More Punjabi Kahaniya  Posts
ਜਨਮਾਂ ਦਾ ਸਾਥ


( ਜਨਮਾਂ ਦਾ ਸਾਥ )

ਮੇਰੇ ਭਤੀਜੇ ਦਾ ਜਨਮ ਦਿਨ ਆ ਰਿਹਾ ਸੀ, ਅਸੀਂ ਸਾਰੇ ਵੀਰ ਜੀ ਹੁਰਾਂ ਕੋਲ ਗਏ ਜਨਮ ਦਿਨ ਵਾਲੇ ਦਿਨ, ਮੇਰੇ ਭਰਾ ਦੇ ਰਿਸ਼ਤੇਦਾਰ ਵੀ ਆਏ ਹੋਏ ਸੀ। ਉਹਨਾਂ ਦੀ ਸਾਲੀ ( ਕੇਨੈਡਾ) ਤੋਂ ਆਈ ਹੋਈ ਸੀ। ਜਿਸਦਾ ਨਾਮ ਰੇਸ਼ਮਾ ਸੀ। ਸਾਰਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਸਾਰੇ ਵਾਪਿਸ ਜਾਣ ਲਈ ਤਿਆਰ ਹੋਏ। ਮੇਰੀ ਭਾਬੀ ਨੇ ਆਵਾਜ਼ ਮਾਰੀਂ।

ਭਾਬੀ – ਰਾਜਵੀਰ ਮੇਰਾ ਪਰਸ ਫੜਾਈ ਰਾਜੇ।

ਰਾਜਵੀਰ – ਕਿੱਥੇ ਪਿਆ ਹੋਇਆ ਹੈ, ਭਾਬੀ ਜੀ।

ਭਾਬੀ – ਉਪਰ ਵਾਲੇ ਰੂਮ ਵਿਚ ਬੈੱਡ ਦੀ ਢੌਹ ਵਿਚ ਪਿਆ।

ਰਾਜਵੀਰ – ਠੀਕ ਹੈ ਭਾਬੀ ਜੀ ਆਉਂਦਾ ਵਾ ਲੈਕੇ।

ਮੈਂ ਭਾਬੀ ਜੀ ਦਾ ਪਰਸ ਲੈਕੇ ਥੱਲੇ ਆਇਆ…..

ਰਾਜਵੀਰ – ਭਾਬੀ ਜੀ ਆ ਲਵੋ ਆਪਣਾ ਪਰਸ।

ਭਾਬੀ – ਰਾਜਵੀਰ ਮੈਂ ਹੁਣ ਬਰਤਨ ਸਾਫ ਕਰਦੀ ਪਈ ਵਾ ਤੂੰ ਏਦਾਂ ਕਰ ਰੇਸ਼ਮਾ ਨੂੰ ਫੜਾ ਦੇ।

ਰਾਜਵੀਰ – ਠੀਕ ਹੈ ਭਾਬੀ ਜੀ …. ਰੇਸ਼ਮਾ ਜੀ ਆਲੋ ਭਾਬੀ ਜੀ ਦਾ ਪਰਸ ( ਮੈਂ ਰੇਸ਼ਮਾ ਨੂੰ ਆਵਾਜ਼ ਲਾਈ)

