More Punjabi Kahaniya  Posts
ਚਮਕਦਾ ਤਾਰਾ


ਉਸ ਚਮਕਦੇ ਤਾਰੇ ਦਾ ਨੂਰ ਬਿਲਕੁਲ ਤੇਰੇ ਚਿਹਰੇ ਵਰਗਾ ਸੀ, ਜਿਹਦੇ ਨਾਲ ਮੈਂ ਇੱਕ ਰਾਤ ਬਹੁਤ ਗੱਲਾਂ ਕੀਤੀਆਂ।ਅੱਗੋਂ ਉਹ ਵੀ ਮੈਂਨੂੰ ਹੁੰਗਾਰਾਂ ਭਰਦਾ ਜਾਪਿਆ ।ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਲੰਘ ਗਈ।ਸੁਭਾ ਹੋਈ ਉਹ ਤਾਰਾ ਕਿਧਰੇ ਛਿਪ ਗਿਆ।ਸਾਰਾ ਦਿਨ ਮਨ ਵਿੱਚ ਰਾਤ ਹੋਣ ਦੀ ਇੱਕ ਉਡੀਕ ਜਿਹੀ ਬਣੀ ਰਹੀ।ਸ਼ਾਮ ਹੋਈ , ਮਨ ਵਿੱਚ ਉਤਸੁਕਤਾ ਜਿਹੀ ਜਾਗੀ ।ਜਲਦੀ – ਜਲਦੀ ਘਰ ਦਾ ਕੰਮ ਨਿਬੇੜ ਕੇ ਮੈਂ ਤਾਰਿਆਂ ਛਾਵੇਂ ਆਪਣੀ ਮੰਜੀ ਡਾਈ ਅਤੇ ਪੈ ਗਈ ।ਉਸ ਰਾਤ ਮੈਂ ਉਸ ਚਮਕਦੇ ਤਾਰੇ ਨੂੰ ਬਹੁਤ ਲੱਭਿਆ,ਪਰ ਉਹ ਸਾਰੇ ਬ੍ਰਹਿਮੰਡ ਵਿੱਚ ਮੈਨੂੰ ਕਿਤੇ ਨਹੀਂ ਮਿਲਿਆ।ਮਨ ਬਹੁਤ ਬੈਚੇਨ ਹੋ ਗਿਆ।ਫਿਰ ਦੇਖਿਆ ਕਿ ਉਸ ਰਾਤ ਉਸ ਚਮਕਦੇ ਤਾਰੇ ਦੇ ਦੂਜੇ ਸਾਥੀ ਵੀ ਬਹੁਤ ਮੱਧਮ ਦਿਖਾਈ ਦੇ ਰਹੇ ਸਨ।ਸੋਚਿਆ ਸ਼ਾਇਦ ਅੱਜ ਬੱਦਲ ਹਨ ਤੇ ਇਹੀ ਸੋਚ ਨੇ ਮਨ ਨੂੰ ਥੋੜ੍ਹਾ ਦਿਲਾਸਾ ਦਿੱਤਾ।ਇਹ ਸੋਚਦੀ-ਸੋਚਦੀ ਮੈਂ ਆਪਣੇ ਖਿਆਲਾਂ ਦੀ ਦੁਨੀਆਂ ਵਿੱਚ ਗੁਆਚ ਗਈ।ਉਹ ਤਾਰਾ ਜੋ ਮੈਨੂੰ ਤੇਰਾ ਕਿਰਦਾਰ ਜਾਪਦਾ ਸੀ ਤੇ ਅੱਜ ਬੱਦਲਾਂ ਓਹਲੇ ਲੁਕਿਆ ਹੋਇਆ ਸੀ, ਉਹਨੇ ਉਹ ਪਲ ਚੇਤੇ ਕਰਾ ਦਿੱਤਾ ਜਦੋਂ ਤੂੰ ਮੇਰੇ ਨਾਲ ਗੁੱਸੇ ਹੋ ਕੇ ਕਈ-ਕਈ ਦਿਨ ਗੱਲ ਨਹੀਂ ਕਰਦਾ ਹੁੰਦਾ ਸੀ।ਖਿਆਲਾਂ ਵਿੱਚ ਡੁੱਬੀ ਦੀ ਕਦੋਂ ਅੱਖ ਲੱਗ ਗਈ ਪਤਾ...

ਹੀ ਨਹੀਂ ਲੱਗਿਆ।ਅਗਲੇ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ।ਸਾਰਾ ਦਿਨ ਮੀਂਹ ਪਈ ਗਿਆ ਤੇ ਮੈਂ ਬੈਚੇਨ ਹੋਈ ਸਾਰਾ ਦਿਨ ਇਹੀ ਅਰਦਾਸ ਕਰਦੀ ਰਹੀ ਹੇ ਰੱਬਾ!ਜਲਦੀ ਮੌਸਮ ਸਾਫ਼ ਹੋ ਜਾਵੇ।ਖੈਰ ਦਿਨ ਢਲਿਆ, ਆਸਮਾਨ ਸਾਫ਼ ਦਿਖਣ ਲੱਗਾ।ਦਿਲ ਨੂੰ ਸਕੂਨ ਜਿਹਾ ਮਹਿਸੂਸ ਹੋਇਆ।ਇਸੇ ਤਰ੍ਹਾਂ ਕਾਫੀ ਵਕਤ ਗੁਜ਼ਾਰਦਾ ਗਿਆ।ਮੇਰੀ ਖਿੱਚ ਉਸ ਚਮਕਦੇ ਤਾਰੇ ਵੱਲ ਹੋਰ ਵੱਧਦੀ ਗਈ।ਮੈਨੂੰ ਇੰਝ ਲੱਗਣ ਲੱਗਾ ਜਿਵੇਂ ਮੈਨੂੰ ਫੇਰ ਦੂਜੀ ਵਾਰ ਤੇਰੇ ਨਾਲ ਇੱਕ ਤਾਰੇ ਦੇ ਰੂਪ ਵਿੱਚ ਮੁਹੱਬਤ ਹੋਗੀ ਹੋਵੇ। ਸਮਾਂ ਸੋਹਣਾ ਬੀਤਣ ਲੱਗਾ। ਅਚਾਨਕ ਇੱਕ ਸ਼ਾਮ ਮਨ ਵਿੱਚ ਘਬਰਾਹਟ ਜਿਹੀ ਹੋਣ ਲੱਗੀ। ਏਦਾਂ ਲੱਗਿਆ ਉਸ ਰਾਤ ਇਤਿਹਾਸ ਨੇ ਫਿਰ ਇੱਕ ਵਾਰ ਖ਼ੁਦ ਨੂੰ ਦੁਹਰਾਇਆ ਹੋਵੇ।ਹਾਲੇ ਮੈਂ ਉਸ ਚਮਕਦੇ ਤਾਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਉਹ ਤਾਰਾ ਟੁੱਟ ਕੇ ਕਿਧਰੇ ਦੂਰ ਅਸਮਾਨ ਵਿਚ ਜਾ ਕੇ ਹਮੇਸ਼ਾ ਲਈ ਗ਼ਾਇਬ ਹੋ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੁਝ ਵਰ੍ਹੇ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਤੂੰ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਗਿਆ ਸੀ।

ਲਿਖਤਮ – ਜਸਪ੍ਰੀਤ ਕੌਰ (ਲੁਹਾਰਾ)✍🏻

...
...



Related Posts

Leave a Reply

Your email address will not be published. Required fields are marked *

4 Comments on “ਚਮਕਦਾ ਤਾਰਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)