ਨਿੱਕੇ ਹੁੰਦੇ ਜਦ ਸ਼ਰਾਰਤਾ ਕਰਨੀਆ,ਨੀਂਦ ਆਉਦੀ ਨੀ ਸੀ, ਤਾਂ ਮੰਮੀ ਨੇ ਕੋਕੋ ਦਾ ਨਾ ਲੈ ਕੇ ਡਰਾ ਦੇਣਾ, ਮੈ ਝੱਟ ਅੱਖਾ ਮੀਟ ਕੇ ਸੌਂ ਜਾਣਾ ਕਿਤੇ ਕੋਕੋ ਆ ਨਾ ਜਾਵੇ, ਕੋਕੋ ਤੋਂ ਡਰ ਕੇ ਏਨੀ ਗੂੜੀ ਨੀਂਦ ਆਉਂਦੀ ਚਾਹੇ ਕੋਲ ਢੋਲ ਵੱਜਦੇ ਰਹਿਣ,ਫਿਰ ਨੀਂਦ ਖੁੱਲਦੀ ਨਾ,
ਜੇ ਕੋਈ ਚੀਜ ਵਾਰ ਵਾਰ ਮੰਗਣੀ ਮੰਮੀ ਨੇ ਤੰਗ ਆ ਕਿ ਕਹਿ ਦਿਆ ਕਰਨਾ ਉਹ ਤਾਂ ਕੋਕੋ ਲੈ ਗਈ, ਫਿਰ ਸੋਚਦੇ ਰਹਿਣਾ ਇਹ ਕੋਕੋ ਬੜੀ ਗੰਦੀ ਆ, ਪਤਾ ਨਹੀਂ ਕਿਉਂ ਮੇਰੀਆ ਮਨ ਪਸੰਦ ਚੀਜਾ...
ਲੈ ਜਾਂਦੀ ਆ।
ਹੁਣ ਜਦੋਂ ਆਵਦੇ ਬੱਚੇ ਜਿਦ ਕਰਦੇ ਤੇ ਉਹਨਾ ਦੀਆਂ ਚੀਜ਼ਾਂ ਵੀ ਕੋਕੋ ਲੈ ਜਾਂਦੀ, ਕੋਕੋ ਤੋਂ ਡਰ ਕੇ ਝੱਟ ਚ ਸੌਂ ਵੀ ਜਾਂਦੇ,
ਹੁਣ ਮੈਨੂੰ ਹਾਸਾ ਆਉਂਦਾ ,ਇਹ ਚੰਦਰੀ ਕੋਕੋ ਹੈ ਕੀ ਚੀਜ਼, ਮੈਨੂੰ ਵੀ ਡਰਾਉਦੀ ਰਹੀ ਤੇ ਹੁਣ ਮੇਰੇ ਬੱਚਿਆ ਨੂੰ ਵੀ 😄😄
Deepraman kaur
ਕਰਮ ਕੌਰ
😂🤣😂👌👌
Garry
🤣🤣
Deepraman kaur
😄😄
Gurdeep singh
haha🤣👌