More Punjabi Kahaniya  Posts
ਧੀ ਦਾ ਸਵਾਲ


ਧੀ ਦਾ ਸਵਾਲ ❓

ਇੱਕ ਪਿੰਡ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ। ਕਿਸਾਨ ਹੋਣ ਕਰਕੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਤੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਧੀ ਹੋਣ ਕਰਕੇ ਸਾਰਾ ਪਰਿਵਾਰ ਦੁਖੀ ਤੇ ਅਫਸੋਸਿਆ ਜਿਹਾ ਬੈਠਾ ਸੀ।ਪਰ ਧੀ ਹੋਣ ਦੀ ਖੁਸ਼ੀ ਸਭ ਤੋਂ ਵੱਧ ਤਾਂ ਮਾਂ ਨੂੰ ਹੁੰਦੀ ਆ , ਕਿਉਂਕਿ ਜਦੋਂ ਮਾਂ ਦੁਖੀ ਹੁੰਦੀ ਹੈ ਤਾਂ ਉਹ ਸਾਰੀ ਗੱਲ ਬੇਝਿਜਕ ਆਪਣੀ ਧੀ ਨਾਲ ਸਾਂਝੀ ਕਰ ਸਕਦੀ ਹੈ। ਧੀ ਹੋਣ ਕਰਕੇ ਘਰ ਵਿੱਚ ਮਾਤਮ ਛਾਇਆ ਪਿਆ ਸੀ। 
ਹੌਲੀ ਹੌਲੀ ਦਿਨ ਲੰਘਦੇ ਗਏ  ਲੋਹੜੀ ਦਾ ਮਹੀਨਾ ਆਉਣ ਵਾਲਾ ਸੀ, ਪਰ ਕਿਸੇ ਨੇ ਵੀ ਧੀ ਦੀ ਲੋਹੜੀ ਮਨਾਉਣ ਲਈ ਹੁੰਗਾਰਾ ਵੀ ਨਹੀਂ ਭਰਿਆ।ਪਰ ਧੀ ਦੀ ਖੁਸ਼ੀ ਤਾਂ ਇੱਕ ਮਾਂ ਹੀ ਸਮਝ ਸਕਦੀ ਹੈ ।

