More Punjabi Kahaniya  Posts
ਬਲਾਤਕਾਰ ਕਿਉਂ ਹੁੰਦੇ ਨੇ ?


ਮਾਫ਼ ਕਰਨਾ ਜੇ ਕਿਸੇ ਨੂੰ ਮੇਰੀ ਲਿਖ਼ਤ ਬੁਰੀ ਲੱਗੀ ਹੋਵੇ
ਪਰ ਮੈਂ ਹਮੇਸ਼ਾ ਜੋ ਦੇਖਦੀ ਹਾਂ ਮਹਿਸੂਸ ਕਰਦੀ ਹਾਂ ਉਹੀ ਲਿਖਦੀ ਹਾਂ,,,,
ਅੱਜ ਸਵੇਰੇ ਪਹਿਰਾਵਾ ਰਚਨਾ ਪਾਈ ਸੀ, ਕੁੜੀਆਂ ਦੇ ਢੰਗ ਦੇ ਕੱਪੜੇ ਪਾਉਣ ਤੇ। ਉਸ ਰਚਨਾ ਤੇ ਕੁੜੀਆਂ ਨੂੰ ਜ਼ਿਆਦਾ ਡਿੱਕਤ ਆਈ ਕਿਉਂਕਿ ਉਹ ਸਿੱਧਾ ਕੁੜੀਆਂ ਦੇ ਪਹਿਰਾਵੇ ਤੇ ਗੱਲ ਉਠਦੀ ਸੀ।ਸਹੀ ਪਹਿਰਾਵੇ ਦਾ ਮਤਲਬ ਇੱਕਲਾ ਸਲਵਾਰ ਸੂਟ ਹੀ ਨਹੀਂ ਹੁੰਦਾ, ਸਰੀਰ ਨੂੰ ਢੱਕ ਕੇ ਰੱਖਣਾ ਵੀ ਸਹੀ ਪਹਿਰਾਵਾ ਹੈ, ਉਹ ਕੁਝ ਵੀ ਹੋਵੇ ਸਲਵਾਰ ਸੂਟ,ਜੀਨ ਟੋਪ। ਅਕਸਰ ਮਰਦ ਔਰਤ ਵਾਰੇ ਔਰਤ ਦੇ ਪੱਖ ਦਾ ਲਿਖਦੈ, ਇੱਕ ਔਰਤ ਨੂੰ ਕਿਉਂ ਮਰਦ ਦੇ ਖਿਲਾਫ਼ ਲਿਖਣਾ ਪੈਂਦੈ, ਇਸ ਦਾ ਵੀ ਇੱਕ ਕਾਰਨ ਹੈ, ਇਹ ਗੱਲ ਲੰਬੀ ਹੈ।
ਹੁਣ ਮੈਂ ਤੁਹਾਡੇ ਨਾਲ ਬਲਾਤਕਾਰ ਦੇ ਸੰਬੰਧ ਵਿੱਚ ਹੀ ਗੱਲ ਕਰਦੀ ਹਾਂ ਅਕਸਰ ਦੇਖਿਆ ਜਾਂਦਾ ਹੈ ਮਰਦ ਬਲਾਤਕਾਰ ਕਰਦਾ ਹੈ ਔਰਤ ਨਹੀਂ, ਕਿਉਂਕਿ ਔਰਤ ਪਹਿਲ ਨਹੀਂ ਕਰਦੀ, ਔਰਤ ਦੇ ਹਿੱਸੇ ਸਹਿਣਾ ਹੀ ਆਇਆ ਹੈ, ਬਲਾਤਕਾਰ ਕਰਨ ਵਰਗੀ ਗ਼ਲਤੀ ਔਰਤ ਦੇ ਹਿੱਸੇ ਨਹੀਂ ਆਈ, ਕੀ ਔਰਤ ਬਲਾਤਕਾਰ ਨਹੀਂ ਕਰਦੀ,ਉਹ ਵੀ ਬਲਾਤਕਾਰ ਕਰਦੀਆਂ ਨੇ ਖੁਦ ਹੀ ਖੁਦ ਦੀਆਂ ਖੁਆਇਸਾ ਦਾ,ਹੁਣ ਤੁਸੀਂ ਕਹੋਗੇ ਉਹ ਕਿਵੇਂ? ਉਹ ਬਲਾਤਕਾਰ ਕਰਦੀਆਂ ਨੇ ਜਦੋਂ ਖੁਦ ਨਾਲ ਹੁੰਦੇ ਬਲਾਤਕਾਰਾਂ ਵਾਰੇ ਬੋਲਦੀਆਂ ਨਹੀਂ, ਹੋਰ ਬਹੁਤ ਥਾਵਾਂ ਤੇ ਹੁੰਦੇ ਅੱਤਿਆਚਾਰਾਂ ਵਾਰੇ ਉਹ ਬੋਲਦੀਆਂ ਨਹੀਂ, ਜੇ ਜੁਰਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ ਜੇ ਅਸੀਂ ਸਾਡੇ ਬੱਚਿਆਂ ਨੂੰ ਅਸੀਂ ਇਹ ਗੱਲਾਂ ਖੁਲ ਕੇ ਸਮਝਾ ਸਕੀਏ ਤਾਂ ਸ਼ਾਇਦ ਬੱਚਿਆਂ ਦੇ ਮਨ ਇਹ ਭਾਵਨਾਵਾਂ ਨਿਕਲ ਜਾਣ,ਜੋ ਗੱਲ ਨੂੰ ਜਨਮ ਤੋਂ ਸਮਝਾਈ ਜਾਂਦੀ ਹੈ ਉਹ ਮੁੰਡਿਆਂ ਨੂੰ ਕਿਉਂ ਨਹੀਂ? ਮੁੰਡਿਆਂ ਨੂੰ ਅਸੀਂ ਝਿੜਕਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਉਹਨੂੰ ਘਰ ਦਾ ਵਾਰਿਸ ਸਮਝਦੇ ਹਾਂ, ਕਹਿੰਦੇ ਨੇ  ਮਿਸਤਰੀ ਦਾ ਰੰਦਾ ਤੇ ਘਰ ਦਾ ਮੁੰਡਾ ਜਿੰਨਾ ਚੰਡਿਆ ਓਨਾਂ ਚੰਗਾ।
ਜੇ ਇਹੀ ਗੱਲ ਬੱਚਿਆਂ ਨੂੰ ਪਹਿਲਾਂ ਹੀ ਖੁਲ ਕੇ ਸਮਝਾ ਦੇਈਏ ਤਾਂ ਬੱਚੇ ਸਮਝਦਾਰ ਹੋਣਗੇ, ਬੱਚਿਆਂ ਤੋਂ ਹੀ ਮਰਦ ਔਰਤਾਂ ਬਣਨਗੇ। ਮੈਂ ਤਾਂ ਇਹੀ ਸੋਚਦੀ ਹਾਂ ਪੌਦਿਆਂ ਨੂੰ ਜਿਸ ਤਰ੍ਹਾਂ ਦੀ ਧੁੱਪ ਪਾਣੀ ਹਵਾ ਮਿੱਟੀ ਮਿਲੇਗੀ ਉਹ ਉਦਾਂ ਦਾ ਹੀ ਦਰਖ਼ਤ ਬਣੇਗਾ।ਸਾਡੇ ਬੱਚੇ ਵੀ ਹਾਲੇ ਪੌਦੇ ਨੇ ਦਰਖ਼ਤ ਬਣਨ ਲੲੀ ਉਹਨਾਂ ਨੂੰ ਚੰਗੀ ਮਿੱਟੀ ਚੰਗੀ ਹਵਾ ਚੰਗੇ ਪਾਣੀ ਦੀ ਲੋੜ‌ ਹੈ। ਬਚਪਨ ਤੋਂ ਕੋਈ ਮਾੜਾ ਨਹੀਂ ਹੁੰਦਾ,ਨਾ ਹੀ ਕੋਈ ਬਚਪਨ ਤੋਂ ਕੋਈ ਬਲਾਤਕਾਰ ਕਰਨ ਜਾਣਦਾ ਹੁੰਦੈ ਨਾ ਕੋਈ ਚੋਰੀ।

