More Punjabi Kahaniya  Posts
ਮਿੰਨੀ ਕਹਾਣੀ – ਪਾਪ


ਕਰਮ ਸਿੰਘ ਸਵਖਤੇ ਹੀ ਸਪਰੇਅ ਪੰਪ ਅਤੇ ਕੀੜੇਮਾਰ ਦਵਾਈ ਅਪਣੇ ਨੌਕਰ ਨੂੰ ਦੇ ਕੇ ਸਮਝਾ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਹੈ, ਸੁੰਡੀਆਂ/ਕੀੜਿਆਂ ਦਾ ਬਿਲਕੁਲ ਸਫਾਇਆ ਕਰ ਦੇਵੇਗੀ। ਜੀਰੀ ਦੇ ਪੰਜਾਂ ਕਿੱਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਰੋਜ਼ ਦੀ ਤਰਾਂ ਗੁਰਦੁਆਰੇ ਤੋਂ ਵਾਪਸ ਆ ਕੇ ਖਿੱਲਾਂ/ਪਤਾਸਿਆਂ ਦਾ ਪ੍ਰਸ਼ਾਦ ਸਭ ਨੂੰ ਵੰਡਦੀ ਹੋਈ ਬੋਲੀ – ਵੇ ਪੁੱਤ ਕਰਮ ਸਿਆਂ ਸੁੰਡੀਆਂ/ਕੀੜੇ ਮਾਰਨ ਦਾ ਵੀ ਪਾਪ ਲਗਦੈ। ਇਨ੍ਹਾਂ ਚ ਵੀ ਜਾਨ ਹੁੰਦੀ ਐ। ਪੁੱਤ ਦਵਾਈ ਨਾ ਛਿੜਕਿਆ ਕਰੋ- ਕਰਮ ਸਿੰਘ ਨੇ ਚੰਗਾ ਬੇਬੇ ਕਹਿ ਕੇ ਨੌਕਰ ਨੂੰ ਖੇਤ ਤੋਰ ਦਿੱਤਾ।
ਕਰਮ ਸਿੰਘ ਪੜਿ੍ਆ ਲਿਖਿਆ ਕਿਸਾਨ ਹੈ। ਉਸਦਾ ਵਿਆਹ ਹੋਏ ਨੂੰ 6-7 ਸਾਲ ਹੋ ਗਏ ਹਨ। ਉਸ ਦੀ ਪਤਨੀ ਕੋਲ ਦੋ ਪੁੱਤਰੀਆਂ ਹਨ ਅਤੇ ਪੁੱਤਰ ਦੀ ਇੱਛਾ ਨੂੰ ਲੈ...

ਕੇ ਹੁਣ ਤੀਸਰੇ ਬੱਚੇ ਦੀ ਆਸ ਬੱਝ ਗਈ ਹੈ। ਅਗਲੇ ਹੀ ਦਿਨ ਉਸ ਦੀ ਬੇਬੇ ਸਵੇਰੇ ਗੁਰਦੁਆਰੇ ਤੋਂ ਵਾਪਸ ਆ ਕੇ ਪ੍ਰਸ਼ਾਦ ਵੰਡਦੀ ਬੋਲੀ – ਵੇ ਪੁੱਤ ਕਰਮ ਸਿਆਂ, ਕੀ ਕਹਿੰਦੇ ਨੇ ਜੈ-ਖਾਣੇ ਨੂੰ ? ਹਾਂ ਸੱਚ ਅਲਟਰਾਸਾਊਂਡ। ਵੇ ਸ਼ਹਿਰ ਜਾ ਕੇ ਵਹੁਟੀ ਦਾ ਅਲਟਰਾਸਾਊਂਡ ਕਰਵਾ ਲੈ, ਮੁੰਡੇ/ਕੁੜੀ ਦਾ ਪਤਾ ਲੱਗਜੂ। ਜੇ ਐਤਕੀਂ ਵੀ ਪੱਥਰ ਹੋਇਆ ਤਾਂ ਉਥੇ ਹੀ ਫਾਹਾ ਵਢਾ ਕੇ ਘਰ ਨੂੰ ਮੁੜੀਂ। ਬੇਬੇ ਦੀਆਂ ਇਹ ਗੱਲਾਂ ਸੁਣ ਕੇ ਕਰਮ ਸਿੰਘ ਦੀਆਂ ਹੈਰਾਨੀ ਨਾਲ ਅੱਖਾਂ ਅੱਡੀਆਂ ਰਹਿ ਗਈਆਂ । ਉਹ ਸੋਚਣ ਲੱਗਾ, ਇਹ ਉਹੀ ਬੇਬੇ ਐ ਜਿਹੜੀ ਸੁੰਡੀਆਂ/ਕੀੜੇ ਮਾਰਨ ਨੂੰ ਵੀ ਪਾਪ ਆਖਦੀ ਸੀ।
ਸੂਬੇਦਾਰ ਪ੍ਰੇਮ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)