More Punjabi Kahaniya  Posts
ਕੋਠੀ ਦੀ ਮਾਲਕਣ


** ਕੋਠੀ ਦੀ ਮਾਲਕਣ**
ਬਿਨਾ ਦਰਵਾਜੇ ਤੋਂ ਘਰ ਦੀ ਦਹਲੀਜ ਦੇ ਬਾਹਰ ਬਹੁਤ ਮੁਸ਼ਕਿਲ ਨਾ ਘਰ ਦੀ ਕੰਧ ਨਾਲ ਲੱਗ ਖੜੀ ਇੱਕ ਬਜ਼ੁਰਗ ਮਾਈ ਤੇ ਮੇਰੀ ਨਜ਼ਰ ਪਈ। ਮੈਂ ਆਪਣਾ ਸਾਇਕਲ ਇੱਕ ਪਾਸੇ ਖੜ ਵੇਖਣ ਲੱਗਾ । ਉਹ ਕਦੇ ਸੜਕ ਦੇ ਆਸ਼ੇ ਪਾਸੇ ਵੇਖਦੀ ਤੇ ਪੂਰੇ ਜ਼ੋਰ ਨਾਲ ਘਰ ਚ ਪਏ ਛਾਪੇ ਖਿੱਚ ਕੇ ਇੱਕ ਪਾਸੇ ਰੱਖਣ ਚ ਰੁੱਝ ਜਾਂਦੀ। ਫਿਰ ਉਹ ਥੱਕ ਹਾਰ ਦਰਵਾਜੇ ਮੂਹਰੇ ਬੈਠ ਗਈ ਤੇ ਆਪਣੇ ਘਰ ਦੇ ਸਾਹਮਣੇ ਬਣੀ ਕੋਠੀ ਵੱਲ ਵੇਖ ਖੁਸ਼ ਹੋਣ ਲੱਗੀ । ਕੋਠੀ ਤੇ ਰੰਗ ਬਿਰੰਗੀਆਂ ਲਾਇਟਾਂ ਲਗੀਆਂ ਸਨ ਜੋ ਰਾਤ ਨੂੰ ਜਗਮਗ ਕਰਦੀਆਂ ਸੀ ਮੈਂ ਉਸ ਮਾਈ ਵੱਲ ਵੇਖ ਥੋੜ੍ਹਾ ਹੈਰਾਨ ਵੀ ਹੋਇਆ ਤੇ ਮਾਈ ਨੂੰ ਪੁੱਛਿਆ ।
ਮਾਤਾ ਜੀ ਲੱਗਦਾ ਗੁਆਂਢੀਆਂ ਦੀ ਏਨੀ ਵੱਡੀ ਕੋਠੀ...

ਵੱਲ ਵੇਖ ਖੁਸ਼ੀ ਹੋ ਰਹੀ ਤੁਹਾਨੂੰ !
ਲੈ ਖੁਸ਼ੀ ਹੋਵੇ ਕਿਉ ਨਾ ਇਸ ਕੋਠੀ ਚ ਮੇਰਾ ਲੜਕਾ ਰਹਿੰਦਾ !! ਫੇਰ ਕੀ ਹੋਇਆ ਮੈਨੂੰ ਬਿਰਧ ਆਸ਼ਰਮ ਛੱਡ ਆਇਆ ਸੀ!! ਓਥੇ ਮੇਰਾ ਦਿਲ ਨਹੀਂ ਲੱਗਾ ਹੁਣ ਏਥੇ ਹੀ ਪੁਰਾਣੇ ਘਰ ਰਹਿੰਦੀ ਹਾਂ
ਦੂਰੋਂ ਹੀ ਪੋਤੇ ਪੋਤੀਆਂ ਵੇਖ ਮਨ ਪ੍ਰਚਾ ਲੈਂਦੀ ਆ। ਇਸ *ਕੋਠੀ ਦੀ ਮਾਲਕਣ* ਹਾਂ ਮੈਂ
ਮਾਤਾ ਏਕੋ ਸਾਹੇ ਬੋਲਦੀ ਅਥਰੂਆਂ ਨਾਲ ਗੱਚ ਭਰਦੀ ਛਾਪੇ ਘਰ ਦੀ ਦਹਿਲੀਜ਼ ਤੇ ਲਗਾਉਣ ਲਗੀ !! ਜਿਵੇਂ ਕਿ ਉਹ ਛਾਪੇ ਹੀ ਘਰ ਦਾ ਦਰਵਾਜਾ ਹੋਣ😢!
ਨਵਨੀਤ ਸਿੰਘ 9646865500

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)