More Punjabi Kahaniya  Posts
ਉਹ ਜਾਦੂਗਰ


(ਉਹ ਜਾਦੂਗਰ)

ਮੀਨਾ… ਬੇਟਾ ਉਠ ਮੇਰੀ ਬੱਚੀ, ਅੱਜ ਆਪਾਂ ਨੇ  ਬਾਹਰ ਘੁੰਮਣ ਜਾਣਾ ਹੈ।

ਮੀਨਾ -ਹਮਮਮ.. ਓ ਰਿਅਲੀ ਮੰਮੀ..!

ਮੰਮੀ – ਹਾਂ ਬੇਟਾ ਜਲਦੀ ਨਾਲ ਤਿਆਰ ਹੋਜਾਓ…।”

ਮੀਨਾ – ਓਕੇ.. ਮੰਮੀ..।”

ਮੀਨਾ- ” ਮੈਂ ਮੰਮੀ ਅੱਜ ਅਸੀਂ ਬਾਹਰ ਘੁੰਮਣ ਗਏ। ਘਰ ਆਉਣ ਤੋਂ ਪਹਿਲਾਂ ਅਸੀਂ ਇਕ ਜਾਦੂ ਪ੍ਰਦਰਸ਼ਨ (magic show) ਦੇਖਕੇ ਆਏ ।
ਉਹ ਬਹੁਤ ਕਮਾਲ ਦਾ ਪ੍ਰਦਰਸ਼ਨ ਸੀ। ਜਾਦੂਗਰ ਆਪਣੀ ਟੋਪੀ ਵਿਚੋ ਕਦੀ ਕਬੂਤਰ, ਖਰਗੋਸ਼, ਤੇ ਹੋਰ ਵੀ ਬਹੁਤ ਕੁਝ ਕੱਢ – ੨ ਕੇ ਦਿਖਾਉਂਦਾ  ਪਿਆ ਸੀ। ਮੈਂ ਤਾਂ ਏਹ ਸਭ ਦੇਖਕੇ ਹੈਰਾਨ ਹੀ ਹੋਈ ਪਈ ਸੀ। ਮੇਰਾ ਉਸ ਟਾਈਮ ਤੇ ਦਿਲ ਹੀ ਘੱਟ ਗਿਆ, ਜਦੋਂ ਉਸ ਜਾਦੂਗਰ ਨੇ ਮੈਂਨੂੰ ਸਟੇਜ ਤੇ ਆਉਣ ਲਈ ਕਿਹਾ। ਮੈਂ ਆਪਣੀ ਮਾਂ ਵੱਲ ਦੇਖਿਆ ਮਾਂ ਨੇ ਇਸ਼ਾਰਾ ਕੀਤਾ – ਜਾਓ ਕੁਝ ਨਹੀਂ ਹੁੰਦਾ। ਉਸ ਜਾਦੂਗਰ ਨੇ ਮੇਰਾ ਹੱਥ ਆਪਣੇ ਹੱਥਾਂ ਵਿਚ ਲੈਕੇ ਮੈਂਨੂੰ ਇਕ ਡੱਬੇ ਵਿਚ ਬੰਦ ਕਰ ਦਿੱਤਾ । ਕੁਝ ਦੇਰ ਬਾਅਦ ਮੈਂਨੂੰ ਉਸ ਡੱਬੇ ਵਿਚੋ ਬਾਹਰ ਕੱਢਿਆ ਗਿਆ । ਸਾਰੇ ਲੋਕ ਮੇਰੇ ਵੱਲ ਦੇਖਕੇ ਹੈਰਾਨ ਹੋ ਰਹੇ ਸੀ। ਪਤਾ ਨਹੀਂ ਉਸ ਜਾਦੂਗਰ ਨੇ ਮੇਰੇ ਨਾਲ ਕੀ ਕੀਤਾ ਸੀ । ਮੈਂਨੂੰ ਮੰਮੀ ਤੋ ਪਤਾ ਚੱਲਿਆ ਤੇ ਉਹਨਾਂ ਮੈਂਨੂੰ ਦੱਸਿਆ – ਕਿ ਮੀਨਾ ਤੈਨੂੰ ਡੱਬੇ ਵਿਚ ਬੰਦ ਕਰਕੇ ਉਹ ਜਾਦੂਗਰ ਨੇ ਦੁਬਾਰਾ ਡੱਬਾ ਖੋਲਿਆ, ਪਰ ਡੱਬਾ ਖ਼ਾਲੀ ਸੀ। ਫੇਰ ਡੱਬਾ ਬੰਦ ਕਰਕੇ ਉਹ ਜਾਦੂਗਰ ਨੇ ਡੱਬਾ ਦੁਬਾਰਾ ਖੋਲਿਆ। ਪਰ ਇਸ ਵਾਰ ਤੂੰ ਵਾਪਿਸ ਆ ਗਈ ਸੀ। ਮੈਂ ਏਹ ਸੋਚਕੇ ਹੈਰਾਨ ਹੋ ਗਈ ਕਿ ਉਹ ਜਾਦੂਗਰ ਨੇ ਏਹ ਸਭ ਕੀਤਾ ਕਿਵੇਂ ਹੋਣਾ। ਇਸ ਲਈ ਮੈਂ ਉਸ ਜਾਦੂਗਰ ਦਾ ਪ੍ਰਦਰਸ਼ਨ ਦੁਬਾਰਾ ਦੇਖਣ ਬਾਰੇ ਸੋਚਿਆ।

ਮੀਨਾ – ਮੰਮੀ ਮੈਂ ਅੱਜ ਕਾਲਜ਼ ਤੋਂ ਥੋੜ੍ਹਾ ਦੇਰ ਨਾਲ ਆਵਾਂਗੀ।

ਮੰਮੀ – ਕਿਉਂ ਅੱਜ ਕਿ ਐ ?

ਮੀਨਾ – ਓਹ ਕੁਝ ਨਹੀਂ ਮੰਮੀ ਮੈਂ ਆਪਣੀ ਫਰੈੰਡ ਨਾਲ ਥੋੜ੍ਹੀ ਸ਼ਾਪਿੰਗ ਕਰਨੀ ਹੈ।

ਮੰਮੀ – ਠੀਕ ਹੈ.. ਪਰ ਜਿਆਦਾ ਦੇਰ ਨਾ ਕਰੀਂ।

ਮੀਨਾ – ਓਕੇ… ਮੋਮ.. ।

ਰੋਜ਼ ਨਿੱਤ ਨਵੇਂ ਤੋਂ ਨਵਾਂ ਬਹਾਨਾ ਬਣਾਕੇ, ਮੈਂ ਜਾਦੂ ਪ੍ਰਦਰਸ਼ਨ (magic show) ਦੇਖਦੀ ਰਹੀ। ਕੱਦੋਂ ਉਸ ਜਾਦੂਗਰ ਦਾ ਜਾਦੂ ਮੇਰੀਆਂ ਅੱਖਾਂ ਤੋਂ ਹੋ ਮੇਰੇ ਦਿਲ ਤੀਕ ਪਹੁੰਚਣ ਲੱਗਾ ਮੈਂਨੂੰ ਕੋਈ ਪਤਾ ਨਾ ਲੱਗਾ। ਉਹ ਵੀ ਮੇਰੀ ਹੀ ਉਮਰ ਦਾ ਸੀ, ਪਰ ਉਸਦੇ ਚਰਚੇ ਵਡੇ ਤੋਂ ਵਡੇ ਸ਼ਹਿਰਾਂ ਵਿੱਚ ਸੀ। ਕਾਫੀ ਟਾਈਮ ਏਦਾਂ ਕਰਨ ਤੋਂ ਬਾਅਦ ਮੈਂ ਉਸਦੇ ਨਾਲ ਗੱਲ ਕਰਨ ਬਾਰੇ ਸੋਚਿਆ। ਜਾਦੂ ਪ੍ਰਦਰਸ਼ਨ ਤੋਂ ਬਾਅਦ ਮੈਂ ਉਸ ਜਾਦੂਗਰ ਨੂੰ ਮਿਲਣ ਗਈ।

ਮੀਨਾ – (ਦਰਵਾਜਾ ਖੱੜਕਾ ਬੋਲੀ) ਕਿ ਮੈਂ ਆਪ ਜੀ ਨਾਲ ਕੁਝ ਗੱਲਾਂ ਕਰ ਸਕਦੀ ਹਾਂ ?

ਜਾਦੂਗਰ – ( ਹੈਰਾਨੀ ਵਿਚ ਬੋਲਿਆ) ਤੂੰ ਅੰਦਰ ਕਿੱਦਾਂ ਆਈ, ਤੈਨੂੰ ਅੰਦਰ ਕਿੰਨੇ ਆਉਣ ਦਿੱਤਾ। (ਉੱਚੀ ਜਿਹੀ ਬੋਲਿਆ) ਰਵੀਨਾ… ਰਵੀਨਾ….।

ਰਵੀਨਾ- (ਅਵਾਜ਼ ਸੁਣ ਭੱਜੀ ਆਈ) ਹਾਂਜੀ ਸ੍ਰ. ਕਿਆ ਹੂਆ… ।

ਜਾਦੂਗਰ -(ਗੁੱਸੇ ਨਾਲ) ਏਹ ਕੁੜੀ ਨੂੰ ਅੰਦਰ ਕਿੰਨੇ ਆਉਣ ਦਿੱਤਾ ?

ਰਵੀਨਾ – ( ਘਭਰਾਈ ਹੋਈ ) ਸ੍ਰ. ਇੰਹੋਂਨੇ ਆਪਕੀ ਕੀਮਤ ਅਦਾ ਕਿ ਹੈ, ਇਸ ਲਈਏ ਇਸੇ ਮੈੰ ਨੇ ਨਹੀਂ ਰੋਕਾ ਆਪਸੇ ਮਿਲਣੇ ਕੇ ਲਈਏ।

ਜਾਦੂਗਰ – (ਚਿੜਚਿੜਾ ਹੋ ਬੋਲਿਆ) ਠੀਕ ਹੈ…. ਜਾ ਫੇਰ ਤੂੰ..ਰਵੀਨਾ….. । ਹਾਂ ਬੋਲ ਕਿ ਨਾਮ ਹੈ ਤੇਰਾ ਤੇ ਕਿ ਕੰਮ ਹੈ ਮੇਰੇ ਨਾਲ (ਮੀਨਾ ਨੂੰ ਕਿਹਾ) ਜਲਦੀ ਬੋਲ ਤੇਰੇ ਕੋਲ ਸਿਰਫ 10 ਮਿੰਟ ਹੈ।

ਮੀਨਾ- ( ਡਰੀ ਤੇ ਸਹਿਮੀ ਹੋਈ ) ਕੁਝ ਨਹੀਂ.. ਉਹ ਜਾਦੂਗਰ ਮੈਂ ਤੁਹਾਡੇ ਕਾਫੀ ਸਾਰੇ ਪ੍ਰਦਰਸ਼ਨ ਦੇਖ ਚੁੱਕੀ ਹਾਂ, ਇਸ ਲਈ ਤੁਹਾਨੂੰ ਮਿਲਣਾ ਚਾਹੁੰਦੀ ਸੀ। ਕਿਉਂਕਿ  ਕੁਝ ਸਵਾਲ ਸੀ, ਮੇਰੇ ਅੰਦਰ…।

ਜਾਦੂਗਰ – ਕਿ ਸਵਾਲ ਨੇ ਤੇਰੇ ਅੰਦਰ .. ਜਲਦੀ ਬੋਲ…?

