More Punjabi Kahaniya  Posts
ਤੈਨੂੰ ਮੈਂ ਪਿਆਰਾ ਜਾ ਜਾਤ


ਕੁਝ ਦਿਨਾਂ ਬਾਅਦ ਸਿੰਮੀ ਨੂੰ ਥੋੜਾ ਅਜੀਬ ਮਹਿਸੂਸ ਹੋਣ ਲਗਦਾ ਹੈ,, ਸ਼ਰੀਰ ਕਮਜ਼ੋਰ ਜਿਹਾ ਲਗ ਰਿਹਾ ਸੀ।। ਉਹ ਥੋੜ੍ਹੀ ਬੇਚੈਨ ਵੀ ਸੀ।। ਉਸਨੂੰ ਕੰਮ ਕਰਦੀ ਨੂੰ ਅਚਾਨਕ ਚੱਕਰ ਆ ਗਿਆ ,, ਉਹ ਬੇਹੋਸ਼ ਹੋਈ ਪਈ ਰਹੀ। ਉਸਦੇ ਪਾਪਾ ਘਰ ਆਏ ,, ਤਾਂ ਉਨ੍ਹਾਂ ਨੇ ਸਿੰਮੀ ਨੂੰ ਚੁੱਕਿਆ।। ਪਿੰਡ ਦੇ ਹੀ ਡਾਕਟਰ ਕੋਲੋਂ ਦਵਾਈ ਲਿਆ ਦਿੱਤੀ।।
ਪਾਪਾ – ਮੇਰੇ ਪੁੱਤ ਨੂੰ ਕੀ ਹੋ ਗਿਆ ਸੀ,, ਕੰਮ ਕਰਦੇ ਕਰਦੇ ਨੂੰ,, ਆਹ ਇਕ ਤਾਂ ਤੇਰੀ ਮਾਂ ਮੰਜੇ ਤੇ ਬੈਠੀ ਆ,, ਨਹੀਂ ਮੈਂ ਆਪਣੇ ਪੁੱਤ ਨੂੰ ਡੱਕਾ ਵੀ ਨਾ ਤੋੜਨ ਦਿਆ।। ਪੁੱਤ ਰੋਟੀ ਚੰਗੀ ਤਰ੍ਹਾਂ ਖਾਇਆ ਕਰ,, ਮੇਰਾ ਪੁੱਤ ਕਮਜ਼ੋਰ ਹੋਈ ਜਾਂਦਾ ।।
ਮਾਂ ਅੰਦਰ ਬੈਠੀ ਪਿਓ ਧੀ ਦੀਆਂ ਗੱਲਾਂ ਸੁਣੀ ਜਾਂਦੀ ਸੀ।।
ਅੱਗੋਂ ਸਿੰਮੀ ਦੀ ਮਾਂ ਬੋਲਦੀ ਆ – ਕੰਮ ਵੀ ਕਰ ਲੈਣ ਦਿਆ ਕਰੋ ਇਹਨੂੰ,, ਬੇਗਾਨੇ ਘਰੇ ਔਖੀ ਹੋਊ।। ਕੀ ਪਤਾ ਕਿਹੋ ਜੀ ਸੱਸ ਟੱਕਰੇ ਅੱਗੇ।।
ਇਹ ਸੁਣ ਕੇ ਸਿੰਮੀ ਡੂੰਘੀਆਂ ਸੋਚਾਂ ਵਿਚ ਡੁੱਬ ਜਾਂਦੀ ਐ।।
ਉਸਨੂੰ ਯਾਦ ਆ ਜਾਂਦਾ ਏ ਦੀਪ ਦਾ ਪਿਆਰ,,, ਉਸਦੇ ਦਿਖਾਏ ਸੁਪਨੇ, ਜਦੋਂ ਦੀਪ ਕਹਿੰਦਾ ਏ ਕਿ ਤੂੰ ਤਾਂ ਰਾਜ ਕਰੇਗੀ ,, ਮੇਰੀ ਮਾਂ ਤੈਨੂੰ ਧੀਆਂ ਵਾਂਗੂੰ ਰਖੂ।। ਤੂੰ ਜੱਟ ਦੀ ਪਸੰਦ ਆ ,, ਤੈਨੂੰ ਭੂੰਜੇ ਪੈਰ ਨੀ ਲਾਉਣ ਦੇਣਾ,, ਫੁੱਲਾਂ ਵਾਂਗੂੰ ਰਖ਼ੂ।।

ਉਹ ਸੋਚਦੀ ਆ ਕਿ ਮਾਂ ਤਾਂ ਊਈ ਫ਼ਿਕਰ ਕਰੀ ਜਾਂਦੀ ਆ,, ਉਹਨੂੰ ਕੀ ਪਤਾ ਕਿ ਦੀਪ ਕਿੰਨਾ ਚੰਗਾ ,, ਤੇ ਉਸਦੇ ਮੰਮੀ ਦਾ ਸੁਭਾਅ ਹੋਰ ਵੀ ਵਧੀਆ ।।
ਪਾਪਾ – ਪੁੱਤ ਕੀ ਸੋਚੀ ਜਾਨਾ,, ਜਾ ਮੇਰਾ ਸ਼ੇਰ ਪੁੱਤ ਪਾਣੀ ਲੈਕੇ ਆਈ ,, ਗਰਮੀ ਈ ਬਾਹਲੀ ਹੋਈ ਪਈ ਐ।।

ਸਿੰਮੀ ਤੋਂ ਕੰਮ ਨਹੀਂ ਸੀ ਹੋ ਰਿਹਾ ,, ਬਸ ਧੱਕੇ ਨਾਲ ਕਰੀ ਜਾ ਰਹੀ ਸੀ।।
ਜਦੋਂ ਉਹ ਕੰਮ ਕਰਕੇ ਵੇਹਲੀ ਹੋਈ ,, ਤਾਂ ਦੀਪ ਨੂੰ ਫੋਨ ਕਰਦੀ ਹੈ।।
ਦੀਪ...

