More Punjabi Kahaniya  Posts
ਕਨੇਡਾ ਬਾਰੇ ਭੁਲੇਖੇ


ਸਾਡੇ ਐਧਰ ਮਾਲਵੇ ਵਾਲੇ ਲੋਕਾਂ ਨੂੰ ਅਜੇ ਵੀ ਚਾਨਣ ਨਹੀਂ ਹੋਇਆ ਕਨੇਡਾ ਬਾਰੇ ,ਇਹਨਾਂ ਦੇ ਮਨ ‘ਚ ਬਹੁਤ ਭੁਲੇਖੇ ਹਨ
ਪਹਿਲਾ ਤਾਂ ਇਹ ਕਿ ਇਹ ਸੋਚਦੇ ਹਨ ਕਿ ਕਨੇਡਾ ਇਕ ਸਵਰਗ ਹੈ,ਕਨੇਡਾ ਪੈਰ ਰੱਖਦੇ ਹੀ ਓਹਨਾਂ ਦੇ ਸਾਰੇ ਦੁੱਖ ਕੱਟੇ ਜਾਣਗੇ
ਦੂਜਾ ਭੁਲੇਖਾ ਕੇ ਓਹਨਾਂ ਦਾ ਮੁੰਡਾ ਕੁੜੀ ਉੱਥੇ ਪਹੁੰਚਦੇ ਹੀ ਡਾਲਰਾਂ ਦਾ ਮੀਂਹ ਵਰ੍ਹਾ ਦੇਊ ,ਐਧਰਲਿਆਂ ਕੋਲ ਹਰ ਚੜ੍ਹੇ ਮਹੀਨੇ 55 ਨਾਲ ਗੁਣਾ ਕਰਕੇ ਪੈਸੇ ਪਹੁੰਚ ਜਿਆ ਕਰਣਗੇ 🤣
ਜੇਹੜੇ ਏਹੋ ਜਹੀਆਂ ਆਸਾਂ ਰੱਖਕੇ ਕਨੇਡਾ ਵੱਲ ਝਾਕਦੇ ਰਹਿੰਦੇ ਹਨ ਓਹ ਬਹੁਤ ਦੁਖੀ ਹੁੰਦੇ ਹਨ
ਜਿਹਨਾਂ ਦੇ ਬੱਚੇ ਸੋਹਲ ਹਨ ,ਇੱਥੇ ਕਦੇ ਕੋਈ ਓਹਨਾਂ ਕੰਮ ਨੀ ਕੀਤਾ ਜਾਂ ਮਾਪਿਆਂ ਚੋਂ ਕਿਸੇ ਮਾਂ ਜਾਂ ਬਾਪ ਨੇ ਲਾਡਲੇ ਰੱਖ ਕੇ ਜੜ੍ਹ ਵੱਢੀ ਹੈ ਓਹਨਾਂ ਦੀ ,ਓਹਨਾਂ ਨੂੰ ਉੱਥੋਂ ਦੇ ਮਹੌਲ ‘ਚ ਐਡਜਸਟ ਹੋਣ ‘ਚ ਬਹੁਤ ਔਖ ਹੁੰਦੀ ਹੈ ,ਓਹ ਬਹੁਤ ਜ਼ਿਆਦਾ ਦਬਾਅ ਤੇ ਪਰੇਸ਼ਾਨੀ ‘ਚ ਰਹਿੰਦੇ ਹਨ