ਰੇਸ਼ਮਾ – ਲਿਆਓ ਜੀ….. ।

ਰੇਸ਼ਮਾ ਨੇ ਆਪਣੇ ਹੱਥ ਪਰਸ ਫੜਨ ਲਈ ਅੱਗੇ ਵਧਾਏ। ਜਦ ਮੇਰੇ ਹੱਥ ਉਸਦੇ ਹੱਥਾਂ ਨਾਲ ਛੂਹ ਗਏ ਤਾਂ ਸਾਨੂੰ ਦੋਨਾਂ ਨੂੰ ਬਹੁਤ  ਵੱਡਾ ਚੱਟਕਾ ਲੱਗਾ ਜਿਵੇਂ ਕੋਈ ਬਿਜਲੀ ਦੀਆਂ ਤਾਰਾਂ ਜੂੜ ਗਈਆਂ ਹੋਣ ਤੇ 440 ਦਾ ਕਰੰਟ ਲੱਗ ਗਿਆ ਹੋਏ। ਅਸੀਂ ਦੋਵੇਂ ਇਕ ਦੂਜੇ ਤੋ ਦੂਰ ਹੋ ਜਮੀਨ ਤੇ ਡਿੱਗ ਗਏ। ਸਾਰੇ ਜਲਦੀ ਤੇ ਕਭਰਾਏ ਹੋਏ ਬਾਹਰ ਆਏ।
ਕਹਿਣ ਲੱਗੇ।
“ਕਿ ਹੋਇਆ ਏਨਾਂ ਦੋਨਾਂ ਨੂੰ” ਸਾਨੂੰ ਦੋਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁਝ ਦਿਨਾਂ ਬਾਅਦ ਇਕ ਸਾਧੂ ਸਾਡੇ ਘਰ ਆਇਆ। ਰੇਸ਼ਮਾ ਦੇ ਮਾਤਾ ਪਿਤਾ ਵੀ ਸਾਡੇ ਹੀ ਕੋਲ  ਸੀ। ਓਹ ਸਾਧੂ ਬਿਨਾਂ ਕਿਸੇ ਨੂੰ ਦਸੇ ਪੁੱਛੇ ਅੰਦਰ ਆਕੇ ਬੈਠ ਗਿਆ। ਤੇ ਬੋਲਣ ਲੱਗਾ। ਪਰ ਕਿਸੇ ਨੂੰ ਕੁਝ ਵੀ ਸਮਝ ਨਾ ਆਈ। ਮੇਰੀ ਮਾਂ ਨੇ ਉਹਨਾਂ ਨੂੰ ਕੁਝ ਖਾਣ ਲਈ ਪੁੱਛਿਆ ਉਹਨਾਂ ਨਾਂਹ ਕਰਤੀ। ਫੇਰ ਉਹਨਾਂ ਸਾਡੇ ਬਾਰੇ ਦੱਸਣਾ ਸ਼ੁਰੂ ਕੀਤਾ।

ਸਾਧੂ – ਰਾਜਵੀਰ ਤੇ ਰੇਸ਼ਮਾ ਦੋਨੋ ਕਈ ਸਦੀਆਂ ਤੋ ਪਤੀ ਪਤਨੀ ਹੈ।

ਸਾਧੂ ਦੀ ਗੱਲ ਸੁਣਕੇ ਸਾਰੇ ਘਰ ਦੇ ਹੈਰਾਰਨ ਹੋ ਗਏ।
ਕਿ ਇਸ ਸਾਧੂ ਨੁੂੰ ਕਿਵੇਂ ਪਤਾ?
ਫੇਰ ਸਾਧੂ ਮਹਾਰਾਜ ਨੇ ਸਾਰੀ ਚਿੱਠੀ ਖੋਲ ਦਿੱਤੀ।

ਸਾਧੂ – ਰਾਜਵੀਰ ਤੇ ਰੇਸ਼ਮਾ ਅੱਜ ਤੋਂ ਹਜ਼ਰਾਂ ਸਾਲ ਪਤੀ ਪਤਨੀ ਸੀ। ਏਹ ਰਾਜਵੀਰ, (ਰਾਜਾ ਵੀਰਸੈੰਨ) ਸੀ, ਤੇ ਰੇਸ਼ਮਾ, (ਰਾਣੀ ਆਦਰਸ਼ਨੀ) ਸੀ। ਕਿਸੇ ਰਿਸ਼ੀ ਮੂਣੀੰ  ਦੇ ਸ਼ਰਾਫ ਕਾਰਨ ਏ ਦੋਨੋਂ ਵਿਛੜ ਗਏ। ਪਰ ਉਸ ਸ਼ਰਾਫ ਦਾ ਇਕ ਤੋੜ ਹੈ, ਜੇ ਕਿਤੇ ਰਾਣੀ ਆਪਣੇ ਪਿਆਰ ਦੇ ਨਾਲ ਰਾਜਾ ਨੂੰ ਪਾ ਲਵੇ ਤੇ ਏਹ ਦੁਬਾਰਾਂ ਆਪਣਾ ਜਨਮ ਤੇ ਪਿਆਰ ਜਾਣ ਲੈਣਗੇ।

