More Punjabi Kahaniya  Posts
ਝੂਠ ਅਤੇ ਫਰੇਬ


ਸੁਬ੍ਰਮੀਨੀਅਮ ਸਵਾਮੀ ਦੱਸਦਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੀ ਇੰਦਰਾ ਮੈਨੂੰ ਵੇਖ ਅਕਸਰ ਹੀ ਖਲੋ ਜਾਇਆ ਕਰਦੀ..!
ਮੇਰੀ ਸੰਤਾਂ ਨਾਲ ਨੇੜਤਾ ਤੋਂ ਵਾਕਿਫ ਉਹ ਅਕਸਰ ਹੀ ਨਿੱਕੀਆਂ ਮੋਟੀਆਂ ਕਨਸੋਆਂ ਜਿਹੀਆਂ ਲੈਣ ਲੱਗਦੀ!
ਮੈਂ ਚੇਤਾਵਨੀ ਦਿੰਦਾ ਕਿਸੇ ਦੀ ਚੁੱਕ ਵਿਚ ਆ ਕੇ ਓਥੇ ਫੌਜ ਭੇਜਣ ਦੀ ਗਲਤੀ ਨਾ ਕਰ ਲਵੀਂਂ..ਪਰ ਉਹ ਨਹੀਂ ਟਲੀ..!
ਫੇਰ ਅਗਸਤ ਚੁਰਾਸੀ ਵਿਚ ਓਸੇ ਥਾਂ ਫੇਰ ਮਿਲ ਪਈ..ਆਖਣ ਲੱਗੀ ਸਵਾਮੀ ਜੀ ਗਲਤੀ ਹੋ ਗਈ..ਅੱਬ ਬਤਾਈਏ ਕਯਾ ਹੋ ਸਕਤਾ..ਮੈਂ ਆਖਿਆ ਅਬ ਤੋਂ ਕੁਛ ਨਹੀਂ ਹੋ ਸਕਤਾ!
ਇੰਦਰਾ ਦਾ ਸਲਾਹਕਾਰ ਮੱਖਣ ਲਾਲ ਫੋਤੇਦਾਰ ਦੱਸਦਾ ਉਹ ਜਦੋਂ ਵੀ ਟੈਨਸ਼ਨ ਵਿਚ ਹੁੰਦੀ ਤਾਂ ਸ਼੍ਰੀਨਗਰ ਕੋਲ ਇੱਕ ਮਜਾਰ ਤੇ ਮੱਥਾ ਟੇਕਣ ਜਰੂਰ ਜਾਇਆ ਕਰਦੀ..!
ਅਕਤੂਬਰ ਦੀ ਵੀਹ ਤਰੀਕ ਦੇ ਲਗਪਗ ਓਸੇ ਮਜਾਰ ਤੇ ਗਈ ਕੋਲੋਂ ਓਥੇ ਮਿਲਿਆ ਪ੍ਰਸ਼ਾਦ ਹੱਥੋਂ ਹੇਠਾਂ ਜਾ ਪਿਆ..ਬਦਸ਼ਗਨੀ ਮਗਰੋਂ ਉਸਨੇ ਮੇਰੇ ਵੱਲ ਵੇਖਿਆ..ਫੇਰ ਕੋਲ ਹੀ ਇੱਕ ਹੋਰ ਮੰਦਿਰ ਵਿਚ ਵੀ ਇੰਝ ਹੀ ਹੋਇਆ..!
ਇਸ ਵਾਰ ਆਖਣ ਲੱਗੀ ਫੋਤੇਦਾਰ ਜੀ ਲਗਤਾ ਕੁਝ ਹੋਣੇ ਵਾਲਾ ਹੈ..ਫੇਰ ਹਫਤੇ ਬਾਅਦ ਜੋ ਹੋਇਆ ਸਭ ਜਾਣਦੇ ਹਾਂ!
