More Punjabi Kahaniya  Posts
ਅਸਲ ਪਿਆਰ – ਭਾਗ-3


ਸ਼ਾਇਦ ਇਹ ਕਿਸਮਤ ਹੈ, ਉਸਨੇ ਸੋਚਿਆ….ਕਿਸਮਤ ਦਾ ਲਿਖਿਆ ਕੋਈ ਵੀ ਬਦਲ ਨਹੀ ਸਕਦਾ…ਉਹ ਮਨ ਈ ਮਨ ਪਈ ਸੋਚੀ ਜਾ ਰਹੀ ਸੀ….ਤੇ ਸ਼ਿਵਮ ਲਗਾਤਾਰ ਉਸਨੂੰ ਛੂਹੀ ਜਾ ਰਿਹਾ ਸੀ ਪਰ ਉਹ ਬਿਲਕੁੱਲ ਵੀ ਮੂਡ ਵਿਚ ਨਹੀਂ ਸੀ ਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰ ਸਕਦੀ ਸੀ…..ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਮਹਿਸੂਸ ਕਰ ਉਹ ਸੱਭ ਕਰਨ ਨੂੰ ਤਿਆਰ ਸੀ,ਜੋ ਵੀ ਸ਼ਿਵਮ ਉਸਤੋ ਚਾਹੁੰਦਾ ਸੀ…. ਕਿਉਂਕਿ ਉਹ ਆਦਮੀ ਉਸਦਾ ਹੋਣ ਵਾਲਾ ਪਤੀ ਸੀ ਤੇ ਕਿਸੇ ਕਿਸਮ ਦਾ ਵਿਰੋਧ ਉਸਦੀ ਮੰਗਣੀ ਤੁੜਵਾ ਸਕਦਾ ਸੀ ਤੇ ਇਸ ਦੇ ਨਾਲ ਹੀ ਉਸਦੇ ਪਰਿਵਾਰ ਉੱਤੇ ਫ਼ਿਰ ਤੋ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਸੀ….
ਸ਼ਿਵਮ ਨੇ ਖੁੱਲ੍ਹ ਕੇ ਆਪਣਾ ਮੂੰਹ ਖੋਲ੍ਹਿਆ ਅਤੇ ਆਖਿਆ,“ਥੋੜ੍ਹੀ ਦੇਰ ਖੋਲ੍ਹੋ ਇਸਨੂੰ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਂਚ ਦਾ ਕੀ ਅਰਥ ਹੈ.”
ਉਸਨੇ ਕਮਜ਼ੋਰ ਸੁਰ ਵਿੱਚ,ਬੇਹੋਸ਼ੀ ਤੇ ਮਦਹੋਸ਼ੀ ਨਾਲ ਕਿਹਾ….
