More Punjabi Kahaniya  Posts
ਸ਼ੁਕਰ ਏ ਦਾਤਿਆ


ਬਲਬੀਰੋ ਨੇ ਜੀਤੇ ਨੂੰ ਟੈਕਸਟ ਕੀਤਾ..
“ਆਉਂਦੇ ਟਾਈਮ ਬਜਾਰੋਂ ਕਿੱਲੋ ਭਿੰਡੀਆਂ ਲਈ ਆਉਣਾ..ਇੱਕ ਗੱਲ ਹੋਰ..ਆਪਣੀ ਗਵਾਂਢਣ ਵੀ ਮੇਰੇ ਨਾਲ ਹੀ ਏ”
ਜੀਤਾ..”ਕਿਹੜੀ ਗਵਾਂਢਣ”?
ਬਲਬੀਰੋ..”ਗਵਾਂਢਣ ਤੇ ਮੈਂ ਬੱਸ ਐਵੇਂ ਹੀ ਜੋੜ ਦਿੱਤੀ ਸੀ ਤਾਂ ਕੇ ਮੁੜਕੇ ਮੁੱਕਰ ਹੀ ਨਾ ਜਾਵੇਂ ਕੇ ਟੈਕਸਟ ਪੜਿਆ ਹੀ ਨਹੀਂ”
ਜੀਤਾ..
“ਵੈਸੇ ਇੱਕ ਗੱਲ ਦੱਸਾਂ ਮੈਂ ਇਸ ਵਕਤ ਓਸੇ ਗਵਾਂਢਣ ਦੇ ਨਾਲ ਹੀ ਹਾਂ”
ਬਲਬੀਰੋ..”ਕਿਹੜੀ ਗਵਾਂਢਣ ਦੇ ਨਾਲ ਤੇ ਏਨੀ ਗੱਲ ਦੱਸ ਤੂੰ ਇਸ ਵਕਤ ਹੈ ਕਿਥੇ ਹੈਂ..”?
ਜੀਤਾ..”ਸਬਜੀ ਮੰਡੀ ਦੀ ਨੁੱਕਰ ਤੇ ਵੱਡੀ ਰੇਹੜੀ ਤੇ ਇੱਕ ਪਾਸੇ”
ਬਲਬੀਰੋ..
“ਓਥੇ ਹੀ ਰਹੀ..ਮੈਂ ਹੁਣੇ ਆਈ ਬੱਸ”
ਦਸਾਂ ਮਿੰਟਾਂ ਬਾਅਦ..
“ਵੇ ਜੀਤਿਆ ਤੂੰ ਹੈ ਕਿਥੇ..ਮੈਨੂੰ ਤੇ ਰੇਹੜੀ ਤੇ ਕਿਧਰੇ ਦਿਸਿਆ ਨੀ”
“ਭਾਗਵਾਨੇ ਮੈਂ ਅਜੇ ਕੰਮ ਤੇ ਹੀ ਹਾਂ..ਤੂੰ ਇੰਝ ਕਰ ਕਿੱਲੋ ਭਿੰਡੀਆਂ ਤੁਲਵਾ ਲੈ..ਮੈਨੂੰ ਘੜੀ ਲੱਗ ਜਾਣੀ”
……………………………………..
ਮੇਕ-ਅੱਪ ਦਾ ਢੇਰ ਸਾਰਾ ਸਮਾਨ ਪੈਕ ਕਰਵਾ ਕੇ ਪੇਮੈਂਟ ਕਰਨ ਲਈ ਜਦੋਂ ਉਸਨੇ ਆਪਣਾ ਪਰਸ ਖੋਲਿਆ ਤਾਂ ਪਰਸ ਅੰਦਰ ਟੀਵੀ ਦਾ ਰੀਮੋਟ ਦੇਖ ਦੁਕਾਨਦਾਰ ਹੱਸਦਾ ਹੋਇਆ ਪੁੱਛਣ ਲੱਗਾ “ਬੀਬੀ ਜੀ ਤੁਸੀਂ ਟੀਵੀ ਦਾ ਰੀਮੋਟ ਪਰਸ ਵਿਚ ਕਿਓਂ ਰੱਖਦੇ ਹੋ?