ਮੀਨਾ – ਤੁਸੀਂ ਮੇਰੀ ਹੀ ਉਮਰ ਦੇ ਹੋ ਤੇ ਏਨਾਂ ਨਾਮ ਕਿਵੇਂ ਕਮਾ ਲਿਆ, ਨਾਲੇ ਤੁਸੀਂ ਜਾਦੂਗਰ ਕਿਵੇਂ ਬਣੇ, ਕਿ ਤੁਹਾਡਾ ਵੀ ਕੋਈ ਪਰਿਵਾਰ ਹੈ, ਕਿ ਤੁਸੀਂ ਵੀ ਸਾਡੇ ਆਮ ਲੋਕਾਂ ਵਾਂਗੂ ਹੋ ਜਾਂ ਖਾਸ…?

ਜਾਦੂਗਰ – (ਮੀਨਾ ਦੇ ਸਵਾਲ ਸੁਣ ਹੱਸਣ ਲੱਗਾ) ਹਾ.. ਹਾ.. ਮੈਂ ਵੀ ਇਕ ਆਮ ਇਨਸਾਨ ਹੀ ਹਾਂ, ਫ਼ਰਕ ਏਨਾਂ ਮੈਂ ਚਾਲਾਕ ਹਾਂ ਤੇ ਲੋਕ ਬੇਵਕੂਫ, ਜੋ ਖੁਦ ਬੇਵਕੂਫ ਬਨਣ ਦੇ ਲਈ ਮੇਰੇ ਕੋਲ ਆਉਂਦੇ ਨੇ ਤੇ ਮੈਂਨੂੰ ਪੈਸੇ ਵੀ ਦੇਂਦੇ। ਕਈ ਵਾਰ ਏਹ ਸੋਚਕੇ ਮੈਂਨੂੰ ਆਪ ਨੂੰ ਬਹੁਤ ਹਾਸਾ ਆਉਂਦਾ ਹੈ। ਨਾਲੇ ਹਾਂ ਏਹ ਨਾਮ ਮੈਂ ਕੋਈ ਮਿਹਨਤ, ਮਜਦੂਰੀ ਕਰਕੇ ਨਹੀਂ ਕਮਾਇਆ, ਆਪਣੀ ਚਾਲਾਕੀ ਕਰਕੇ ਕਮਾਇਆ ਹੈ। ਮੇਰੇ ਪਰਿਵਾਰ ਵਿਚ ਮੋਮ, ਡੈਡ ਨੇ ਜੋ ਕਿ ਵਿਦੇਸ਼ ਵਿਚ ਡਾ: ਹੈ।

ਮੀਨਾ- ( ਸ਼ੱਕ ਤੇ ਹੈਰਾਨੀ ਵਿਚ ) ਫੇਰ ਤੁਸੀਂ ਏਥੇ ਇਕ ਜਾਦੂਗਰਾਂ ਦੀ ਤਰਾਂ ਕਿਉੰ ਹੋ….?

ਜਾਦੂਗਰ – ਹਰ ਕਿਸੇ ਦਾ ਆਪਣਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ, ਮੇਰਾ ਏਹ ਸੀ।

ਮੀਨਾ – ਪਰ ਤੁਹਾਡੇ ਮੋਮ, ਡੈਡ ਕਿਵੇਂ ਮੰਨ ਗਏ, ਜਾਂ ਫਿਰ ਉਹ ਵੀ ਏਹੀ ਚਾਹੁੰਦੇ ਸੀ।

ਜਾਦੂਗਰ – ਆਮ ਲੋਕਾਂ ਦੀ ਤਰਾਂ ਮੇਰੇ ਵੀ ਮਾਂ, ਬਾਪ ਮੈਂਨੂੰ ਡਾ:, ਵਕੀਲ, ਇੰਨ: ਵਾਂਗ ਬਣਨਾ ਦੇਖਣਾ ਚਾਹੁੰਦੇ ਸੀ। ਪਰ ਛੋਟੇ ਹੁੰਦੇ ਤੋਂ ਮੈਂ ਏਹੀ ਸੋਚ ਰੱਖਿਆ ਸੀ। ਕਿ ਮੈਂ ਇਕ ਜਾਦੂਗਰ ਬਣਾਗਾ।

ਮੀਨਾ – ਪਰ ਕਿਉੰ..?