ਇੱਥੋਂ ਪੰਜਾਬ ਚੋਂ ਚੰਗੇ ਖਾਸੇ ਲੱਖਾਂ ‘ਚ ਰੁਪਏ ਲਾ ਕੇ ਭੇਜਣ ਵਾਲੇ ਮਾਂ ਪਿਓ ਜਦੋਂ ਬੱਚਿਆਂ ਤੋਂ ਝਾਕ ਕਰਦੇ ਹਨ ਕਿ ਓਹ ਉਧਰੋਂ ਛੇਤੀ ਛੇਤੀ ਰੁਪਏ ਭੇਜਣ ਤਾਂ ਬੱਚੇ ਪਰੈਸ਼ਰ ‘ਚ ਆ ਜਾਂਦੇ ਹਨ
( ਮਾਲਵੇ ‘ਚ ਕਈ ਲੋਕ ਮਾਂ ਬਾਪ ਨੂੰ ਗੁਮਰਾਹ ਕਰਦੇ ਹਨ ਕਿ ਜਵਾਕ ਤੇ ਇਕ ਵਾਰ ਪੈਸੇ ਲਾਉਣੇ ਹਨ ਫੇਰ ਤਾਂ ਪੌਂ ਬਾਰਾਂ ਹੋ ਜਾਊ ਤੁਹਾਡੀ )
ਜਵਾਕ ਲਈ ਵਿਦੇਸ਼ ਜਾਣ ਤੇ ਇਕਦਮ ਹੀ ਨਵਾਂ ਸੰਸਾਰ ਖੁੱਲ੍ਹ ਜਾਂਦੈ ,ਇਹ ਇਕ ਬਿਲਕੁਲ ਨਵੀਂ ਦੁਨੀਆ ਹੁੰਦੀ ਹੈ ਜਿਸ ਦੇ ਓਹ ਰੂਬਰੂ ਹੁੰਦੈ ,ਇੱਥੇ ਕੰਮ ਬਿਨਾ ਕਿਸੇ ਦੀ ਕੋਈ ਵੁੱਕਤ ਨਹੀਂ
ਕੰਮ ਨਹੀਂ ਕੋਈ ਮਿਲਿਆ ਜਾਂ ਹੋਇਆ ਤਾਂ ਉੱਥੋਂ ਦੇ ਖ਼ਰਚੇ ਝੱਲਣੇ ਬਹੁਤ ਔਖੇ ਹਨ ,ਇਕ ਪਾਸੇ ਪੜ੍ਹਾਈ ਦਾ ਪਰੈਸ਼ਰ ਦੂਜੇ ਪਾਸੇ ਕੰਮ ਤੇ ਜਾਣਾ ,ਜਵਾਕਾਂ ਨੂੰ ਦਮ ਨਹੀਂ ਲੈਣ ਦਿੰਦਾ
ਉੱਥੇ ਗਿਆ ਕੋਈ ਬੱਚਾ ਨਾ ਸਿਰਫ ਅੰਗਰੇਜ਼ੀ ਬੋਲਣ ‘ਚ ਮਾਹਿਰ ਹੋਵੇ ਬਲਕਿ ਕੰਮ ਕਰਨ ‘ਚ ਵੀ ਧੱਕੜ ਹੋਵੇ ,ਫੇਰ ਹੀ ਕੱਟ ਸਕਦੈ
ਦੂਜੇ ਇਧਰੋਂ ਪੈਸੇ ਭੇਜਣ ਵਾਲੇ ਅਪਣੇ ਜਵਾਕ ਤੋਂ ਪੈਸੇ ਇਧਰ ਭੇਜਣ ਦੀ ਦੋ ਸਾਲ ਤੱਕ ਤਾਂ ਝਾਕ ਨਾ ਹੀ ਰੱਖਣ ਕੋਂਈ ਤਾਂ ਵਧੀਆ ਰਹਿਣਗੇ
