਲ ਹੈ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)