More Punjabi Kahaniya  Posts
ਮਤਲਬੀ ਰਿਸ਼ਤੇਦਾਰ


*ਮਿੰਨੀ ਕਹਾਣੀ*
*ਸੱਚੀ ਕਹਾਣੀ*
*ਮਤਲਬ ਦੇ ਰਿਸ਼ਤੇਦਾਰ*

ਗੱਲ ਉਸ ਸਮੇ ਦੀ ਹੈ ਜਦੋਂ ਮੈਂ ਕਿਸੇ ਬਿਰਧ ਆਸ਼ਰਮ ਚ 2000 ਤੇ ਨੌਕਰੀ ਕਰਦਾ ਸੀ
67-ਕੁ ਸਾਲ ਦਾ ਬਜ਼ੁਰਗ ਜਦੋਂ ਮੇਰੇ ਕੋਲ ਆਇਆ ਤਾਂ ਉਸਦਾ ਲੜਕਾ ਸੀ ਨਾਲ 30 ਕੁ ਸਾਲ ਉਮਰ ਸੀ ਉਸਦੀ ।
ਗੱਲਬਾਤ ਸ਼ੁਰੂ ਕੀਤੀ ਤਾਂ ਕਹਿੰਦਾ ਏਨੂੰ ਤੁਹਾਡੇ ਆਸ਼ਰਮ ਛੱਡਕੇ ਜਾਣਾ ਹੈ ਰੱਖ ਲਵੋ !! 1988 ਵਿੱਚ ਇਸਦੀ ਮਾਂ ਗੁਜਰ ਗਈ ! ਮੈਂ ਆਪਣੀਆਂ ਧੀਆਂ ਦੇ ਵੇਅਹ ਕੀਤੇ ਫਿਰ ਇਸਨੂੰ ਮੈਂ ਕਨੇਡਾ ਪੜਨ ਲਈ ਭੇਜ ਦਿੱਤਾ । ਜਦੋਂ ਇਹ ਬਾਹਰ ਪੜਨ ਗਿਆ ਸੀ ਤਾਂ ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਪੈਸਾ ਕਮਾਇਆ । ਇਸਦਾ ਵੇਅਹ ਕੀਤਾ ਪਤਨੀ ਕਹਿੰਦੀ ਅੱਡ ਹੋਣਾ ਜੋ ਮੇਰੇ ਲੜਕੇ ਨੂੰ ਮਨਜ਼ੂਰ ਨਹੀਂ ਸੀ ਫਿਰ ਇੱਕ ਦਿਨ ਲੜ ਕੇ ਪੇਕੇ ਚਲੀ ਗਈ। ਉਦੋਂ ਦਾ ਦਿਮਾਗੀ ਪ੍ਰੇਸ਼ਾਨ ਹੋ ਗਿਆ ਸਾਰੇ ਸਾਕ ਸਬੰਧੀ ਰਿਸ਼ਤੇਦਾਰ ਭੈਣ ਭਰਾ ਆਉਂਦੇ ਸੀ ਪਹਿਲਾਂ ਤਾਂ !!!
ਹੁਣ ਮੈਂ ਆਪ ਰੋਟੀ ਪਕਾ ਕੇ ਇਸਨੂੰ ਦਿੰਦਾ ਹਾਂ ਸਾਰਾ ਦਿਨ ਅੰਦਰ...

ਬੰਦ ਕਰਕੇ ਆਪ ਦਿਹਾੜੀ ਤੇ ਚੱਲ ਜਾਂਦਾ ਹਾਂ ਸਾਮ ਨੂੰ ਆ ਕਿ ਰਾਤ ਦਾ ਰੋਟੀ ਪਾਣੀ ਤਿਆਰ ਕਰਦਾ ਹਾਂ । ਇਸ ਲਈ ਮੇਰੀ ਬੇਨਤੀ ਹੈ ਇਸਨੂੰ ਆਪਣੇ ਆਸ਼ਰਮ ਰੱਖ ਲਵੋ ਦੋ ਵਕਤ ਦੀ ਰੋਟੀ ਸੁੱਖ ਦੀ ਖਾ ਸਕੇਗਾ। ਬਜ਼ੁਰਗ ਦੀਆਂ ਅੱਖਾਂ ਭਰ ਆਈਆਂ ਸਾਰੀ ਗੱਲ ਸੁਣਾਉਂਦਿਆਂ।
ਮੈਂ ਸੁਭਾਵਿਕ ਹੀ ਪੁੱਛ ਲਿਆ
ਬਜ਼ੁਰਗੋ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਸੰਭਾਲਦਾ ।

ਕਿਹੜੇ ਰਿਸ਼ਤੇਦਾਰ !!
ਰਿਸ਼ਤੇਦਾਰ ਉਦੋਂ ਤੱਕ ਸੀ ਜਦੋਂ ਤੱਕ ਇਹ ਕਨੇਡਾ ਸੀ । ਹੁਣ ਕੋਈ ਫੋਨ ਕਰਕੇ ਹਾਲ ਤੱਕ ਨਹੀਂ ਪੁੱਛਦੇ ।ਸਾਰੇ *ਮਤਲਬੀ ਰਿਸ਼ਤੇਦਾਰ* ਹੁੰਦੇ ਨੇ ਕਾਕਾ ਜੀ।
ਜੇਕਰ ਤੁਸੀਂ ਰੱਖ ਸਕਦੇ ਤਾਂ ਮੈਨੂੰ ਦਸ਼ ਦੇਣਾ !! ਚੰਗਾ ਸੀ ਸਤਿ ਸ੍ਰੀ ਅਕਾਲ ਏਨੀ ਗੱਲ ਕਹਿ ਕੇ ਬਜ਼ੁਰਗ ਉਠ ਚਲਾ ਗਿਆ।
*ਨਵਨੀਤ ਸਿੰਘ ਜਿਲਾ ਗੁਰਦਾਸਪੁਰ
*96468 65500*

...
...



Related Posts

Leave a Reply

Your email address will not be published. Required fields are marked *

One Comment on “ਮਤਲਬੀ ਰਿਸ਼ਤੇਦਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)