More Punjabi Kahaniya  Posts
ਸੁਰਤ


ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ,
ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ,
ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ ਸੀ ਕਿ ਪਹਿਲੇ ਬੋਲ ਤਾਂ ਇਹ ਹੀ ਨਿਕਲਣਗੇ।
ਇਕ ਦਿਨ ਅਜੀਬ ਹਾਦਸਾ ਹੋ ਗਿਆ। ਇਹ ਅਧਿਆਪਕ ਜਦ ਬੱਚਿਆਂ ਦੇ ਸਾਹਮਣੇ ਆਇਆ ਤਾਂ ਇਸਨੇ ਆਉਂਦਿਆਂ ਹੀ ਬੱਚਿਆਂ ਤੇ ਪ੍ਸ਼ਨ ਕੀਤਾ ਅਤੇ ਰੋਜ਼ ਦਾ ਜੋ ਤਕੀਆ ਕਲਾਮ ਸੀ,ਉਸਦੀ ਵਰਤੋਂ ਨਹੀਂ ਕੀਤੀ।
ਉਸ ਨੇ ਆਖਿਆ,
ਬੱਚਿਉ ! ਇਹ ਦੱਸੋ ਕਿ ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ ?
ਦੰਗ ਰਹਿ ਗਏ ਬੱਚੇ ਕਿ ਹੱਦ ਹੋ ਗਈ,ਰੋਜ਼ ਸਾਨੂੰ ਪੜਾੑਉਂਦਾ ਸੀ ਕਿ ਖ਼ੁਦਾ ਵਿਆਪਕ ਹੈ,ਹਰ ਥਾਂ ਤੇ ਮੋਜੂਦ ਹੈ,ਤੇ ਅੱਜ ਪ੍ਸ਼ਨ ਕਰਦਾ ਹੈ ਕਿ ਦੱਸੋ,ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ। ਸਭ ਬੱਚੇ ਚੁੱਪ,ਪਰ ਇਕ ਬੱਚੇ ਨੇ ਹਿੰਮਤ ਕੀਤੀ,ਖੜਾ ਹੋ ਗਿਆ ਤੇ ਕਹਿੰਦਾ ਹੈ,
ਉਸਤਾਦ ਜੀ,ਜੇ ਇਜ਼ਾਜ਼ਤ ਹੋਵੇ ਤਾਂ ਮੈਂ ਜਵਾਬ ਦਿਆਂ।

ਹੈਰਾਨਗੀ ਉਸਤਾਦ ਨੂੰ ਵੀ ਹੋ ਗਈ,ਕਿ ਮੈਂ ਤਾਂ ਸਵਾਲ ਹੀ ਗ਼ਲਤ ਕੀਤਾ ਹੈ ਤੇ ਇਹ...

ਕੰਮਬਖ਼ਤ ਜਵਾਬ ਦੇਣ ਨੂੰ ਤਿਆਰ ਹੋ ਗਿਆ ਹੈ ਤੇ ਜਵਾਬ ਵੀ ਗ਼ਲਤ ਹੋਵੇਗਾ। ਇਹ ਬੱਚਾ ਗ਼ਲਤ ਹੈ,ਨਾਦਾਨ ਹੈ।
ਅੱਛਾ,ਦੱਸ ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ?
ਬੱਚਾ ਕਹਿੰਦਾ ਹੈ,
ਉਸਤਾਦ ਜੀ ! ਖ਼ੁਦਾ ਤਾਂ ਵਿਆਪਕ ਹੈ ਤੇ ਖ਼ੁਦਾ ਵੇਖ ਵੀ ਰਿਹਾ ਹੈ। ਖ਼ੁਦਾ ਇਕ ਥਾਂ ਤੇ ਨਹੀਂ ਹੈ ਬਾਕੀ ਸਭ ਥਾਵਾਂ ਤੇ ਹੈ।
ਦੱਸ ਕਿੱਥੇ ਨਹੀਂ ਹੈ?
ਮਨੁੱਖ ਦੇ ਚੇਤੇ ਵਿਚ ਨਹੀਂ ਹੈ,ਸਮਝ ਵਿਚ ਨਹੀਂ ਹੈ,ਬਾਕੀ ਸਭ ਥਾਂਵਾਂ ਤੇ ਹੈ। ਅੱਖਾਂ ਵਿਚ, ਰਸਨਾ ਵਿਚ, ਹੱਥਾਂ ਤੇ ਪੈਰਾਂ ਵਿਚ ਉਹ ਹੀ ਹੈ,ਪਰ ਯਾਦ ਵਿਚ ਨਹੀਂ ਹੈ।
ਹੁਣ ਇਤਿਹਾਸ ਕਹਿੰਦਾ ਹੈ ਕਿ ਉਹ ਉਸਤਾਦ ਬੱਚੇ ਦੇ ਪੈਰੀਂ ਪੈ ਗਿਆ।ਕਹਿੰਦਾ ਮੈਂ ਤਾਂ ਸਮਝਿਆ ਸੀ ਕਿ ਮੇਰਾ ਸਵਾਲ ਹੀ ਗ਼ਲਤ ਹੈ,ਪਰ ਤੇਰੇ ਜਵਾਬ ਨੇ ਮੈਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਤੂੰ ਸਹੀ ਹੈਂ,ਵਾਕਿਆਂ ਹੀ ਇਕ ਥਾਂ ਪਰਮਾਤਮਾ ਨਹੀਂ ਹੈ। ਰੋਮ-ਰੋਮ ਵਿਚ ਉਹ ਹੀ ਹੈ,ਜ਼ੱਰੇ-ਜ਼ੱਰੇ ਵਿਚ ਉਹ ਹੀ ਹੈ,ਪਰ ਮਨੁੱਖ ਦੀ ਯਾਦ ਵਿਚ ਨਹੀਂ ਹੈ,ਚੇਤੇ ਵਿਚ ਨਹੀਂ ਹੈ।


ਜਸਪਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)