ਜੇਹੜੇ ਪੈਸੇ ਜਵਾਕ ਭੇਜਣ ਤੇ ਲਾਏ ਹਨ ਓਹਨਾਂ ਦਾ ਵਿਆਜ ਭਰਨ ਦੀ ਸਮਰੱਥਾ ਰੱਖਣ ਜਾਂ ਫਿਰ ਇਨੇ ਪੈਸੇ ਓਹਨਾਂ ਨੇ ਪਹਿਲਾਂ ਇੰਤਜ਼ਾਮ ਕੀਤਾ ਹੋਵੇ ਨਹੀਂ ਤਾਂ ਪਰੈਸ਼ਰ ਏਧਰਲੇ ਲੋਕਾਂ ਤੇ ਪੈ ਜਾਂਦੈ
ਹਰ ਤਰਾਂ ਦੀ ਔਪਸ਼ਨ ਸੋਚ ਕੇ ਰੱਖੋ
ਜੇ ਜਵਾਕ ਤੇ ਪਰੈਸ਼ਰ ਪਾਵੋਂਗੇ ਤਾਂ ਓਹ ਦਬਾਅ ‘ਚ ਆਊ
ਕਨੇਡਾ ਜਵਾਕ ਭੇਜਣੇ ਕੋਈ ਖੇਡ ਨਹੀਂ ਜਿਵੇਂ ਲੋਕਾਂ ਨੇ ਅੱਜ-ਕੱਲ੍ਹ ਬਣਾ ਰੱਖੀ ਹੈ ਅਸਲੀ ਟਾਸਕ ਉਦੋਂ ਸ਼ੁਰੂ ਹੁੰਦੈ ਜਦੋਂ ਅਗਲਾ ਪਹਿਲੀ ਵਾਰ ਵਿਦੇਸ਼ ‘ਚ ਪੈਰ ਰੱਖਦੈ ,ਕੋਈ ਰਿਸ਼ਤੇਦਾਰ ਤੁਹਾਡੇ ਕਿਸੇ ਬੱਚੇ ਨੂੰ ਲੰਬਾ ਸਮਾਂ ਨਹੀਂ ਝੱਲ ਸਕਦਾ ,ਇਸ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ ਕੇ ਸਾਡੇ ਉੱਥੇ ਰਿਸ਼ਤੇਦਾਰ ਹਨ ,ਜੇ ਰਿਸ਼ਤੇਦਾਰਾਂ ਕੋਲ ਜਵਾਕ ਰਹਿੰਦਾ ਵੀ ਹੈ ਤਾਂ ਉੱਥੇ ਵੀ ਖ਼ਰਚਾ ਦੇਣ ਦੀ ਪਲੈਨਿੰਗ ਬਣਾ ਕੇ ਹੀ ਰੱਖੋ ਤੇ ਓਹਨਾਂ ਨਾਲ ਗੱਲ ਖੋਲ੍ਹ ਲਈ ਜਾਵੇ ,ਫੇਰ ਹੀ ਅੱਗੇ ਠੀਕ ਰਹੂ
ਦੂਜਾ ਕਨੇਡਾ ਅੱਜ ਕੱਲ੍ਹ ਰਹਿਣ ਸਹਿਣ ,ਕਿਰਾਇਆ ਦੇਣ...