ਹੁਣ ਤੁਸੀਂ ਕਹੋਗੇ ਕਿ ਬਲਾਤਕਾਰ ਨਾਲ ਕੱਪੜਿਆਂ ਦਾ ਕੀ ਸੰਬੰਧ, ਜੇ ਬਲਾਤਕਾਰ ਨਾਲ ਕੱਪੜਿਆਂ ਦਾ ਸੰਬੰਧ ਨਹੀਂ ਤਾਂ ਇਹ ਦੱਸੋ ਸੱਜਦੀ ਕਿਉਂ ਹੈ?ਔਰਤ...

ਸੱਜਦੀ ਹੀ ਤਾਂ ਹੈ ਕਿ ਮਰਦ ਉਸ ਵੱਲ ਦੇਖ ਕੇ ਅਕਰਸ਼ਿਤ ਹੋਣ, ਨਹੀਂ ਮੇਕਅੱਪ ਕਰਨ ਦੀ ਕੀ ਲੋੜ ਪੈਣੀ ਸੀ,ਔਰਤ ਨੂੰ ਸਜਣ ਦੀ ਮੇਕਅੱਪ ਦੀ ਲੋੜ ਹੀ ਮਰਦ ਨੂੰ ਆਕਰਸ਼ਿਤ ਕਰਨ ਲੲੀ ਪਈ ਸੀ ਨਹੀਂ ਔਰਤ ਨੇ ਸੱਜ ਕੇ ਕੀ ਕਰਨਾ ਸੀ।
ਹੁਣ ਤੁਹਾਡੀ ਗੱਲ ਬੱਚੀਆਂ ਨਾਲ ਬਲਾਤਕਾਰ ਦੀ ਆਉਂਦੀ ਹੈ ਕੀ ਬੱਚੇ ਬੱਚੀਆਂ ਨਾਲ ਬਲਾਤਕਾਰ ਕਰਦੇ ਨੇ ਜਾ ਪਸੂ ਬਲਾਤਕਾਰ ਕਰਦੇ ਨੇ? ਤੁਸੀਂ ਇਹ ਕਿਉਂ ਨਹੀਂ ਸੋਚ ਸਕਦੇ ਬਲਾਤਕਾਰ ਪੈਂਦਾ ਹੀ ਕਿਉਂ ਹੁੰਦਾ ਹੈ ਕਿਉਂਕਿ ਜਿਸ ਮਰਦ ਦੀ ਜ਼ਿੰਦਗੀ ਚ ਪਿਆਰ ਦੀ ਕਮੀਂ ਹੋਵੇਗਾ ਉਹ ਹੀ ਬਲਾਤਕਾਰ ਕਰੇਗਾ, ਤੁਸੀਂ ਦੇਖਿਆ ਹੋਣਾ ਹਮੇਸ਼ਾ ਧਰਤੀ ਦੀਆਂ ਖ਼ਾਲੀ ਥਾਵਾਂ ਨੂੰ ਪਾਣੀ ਨਾਲ ਭਰਿਆ ਜਾ ਘਾਹ ਫੂਸ ਉਗਿਆ ਹੋਇਆ ਜੋ ਵੀ ਚੀਜ਼ ਖ਼ਾਲੀ ਹੋਵੇਗਾ ਉਹ ਗ਼ਲਤ ਚੀਜ਼ਾਂ ਨਾਲ ਹੀ ਭਰੇਗੀ, ਇਸ ਲੲੀ ਜਿਸ ਮਰਦ ਦੀ ਜ਼ਿੰਦਗੀ ਚ ਪ੍ਰੇਮ ਦੀ ਕਮੀਂ ਹੋਵੇਗੀ ਉਹ ਹੀ ਗ਼ਲਤ ਕਰੇਗਾ।