ਕੁਝ ਚਿਰਾਂ ਬਾਅਦ ਧੀ ਤੁਰਨ ਲੱਗੀ ਤੇ ਹੋਲ਼ੀ ਹੋਲ਼ੀ ਵੱਡੀ ਹੋਣ ਲੱਗੀ । ਥੋੜੇ ਸਮੇਂ ਬਾਅਦ ਉਹਨਾਂ ਦੇ ਘਰ ਪੁੱਤਰ ਹੋਇਆ,ਅੱਜ ਸਾਰੇ ਖੁਸ਼ ਸੀ ,ਸਭ ਤੋਂ ਵੱਧ ਖੁਸ਼ੀ ਉਸ ਬਾਪੂ ਨੂੰ ਸੀ ਜਿਹੜਾ ਧੀ ਦੇ ਜੰਮਣ ਤੇ ਮੁਰਝਾਇਆ ਪਿਆ ਸੀ ।ਮੁੰਡੇ ਦੇ ਹੋਣ ਤੇ ਬਾਪੂ ਨੇ ਰੱਜ ਕੇ ਖੁਸ਼ੀ ਮਨਾਈ ਬਿਨਾਂ ਖਰਚੇ ਦੀ ਪਰਵਾਹ ਕੀਤੇ ਤੇ ਸਾਰੇ ਪਿੰਡ ਨੂੰ ਖਾਣੇ ਤੇ ਸੱਦਿਆ।
ਸਮਾਂ ਬੀਤਦਾ ਗਿਆ,ਸਾਲ ਬਾਅਦ ਮੁੰਡਾ ਵੀ ਤੁਰਨ ਲੱਗਾ। ਕੁਝ ਕੁ ਸਾਲਾਂ ਵਿੱਚ ਉਹਨਾਂ ਦੋਹਾਂ ਬੱਚਿਆਂ ਨੂੰ ਸਕੂਲ ਵਿਚ ਪੜ੍ਹਨ ਲਈ ਭੇਜਿਆ ਗਿਆ । ਪ੍ਰਾਈਵੇਟ ਸਕੂਲਾਂ ਵਿਚ ਖਰਚਾ ਜਿਆਦਾ ਹੋਣ ਕਰਕੇ ਦੋਹਾਂ ਨੂੰ ਉੱਥੇ ਪੜਾਉਣ ਦੀ ਹਿੰਮਤ ਨਹੀਂ ਸੀ, ਬਾਪੂ ਨੇ ਇੱਥੇ ਵਿਤਕਰਾ ਕਰ ਦਿੱਤਾ । ਕੁੜੀ ਨੂੰ ਸਰਕਾਰੀ ਸਕੂਲ ਤੇ ਮੁੰਡੇ ਨੂੰ ਪ੍ਰਾਈਵੇਟ ਸਕੂਲ ਵਿਚ ਭੇਜ ਦਿੱਤਾ। ਬੱਚਿਆਂ ਦੀ ਮਾਂ (ਕਿਸਾਨ ਦੀ ਪਤਨੀ )ਨੇ ਕਿਹਾ ਵੀ ਦੋਹਾਂ ਨੂੰ ਸਰਕਾਰੀ  ਵਿੱਚ ਲਗਾ ਦਿਉ ਪਰ  ਬਾਪੂ ਨੇ ਇਕ ਨਾ ਮੰਨੀ। ਕੁੜੀ ਛੋਟੀ ਹੋਣ ਕਰਕੇ ਉਸ ਨੂੰ ਇਹ ਸਮਝ ਵਿੱਚ ਨਹੀਂ ਸੀ ਆ ਰਿਹਾ ਵੀ  ਉਸਦੇ ਨਾਲ ਹੋ ਕਿ ਰਿਹਾ । ਛੋਟਿਆਂ ਹੁੰਦੀਆਂ ਬਾਪੂ ਨੂੰ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਦਿਆਂ ਵੇਖ ਧੀ ਬਹੁਤ ਦੁੱਖੀ ਹੁੰਦੀ ਤੇ ਉਸਨੇ ਉਸ ਦਿਨ ਤੋਂ ਹੀ ਮਨ ਵਿੱਚ ਧਰ ਲਿਆ ਕਿ ਇੱਕ ਦਿਨ ਬਾਪੂ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇਣੀਆਂ ਹਨ।

ਸਮਾਂ ਲੰਘਦਾ ਗਿਆ, ਧੀ ਦਿਨ ਰਾਤ ਪੜ੍ਹਾਈ ਵਿਚ ਮਿਹਨਤ ਕਰਦੀ ਅਤੇ ਕਲਾਸ ਵਿੱਚ ਅੱਵਲ ਦਰਜਾ ਪ੍ਰਾਪਤ ਕਰਦੀ। ਦੂਸਰੇ ਪਾਸੇ ਉਸ ਬਾਪੂ ਦਾ ਲਾਡਲਾ ਪੁੱਤ ਜਿਸਨੂੰ ਉਸਨੇ ਸਿਰ ਚੜ੍ਹਾਅ ਲਿਆ ਸੀ, ਬਾਪੂ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕਰਦਾ,ਉਹ ਜੋ ਵੀ ਮੰਗਦਾ ਉਸ ਨੂੰ ਲੈ ਕੇ ਦਿੰਦੇ । ਉਸਨੇ ਆਪਣੇ ਬਾਪੂ ਵੱਲ ਵੀ ਨਹੀਂ ਦੇਖਿਆ ,ਉਹ ਕਿੱਦਾਂ ਦਿਨ ਰਾਤ ਮਿਹਨਤ ਕਰਦੇ , ਸਾਡੀਆ ਖੁਸ਼ੀਆਂ ਨੂੰ ਪੂਰਾ ਕਰਨ ਲਈ। ਪਰ ਫਿਰ ਵੀ ਆਪਣੇ ਪੁੱਤ ਨੂੰ ਵਧੀਆ ਤੋਂ ਵਧਿਆ ਚੀਜ਼ ਲੈ ਕੇ ਦਿੰਦਾ ।