ਦਾ ਖ਼ਰਚਾ ਬਹੁਤ ਆਉਂਦਾ ਹੈ
ਇਹ ਪੜ੍ਹਾਈ ਦੀ ਫ਼ੀਸ ਤੋਂ ਵੱਖਰੇ ਹੋਣੇ ਹਨ
ਇਹ ਖ਼ਰਚੇ ਹੀ ਐਨੇ ਹੋ ਜਾਂਦੇ ਹਨ ਕਿ ਉੱਥੇ ਗਿਆ ਜਵਾਕ ,ਇਧਰ ਪੈਸੇ ਭੇਜਣ ਜੋਗਾ ਨਹੀਂ ਰਹਿੰਦਾ
ਕਿਸੇ ਭੁਲੇਖੇ ‘ਚ ਨਾ ਰਹੋ ਕਨੇਡਾ ਕੋਈ ਕੁਝ ਹੀ ਸਮੇਂ ‘ਚ ਕਿਸੇ ਦੇ ਦੁੱਖ ਤੋੜ ਦੇਊ ਪਰ ਜੇ ਜਵਾਕ ਸਿਆਣੇ ਹਨ ,ਉੱਥੋਂ ਦਾ ਵਰਕ ਲੋਡ ਝੱਲ ਜਾਂਦੇ ਹਨ ਤਾਂ ਓਹਨਾਂ ਦੀ ਗੱਡੀ ਲੀਹ ਤੇ ਪੈ ਜਾਂਦੀ ਹੈ ਪਰ ਇਹ ਗੱਡੀ ਫੇਰ ਬਹੁਤ ਲੰਬਾ ਸਮਾਂ ਚੱਲ ਕੇ ਮੰਜ਼ਲ ਤੇ ਪਹੁੰਚਦੀ ਹੈ ,ਇਸਦਾ ਕੋਈ ਵੀ ਸ਼ੌਰਟ ਕੱਟ ਨਹੀਂ,ਸ਼ੌਰਟ ਕੱਟ ਬਹੁਤ ਘਾਤਕ ਹੋ ਸਕਦੈ
ਐਥੇ ਕਿਸੇ ਦੀ ਜਵਾਕ ‘ਚ ਕੋਈ ਆਦਤ ਹੈ ,ਉਸਦੀ ਕੋਈ ਵਹਿਵਤ ਹੈ ਤਾਂ ਓਹ ਕਨੇਡਾ ,ਆਸਟਰੇਲਿਆ ,ਅਮਰੀਕਾ ‘ਚ ਵੀ ਮਗਰ ਹੀ ਜਾਊ
ਪਰ ਉੱਥੋਂ ਦਾ ਵਰਕ ਕਲਚਰ ਤੇ ਸਿਸਟਮ ਕਿਸੇ ਐਧਰੋਂ ਗਏ ਨੂੰ ਸਿਖਾਉਂਦਾ ਬਹੁਤ ਕੁਝ ਹੈ ,ਜੇ ਓਹ ਉਸ ਅਨੁਸਾਰ ਅਪਣੇ ਆਪ ਨੂੰ ਢਾਲ ਲਵੇ,ਉਸਦੇ ਪਰਿਵਾਰ ‘ਚ ਸੁੱਖ ਸ਼ਾਂਤੀ ਰਵੇ ਤਾਂ ਆਪੇ ਹੀ ਸਵਰਗ ਬਣ ਜਾਂਦੈ ਨਹੀਂ ਜੋ ਐਥੇ ਸਮੱਸਿਆਵਾ ਸਨ ਉਸਨੂੰ ਉੱਥੇ ਓਹ ਹੋਰ ਜ਼ਿਆਦਾ ਚਾਰ ਗੁਣਾ ਹੋ ਕੇ ਟੱਕਰਣਗੀਆਂ
ਮੇਰੇ ਇਕ ਜਾਣੂ ਨੇ ਅਪਣੀ ਇਕ ਕੁੜੀ ਭੇਜ ਦਿੱਤੀ ਕਨੇਡਾ ਸਟੂਡੈਂਟ ਦੇ ਤੌਰ ਤੇ ,ਆਦਮੀ ਪੈਸੇ ਵਾਲਾ ਸੀ ਵਪਾਰੀ ,ਕੁੜੀ ਨੇ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਸੀ ਰੱਖਿਆ ,ਡੱਕਾ ਤੋੜਿਆ ਨਹੀਂ ਸੀ ,ਉੱਥੇ ਰਿਸ਼ਤੇਦਾਰਾਂ ਕੋਲ ਭੇਜੀ ਪਰ ਕੁੜੀ ਫੇਰ ਵੀ ਸਾਰਾ ਕੁਸ਼ ਦੇਖ ਕੇ ਸਾਲ ਦੇ ਅੰਦਰ ਹੀ ਬਹੁਤ ਪਰੈਸ਼ਰ ਚ ਆ ਗਈ ,ਕੰਮ ਕਰਨਾ ਔਖਾ ਲੱਗੇ,ਕੋਈ ਹੋਰ ਰਿਸ਼ਤੇਦਾਰ ਉਸ ਨੂੰ ਮਿਲਣ ਗਿਆ ਤਾਂ ਓਹ ਫੁੱਟ ਫੁੱਟ ਰੋ ਪਈ ,ਮਰਨ ਮਰਾਉਣ ਦੀ ਗੱਲ ਕਰੇ ,ਓਹਨਾਂ ਮਾਂ ਪਿਓ ਨੂੰ ਉਸਦੇ ਹਲਾਤ ਦੱਸੇ ,ਕੁੜੀ ਨੂੰ ਵਾਪਸ ਬੁਲਾ ਲਿਆ ,ਪਿਓ ਨੇ 20-25 ਲੱਖ ਦਾ ਨੁਕਸਾਨ ਜਰ ਲਿਆ,ਕੁੜੀ ਅਪਣੇ ਪਰਿਵਾਰ ਚ ਆ ਕੇ ਖੁਸ਼ ਹੋਈ,ਇੱਥੇ ਵਧਿਆ ਪੜ੍ਹਾਈ ਕੀਤੀ ,ਕਹਿੰਦੀ ਉਦੋਂ ਮੈਂ ਛੋਟੀ ਸੀ ਜੇ ਗਈ ਹੁਣ ਡਿਗਰੀ ਹੱਥ ‘ਚ ਲੈ ਕੇ ਜਾਵਾਂਗੀ ,ਸੋ ਇਹ ਕਹਾਣੀ ਦੱਸਣ ਦਾ ਮਤਲਬ ਸੀ ਸਿਰਫ ਇਕ ਪਾਸਾ ਨਾ ਸੋਚਿਆ ਕਰੋ ਹਰ ਔਪਸ਼ਨ ਲਈ ਤਿਆਰ ਰਹੋ