ਜਾਦੂਗਰ – ਮੈ ਜਦ ਛੋਟਾ ਸੀ, ਤੇ ਉਦੋਂ ਸਾਡੇ ਸਕੂਲ ਵਿਚ ਇਕ ਬਹੁਤ ਮਸ਼ਹੂਰ ਜਾਦੂਗਰ ਆਇਆ। ਉਹਨਾਂ ਆਪਣੇ ਬਹੁਤ ਬਿਹਤਰੀਨ ਜਾਦੂ ਦਿਖਾਏ ਜਿਸਦਾ ਮੈਂ ਘਾਇਲ ਹੋ ਗਿਆ।  ਮੇਰੇ ਸਕੂਲ ਦੇ ਸਾਰੇ ਬੱਚੇ, ਅਧਿਆਪਕ, ਤੇ ਕਰਮਚਾਰੀ ਅਸੀਂ ਸਾਰੇ ਉਸ ਵੱਲ ਅੱਖਾਂ ਪਾੜ-੨  ਵੇਖ ਰਹੇ ਸੀ। ਪਰ ਸਾਨੂੰ ਬਿਲਕੁਲ ਵੀ ਸਮਝ ਨਾ ਆਈ ਉਹ ਕਿਵੇਂ ਕਰਦਾ ਪਿਆ ਹੈ। ਮੈਂ ਉਸ ਦਿਨ ਤੋਂ ਹੀ ਸੋਚ ਲਿਆ। ਮੈਂ ਵੀ ਏਦਾਂ ਦਾ ਜਾਦੂਗਰ ਬਣਾਗਾ। ਮੋਮ ਡੈਡ ਨੂੰ ਜਦ ਪਤਾ ਲੱਗਾ ਉਹਨਾਂ ਬਹੁਤ ਮਨਾ ਕੀਤਾ। ਪਰ ਮੈਂ ਆਪਣੀ ਗੱਲ ਤੇ ਅੱੜਿਆ ਰਿਹਾ ਤੇ ਆਪਣਾ ਘਰ ਛੱਡ ਸਕੂਲ ਛੱਡ ਜਾਦੂਗਰ ਦੀ ਉਂਗਲ ਫੜ ਤੁਰ ਪਿਆ।
ਤੇ ਉਸਦਾ ਸ਼ਾਗੀਰਧ ਪੈ ਗਿਆ… ਹੁਣ ਉਹ ਇਸ ਦੁਨੀਆਂ ਤੋਂ ਚਾਲੇ ਪਾ ਗਏ ਨੇ ਪਰ ਆਪਣੀ ਸਾਰੀ ਵਿਧਿਆ ਮੈਂਨੂੰ ਦੇ ਗਏ ਨੇ।
ਹੁਣ ਹੋਰ ਸਵਾਲ ਨਹੀਂ ਕਰਨੇ ਤੇਰਾ ਸਮਾਂ ਖ਼ਤਮ ਹੋ ਗਿਆ ਹੁਣ ਤੂੰ ਜਾ ਸਕਦੀ ਹੈ।

ਮੀਨਾ – ਆਪ ਜੀ ਦਾ ਬਹੁਤ ਸ਼ੁਕਰੀਆ… ਕੀ ਮੈਂ ਕੱਲ ਵੀ ਤੁਹਾਨੂੰ ਮਿਲ ਸਕਦੀ ਹਾਂ।

ਜਾਦੂਗਰ – ਮੇਰੀ ਕੀਮਤ ਅਦਾ ਕਰਦੀਂ ਤੇ ਆ ਜਾਵੀਂ।

ਮੀਨਾ – ( ਮੁਸਕਰਾ ਕੇ ) ਜੀ ਬਹੁਤ ਬਹੁਤ ਸ਼ੁਕਰੀਆ।

ਮੈਂ ਉਹ ਜਾਦੂਗਰ ਏਨਾ ਆਖ ਆਪਣੇ ਘਰ ਵਾਪਿਸ ਆ ਗਈ।

ਮੰਮੀ – ” ਕਿੱਥੇ ਸੀ ਏਨੀ ਦੇਰ ਤੇਰਾ ਫੋਨ ਵੀ ਬੰਦ ਆ ਰਿਹਾ ਸੀ।”
ਮੀਨਾ – ” ਦੱਸਿਆ ਤੇ ਸੀ ਤੁਹਾਨੂੰ ਕੀ ਮੈਂ ਆਪਣੀ ਫਰੈੰਡ ਨਾਲ ਅੱਜ ਸ਼ਾਪਿੰਗ ਕਰਨ ਜਾਣਾ ਹੈ। ਸ਼ਾਪਿੰਗ ਕਰਨ ਵਿਚ ਦੇਰ ਹੋ ਗਈ ਮੰਮੀ। ਬਜਾਰ ਵਿੱਚ ਭੀੜ ਬਹੁਤ ਸੀ।”
ਮੰਮੀ – ” ਠੀਕ ਹੈ.. ਹੁਣ ਖਾਣਾ ਖਾ ਲੈ ਫੇਰ..।”
ਮੀਨਾ – ” ਮੰਮੀ  ਮੈਂ ਪਹਿਲਾਂ ਕਪੜੇ ਬਦਲ ਲਵਾਂ ਫੇਰ ਖਾਂਦੀ ਹਾਂ ।”

ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਰੂਮ ਵਿਚ ਬੈਠਕੇ ਸੋਚਣ ਲੱਗੀ। ਕਿ ਮੈਂ ਮੰਮੀ ਨੂੰ ਝੂਠ ਕਿਉਂ ਬੋਲਿਆ। ਪਰ ਜੇ ਮੈਂ ਸੱਚ ਦੱਸ ਦੇਂਦੀ ਤਾਂ ਉਹ ਬਹੁਤ ਗੁੱਸਾ ਕਰਦੇ।
ਪਤਾ ਨਹੀਂ ਕਿਉੰ ਉਸ ਜਾਦੂਗਰ ਦੀਆਂ ਗੱਲਾਂ ਮੈਂਨੂੰ ਬਾਰ – ਬਾਰ ਤੰਗ ਕਰਦੀਆਂ ਪਈਆਂ ਨੇ। ਕਿਉਂ ਉਸਦਾ ਹੀ ਖਿਆਲ ਆਈ ਜਾਂਦਾ ਹੈ ਮੈਂਨੂੰ, ਕਿ ਲੱਗਦਾ ਹੈ ਉਹ ਜਾਦੂਗਰ...

