More Punjabi Kahaniya  Posts
ਆਜ਼ਾਦੀ


ਦਾਣਿਆਂ ਨਾਲ ਭਰੇ ਸ਼ੀਸ਼ੀ ਦੇ ਉੱਪਰ ਇਕ ਚੂਹੇ ਨੂੰ ਬਿਠਾ ਦਿੱਤਾ ਸੀ. ਉਹ ਆਪਣੇ ਆਲੇ ਦੁਆਲੇ ਐਨਾ ਸਾਰਾ ਭੋਜਨ ਪਾ ਕੇ ਬਹੁਤ ਖੁਸ਼ ਸੀ. ਹੁਣ ਉਸਨੂੰ ਭੋਜਨ ਦੀ ਭਾਲ ਕਰਨ ਲਈ ਨੱਠ-ਭੱਜ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਖੁਸ਼ੀ ਖੁਸ਼ੀ ਜ਼ਿੰਦਗੀ ਜੀਅ ਸਕਦਾ ਸੀ।
ਜਿਵੇਂ ਜਿਵੇਂ ਉਹ ਖਾਂਦਾ ਗਿਆ, ਕੁਝ ਦਿਨਾਂ ਦੇ ਅੰਦਰ, ਉਹ ਸ਼ੀਸ਼ੀ ਦੇ ਥੱਲੇ ਤੱਕ ਪਹੁੰਚ ਗਿਆ. ਹੁਣ ਉਹ ਫਸਿਆ ਹੋਇਆ ਹੈ ਅਤੇ ਉਹ ਇਸ ਵਿੱਚੋਂ ਬਾਹਰ ਨਹੀਂ ਆ ਸਕਦਾ. ਉਸ ਦੇ ਜਿਊਣ ਲਈ ਉਸਨੂੰ ਉਸੇ ਹੀ ਸ਼ੀਸ਼ੀ ਵਿੱਚ ਦਾਣੇ ਪਾਉਣ ਲਈ ਕਿਸੇ ਹੋਰ ਉੱਤੇ ਨਿਰਭਰ ਕਰਨਾ ਪੈਂਦਾ ਹੈ.
ਹੋ ਸਕਦਾ ਹੈ ਕਿ ਉਸਨੂੰ ਆਪਣੀ ਪਸੰਦ ਦਾ ਅਨਾਜ ਵੀ ਨਾ ਮਿਲੇ ਅਤੇ ਪਰ ਉਹ ਕੁਝ ਵੀ ਚੋਣ ਨਹੀਂ ਕਰ ਸਕਦਾ. ਜੇ ਉਸ ਨੇ ਜਿਉਣਾ ਹੈ, ਉਸਨੂੰ ਉਸ ਚੀਜ਼ ਨੂੰ ਖਾਣਾ ਪਏਗਾ ਜੋ ਕਿ ਸ਼ੀਸ਼ੀ ਵਿੱਚ ਪਾਇਆ ਗਿਆ ਹੈ.
ਕਹਾਣੀ ਇੱਥੇ ਖਤਮ ਹੁੰਦੀ ਹੈ .. ਇਹ ਬਹੁਤਿਆਂ ਦੀ ਕਹਾਣੀ ਹੈ।
ਕੁਝ ਲੋਕ ਪਿਆਰ ਚ, ਕੁਝ ਲਾਲਚ...

ਚ ,ਕੁਝ ਚਸਕੇ ਚ ,ਅਜਿਹੀਆਂ ਸ਼ੀਸ਼ੀਆਂ ਚ ਫੱਸ ਜਾਂਦੇ ਹਨ, ਚਾਹੇ ਉਹ ਛੋਟੀ ਉਮਰੇ ਪ੍ਰੇਮ ਵਿਆਹ ਹੋਏ, ਨਸ਼ੇ ਦੀ ਦਲਦਲ ਹੋਏ, ਕਿਸੇ ਇਨਸਾਨ ਦੀ ਆਦਤ ਹੋਏ,ਅਸੀਂ ਅਚਾਨਕ ਬਿਨਾਂ ਮਿਹਨਤ ਤੋਂ ਮਿਲੇ ਕੁਝ ਨੂੰ ਹਾਸਿਲ ਕਰਨ ਮਗਰੋਂ ਆਪਣੇ ਹੁਨਰ ਨੂੰ ਨਿਖਾਰ ਕੇ ਆਤਮ ਨਿਰਭਰ ਹੋਣਾ ਭੁੱਲ ਜਾਂਦੇ ਹਾਂ। ਅਖ਼ੀਰ ਅਸੀਂ ਕੈਦ ਹੋ ਜਾਂਦੇ ਹਾਂ ਜਿਥੋਂ ਨਿੱਕਲ ਨਹੀਂ ਪਾਉਂਦੇ।
ਆਪਣੇ ਹੁਨਰ ਨੂੰ ਵਿਕਸਤ ਕਰੋ, ਹਰ ਤਰੀਕੇ ਯੋਗਦਾਨ ਕਰਦੇ ਰਿਹੋ ਜਿਥੇ ਤੁਸੀਂ ਕਰ ਸਕਦੇ ਹੋ , ਖੁਦ ਨੂੰ ਬਿਹਤਰ ਬਣਾਉਂਦੇ ਰਹੋ ਅਤੇ ਛੱਡਣ ਲਈ ਤਿਆਰ ਰਹੋ ਜਦੋਂ ਲੱਗੇ ਤੁਹਾਡੀ ਆਜ਼ਾਦ ਤਬੀਤ ਗੁਲਾਮ ਹੋ ਰਹੀ ਅਤੇ ਆਪਣੀ ਖੁਦ ਦੀ ਆਮਦਨੀ ਦਾ ਸਰੋਤ ਬਣਾ ਕੇ ਰੱਖੋ ਤਾਂ ਜੋ ਪੂਰੀ ਆਜ਼ਾਦੀ ਨਾਲ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀ ਸਕੋ।
ਹਰਜੋਤ ਸਿੰਘ
70094-52602

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)