ਉਸਨੇ ਇਹਨਾਂ ਸ਼ਬਦਾਂ ਨਾਲ ਸਨੇਹਾ ਨੂੰ ਹੋਰ ਜਿਆਦਾ ਹੈਰਾਨ ਕਰ ਦਿੱਤਾ, ਇਹ ਜਾਣਦੇ ਹੋਏ ਕਿ ਆਦਮੀ ਆਪਣੇ ਸੰਘਰਸ਼ ਅਤੇ ਟਾਕਰੇ ਕਰਕੇ ਥੋੜਾ ਜਿਹਾ ਬੇਚੈਨ ਜਿਹਾ ਹੋਣ ਲੱਗਾ ਸੀ…..ਸਨੇਹਾ ਨੂੰ ਨਾ-ਚਾਹੁੰਦਿਆ ਵੀ ਆਤਮ ਸਮੱਰਪਣ ਲਈ ਤਿਆਰ ਹੋਣਾ ਪਿਆ…
ਕਿੰਨੀ ਅਜ਼ੀਬ ਗੱਲ ਹੈਂ ਨਾ ਅਜੇ ਇਕ ਦਿਨ ਪਹਿਲਾਂ ਹੀ ਉਸ ਨੇ ਆਪਣੇ 18 ਜਨਮਦਿਨ ਮਨਾਇਆ ਸੀ…ਆਪਣੇ ਬਾਲਗ਼ ਹੋਣ ਦਾ ਜਸ਼ਨ ਮਨਾਇਆ ਸੀ…ਤੇ ਉਸਨੇ ਸੋਚਿਆ ਵੀ ਨਹੀ ਸੀ ਕਿ ਜ਼ਿੰਦਗੀ ਉਸਨੂੰ ਇਸ ਦੋਰਾਹੇ ਤੇ ਲੈ ਆਵੇਗੀ….ਕਿ ਇੱਕ ਬੁੱਢੇ ਆਦਮੀ ਦੇ ਅੱਗੇ ਪੱਕੇ ਹੋਏ ਫਲ਼ ਦੀ ਤਰ੍ਹਾਂ ਉਸਨੂੰ ਪਰੋਸ ਦਿੱਤਾ ਜਾਵੇਗਾ…ਇਸ ਉਮੀਦ ਚ ਕੀ ਉਹ ਉਸਨੂੰ ਚੱਖ ਸਕੇ ਤੇ ਉਸਦੇ ਘਰਦਿਆਂ ਨੂੰ ਕਰਜ਼ ਤੋ ਮੁਕਤੀ ਦਵਾਂ ਸਕੇ……
ਉਸ ਨੂੰ ਕੁਝ ਵੀ ਮੰਗਣ ਦਾ ਕੋਈ ਅਧਿਕਾਰ ਨਹੀਂ ਸੀ, ਸਿਰਫ ਉਮੀਦ ਹੈ ਕਿ ਉਹ ਥੋੜਾ ਕੋਮਲ ਹੋ ਸਕੇ ਅਤੇ ਉਸ ਨੂੰ ਅਸਾਧਾਰਣ ਤੌਰ ‘ਤੇ ਤਸੀਹੇ ਨਾ ਦੇਵੇ….
ਸਨੇਹਾ ਨੇ ਚਾਦਰ ਨੂੰ ਛੱਡ ਦਿੱਤਾ ਅਤੇ ਬਿਨ੍ਹਾਂ ਕੋਈ ਵਿਰੋਧ ਦੇ ਨਾਲ ਸਮਰਪਣ ਕਰ ਦਿੱਤਾ, ਇਹ ਸੋਚਦਿਆਂ ਕਿ ਉਹ ਉਸ ਨੂੰ ਅਗਲੇ ਹੀ ਸੈਕਿੰਡ ਗੰਦਾ ਕਰ ਦੇਵੇਗਾ ਪਰ ਉਹ ਹੈਰਾਨ ਰਹਿ ਗਈ, ਸ਼ਿਵਮ ਨੇ...