ਕਿਸਾਨਾਂ ਦੇ ਹਾਲ ਦਾ ਤਾਂ ਪਤਾ ਹੀ ਆ ਜਿੰਨਾ ਵੀ ਖੇਤਾਂ ਵਿੱਚੋਂ ਕਮਾਉਂਦੇ ਸਾਰਾ ਘਰ ਦੇ ਗੁਜ਼ਾਰੇ ਤੇ ਖਾਦਾਂ-  ਦਵਾਈਆਂ ਤੇ ਲੱਗ ਜਾਂਦਾ ।ਜੇਕਰ ਧੀ ਕੋਈ ਚੀਜ਼ ਮੰਗਦੀ ਉਸਦੀ ਗੱਲ ਨੂੰ ਟਾਲ ਦਿੱਤਾ ਜਾਂਦਾ।

ਇਸ ਤਰ੍ਹਾਂ ਸਾਲ ਬੀਤਦੇ ਗਏ । ਧੀ ਵੱਡੀ ਹੋ ਗਈ ਹੁਣ ਉਸਨੂੰ ਸਭ ਕੁਝ ਸਮਝ ਆਉਣ ਲੱਗ ਪਿਆ ਤੇ ” ਧੀ ਹਮੇਸ਼ਾਂ ਮਾਂ ਨੂੰ ਇੱਕ ਸਵਾਲ ਕਰਦੀ ਕਿ ਬਾਪੂ ਇਸ ਤਰ੍ਹਾਂ ਕਿਉਂ ਕਰਦਾ ਹੈ “। ਕੁਝ ਸਮੇਂ ਬਾਅਦ ਧੀ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ, ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਨਹੀਂ ਪੜ੍ਹਾਇਆ। ਉਹ ਘਰ ਵਿੱਚ ਮਾਂ ਨਾਲ ਸਾਰਾ ਕੰਮ ਕਰਵਾਉਂਦੀਅਤੇ ਫਿਰ ਕਦੇ ਕਦੇ ਖੇਤਾਂ ਵਿੱਚ ਬਾਪੂ ਨਾਲ ਵੀ ਕੰਮ ਕਰਵਾਉਂਦੀ ।
ਪੁੱਤਰ ਦੀ ਪੜ੍ਹਾਈ ਪੂਰੀ ਹੋਣ ਤੇ ਬਾਪੂ ਨੇ ਉਸ ਨੂੰ ਕਾਲਜ ਵਿੱਚ ਪੜ੍ਹਨ ਲਈ ਭੇਜਿਆ ਗਿਆ। ਧੀ ਨੂੰ ਥੋੜੇ ਸਮੇਂ ਬਾਅਦ ਇਕ ਦੁਕਾਨ ਤੇ ਕੰਮ ਮਿਲ ਗਿਆ ।ਹੁਣ ਉਹ ਵੀ ਕਮਾਉਂਣ ਲੱਗ ਪਈ ਸੀ ਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਮਦਦ ਕਰਦੀ। ਧੀ ਨੇ ਕੰਮ ਮਿਲਣ ਤੇ ਆਪਣੀ ਪ੍ਰਾਈਵੇਟ ਗ੍ਰੈਜੂਏਸ਼ਨ...

