More Punjabi Kahaniya  Posts
ਵੱਖ


ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸਾਂ..
ਵਿਆਹ ਤੋਂ ਬਾਅਦ ਨਾਲਦੀ ਅਕਸਰ ਆਖ ਦਿਆ ਕਰਦੀ ਕੇ ਤੁਸੀਂ ਸਾਰੀ ਉਮਰ ਬੱਸ ਨਿੱਕੇ ਹੀ ਬਣੇ ਰਿਹੋ..ਹਰ ਗੱਲ,ਹਰ ਫੈਸਲਾ,ਹਰ ਸਲਾਹ..ਬੱਸ ਵਡ੍ਹੇ ਭਾਜੀ ਦਾ ਨਾਮ ਹੀ ਬੋਲਦਾ..ਫਸਲ,ਆੜ੍ਹਤ,ਸ਼ੈਲਰ,ਫੈਕਟਰੀ..ਹਰੇਕ ਜਗਾ ਬੱਸ ਓਹਨਾ ਦੀ ਹੀ ਮਰਜੀ..ਤੁਹਾਨੂੰ ਤੇ ਇਕ ਨੌਕਰ ਵੀ ਰੱਖਣਾ ਹੋਵੇ..ਤਾਂ ਵੀ ਨਹੀਂ ਪੁੱਛਿਆ ਜਾਂਦਾ!
ਨਾਲ ਹੀ ਉਹ ਬਾਹਰ ਬਾਗ ਵਿਚ ਵੱਡੇ ਸਾਰੇ ਅੰਬ ਦੇ ਰੁੱਖ ਹੇਠ ਉੱਗੇ ਨਿੱਕੇ ਜਿਹੇ ਅਮਰੂਦ ਦੇ ਬੂਟੇ ਵੱਲ ਇਸ਼ਾਰਾ ਕਰਦੀ ਹੋਈ ਆਖ ਦਿੰਦੀ..”ਇਹ ਵੱਡੇ ਤੁਹਾਨੂੰ ਕਦੀ ਵੀ ਇਸ ਅਮਰੂਦ ਦੇ ਰੁੱਖ ਵਾਂਙ ਵਧਣ ਫੁੱਲਣ ਨਹੀਂ ਦੇਣਗੇ”
ਅਖੀਰ ਇੱਕ ਦਿਨ ਮੌਕਾ ਪਾ ਕੇ ਵੱਡੇ ਵੀਰ ਜੀ ਨਾਲ ਗੱਲ ਸ਼ੁਰੂ ਕਰ ਹੀ ਦਿੱਤੀ..ਆਖਿਆ ਵੱਖ ਕਰ ਦਿਓ..ਆਪਣੇ ਸਿਰ ਤੇ ਤਰੱਕੀ ਕਰਨੀ ਚਹੁੰਦਾ ਹਾਂ..!
ਏਨੀ ਗੱਲ ਸੁਣ ਉਹ ਚੁੱਪ ਰਹੇ ਅਤੇ ਲਗਾਤਾਰ ਮੇਰੀਆਂ ਅੱਖਾਂ ਵਿਚ ਵੇਖਦੇ ਰਹੇ..
ਅਗਲੇ ਦਿਨ ਮੇਰੇ ਉੱਠਣ ਤੋਂ ਪਹਿਲਾ ਮੇਰੇ ਕਮਰੇ ਵਿਚ ਟੇਬਲ ਤੇ ਫਾਈਲਾਂ ਦਾ ਢੇਰ ਲੱਗ ਗਿਆ..ਜਾਇਦਾਤ ਸਬੰਦੀ ਜਰੂਰੀ ਕਾਗਜਾਤ ਸਨ..!
ਅਸੀ ਦੋਹਾਂ ਨੇ ਇੱਕ ਇੱਕ ਫਾਈਲ ਵੇਖੀ..
ਸਾਰੀ ਜਾਇਦਾਤ,ਫੈਕਟਰੀਆਂ,ਆੜ੍ਹਤ ਅਤੇ ਹਰ ਜਗਾ ਮੇਰਾ ਬਰੋਬਰ ਦਾ ਹਿੱਸਾ ਰਖਿਆ ਸੀ..ਬੈੰਕ ਦੀਆਂ ਕਾਪੀਆਂ..ਇਨਵੈਸਟਮੈਂਟ..ਸ਼ੇਅਰ..ਬਾਂਡ..ਹਰ ਕਾਗਤ ਵਿਚ ਮੇਰਾ ਬਰੋਬਰ ਦਾ ਨਾਮ ਸੀ..ਹੋਰ ਵੀ ਕਿੰਨੇ ਕੁਝ ਵਿਚ...