ਮੇਰਾ…. ਪਤਾ ਨਹੀਂ ਕੌਣ ਆਂ…. ਕਿੱਥੋਂ ਆਇਆ ਹੈ । ਏਹ ਸਾਰੀਆਂ ਗੱਲਾਂ ਮੈਂ ਆਪਣੇ ਮਨ ਵਿਚ ਕਰਦੀ – ੨ ਕਦੋਂ ਨੀਂਦਰ ਦੀ ਬੁੱਕਲ ਤਾਣ ਕੇ ਸੌਂ ਗਈ ਪਤਾ ਹੀ ਨਾ ਲੱਗਾ।

ਅਗਲੇ ਦਿਨ ਮੈਂ ਫਿਰ ਉਹ ਜਾਦੂਗਰ ਨੂੰ ਮਿਲਣ ਗਈ।

ਮੀਨਾ – (ਤਰਲਾ ਲੈ) ਕੀ ਤੁਸੀਂ ਮੈਂਨੂੰ ਵੀ ਜਾਦੂ ਸਿਖਾ ਸਕਦੇ ਹੋ ? ਮੇਰਾ ਵੀ ਦਿਲ ਕਰਦਾ ਹੈ, ਤੁਹਾਡੇ ਵਾਂਗ ਬਨਣ ਨੂੰ ।

ਜਾਦੂਗਰ – (ਹੱਸਕੇ  ਬੋਲਿਆ ) ਏਹ ਤੇਰੇ ਵਰਗੀਆਂ ਦੇ ਵੱਸ ਦੀ ਗੱਲ ਨਹੀਂ, ਤੂੰ ਆਪਣਾ ਕੋਈ ਹੋਰ ਸ਼ੌਕ ਪੂਰਾ ਕਰ, ਜੋ ਸਿਰਫ ਤੇਰਾ ਆਪਣਾ ਹੋਵੇ।

ਮੀਨਾ – ਵੈਸੇ ਮੈਂਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ, ਮੈਂ ਡਾਂਸੀਂਗ ਕਲਾਸ ਵੀ ਜਾਂਦੀ ਹਾਂ।

ਜਾਦੂਗਰ – ਫੇਰ ਓਦੇ ਵੱਲ ਧਿਆਨ ਦੇਹ, ਸਾਡੀ ਦੁਨੀਆਂ ਤੇਰੇ ਵਰਗਿਆਂ ਦੀ ਦੁਨੀਆਂ ਨਾਲੋ ਬਹੁਤ ਵੱਖਰੀ ਹੈ, ਲੱਗੀ ਸਮਝ।

ਮੀਨਾ – (ਨਿਰਾਸ਼ਗੀ ਨਾਲ ਬੋਲੀ) ਠੀਕ ਹੈ ਜੀ।

ਜਾਦੂਗਰ – ਚਲੋ ਹੁਣ ਮੇਰੇ ਕੋਲ ਹੋਰ ਸਮਾਂ ਨਹੀਂ ਤੇਰੇ ਨਾਲ ਗੱਲ ਕਰਨ ਦਾ।

ਮੀਨਾ – ਮੇਰਾ ਇਕ ਆਖਰੀ ਸਵਾਲ…. ।

ਜਾਦੂਗਰ – ਦੱਸ ਕੀ ਹੈ…?

ਮੀਨਾ – ਤੁਸੀਂ ਏਨੇ ਚਿੜਚੜੇ ਕਿਉਂ ਹੋ…? ਬਾਕੀ ਜਾਦੂਗਰ ਤੇ ਬਹੁਤ ਪਿਆਰ ਤੇ ਹਲੇਮੀ ਨਾਲ ਬੋਲਦੇ…. ਤੁਸੀਂ ਕਿਉੰ ਨਹੀ ?

ਜਾਦੂਗਰ – ਮੈਂ ਬਚਪਨ ਤੋਂ ਹੀ ਏਦਾਂ ਦਾ ਹਾਂ, ਪਿਆਰ ਨਾਮ ਤੋਂ ਮੈਂਨੂੰ ਸਖਤ ਨਫਰਤ ਹੈ।

ਮੀਨਾ – ਪਰ ਕਿਉੰ… ਪਿਆਰ ਤਾਂ ਇਕ ਬਹੁਤ ਪਿਆਰੀ ਚੀਜ਼ ਹੈ, ਫਿਰ ਏਨੀ ਪਿਆਰੀ ਚੀਜ਼ ਤੋਂ ਨਫਰਤ ਕਿਉੰ… ?