ਦੀ ਪੜ੍ਹਾਈ ਸੁਰੂ ਕਰ ਲਈ ।ਹੁਣ ਸਾਰਾ ਦਿਨ ਦੁਕਾਨ ਤੇ ਕੰਮ ਕਰ ਕੇ ਆਉਂਦੀ ਅਤੇ ਰਾਤ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦੀ। ਇਸ ਤਰ੍ਹਾਂ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਈ । ਪਰ ਪੁੱਤਰ ਜਿਸ ਨੂੰ ਕਾਲਜ ਵਿੱਚ ਪੜ੍ਹਨ ਲਈ ਭੇਜਿਆ ਗਿਆ ਸੀ ,ਉਹ ਮੁੰਡਿਆਂ ਦੇ ਨਾਲ ਰਲ ਕੇ ਮਾੜੇ ਰਾਹਾਂ ਉੱਤੇ ਪੈ ਗਿਆ ਅਤੇ ਹੋਲ਼ੀ ਹੋਲ਼ੀ ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਪੰਜਾਬ ਵਿੱਚ ਵੀ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਹਦੇ ਕਰ ਕੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ । ਪਰ ਬਾਪੂ ਜਿਸ ਨੂੰ ਪੁੱਤਰ ਤੋਂ ਐਨੀਆਂ ਆਸਾਂ ਲਾਈਆਂ ਸਨ ਕਿ ਉਹ ਪੜ੍ਹ-ਲਿਖ ਕੇ ਉਸ ਦਾ ਨਾਂਅ ਰੌਸ਼ਨ ਕਰੇਗਾ,ਉਹ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮਾੜੀ ਸੰਗਤ ਵਿੱਚ ਪੈ ਗਿਆ।

ਹੋਲ਼ੀ ਹੋਲ਼ੀ ਧੀ ਨੇ ਦਿਨ ਰਾਤ ਮਿਹਨਤ ਕਰ ਕੇ ਜੂ.ਪੀ.ਐੱਸ.ਈ (UPSC) ਦੀ ਪ੍ਰੀਖਿਆਂ ਕਲੀਅਰ ਕਰ ਲਈ ਅਤੇ ਇਕ ਹੋਣਹਾਰ ਆਈ.ਪੀ.ਐੱਸ (IPS) ਅਫਸਰ ਬਣ ਗਈ ,ਜਿਸ ਨੂੰ ਸਾਰਾ ਸ਼ਹਿਰ ਜਾਣਦਾ ਸੀ । ਹਰ ਕੋਈ ਉਸਦੀਆਂ ਤਾਰੀਫਾਂ ਕਰਦਾ ਤੇ ਉਸਨੂੰ ਸਲੂਟ ਵੱਜਣ ਲੱਗੇ।
ਧੀ ਦੇ ਅਫਸਰ ਬਣਨ ਤੇ ਮਾਂ ਬਹੁਤ ਖੁਸ਼ ਸੀ ਤੇ ਬਾਪੂ ਨੂੰ ਵੀ ਖੁਸ਼ੀ ਮਹਿਸੂਸ ਹੋਈ। ਬਾਪੂ ਦੀਆਂ ਮਿਹਨਤਾਂ ਤੇ ਮਾਂ ਦੀਆਂ ਦੁਆਵਾਂ ਹਰ ਇਨਸਾਨ ਨੂੰ ਉਹਦੀ ਮੰਜ਼ਿਲ ਤੇ ਪਹੁੰਚਾਂ ਦਿੰਦੀਆਂ ਹਨ,ਚਾਹੇ ਮੰਜ਼ਿਲ ਪ੍ਰਾਪਤ ਕਰਨੀਕਿੰਨੀ ਵੀ ਕਠਿਨ ਕਿਉਂ ਨਾ ਹੋਵੇ ।ਦੂਜੇ ਪਾਸੇ ਹਰ ਕੋਈ ਉਸ ਕਿਸਾਨ ਦੇ ਪੁੱਤਰ ਦੇ ਮਾੜੇਪਨ ਦੀਆਂ ਗੱਲਾਂ ਕਰਦੇ,ਤੇ ਕਿਸਾਨ ਨੂੰ ਉਸ ਦਾ ਬਾਪੂ ਹੋਣ ਤੇ ਸ਼ਰਮ ਮਹਿਸੂਸ ਹੋਈ। ਧੀ ਦੇ ਅਫਸਰ ਬਣਨ ਤੇ ਬਾਪੂ ਨੂੰ ਅੰਦਰੋਂ ਅੰਦਰੀ ਖੁਸ਼ੀ ਮਹਿਸੂਸ ਹੋਈ।