ਕਨੇਡਾ ਏਹੋ ਜਾ ਕੋਈ ਬਾਗ ਨਹੀਂ ਜਿੱਥੇ ਫਹੁੜੇ ਨਾਲ ਕੱਠੇ ਕਰਕੇ ਪੈਸੇ ਐਧਰ ਆ ਜਾਣਗੇ
ਬਾਕੀ ਉਧਰਲ ਗਏ ਨੂੰ ਉੱਥੇ ਬੜੇ ਝੰਜਟ ਹੁੰਦੇ ਨੇ ,ਜੇ ਓਹ ਐਧਰ ਕਿਸੇ ਨਾਲ ਗੱਲ ਨੀ ਕਰਦਾ ਜਾਂ ਛੇਤੀ ਜਵਾਬ ਨਹੀਂ ਦਿੰਦਾ ਤਾਂ ਸਬਰ ਰੱਖੋ
ਅਗਲਾ ਉੱਥੇ ਫਸਿਆ ਹੁੰਦਾ ਹੈ ਤੇ ਐਧਰ ਲੋਕ ਪਰੇਸ਼ਾਨ ਹੋ ਜਾਂਦੇ ਹਨ ਕਿ ਸਾਡੇ ਲਈ ਕੁਸ਼ ਕਰਦਾ ਨਹੀਂ ,ਅਸੀਂ ਐਨਾ ਜ਼ੋਰ ਲਾ ਕੇ ਕਨੇਡਾ ਭੇਜਿਆ ਸੀ
ਦੂਜੀ ਗੱਲ ਉੱਥੇ ਗਏ ਜਵਾਕ ਕਈ ਫੁਕਰਪੁਣੇ ‘ਚ ਆ ਕੇ ਵੀ ਖ਼ਰਾਬ ਹੁੰਦੇ ਨੇ ਜਿਵੇਂ ਮੁੰਡੇ ਮਹਿੰਗੀਆਂ ਕਾਰਾਂ ਖਰੀਦ ਲੈਂਦੇ ਹਨ ਛੇਤੀ ਛੇਤੀ ,ਇਹ ਵੀ ਅੱਗੇ ਜਾ ਕੇ ਓਹਨਾਂ ਲਈ ਬੜੀ ਸਮੱਸਿਆ ਬਣਦੀ ਹੈ
—— ਗੁਰਸੇਵਕ ਸਿੰਘ ਚਹਿਲ
ਬਾਕੀ ਫੇਰ

...
...



Related Posts

Leave a Reply

Your email address will not be published. Required fields are marked *

One Comment on “ਕਨੇਡਾ ਬਾਰੇ ਭੁਲੇਖੇ”

  • Hnji bilkul shi aa gl ….. mara v brother gaya hoya …… aje ek saal hoya….. ghrdyie ne kede os to paise di demand ni rakhi aje kede ….. hemsha hi os nu eh smjya dady ne k main teri study aa ….. bs osnu ehi smjonde aa avda karcha pani krda rehve …. kuch lok hunde ne jo avdyie bachyie nu bhut pressurise krde ne picche paise dein liyi….. sade ek relatives aa ohna kol picche v bhut aa but still ohna ne avde bacche nu ena pressurise kita k paisyie liyi oh mentally upset ho gya ….. so eh gal maa peuu nu smjna chida canada ch kamyai ght te karche jada ne …. so avde app nu prepare krke bacchyie nu bhjn

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)