ਦੱਸਣ ਲੱਗੀ ਕੇ ਅੱਜ ਜਦੋ ਘਰਵਾਲੇ ਨੂੰ ਸ਼ੋਪਿੰਗ ਲਈ ਨਾਲ ਤੁਰਨ...

ਲਈ ਆਖਿਆ ਤਾਂ ਉਸਨੇ ਢਿੱਡ ਵਿਚ ਮਰੋੜਾਂ ਦਾ ਬਹਾਨਾ ਬਣਾ ਨਾਂਹ ਕਰ ਦਿੱਤੀ..ਮੈਂ ਵੀ ਓਹਲੇ ਜਿਹੇ ਨਾਲ ਟੀਵੀ ਤੇ “ਆਸਥਾ” ਚੈਨਲ ਲਾਇਆ ਤੇ ਹੌਲੀ ਜਿਹੀ ਰਿਮੋਟ ਪਰਸ ਚ ਰੱਖ ਘਰੋਂ ਨਿੱਕਲ ਆਈ “!
ਦੁਕਾਨ ਦਾਰ ਕਰੈਡਿਟ ਕਾਰਡ ਮੋੜਦਾ ਹੋਇਆ ਆਖਣ ਲੱਗਾ ਬੀਬੀ ਜੀ ਸ਼ਾਇਦ ਥੋਡੇ ਘਰਵਾਲੇ ਨੇ ਥੋਡਾ ਕਰੈਡਿਟ ਕਾਰਡ ਬਲੋਕ ਕਰਵਾ ਦਿੱਤਾ ਏ..ਤਾਂਹੀਂ ਚਲਿਆ ਨਹੀਂ!
ਅੱਗੋਂ ਘਰ ਵਾਲੇ ਦੇ ਕਰੈਡਿਟ ਕਾਰਡ ਨਾਲ ਸਾਰੀ ਪੇਮੈਂਟ ਕਰਦੀ ਹੋਈ ਆਖਣ ਲੱਗੀ ਕੇ “ਕਮਲੇ ਨੇ ਮੇਰਾ ਤਾਂ ਬੰਦ ਕਰਵਾ ਦਿੱਤਾ ਏ ਪਰ ਆਪਣਾ ਨਹੀਂ..ਮੈਨੂੰ ਪਤਾ ਸੀ ਏਦਾਂ ਹੀ ਕਰੂ ਸੋ ਓਹਦਾ ਕਾਰਡ ਮੈਂ ਪਹਿਲਾਂ ਹੀ ਕੱਢ ਲਿਆਈ ਸਾਂ..ਹੁਣ ਜਦੋਂ ਕਾਰਡ ਦੀ ਸਟੇਟਮੈਂਟ ਦੇਖੂੰ ਤਾਂ ਆਪੇ ਪਤਾ ਲੱਗੂ ਕੇ ਅਸਲੀ ਮਰੋੜ ਕਿੱਦਾਂ ਉਠਦੇ”
ਅਗਲੇ ਹੀ ਪਲ ਦੁਕਾਨ ਦਾਰ ਬਟੂਏ ਵਿਚ ਪਿਆ ਆਪਣਾ ਕਰੈਡਿਟ ਕਾਰਡ ਸਹੀ ਸਲਾਮਤ ਦੇਖ ਆਖ਼ ਉਠਿਆ”ਸ਼ੁਕਰ ਏ ਦਾਤਿਆ ਹੱਥ ਦੇ ਕੇ ਬਚਾ ਲਿਆ ਈ ਮੇਰੇ ਮਾਲਕਾ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)