ਉਸਨੂੰ ਰਜਾਈ ਨਾਲ ਢੱਕ ਦਿੱਤਾ ਤੇ ਬਿਨ੍ਹਾਂ ਕੁੱਛ ਕਰੇ ਹੀ ਖੜ੍ਹਾ ਹੋ ਗਿਆ….ਕੱਪੜੇ ਪਾਏ ਤੇ ਉੱਥੋ ਜਾਣ ਲੱਗਾ
ਉਹ ਹੈਰਾਨ ਰਹਿ ਗਈ ਅਤੇ ਫਿਰ ਉਸਦੀ ਅਵਾਜ਼ ਨੂੰ ਅਲੋਪ ਹੁੰਦੇ ਸੁਣਿਆ…ਉਹ ਜਾਂਦਾ ਜਾਂਦਾ ਕਹਿ ਗਿਆ ਕਿ, “ਮੈਂ ਜਾਂਚ ਲਿਆ ਹੈਂ, ਤੁਸੀ ਸਾਫ ਹੋ… ਬਹੁਤ ਸਾਫ਼ ਹੋ….ਤੁਹਾਡੇ ਵਰਗੀ ਪਾਕ ਪਵਿੱਤਰ ਰੂਹ ਨਹੀ ਹੋ ਸਕਦੀ ਕੋਈ…ਜੋ ਆਪਣੇ ਮਾਪਿਆਂ ਲਈ ਕੁੱਛ ਵੀ ਕਰਨ ਨੂੰ ਤਿਆਰ ਹੋ ਜੇ…ਜਦੋਂ ਤੁਸੀਂ ਸੱਚਮੁੱਚ ਤਿਆਰ ਹੋਵੋਗੇ, ਮੈਂ ਤੁਹਾਡੇ ਕੋਲ ਆਵਾਂਗਾ.”
ਉਹ ਹੈਰਾਨ ਰਹਿ ਗਈ ਅਤੇ ਜਦੋ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਉਹ ਆਦਮੀ ਉੱਥੋ ਜਾ ਚੁੱਕਾ ਸੀ…
ਸਨੇਹਾ ਨੇ ਕਾਹਲੀ ਵਿੱਚ ਲਾਈਟ ਲਾਈ…..ਉਹ ਉਲਝਣ ਵਿੱਚ ਸੀ…..ਕੀ ਉਸਦਾ ਮਤਲਬ ਕੀ ਸੀ???ਕਿਤੇ ਉਸਨੇ ਕੁੱਛ ਗਲਤ ਤਾਂ ਨਹੀ ਕਰ ਦਿੱਤਾ ਜਿਸ ਨਾਲ ਉਸਨੂੰ ਪਛਤਾਉਣਾ ਪਵੇ ਜਾਂ ਕਿਤੇ ਸ਼ਿਵਮ ਨੇ ਉਸਨੂੰ ਸਵੀਕਾਰ ਕਰਨ ਤੋ ਮਨ੍ਹਾਂ ਕਰ ਦਿੱਤਾ ਤਾਂ?
ਉਹ ਉਸਦਾ ਪਿੱਛਾ ਕਰਨਾ ਚਾਹੁੰਦੀ ਸੀ, ਪਰ ਉਸਨੇ ਹਿੰਮਤ ਨਹੀਂ ਕੀਤੀ….
ਉਸਨੇ ਕਮਰੇ ਦੇ ਆਲੇ ਦੁਆਲੇ ਵੇਖਿਆ…..ਸ਼ਿਵਮ ਦੇ ਇੱਤਰ ਦੀ ਖੁਸ਼ਬੂ ਦੇ ਇਲਾਵਾ ਹਵਾ ਵਿੱਚ ਦੂਰ ਦੂਰ ਤੱਕ ਕੋਈ ਨਜ਼ਰ ਨਹੀ ਸੀ ਆ ਰਿਹਾ…..ਉਹ ਕੁੱਝ ਵੀ ਅਜਿਹਾ ਨਹੀਂ ਛੱਡ ਕੇ ਗਿਆ,ਜਿਸ ਨਾਲ ਉਸਦੇ ਬਾਰੇ ਪਤਾ ਕੀਤਾ ਜਾ ਸਕੇ….
ਸਨੇਹਾ ਨੇ ਦਸ-ਪੰਦਰਾ ਮਿੰਟਾਂ ਤੱਕ ਇੰਤਜ਼ਾਰ ਕੀਤਾ ਅਤੇ ਜਦੋ ਉਹਨੂੰ ਯਕੀਨ ਹੋ ਗਿਆ ਕਿ ਉਹ ਆਦਮੀ ਹੁਣ ਵਾਪਸ ਨਹੀਂ ਆਵੇਗਾ,ਤਾਂ ਇਸ ਲਈ ਉਸਨੇ ਆਪਣੇ ਕੱਪੜੇ ਪਾ ਲਏ ਅਤੇ ਬਾਹਰ ਚਲੀ ਗਈ.
ਅਚਾਨਕ, ਉਥੇ ਪੱਤਰਕਾਰਾਂ ਦਾ ਇੱਕ ਵੱਡਾ ਸਮੂਹ ਪਹਿਲਾਂ ਹੀ ਦਰਵਾਜ਼ੇ ਤੇ ਉਸਦੀ ਉਡੀਕ ਕਰ ਰਿਹਾ ਸੀ…..ਤੇ ਜਿਵੇ ਹੀ ਉਹ ਬਾਹਰ ਨਿਕਲੀ ਤਾਂ ਕਿੰਨੇ ਹੀ ਪੱਤਰਕਾਰ ਭੱਜ ਕੇ ਕੋਲ਼ ਆਏ ਤੇ ਕੈਮਰੇ ਦੀ ਫ਼ਲੈਸ਼ ਉਸਦੇ ਮੂੰਹ ਤੇ ਪੈਂਦੀ ਏ ਤੇ ਕਿੰਨੇ ਹੀ ਮਾਈਕ ਉਸਦੇ ਮੂੰਹ ਕੋਲ਼ ਆ ਜਾਂਦੇ ਨੇ….ਦੇਖ ਕੇ ਸਨੇਹਾ ਇੱਕ ਦਮ ਘਬਰਾ ਜਾਂਦੀ ਏ….

ਬਾਕੀ ਅਗਲੇ ਭਾਗ ਚ
#ਪ੍ਰਵੀਨ ਕੌਰ

...
...Related Posts

Leave a Reply

Your email address will not be published. Required fields are marked *

One Comment on “ਅਸਲ ਪਿਆਰ – ਭਾਗ-3”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)