ਮੈਂ ਕਨੂੰਨੀ ਤੌਰ ਤੇ ਬਰੋਬਰ ਦਾ ਹਿੱਸੇਦਾਰ ਬਣਾਇਆ ਗਿਆ ਸਾਂ..!
ਦਿਸਣੋਂ ਹਟ ਗਿਆ..ਪਸੀਨੇ ਛੁੱਟ ਗਏ..ਸਰੀਰ ਕੰਬਣ ਲੱਗ ਪਿਆ..ਸੋਚਣ ਲੱਗਾ ਰੱਬਾ ਇਹ ਮੈਥੋਂ ਕੀ ਹੋ ਗਿਆ..!
ਫੇਰ ਛੇਤੀ ਨਾਲ ਓਸੇ ਥਾਂ ਵੱਲ ਨੱਸ ਉਠਿਆ ਜਿਥੇ ਕਿਸੇ ਗੱਲੋਂ ਦੁਖੀ ਹੋ ਕੇ ਵੱਡੇ ਵੀਰ ਜੀ ਅਕਸਰ ਹੀ ਚਲੇ ਜਾਇਆ ਕਰਦੇ ਸਨ..!
ਮੈਨੂੰ ਵੇਖ ਰੁਮਾਲ ਕੱਢ ਅੱਖਾਂ ਪੂੰਝਣ ਲੱਗ ਪਏ..
ਇਸਤੋਂ ਪਹਿਲਾਂ ਕੇ ਕੁਝ ਆਖ ਸਕਦਾ..ਮੇਰਾ ਧਿਆਨ ਸਾਮਣੇ ਉੱਗੇ ਅੰਬ ਦੇ ਓਸੇ ਰੁੱਖ ਵੱਲ ਚਲਾ ਗਿਆ..
ਅੱਜ ਕਾਮਿਆਂ ਦੇ ਕਿੰਨੇ ਸਾਰੇ ਨਿੱਕੇ ਨਿੱਕੇ ਜੁਆਕ ਕੱਚੀਆਂ ਅੰਬੀਆਂ ਤੋੜਨ ਲਈ ਉਸ ਤੇ ਲਗਾਤਾਰ ਇੱਟਾਂ ਰੋੜੇਆਂ ਦਾ ਮੀਂਹ ਵਰਾ ਰਹੇ ਸਨ..!
ਅੰਬ ਦਾ ਰੁੱਖ ਸਾਰਾ ਕੁਝ ਚੁੱਪਚਾਪ ਆਪਣੇ ਵਜੂਦ ਤੇ ਸਹੀ ਜਾ ਰਿਹਾ ਸੀ ਪਰ ਮਜਾਲ ਏ ਆਪਣੇ ਹੇਠਾਂ ਉੱਗੇ ਅਮਰੂਦਾਂ ਦੇ ਰੁੱਖ ਤੇ ਇੱਕ ਵੀ ਪੱਥਰ ਵੱਜਣ ਦਿੱਤਾ ਹੋਵੇ..!
ਦੋਸਤੋ ਪੰਜੀ ਤੀਹ ਸਾਲ ਪੂਰਾਣੀ ਅਖੀਂ ਵੇਖੀ ਗੱਲ ਏ..ਕਿਧਰੇ ਵਰਤਮਾਨ ਦਾ ਵਰਤਾਰਾ ਨਾ ਸਮਝ ਲੈਣਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

3 Comments on “ਵੱਖ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)