More Punjabi Kahaniya  Posts
ਅਰਦਾਸ ਦੀ ਤਾਕਤ


ਮੈਂ ਅਕਸਰ ਦੁਪਹਿਰ ਦਾ ਖਾਣਾ ਹਸਪਤਾਲ ਦੇ ਸਾਹਮਣੇ ਬਣੇ ਹੋਟਲ ਵਿੱਚ ਹੀ ਖਾਂਦਾ ਹਾਂ। ਹੋਟਲ ਦਾ ਵਾਤਾਵਰਨ ਬਹੁਤ ਵਧੀਆ ਹੈ। ਹੋਟਲ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਦਾ ਹੈ। ਜਿਸ ਕਰਕੇ ਹੋਟਲ ਵਿੱਚ ਗ੍ਰਾਹਕਾਂ ਦੀ ਭੀੜ ਵੀ ਕਾਫ਼ੀ ਹੁੰਦੀ ਹੈ।
ਮੈਂ ਸ਼ੀਸ਼ੇ ਦੇ ਬਣੇ ਕੈਬਿਨ ਵਿੱਚ ਬੈਠਦਾ ਹਾਂ ਜਿਸ ਦੇ ਅੰਦਰ ਬੈਠ ਕੇ ਬਾਹਰ ਵੇਖਿਆ ਜਾ ਸਕਦਾ ਹੈ ਪ੍ਰੰਤੂ ਬਾਹਰ ਵਾਲਾ ਵਿਅਕਤੀ ਅੰਦਰ ਨਹੀਂ ਦੇਖ ਸਕਦਾ। ਮੈਂ ਹਰ ਰੋਜ਼ ਨੋਟ ਕਰਦਾ ਹਾਂ ਕਿ ਇੱਕ ਵਿਅਕਤੀ ਜੋ ਗ੍ਰਾਹਕ ਦੇ ਰੂਪ ਵਿੱਚ ਉਸ ਹੋਟਲ ਵਿੱਚ ਆਉਦਾ ਹੈ, ਪੇਟ ਭਰ ਕੇ ਖਾਣਾ ਖਾਂਦਾ ਹੈ, ਜਦੋਂ ਹੋਟਲ ਵਿੱਚ ਭੀੜ ਕਾਫ਼ੀ ਵੱਧ ਜਾਦੀ ਹੈ ਉਸ ਵਕਤ ਉਹ ਮੌਕੇ ਦਾ ਫਾਇਦਾ ਉਠਾ ਕੇ ਚੁੱਪ ਚਾਪ ਬਿਨਾਂ ਬਿਨਾਂ ਬਿੱਲ ਦਿੱਤੇ ਉੱਥੋਂ ਚਲਾ ਜਾਦਾ ਹੈ। ਇਹ ਸਿਲਸਿਲਾ ਪਿਛਲੇ ਕਾਫ਼ੀ ਸਮੇਂ ਤੋਂ ਚਲਦਾ ਆ ਰਿਹਾ ਸੀ।
ਅੱਜ ਫਿਰ ਤੋਂ ਜਦੋਂ ਇਹ ਸਭ ਹੋਇਆ ਤਾਂ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਹੋਟਲ ਦੇ ਮਾਲਕ ਨੂੰ ਇਸ ਬਾਰੇ ਇਤਲਾਹ ਦਿੱਤੀ ਜਾਵੇ ਤਾਂ ਜੋ ਮਾਲਕ ਨੂੰ ਹਰ ਰੋਜ਼ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਮੈਂ ਆਪਣੇ ਫੋਨ ਤੋਂ ਹੋਟਲ ਦੇ ਮਾਲਕ ਨੂੰ ਕਾਲ ਕੀਤੀ ਤੇ ਇਸ ਸੰਬੰਧੀ ਗੱਲ ਕੀਤੀ। ਹੋਟਲ ਦੇ ਮਾਲਕ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਹੋਟਲ ਦੇ ਮਾਲਕ ਨੇ ਜੋ ਕਿਹਾ, ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਉਸ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਇਸ ਦੇ ਬਾਰੇ ਵਿੱਚ ਸੂਚਿਤ ਕੀਤਾ ਸੀ, ਤੁਸੀਂ ਵੀ ਉਸ ਨੂੰ ਕੁੱਝ ਨਹੀਂ ਕਹਿਣਾ। ਉਸ ਦੇ ਨਾਲ ਲੜਨਾ ਨਹੀਂ। ਤੁਸੀਂ ਖਾਣਾ ਖਤਮ ਕਰੋ ਫਿਰ ਮੈਂ ਤੁਹਾਡੇ ਕੋਲ ਆਉਦਾ ਹਾਂ ਤੇ ਇਸ ਬਾਬਤ ਗੱਲ ਕਰਦੇ ਹਾਂ। ਮੈਂ ਜਲਦੀ...