ਇਕ ਦਿਨ ਜਦ ਉਹ ਸ਼ਹਿਰ ਗਿਆ ਤੇ ਹਰ ਕੋਈ ਉਸਨੂੰ ਉਸ ਧੀ ਦਾ ਬਾਪੂ ਹੋਣ ਤੇ ਉਸਦਾ ਸਤਿਕਾਰ ਕਰਦੇ। ਇਹ ਦੇਖ ਕੇ ਬਾਪੂ ਨੂੰ ਉਸਦੀ ਧੀ ਦਾ ਬਾਪੂ ਹੋਣ ਤੇ ਮਾਣ ਮਹਿਸੂਸ ਹੋਇਆ ਤੇ ਅੱਜ ਬਾਪੂ ਦਾ ਪਿਆਰ ਧੀ ਲਈ ਸਾਫ਼ ਸਾਫ਼ ਝਲਕ ਰਿਹਾ ਸੀ । ਪਿਆਰ ਨਾਲ ਬਾਪੂ ਨੇ ਕਿਹਾ ਧੀ ਦੱਸ ਕੀ ਚਾਹੀਦਾ ਤੈਨੂੰ? ਧੀ ਨੇ ਅੱਜ ਉਹ ਹੀ ਸਵਾਲ ਬਾਪੂ ਨੂੰ ਕੀਤਾ ਜੋ ਉਹ ਹਮੇਸ਼ਾ ਆਪਣੀ ਮਾਂ ਨੂੰ ਕਰਦੀ। ਬਾਪੂ ਮੇਰੇ ਨਾਲ ਐਨਾ ਵਿਤਕਰਾ ਕਿਉਂ ਕਰਦਾ ਸੀ, ਹਮੇਸ਼ਾ ਵੀਰੇ ਨੂੰ ਤੁਸੀਂ ਕੀਮਤੀ ਤੋਂ ਕੀਮਤੀ ਚੀਜ਼ ਵੀ ਲੈ ਕੇ ਦਿੰਦੇ ਸੀ। ਅੱਜ ਬਾਪੂ ਨੂੰ ਇਸ ਗੱਲ ਦਾ ਅਫ਼ਸੋਸ ਹੋਇਆ ਕਿ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹੁੰਦੀਆਂ । ਅੱਜ ਇਕ ਧੀ ਨੇ ਬਾਪੂ ਲਈ ਕੁਝ ਕਰਕੇ ਦਿਖਾਇਆ ਅਤੇ ਬਾਪੂ ਨੂੰ ਸੁੱਖ ਦਿੱਤਾ। ਉਸ ਧੀ ਦੇ ਸਵਾਲ ਦਾ ਜਵਾਬ ਇਹ ਸੀ ਕਿ ਪੁੱਤਰਾਂ ਨੇ ਹਮੇਸ਼ਾ ਸਾਡੇ ਕੋਲ ਰਹਿਣਾ ਹੁੰਦਾ ਹੈ ਤੇ ਧੀਆਂ ਤਾਂ ਵਿਆਹ ਕਰ ਕੇ ਬੇਗਾਨੇ ਘਰ ਚਲ ਜਾਂਦੀਆਂ ਹਨ। ਇਹ ਸੁਣ ਕੇ ਧੀ ਨੂੰ ਬੜਾ ਦੁੱਖ ਹੋਇਆ । ਪਰ ਬਾਪੂ ਨੂੰ ਅੱਜ ਇੱਕ ਧੀ ਦਾ ਬਾਪੂ ਹੋਣ ਤੇ ਮਾਣ ਮਹਿਸੂਸ ਹੋਇਆ ਕਿ ਧੀਆਂ ਅਤੇ ਪੁੱਤਰ ਦੋਨੋਂ ਬਰਾਬਰ ਹਨ।  ਸਿਆਣੇ ਕਹਿੰਦੇ ਨੇ ਵੀ ਜਿਸ ਘਰ ਵਿੱਚ ਧੀ ਜਨਮ ਲੈਂਦੀ ਹੈ ਉਸ ਘਰ ਦਾ ਰਾਜਾ🤴 ਬਾਪੂ ਹੁੰਦਾ ਹੈ।ਅੰਤ ਵਿੱਚ ਜੇਕਰ ਹਰ ਕੋਈ ਇਨਸਾਨ ਆਪਣੀ ਇਹ ਹੀ ਸੋਚ ਰੱਖੇਗਾ ਕਿ ਧੀਆਂ ਨੇ ਵਿਆਹ ਕਰ ਕੇ ਬੇਗਾਨੇ ਘਰ ਚਲ ਜਾਣਾ ਹੈ ਤਾਂ ਧੀਆਂ ਕਦੇ ਵੀ ਆਪਣੇ ਪੈਰਾਂ ਤੇ ਖੜੀਆਂ ਨਹੀਂ ਹੋ ਪਾਉਂਣਗੀਆ, ਸਗੋਂ ਧੀਆਂ ਨੂੰ ਹੌਸਲਾ ਦਿਉ ਕਿ  ਉਹ ਵੀ ਪੁੱਤਰਾਂ ਨਾਲੋਂ ਘੱਟ ਨਹੀਂ। ਕੁਝ ਕੁ ਸ਼ਬਦ ਗੁਰਬਾਣੀ ਵਿਚੋਂ ਲਏ ਹਨ ………..
ਅਵਲਿ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।

ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 🙇‍♀️🙇‍♀️।

✍️ Ishupreet kaur

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਅਕਾਊਂਟ ਤੇ ਮੈਸਜ ਕਰ ਸਕਦੇ ਹੋ।

ਈ-ਮੇਲ : Sainilovepreet.804@gmail.com

ਇੰਸਟਾਗ੍ਰਾਮ : Singh_kaur_31

...
...



Related Posts

Leave a Reply

Your email address will not be published. Required fields are marked *

10 Comments on “ਧੀ ਦਾ ਸਵਾਲ”

  • very nice story sister, i like it nd w8 for 2 part💪💪

  • Fact🙏

  • ਸੁਖਦੀਪ ਸਿੰਘ ਰਾਏਪੁਰ

    ਬਹੁਤ ਸੋਹਣਾ ਲਿਖਿਆ ਹੈ, ਪਰਮਾਤਮਾ ਤਰੱਕੀ ਬਖ਼ਸ਼ੇ ਆਪ ਨੂੰ 🤲🤲🤲

  • ਫ਼ਰਿਸ਼ਤਾ

    ਬਹੁਤ ਜ਼ਿਆਦਾ ਵਧੀਆ ਕਹਾਣੀ ਆ .. ਕੁਝ ਕਹਿਣ ਲੲੀ ਕੋਈ ਸ਼ਬਦ ਨਹੀਂ ਬਸ ਦੋ ਲਾਇਨਾਂ ਨੇ ..
    ਜੇ ਜ਼ਿੱਦ ਹੋਵੇ ਕੁਝ ਕਰਨ ਦੀ ਤਾਂ ਹਰ ਕੰਮ ਲਈ ਮਿਹਨਤ ਜ਼ਰੂਰੀ ਆ .. ਕਦੇ ਟੁੱਟ ਨਾ ਜਾਵੀਂ ਜੇ ਕਿਸੇ ਆਪਣੇ ਨੇ ਸਾਥ ਛੱਡ ਦਿੱਤਾ ,ਬਸ ਕੁੱਝ ਕਰਨ ਲੲੀ ਜ਼ਿੱਦ ਫੜੀ ਰੱਖੀਂ ਕਿੳੁਂਕਿ ਚਾਨਣ ਵਿੱਚ ਤਾਂ ਹਰ ਕੋਈ ਦਿਖ ਜਾਂਦਾ ਪਰ ਹਨੇਰੇ ਵਿੱਚ ਹਮੇਸ਼ਾ ਆਪਾ ਖੁਦ ਨੂੰ ਦੇਖ ਸਕਦੇ ਆ

    ✍🏾✍🏾 ਫ਼ਰਿਸ਼ਤਾ …..

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)