More Punjabi Kahaniya  Posts
ਸ਼ਗੂਫਾ


ਕਈ ਵਾਰ ਸ਼ਗੂਫਾ ਪੜੵ ਕੇ ਮੇਰੇ ਮਨ ਵਿਚ ਐਂਵੇ ਹੀ ਇੱਕ ਸ਼ਗੂਫਾ ਜਿਹਾ ਛੱਡਣ ਦਾ ਵਿਚਾਰ ਬਣ ਰਿਹਾ
ਸੀ । ਹਿਮਾਕਤ ਕਰ ਰਹੀ ਹਾਂ….ਵੇਖੋ ਕਿੰਨਾ ਕੁ ਸਿਰੇ ਚੜੵਦਾ। ਹੈ ਤਾਂ ਵੈਸੇ ਹਕੀਕਤ ਹੀ।
ਦੋ ਕੁ ਸਾਲ ਪਹਿਲਾਂ ਦੀ ਗੱਲ ਹੈ….ਬੱਸ ਵਿੱਚ ਸਵੇਰੇ ਸਵੇਰੇ ਡਿਊਟੀ ਜਾਣ ਲੱਗਿਆਂ ਸਰਦੀਆਂ ਦੇ ਦਿਨਾਂ ਵਿੱਚ ਖਾਸ ਕਰਕੇ ਧੁੰਦਾਂ ਦੇ ਦਿਨਾਂ ਵਿੱਚ ਗਿਣਤੀ ਦੀਆਂ ਦੱਸ ਕੁ ਸਵਾਰੀਆਂ ਹੀ ਹੋਣੀਆਂ। ਮੇਰੇ 35-40 ਮਿੰਟ ਦੇ ਰੱਸਤੇ ਵਿੱਚ ਧੁੰਦ ਦੇ ਦਿਨਾਂ ਵਿੱਚ ਮਜਬੂਰੀ ਵਾਲੀਆਂ ਹੀ ਸਵਾਰੀਆਂ ਹੁੰਦੀਆਂ ਸਨ। ਹੋਰ ਐਨੀ ਠੰਡ ਵਿੱਚ ਕੌਣ ਬਿਪਤਾ ਮੁੱਲ ਲੈਂਦੇੈ ਘਰੋਂ ਨਿਕਲਣ ਦੀ।
5-7 ਪਹਿਲਾਂ ਦੀਆਂ ਸਵਾਰੀਆਂ ਪਹਿਲਾਂ ਹੀ ਆਪੋ ਆਪਣੀਆਂ ਟਿਕਟਾਂ ਕਟਵਾ ਕੇ ਆਲੇ ਦੁਆਲੇ ਤੋਂ ਬੇਖ਼ਬਰ ਮੋਬਾਈਲ ਦੀ ਤਿਲਸਮਈ ਦੁਨੀਆ ਵਿੱਚ ਗੁਆਚੀਆਂ ਹੁੰਦੀਆਂ। ਮੈਂ ਜਿਹੜੀ ਪਹਿਲਾਂ ਸੁਵਖ਼ਤੇ ਸਿਰਫ ਸਾਲਾਂ ਤੋਂ ਅੰਤਰਮਨ ਸਿਮਰਨ ਕਰਨ ਜਾਣ ਵਿੱਚ ਵਿਸ਼ਵਾਸ ਰੱਖਦੀ ਸੀ ….ਖ਼ਬਰੇ ਕਦੋਂ ਇਸ ਮੋਬਾਈਲ ਦੇ ਅੜਿਕੇ ਚੜੵ ਗਈ ਪਤਾ ਹੀ ਨਾ ਚਲਿਆ। ਆਪਾਂ ਵੀ ਟਿਕਟ ਕਟਾਉਣੀ ਤੇ ਬਸ ਓਂਦੋਂ ਹੀ ਮੋਬਾਈਲ ਸ਼ੁਰੂ। ਸਾਡੇ ਕੰਡਕਟਰ ਸਾਹਿਬ ਵੀ ਇਹੋ ਫਿਰਾਕ ਵਿੱਚ ਰਹਿੰਦੇ….ਕਦ ਕੰਮ ਨਿਬੇੜੇ ਤੇ ਓਹ ਵੀ ਮੋਬਾਈਲ ਵੇਖੇ। ਤਕਰੀਬਨ ਰੋਜ਼ ਦੀ ਅਖ਼ੀਰਲੀ ਸਵਾਰੀ..ਜਾਂ ਕਦੇ ਕੋਈ ਇੱਕ ਅੱਧ ਹੋਰ ਹੁੰਦੀ.. ਬਸ ਕਾਹਲੀ ਨਾਲ ਕੰਮ ਨਿਪਟਾ ਕੇ ਮੂਹਰਲੀ ਸੀਟ ਤੇ ਮੋਬਾਈਲ ਕੱਢਦਾ...