ਨਾਲ ਖਾਣਾ ਖਤਮ ਕੀਤਾ ਤੇ ਹੋਟਲ ਦੇ ਮਾਲਕ ਦੇ ਕੋਲ ਉਸ ਦੇ ਕੈਬਿਨ ਵਿੱਚ ਚਲਾ ਗਿਆ ਤਾਂ ਜੋ ਸੱਚਾਈ ਜਾਣ ਸਕਾਂ।
ਹੋਟਲ ਦੇ ਮਾਲਕ ਨੇ ਗੱਲ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਉਸ ਵਿਅਕਤੀ ਬਾਰੇ ਮੈਨੂੰ ਬਹੁਤ ਸਾਰੇ ਗ੍ਰਾਹਕਾਂ ਨੇ ਦੱਸਿਆ ਸੀ, ਇੱਕ ਵਾਰ ਮੇਰਾ ਵੀ ਦਿਲ ਕੀਤਾ ਕਿ ਉਸ ਵਿਅਕਤੀ ਨੂੰ ਸਾਰਿਆਂ ਦੇ ਸਾਹਮਣੇ ਪੁੱਛ ਕੇ ਜ਼ਲੀਲ ਕਰਾਂ ਕਿ ਉਹ ਇਸ ਤਰ੍ਹਾਂ ਬਿਨਾਂ ਪੈਸੇ ਦਿੱਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਕਿਉਂ ਕਰਦਾ ਹੈ? ਪਰ ਦੂਸਰੇ ਹੀ ਪਲ ਮੇਰੇ ਅੰਦਰ ਇੱਕ ਹਲਚਲ ਹੋਈ ਕਿ ਮੈਂ ਅਜਿਹਾ ਨਹੀਂ ਕਰਾਂਗਾ। ਮੈਂ ਹੈਰਾਨੀ ਨਾਲ ਪੁੱਛਿਆ ਪਰ ਕਿਉਂ ?
ਉਸ ਨੇ ਕਿਹਾ ਕਿ ਹਰ ਰੋਜ਼ ਦੀ ਭੀੜ ਦੇ ਵਿੱਚ ਸਿਰਫ਼ ਉਹ ਹੀ ਇੱਕ ਪ੍ਰਮਾਤਮਾ ਦਾ ਅਜਿਹਾ ਬੰਦਾ ਹੈ ਜੋ ਇੱਥੇ ਆਉਂਦਾ ਹੈ, ਖਾਣਾ ਖਾਂਦਾ ਹੈ ਤੇ ਅਰਦਾਸ ਕਰਦਾ ਹੈ ਕਿ ਹੋਟਲ ਦੇ ਵਿੱਚ ਬਹੁਤ ਸਾਰੀ ਭੀੜ ਹੋਵੇ ਤੇ ਜਦੋਂ ਭੀੜ ਵੱਧ ਜਾਏ ਉਹ ਇੱਥੋਂ ਆਸਾਨੀ ਨਾਲ ਬਾਹਰ ਨਿਕਲ ਜਾਏ।
ਇਹ ਜੋ ਹੋਟਲ ਦੇ ਵਿੱਚ ਭੀੜ ਏ ਉਹ ਸਿਰਫ਼ ਉਸ ਦੀ ਕੀਤੀ ਅਰਦਾਸ ਬਦੌਲਤ ਹੀ ਹੈ। ਫਿਰ ਮੈਂ ਕਿਉਂ ਉਸ ਦੀ ਕੀਤੀ ਅਰਦਾਸ ਕਿ “ਹੋਟਲ ਵਿੱਚ ਬਹੁਤ ਭੀੜ ਹੋਵੇ” ਤੇ ਪ੍ਰਮਾਤਮਾ ਦੀ ਉਪਸਥਿਤੀ ਵਿੱਚ ਰੋੜਾ ਬਣ ਕੇ ਆਪਣੇ ਹੀ ਪੈਰ ਕੁਹਾੜੀ ਮਾਰਾਂ। ਮੈਂ ਇਸ ਤਰ੍ਹਾਂ ਕਰਕੇ ਹਰਗਿਜ਼ ਵੀ ਆਪਣੀ ਕਿਸਮਤ ਖਰਾਬ ਨਹੀਂ ਕਰਨਾ ਚਾਹੁੰਦਾ। ਮੈਂ ਉਸ ਨੂੰ ਕਦੇ ਵੀ ਨਹੀਂ ਰੋਕਾਂਗਾ।
“ਅਰਦਾਸ ਵਿਚ ਬਹੁਤ ਤਾਕਤ ਹੁੰਦੀ ਹੈ”।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)