ਜਾਦੂਗਰ – ( ਉਂਗਲ ਦਾ ਇਸ਼ਾਰਾ ਕਰ ਗੁੱਸੇ ਵਿਚ ਬੋਲਿਆ) ਮੈਂ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਤੂੰ ਜਾ ਸਕਦੀ ਹੈਂ।

ਉਹ ਜਾਦੂਗਰੀ ਦੇ ਮੂੰਹੋਂ ਏਨਾਂ ਸੁਣ ਮੈਂ ਘਰ ਆ ਗਈ। ਏਹ ਮੁਲਾਕਾਤਾਂ ਤੇ ਸਵਾਲ ਰੋਜ਼ ਹੋਣ ਲੱਗੇ। ਬਹੁਤ ਦਿਨ ਗੁਜਰ ਗਏ, ਦਿਨ ਮਹੀਨਿਆਂ ਵਿਚ ਕਦੋਂ ਬਦਲ ਗਏ ਮੈਂਨੂੰ ਯਾਦ ਨਹੀਂ ।

ਕੁਝ ਦਿਨਾਂ ਬਾਅਦ

ਅੱਜ ਜਾਦੂਗਰ ਦਾ ਕਿਸੇ ਹੋਰ ਸ਼ਹਿਰ ਨੂੰ ਜਾਣ ਦਾ ਦਿਨ ਸੀ ।
ਮੇਰੀ ਉਸ ਨਾਲ ਮੁਲਾਕਾਤ ਦਾ ਵੀ ਆਖਰੀ ਦਿਨ ਸੀ । ਮੈਂ ਉਸਨੂੰ ਮਿਲਣ ਤੇ ਕੁਝ ਸਵਾਲ ਤੇ ਆਪਣੇ ਅੰਦਰ ਭਲ ਰਹੇ ਪਿਆਰ ਦਾ ਸਬੂਤ ਦੇਣ ਗਈ।

ਮੀਨਾ – ਓਹ ਜਾਦੂਗਰ ਅੱਜ ਤੁਸੀਂ ਚਲੇ ਜਾਣਾ ਫੇਰ ਕੱਦ ਆਓ ਗੇ..?

ਜਾਦੂਗਰ – ਮੈਂ ਜਿਸ ਜਗ੍ਹਾ ਤੋ ਇਕ ਵਾਰ ਗੁਜਰ ਜਾਵਾਂ, ਦੁਬਾਰਾ ਉਸ ਜਗ੍ਹਾ ਤੇ ਨਹੀਂ ਜਾਂਦਾ।

ਮੀਨਾ – ਪਰ ਕਿਉੰ..?

ਜਾਦੂਗਰ – ਤੇਰੇ ਹਰ ਸਵਾਲ ਦਾ ਮੇਰੇ ਕੋਲ ਜਵਾਬ ਨਹੀਂ..।  ਮੇਰਾ ਸਮਾਂ ਖਰਾਬ ਨਾ ਕਰ ਮੈਂਨੂੰ ਜਾਣ ਦੇ ਹੁਣ।

ਮੀਨਾ – ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ, ਤੁਹਾਨੂੰ ਪਤਾ ਮੈ ਤੁਹਾਡੇ ਸਾਰੇ ਪ੍ਰਦਰਸ਼ਨ ਦੇਖੇ। ਨਾਲੇ ਤੁਹਾਨੂੰ ਚੋਰੀ – ਚੋਰੀ ਮਿਲਣ ਵੀ ਆਉਂਦੀ ਰਹੀ। ਪਤਾ ਨਹੀਂ ਅਜੀਬ ਜਿਹੀ ਖਿੱਚ ਆ ਤੁਹਾਡੇ ਵਿਚ ਜੋ ਮੈਂਨੂੰ ਤੁਹਾਡੇ ਵੱਲ ਖਿੱਚਦੀ ਰਹੀ।

ਜਾਦੂਗਰ – ਤੂੰ.. ਮੈਂਨੂੰ ਮਿਲਣ ਆਪਣੇ ਲਈ ਆਉਂਦੀ ਸੀ। ਮੈਂ ਤੇ ਤੈੰਨੂੰ ਕਦੀ ਨਹੀਂ ਬੁਲਾਇਆ ਨਾ। ਤੇ ਨਾਲੇ ਮੇਰੇ ਪ੍ਰਦਰਸ਼ਨ ਦੇਖਕੇ ਮੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ ਤੂੰ । ਜੋ ਵੀ ਗੱਲ ਹੈ ਸਾਫ – ਸਾਫ ਆਖ ।

ਮੀਨਾ – (ਸੰਘਦੀ ਹੋਈ) ਓਹ ਜਾਦੂਗਰ ਤੁਹਾਡਾ ਏਸਾ ਜਾਦੂ ਮੇਰੇ ਤੇ ਚੱਲਿਆ ਹੈ। ਕਿ ਮੈਂ ਆਪਣਾ ਦਿਲ ਤੁਹਾਡੇ ਤੋਂ ਹਾਰ ਚੁਕੀ ਹਾਂ। ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

ਜਾਦੂਗਰ – (ਹੱਸਣ ਲੱਗਾ) ਹਾ.. ਹਾ.. ਪਿਆਰ.. ਮੈਂ ਤੈਨੂੰ ਪਹਿਲਾ ਕਿਹਾ ਸੀ। ਕਿ ਮੈਂਨੂੰ ਪਿਆਰ ਨਾਮ ਤੋਂ ਸਖਤ ਨਫਰਤ ਹੈ। ਨਾਲੇ ਤੇਰੇ ਤੋਂ ਪਹਿਲਾਂ ਵੀ ਬਹੁਤ ਕੁੜੀਆਂ ਔਰਤਾਂ ਨੇ ਆਪਣੇ ਪ੍ਰੇਮ ਪ੍ਰਸਤਾਵ ਰੱਖੇ ਮੇਰੇ ਅੱਗੇ.. ਮੈਂ ਉਹਨਾਂ ਨੂੰ ਵੀ ਇੰਨਕਾਰ ਹੀ ਕੀਤਾ ਹੈ। ਤੇ ਤੈਨੂੰ ਵੀ ਕਰਦਾ ਹਾਂ। ਮੇਰਾ ਸਮਾਂ ਖਰਾਬ ਨਾ ਕਰ ਮੈਂਨੂੰ ਜਾਣ ਦੇ। ਤੇ ਆਪਣੇ ਘਰ  ਜਾਕੇ ਆਪਣੀ ਜ਼ਿੰਦਗੀ ਜਿਓੰ ।