ਤੇ ਬਸ ਫ਼ੇਰ ਕਿ ਸਾਰੀ ਬਸ ਆਪੋ ਆਪਣੀ ਵੱਖਰੀ ਦੁਨੀਆ ਵਿੱਚ ਮਸਤ… ਸੁਭਾਅ ਤੋਂ ਮੈ ਗਾਲੵੜੀ..ਪਰ ਮਜਬੂਰਨ ਸਾਥ ਕੋਈ ਨਹੀਂ ਸੀ..ਐਨੀ ਚੁੱਪੀ.. ਐਨੀ ਕਿ ਕਹਿੰਦੀ ਕਹਾਉਂਦੀ ਲਾਇਬ੍ਰੇਰੀ ਵਿੱਚ ਵੀ ਨਾ ਹੋਵੇ। ਸਿਲਸਿਲਾ ਜਾਰੀ ਸੀ….ਪਰ ਇੱਕ ਦਿਨ ਮੈ ਜਿਂਵੇਂ ਹੀ ਟਿਕਟ ਕਟਵਾਈ…ਬੈਗ ਸੰਭਾਲਦਿਆਂ ਜੇਬ ਵਿੱਚ ਤੋਂ ਜਦੇ ਹੀ ਕੰਡਕਟਰ ਮੋਬਾਈਲ ਕੱਢਣ ਲੱਗਾ…ਤੇ ਮੈਂ ਵੀ ਤਤਪਰ ਹੀ ਸੀ ..ਆਲੇ ਦੁਆਲੇ ਵੀ ਝਾਤੀ ਮਾਰੀ..ਸਭ ਸਿਰ ਸੁੱਟੀ ਬੇਖ਼ਬਰ….ਸਹਿਜੇ ਹੀ ਜੋ਼ਰ ਦੀ ਹਾਸਾ ਨਿਕਲ ਗਿਆ,,, ਕੰਡਕਟਰ ਦੇ ਪੁੱਛਣ ਤੋ ਪਹਿਲਾਂ ਹੀ ਮੈਂ ਉਸ ਨੂੰ ਕਿਹਾ …ਵੀਰੇ ,ਐਂਵੇ ਹੀ ਖ਼ਿਆਲ ਆ ਗਿਆ…ਕਿ ਕਿੱਦਣ ਐਂਵੇ ਹੋ ਗਿਆ …ਜੇ ਆਪਾਂ ਦੀ ਵੇਖੋ ਵੇਖੀ ਡਰਾਈਵਰ ਭਾਜੀ ਨੇ ਵੀ ਮੋਬਾਈਲ ਖੋਲ੍ਹ ਲਿਆ ਤੇ ਫੇਰ 🤔🤔
ਜਿਵੇਂ ਹੀ ਬਸ ਵਿੱਚ ਵੇਖਿਆ ਸਾਰੇ ਹੀ ਮੋਬਾਈਲ ਤੋਂ ਮੂੰਹ ਚੁੱਕੀ ਗਹਿਰੇ ਮੁਸਕਰਾ ਰਹੇ ਸਨ। ਗੱਲ ਤਾਂ ਸਭ ਦੇ ਟਿਕਾਣੇ ਲੱਗੀ ਲਗਦੀ ਸੀ…. ਪਰ ਪਰ……. ਪਰ
ਕੁੱਝ ਕੁ ਪਲ ਵਿੱਚ ਫਿਰ ਨਾਮੁਰਾਦ ਨੇ ਮੇਰੇ ਸਮੇਤ ਸਭ ਨੂੰ ਆਪਣੀ ਚਪੇਟ ਵਿੱਚ ਲੈ ਲਿਆ…. ਬੇਸ਼ਕ ਡਰਾਈਵਰ ਨੂੰ ਛੱਡ ਕੇ…😀😀😔

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)