– ਹਾਂ ਪੁੱਤ , ਮੈ ਬਾਹਰ ਆ ਥੋੜ੍ਹਾ ਕੰਮ ਆ ਫੇਰ ਗੱਲ ਕਰਦਾ।।
ਸਿੰਮੀ – ਤੁਸੀ ਮੇਰੀ ਗੱਲ ਤੇ ਸੁਣੋ।।
ਦੀਪ – ਯਰ , ਸੁਣਦੀ ਕਿਉਂ ਨੂੰ ਹੁੰਦੀ ਤੂੰ ,, ਮੰਮੀ ਮੇਰੇ ਨਾਲ ਨੇ,, ਬੱਚਿਆਂ ਵਾਂਗੂੰ ਨਾ ਕਰਿਆ ਕਰ।।।
ਦੀਪ ਫੋਨ ਕੱਟ ਦਿੰਦਾ ਏ।।

ਦੀਪ ਦੇ ਇਸ ਤਰ੍ਹਾਂ ਫੋਨ ਕੱਟਣ ਤੇ ਸਿੰਮੀ ਨੂੰ ਬਹੁਤ ਦੁੱਖ ਹੁੰਦਾ ਐ।।
ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਰੇ ਤਾਂ ਕਰੇ ਕਿਸ ਨਾਲ।।
ਦੀਪ ਨੇ ਇਕ ਤਰ੍ਹਾਂ ਨਾਲ ਉਸਦਾ ਸ਼ਰੀਰ ਨੋਚ ਲਿਆ ਸੀ।।
ਉਸਨੂੰ ਹੁਣ ਵੀ ਥੋੜ੍ਹਾ ਥੋੜ੍ਹਾ ਦਰਦ ਮਹਿਸੂਸ ਹੋ ਰਿਹਾ।।
ਦੀਪ ਨੇ ਇਕ ਤਰ੍ਹਾਂ ਨਾਲ ਉਸ ਨਾਲ ਧੱਕਾ ਕੀਤਾ।। ਪਰ ਉਹ ਇਹ ਗੱਲ ਦਸਦੀ ਵੀ ਤਾਂ ਕਿਸਨੂੰ , ਕਿਉਕਿ ਗਲਤੀ ਤਾਂ ਉਸਦੀ ਵੀ ਬਰਾਬਰ ਸੀ।।
ਉਸਨੂੰ ਇਹ ਵੀ ਦੁਖ ਸੀ ਕਿ ਜਦੋਂ ਦੀਪ ਉਹਦਾ ਸ਼ਰੀਰ ਨੋਚ ਰਿਹਾ ਸੀ,, ਤਾਂ ਉਹ ਦਰਦ ਨਾਲ ਤੜਫ ਰਹੀ ਸੀ।। ਪਰ ਦੀਪ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਸੀ ਪਿਆ।।
ਇਸਤੋਂ ਬਾਅਦ ਵੀ ਦੀਪ ਨੇ ਇਕ ਵਾਰ ਵੀ ਨਹੀਂ ਸੀ ਪੁੱਛਿਆ ਕਿ ਉਹ ਕਿਵੇਂ ਐ,, ਦਰਦ ਠੀਕ ਐ।।

ਪਰ ਕਹਿੰਦੇ ਨੇ ਨਾ,, ਪਿਆਰ ਬੰਦੇ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ।।
ਇਸ ਸਭ ਦੇ ਬਾਵਜੂਦ ਸਿੰਮੀ ਨੂੰ ਦੀਪ ਦਾ ਪਿਆਰ ਨਜ਼ਰ ਆ ਰਿਹਾ ਸੀ।। ਉਹ ਸੋਚਦੀ ਹੈ ਕਿ ਸ਼ਾਇਦ ਉਸਨੂੰ ਕੋਈ ਜ਼ਰੂਰੀ ਕੰਮ ਹੋਊ,, ਨਹੀਂ ਦੀਪ ਨੂੰ ਮੇਰੇ ਤੋਂ ਵੱਧ ਫ਼ਿਕਰ ਆ ਮੇਰੀ।।।।

ਪਰ ਥੋੜ੍ਹਾ ਟਾਈਮ ਬਾਅਦ ਉਹੀ ਹੋਇਆ ਜਿਸਦਾ ਸਿੰਮੀ ਨੂੰ ਡਰ ਸੀ।।।।।।।।।।।
,,,,,,,,,,,ਜਾਰੀ।।।।

ਪ੍ਰੀਤ✍️✍️
Insta- p.reet26

ਆਪਣੇ ਸੁਝਾਅ ਜ਼ਰੂਰ ਦਸਿਓ।।
ਧੰਨਵਾਦ।।।

...
...



Related Posts

Leave a Reply

Your email address will not be published. Required fields are marked *

5 Comments on “ਤੈਨੂੰ ਮੈਂ ਪਿਆਰਾ ਜਾ ਜਾਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)