ਮੀਨਾ – (ਮਸੂਮ ਜਿਹੀਆਂ ਅੱਖਾਂ ਵਿਚੋ ਹੰਝੂ ਵਹਾਉੰਦੀ ਹੋਈ) ਓਹ ਜਾਦੂਗਰ ਮੈਂ ਤੁਹਾਡੇ ਕੰਮ ਵਿਚ ਕਦੀ ਰੁਕਾਵਟ ਨਹੀਂ ਬਣਾਂਗੀ ਮੈਂਨੂੰ ਆਪਣੀ ਬਣਾ ਲਓ। ਤੁਹਾਡੇ ਬਿਨਾਂ ਜਿਉਂਣਾ ਬਹੁਤ ਮੁਸ਼ਕਿਲ ਜਿਹਾ ਲੱਗਣਾ ਮੈਂਨੂੰ… । ਮੈਂ ਤੁਹਾਡੇ ਲਈ ਕੁਝ ਬੋਲ ਵੀ ਲਿਖੇ ਹੈ। ਜੇ ਤੁਸੀਂ ਇਜ਼ਾਜਤ ਦੇਵੋ ਤਾਂ ਸੁਣਾਵਾ… ।

ਜਾਦੂਗਰ – (ਸੋਚ ਕੇ) ਚੱਲ ਸੁਣਾ ਦੇ… ਕੀ ਹੈ।

ਮੈੰ   ਉਹ ਬੋਲ ਸੁਣਾਏ ਜੋ ਲਿਖ ਲਿਆਈ ਸੀ:-

ਮੈਂਨੂੰ ਛੱਡ ਨਾ ਵੇ….

ਥੋੜ੍ਹਾ ਜਿਆ ਤਾਂ ਚਾਅ ਵੇ…

ਬਹਾਨੇ ਬਣਾਉਂਦਾ ਤੂੰ ਫਿਰੇ…

ਆਪਣੇ ਮਨ ਨੂੰ ਥੋੜ੍ਹਾ ਸਮਝਾ ਵੇ…

ਰੂਪ ਅੱਲਣ ਦਾ ਰੁੱਲ ਜਾਣਾ…

ਵਿਛੋੜਾ ਨਾ ਤੂੰ ਪਾ ਵੇ…

ਏਦਾਂ ਨਾ ਤੂੰ ਜਾ ਵੇ…

ਥੋੜ੍ਹਾ ਜਿਆ ਤਾਂ ਚਾਅ ਵੇ…

ਲੱਖ ਸਮਝਿਆ ਦਿਲ ਨੂੰ ਅਸਾਂ….

ਪਰ ਕੀ ਕਰਾਂ….

ਥੋੜ੍ਹਾ ਚਾਅ ਵੇ….

ਜਾਦੂਗਰ – ਵਾਹ! ਬਹੁਤ ਖੂਬਸੂਰਤ ਹੈ, ਏਦਾਂ ਕਰ ਤੂੰ ਡਾਂਸ ਛੱਡਕੇ  ਸ਼ਇਰੀ ਕਰਨ ਲੱਗ ਜਾ… ਚੰਗਾ ਨਾਮ ਕਮਾਏਂਗੀ…। ਤੇਰੇ ਅੰਦਰ ਦੇ ਗੁਣ ਨੂੰ ਮੈਂ ਦੇਖ ਲਿਆ…. ।

ਮੀਨਾ – (ਉਦਾਸੀ ਵਿਚ ਬੋਲੀ ) ਗੁਣ ਤਾਂ ਦੇਖ ਲਿਆ। ਪਰ ਮੇਰਾ ਪਿਆਰ ਨਹੀਂ ਦੇਖਿਆ ਤੁਸੀਂ..।

ਜਾਦੂਗਰ – ( ਸਮਝਾਉਂਦੇ ਹੋਏ) ਜੇ ਪਿਆਰ ਕਰਨਾ ਹੀ ਹੈ। ਫਿਰ ਆਪਣੇ ਗੁਣਾ ਨੂੰ ਕਰ… ਜੋ ਸਦਾ ਤੇਰੇ ਬਣਕੇ ਰਹਿਣਗੇ.. ਫਿਰ ਮੇਰੇ ਵਰਗੇ ਲੱਖਾਂ ਤੇਰੇ ਕਦਮਾਂ ਵਿੱਚ ਦਿਲ ਰੱਖਣਗੇ… ਮੇਰੀ ਗੱਲ ਯਾਦ ਰੱਖੀ..। ਚੱਲ ਚੰਗਾ ਮੈਂ ਚੱਲਦਾ ਹਾਂ.. ਰੱਬ ਰਾਖਾ…।