ਹੁਣ ਫੇਰ ਗੱਲ ਮੈਂ ਕੱਪੜਿਆਂ ਦੀ ਹੀ ਕਰਦੀ ਹਾਂ ਮੈਂ ਪਸ਼ੂਆਂ ਵਾਂਗ ਬਿਨਾਂ ਕੱਪੜਿਆਂ ਦੇ ਪੱਖ ਚ ਵੀ ਹਾਂ ਕਿਉਂਕਿ ਰੱਬ ਨੇ ਸਾਨੂੰ ਕੱਪੜੇ ਪਾ ਕੇ ਨਹੀਂ ਭੇਜਿਆ, ਪਸੂ ਪੰਛੀ ਰੱਬ ਦੀ ਬਣਾਈ ਹਰ ਚੀਜ਼ ਨੰਗੀ ਹੈ ਇੱਕਲਾ ਮਨੁੱਖ ਹੀ ਢੱਕਿਆ ਹੋਇਆ ਹੈ ਕੂੜ ਨਾਲ ਵੀ ਕੱਪੜਿਆਂ ਨਾਲ ਵੀ, ਪਸ਼ੂ ਪੰਛੀ ਜਾ ਕਿਸੇ ਹੋਰ ਜੀਵ ਜੰਤੂਆਂ ਚ ਬਲਾਤਕਾਰ ਨਹੀਂ ਹੁੰਦੇ ਕਿਉਂਕਿ ਉਹ ਆਪਣੇ ਸਰੀਰ ਨੂੰ ਢੱਕ ਕੇ ਨਹੀਂ ਰੱਖਦੇ।
ਤੁਸੀਂ ਦੇਖਿਆ ਹੋਣਾ ਅਕਸਰ ਵੱਡਿਆਂ ਘਰਾਂ ਦੇ ਜਾ ਬੈਂਕਾਂ ਚ ਚੋਰੀ ਹੁੰਦੀ ਜੇ ਪੈਸਾ ਹੈ ਤਾਂ ਚੋਰੀ ਹੈ ਕੋਈ ਵੀ ਚੀਜ਼ ਜੇ ਦੁਨੀਆਂ ਚ ਹੈ ਤਾਂਹੀਂ ਉਸ ਚੀਜ਼ ਦੇ ਉਲਟ ਕਰਨ ਵਾਲੇ ਲੋਕ ਵੀ ਹੋਣਗੇ ਹੀ ਤੇ ਇੱਕ ਗੱਲ ਹੋਰ ਕੋਈ ਵੀ ਗ਼ਲਤ ਕੰਮ ਹੋਸ਼ ਚ ਨਹੀਂ ਕੀਤਾ ਜਾਂਦਾ
ਜਦੋਂ ਕੋਈ ਵੀ ਬੰਦਾ ਗਲਤ ਕਰਦਾ ਹੈ ਤਾਂ ਉਦੋਂ ਉਹਨੂੰ ਹੋਸ਼ ਨਹੀਂ ਹੁੰਦਾ, ਅਕਸਰ ਗ਼ਲਤੀ ਹੋਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਜੇ ਮਨੁੱਖ ਸਮਝਦਾਰ ਹੋਵੇ ਹੋਸ਼ ਚ ਹੋਵੇ ਕੁਝ ਵੀ ਗ਼ਲਤ ਹੋਵੇ ਹੀ ਨਾ ਤੇ ਦੂਜੀ ਗੱਲ ਜੇ ਸਹੀ ਹੈ ਤਾਂ ਗ਼ਲਤ ਵੀ ਹੋਵੇਗਾ ਹੀ ਹਰ ਚੀਜ਼ ਦਾ ਵਿਰੋਧੀ ਸ਼ਬਦ ਹੈ।।
ਲਿਖਤ ਵੀਰਪਾਲ ਸਿੱਧੂ ਮੌੜ
ਜੇ ਲਿਖਤ ਚੰਗੀ ਲੱਗੀ ਤਾਂ ਤੁਸੀਂ ਇਸ ਨੰਬਰ ਤੇ ਮੈਸਜ਼ ਕਰਕੇ ਦੱਸ ਸਕਦੇ ਹੋ,,,,
,6283154525

...
...



Related Posts

Leave a Reply

Your email address will not be published. Required fields are marked *

2 Comments on “ਬਲਾਤਕਾਰ ਕਿਉਂ ਹੁੰਦੇ ਨੇ ?”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)