ਸਾਧੂ ਮਹਾਰਾਜ ਨੇ ਏਨਾਂ ਆਖ… ਤੇ ਆਪਣੇ ਹੱਥ ਵਿਚ ਫੜੇ ਕਮੰਡਲ  ਵਿਚੋ ਜਲ ਕੱਢ ਕੇ ਦੇ ਦਿੱਤਾ। ਤੇ ਕਿਹਾ।

ਸਾਧੂ –  ਦੋਨਾਂ ਨੂੰ ਪਿਲਾ ਦੇਣਾ ਹੋਸ਼ ਵਿਚ ਆ ਜਾਣਗੇ। ਰਾਣੀ ਸਭ ਜਾਣ ਜਾਏਗੀ ਪਰ ਰਾਜਾ ਨੂੰ ਕੁਝ ਯਾਦ ਨਹੀਂ ਆਏਗਾ। ਤੇ ਨਾ ਕੋਈ ਉਸਨੂੰ ਦੱਸੇ ਗਾ ਏਦਾਂ ਕਰਨ ਨਾਲ ਉਹ ਦੁਬਾਰਾ ਫੇਰ ਜਨਮ ਦੇ ਗੇੜ ਵਿਚ ਪੈ ਜਾਣਗੇ।

ਏਨਾਂ ਆਖ ਸਾਧੂ ਬਾਹਰ ਚਲਾ ਗਿਆ, ਉਸਨੂੰ ਕੁਝ ਹੋਰ ਪੁੱਛਣ ਲਈ ਘਰ ਦੇ ਬਾਹਰ ਗਏ। ਪਰ ਉਹ ਓਥੇ ਨਹੀਂ ਸੀ। ਏ ਗੱਲਾਂ ਸੁਣਕੇ  ਸਾਰੇ ਬਹੁਤ ਹੈਰਾਨ ਹੋ ਗਏ। ਕਿ ਏਦਾਂ ਵੀ ਕਦੀ ਹੋ ਸਕਦਾ ਹੈ । ਪਰ ਮੇਰੇ ਨਾਲ ਹੋਇਆ ਸੀ।
ਹਸਪਤਾਲ ਆ… ਰੇਸ਼ਮਾ ਤੇ ਮੈਂਨੂੰ ਉਹ ਜਲ ਪਿਲਾਇਆ ਗਿਆ। ਜਿੱਥੇ ਸਾਨੂੰ ਦਵਾਈ ਅਸਰ ਨਹੀਂ ਕਰ ਰਹੀ ਸੀ। ਓਥੇ ਉਹ ਜਲ ਨੇ ਆਪਣਾ ਕੰਮ ਕਰ ਵੇਖਿਆ। ਅਸੀਂ ਦੋਨੋ ਠੀਕ- ਠਾਕ ਹੋਕੇ ਘਰ ਆ ਗਏ।
ਜਲ ਪੀਣ ਤੇ ਹੱਥਾਂ ਨਾਲ ਹੱਥ ਛੂਹ… ਜਾਣਤੇ ਰੇਸ਼ਮਾ ਨੂੰ ਸਭ ਯਾਦ ਆ ਗਿਆ ਸੀ।
ਪਰ ਇਸਦੇ ਪਿੱਛੇ ਇਕ ਬੰਦਿਸ਼ ਸੀ, ਉਹ ਮੈਂਨੂੰ ਕੁਝ ਨਹੀਂ ਦੱਸ ਸਕਦੀ ਸੀ, ਜੇ ਕਿਤੇ ਉਹ  ਦੱਸਦੀ ਤੇ ਅਸੀਂ ਦੁਬਾਰਾ ਵਿਛੜ ਸਕਦੇ ਸੀ, ਤੇ ਫਿਰ ਪਤਾ ਨਹੀਂ ਕਦੋਂ ਮਿਲਦੇ। ਇਸ ਡਰ ਤੋਂ ਰੇਸ਼ਮਾ ਨੇ ਚੁੱਪ ਰਹਿਕੇ ਆਪਣਾ ਪਿਆਰ ਜਤਾਉਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਮੇਰੇ ਤੇ ਕੋਈ ਅਸਰ ਨਹੀਂ ਸੀ, ਕਿਉਕਿ ਮੈ ਸੁੰਮਨ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਸੀ। ਇਸ ਜਨਮ ਵਿਚ…. ਤੇ ਉਸਦੇ ਨਾਲ ਵਿਆਹ ਬਾਰੇ ਸੋਚਿਆ ਹੋਇਆ ਸੀ।