ਭਾਈ ਸਤਵੰਤ ਸਿੰਘ ਦੇ ਵਕੀਲ ਆਰ.ਐੱਸ.ਸੋਢੀ ਦੱਸਦੇ ਜਦੋਂ ਜੱਜ ਨੇ ਫਾਂਸੀ ਦਾ ਐਲਾਨ ਕੀਤਾ ਤਾਂ ਮੈਂ ਇੱਕ ਦਮ ਕੋਲ ਬੈਠੇ ਸਤਵੰਤ ਦੇ ਹਾਵ ਭਾਵ...

ਪੜਨ ਲਈ ਇਸਦੇ ਚੇਹਰੇ ਵੱਲ ਵੇਖਿਆ..ਉਹ ਮੁਸਕੁਰਾ ਰਿਹਾ ਸੀ..ਪੁੱਛਿਆ ਤੈਨੂੰ ਪਤਾ ਜੱਜ ਨੇ ਕੀ ਕਿਹਾ?
ਆਖਣ ਲੱਗਾ ਜੀ ਬਿਲਕੁਲ ਪਤਾ..ਮੈਨੂੰ ਤੇ ਪਹਿਲੋਂ ਹੀ ਪਤਾ ਸੀ ਕੇ ਇਹੋ ਹੋਣਾ ਇਹ ਤਾਂ ਤੁਸੀਂ ਗੱਲ ਸਾਲ ਪਿੱਛੇ ਪਾ ਦਿੱਤੀ..ਮੈਂ ਚੜ੍ਹਦੀ ਕਲਾ ਵਿਚ ਹਾਂ ਤੇ ਤੁਸੀਂ ਵੀ ਚੜ੍ਹਦੀ ਕਲਾ ਵਿਚ ਰਿਹਾ ਕਰੋ!
ਸੋਢੀ ਦੱਸਦੇ ਕੇ ਅੱਜ ਵੀ ਜਦੋਂ ਕੋਈ ਪੁੱਛਦਾ ਸੋਢੀ ਸਾਬ ਕੀ ਹਾਲ ਏ ਤਾਂ ਪਤਾ ਨੀ ਕਿਧਰੋਂ ਸਤਵੰਤ ਸਿੰਘ ਸਾਮਣੇ ਆਣ ਖਲੋਂਦਾ ਏ ਤੇ ਮੂੰਹੋਂ ਆਪ ਮੁਹਾਰੇ ਹੀ “ਚੜ੍ਹਦੀ ਕਲਾ ਵਿਚ ਹਾਂ” ਨਿੱਕਲ ਜਾਂਦਾ ਏ!
ਦੋਸਤੋ ਪੀੜਾਂ ਦੁਖਾਂ ਅਤੇ ਕਿਸੇ ਤਰਾਂ ਦੇ ਦੁਨਿਆਵੀ ਡਰ ਤੋਂ ਮੁਕਤ ਹੋ ਗਿਆ ਦਸਮ ਪਿਤਾ ਵੱਲੋਂ ਬਖਸ਼ਿਆ “ਚੜ੍ਹਦੀ ਕਲਾ ਵਾਲਾ” ਬਹੁਮੁੱਲਾ ਜਿਹਾ ਸਿਧਾਂਤ ਫਾਂਸੀ ਦੇ ਰੱਸੇ ਤੇ ਲਮਕ ਕੇ ਵੀ ਕਦੇ ਖਤਮ ਨਹੀਂ ਹੁੰਦਾ ਅਤੇ ਦੂਜੇ ਪਾਸੇ ਦੁਨੀਆ ਨੂੰ ਸ਼ਾਹੀ ਜਿੰਦਗੀ ਜੀ ਰਿਹਾ ਲੱਗਦਾ “ਝੂਠ ਅਤੇ ਫਰੇਬ” ਇੱਕ ਦਿਨ ਵਿਚ ਪਤਾ ਨਹੀਂ ਕਿੰਨੀ ਵੇਰ ਦਮ ਤੋੜਦਾ ਹੈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)