ਮੀਨਾ -( ਚੁੱਪ ਹੋ ਥੋੜ੍ਹੀ ਦੇਰ ਬਾਅਦ ਬੋਲੀ) ਠੀਕ ਹੈ…. ਚੰਗਾ ਫੇਰ।

ਏਨੀ ਗੱਲ ਹੋਣ ਤੋਂ ਬਾਅਦ ਜਾਦੂਗਰ ਆਪਣੇ ਰਸਤੇ ਵੱਲ ਹੋ ਤੁਰਿਆ।  ਤੇ ਮੈਂ ਆਪਣੇ ਘਰ ਆ ਬਹੁਤ ਰੋਈ…ਬਹੁਤ ਹੰਝੂ ਵਹਾਏ।
ਕਈ ਦਿਨ ਬਹੁਤ ਮੁਸ਼ਕਿਲ ਨਾਲ ਨਿਕਲੇ ਪਰ ਸਮੇਂ ਦੀ ਮੱਲਮ ਅਖੀਰਕਾਰ ਜੁਦਾਈਆਂ ਦੇ ਜ਼ਖਮਾਂ ਨੂੰ ਭਰ ਹੀ ਦੇਂਦੀ ਹੈ। ਮੈਂ ਵੀ ਜਾਦੂਗਰ ਦੀ ਗੱਲ ਮੰਨਕੇ ਆਪਣੇ ਗੁਣਾ ਨਾਲ ਪਿਆਰ ਪਾ ਹੀ ਲਿਆ।

ਅੱਜ ਕੱਲ ਮੈਂ ਬਹੁਤ ਕੁਝ ਲਿਖਣ ਲੱਗ ਗਈ ਹਾਂ ।

( ਸੱਤ ਸਾਲ ਬਾਅਦ)

ਮੈਂ ਇਕ ਚੈਨਲ ਤੋਂ ਇੰਟਰਵਿਊ ਦੇ ਬੋਲੀ:-

ਮੀਨਾ – ” ਅੱਜ ਮੈਂ ਆਪਣੀ ਹੱਡ ਬੀਤੀ ਲਿਖਕੇ, ਆਪਣੇ ਚਾਹੁਣ ਵਾਲਿਆਂ ਲਈ ਇਸ ਕਿਤਾਬ ਨੂੰ ਲਿਖਿਆ ਹੈ। ਜਿਸ ਵਿਚ ਮੈਂ ਆਪਣੇ ਇਕ ਤਰਫੇ ਪਿਆਰ ਤੇ ਉਹ ਜਾਦੂਗਰ ਦੀ ਕਹਾਣੀ ਲਿਖੀ ਹੈ। ਲੋਕਾਂ ਲਈ ਚਾਹੇ ਉਹ ਜਾਦੂਗਰ ਸੀ। ਪਰ ਮੇਰੇ ਲਈ ਉਹ ਹੀਰਾ ਪਰਖਣ ਵਾਲਾ ਇਕ ਜੌਹਰੀ ਸੀਗਾ। ਜਿਸਨੇ ਮੇਰੇ ਅੰਦਰ ਦੇ ਗੁਣ ਨੂੰ ਪਹਿਚਾਣ ਲਿਆ ਸੀ। ਅੱਜ ਮੈਂ ਏਨਾ ਨਾਮ ਤਾਂਹੀ ਕਮਾ ਸਕੀ ਹਾਂ, ਮੇਰੇ ਲਿਖੇ ਨਾਵਲ, ਕਵਿਤਾਵਾਂ, ਗੀਤ, ਤੇ ਹੋਰ ਕਈ ਕਹਾਣੀਆਂ ਵਿਚ ਅੱਜ ਵੀ ਮੇਰਾ ਇਕ ਤਰਫਾ ਪਿਆਰ ਜਿਊਂਦਾ ਹੈ।

ਉਹ ਜਾਦੂਗਰਾਂ ਦਾ ਜਾਦੂਗਰ……. ।

ਜਾਦੂ ਕਰ ਗਿਆ ਮੇਰੇ ਨਾਦਾਨ ਜਿਹੀ ਤੇ…।

ਉਸਦੀਆਂ ਦੀਆਂ ਕੋੜੀਆਂ ਜੀਆਂ ਗੱਲਾਂ… ।

ਵਿਚ ਪਿਆਰ ਦੀ ਮਿਠਾਸ ਵਿਚ… ।

ਇਕ ਪਿਆਰੀ ਏਸੀ ਖਿਚ…।

ਉਹ ਜਾਦੂਗਰਾਂ ਦਾ ਜਾਦੂਗਰ……. ।

ਉਹ ਜਾਦੂਗਰਾਂ ਦਾ ਜਾਦੂਗਰ……. ।

ਉਹ ਜਾਦੂਗਰਾਂ ਦਾ ਜਾਦੂਗਰ……. ।

***ਸਮਾਪਤ***
              

ਨੋਟ : ਆਪ ਜੀ ਨੂੰ ਉਹ ਜਾਦੂਗਰ ਕਹਾਣੀ ਕਿਵੇਂ ਲੱਗੀ। ਸਾਨੂੰ ਮੈਸੇਜ਼ ਕਰਕੇ ਜ਼ਰੂਰ ਦੱਸਣਾ। ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣੀਆਂ ਦਾ ਅਸੀਂ “ਦਿਲੋਂ ਧੰਨਵਾਦ ਕਰਦੇ ਹਾਂ।”

(ਆਪ ਜੀ ਦਾ ਨਿਮਾਣਾ)
______ਪ੍ਰਿੰਸ

whatsapp :- 7986230226
instagram :-@official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)