(੬ ਮਹੀਨਿਆਂ ਬਾਅਦ)

ਸਭ ਨੇ ਏ ਫੈਸਲਾ ਕੀਤਾ। ਕਿ ਰੇਸ਼ਮਾ ਤੇ ਰਾਜਵੀਰ ਦਾ ਵਿਆਹ  ਕਰ ਦਈਏ । ਮੇਰੀ ਮਾਂ ਨੇ ਮੇਰੇ ਨਾਲ ਰੇਸ਼ਮਾ ਦੇ ਬਾਰੇ ਗੱਲ ਕੀਤੀ।

ਮਾਂ – ਰਾਜਵੀਰ ਤੇਰਾ ਰੇਸ਼ਮਾ ਬਾਰੇ ਕੀ ਖਿਆਲ ਹੈ।

ਰਾਜਵੀਰ – ਚੰਗੀ ਕੁੜੀ ਹੈ ਮਾਂ… ਵੈਸੇ ਵੀ ਸੁਭਾਅ ਵੀ ਬਹੁਤ  ਚੰਗਾ ਹੈ।

ਮਾਂ – ਤੇਰੇ ਵਿਆਹ ਦੇ ਰਿਸ਼ਤੇ ਦੀ ਗੱਲ ਕਰਦੀ ਪਈ ਤੇਰੀ ਭਾਬੀ ਰੇਸ਼ਮਾ ਨਾਲ।

ਰਾਜਵੀਰ – ਪਰ ਮਾਂ ਮੈਂ ਉਸਦੇ ਨਾਲ ਵਿਆਹ ਨਹੀਂ ਕਰਵਾ ਸਕਦਾ।

ਮਾਂ – ਕਿਉ ? ਕੁੜੀ ਵਿਚ ਕੀ ਕਮੀ ਹੈ, ਨਾਲੇ ਹੈ ਵੀ ਕੈਨੇਡਾ ਤੋਂ ਤੈੰਨੂੰ ਹੋਰ ਕੀ ਚਾਹੀਦਾ ਹੈ ਰਾਜਵੀਰ।

ਰਾਜਵੀਰ – ਪਰ ਮਾਂ ਮੈਂ ਕੈਨੇਡਾ ਤੋਂ ਕਿ ਲੈਣਾ ਜਦ ਮੈਂਨੂੰ ਉਹ ਪਸੰਦ ਹੀ ਨਹੀਂ।

ਮੇਰੀ ਏਨੀ ਗੱਲ ਸੁਣਕੇ ਮਾਂ ਚਲੀ ਗਈ।
ਗੱਲ ਏ ਨਹੀਂ ਸੀ, ਕਿ ਰੇਸ਼ਮਾ ਸੋਹਣੀ ਨਹੀਂ ਸੀ। ਬਹੁਤ  ਸੋਹਣੀ ਸੀ, ਪਰ ਮੈ ਆਪਦਾ ਦਿਲ ਕਿਸੇ ਹੋਰ ਨੂੰ ਦੇ ਚੁੱਕਾ ਸੀ। ਕੁਝ ਸਮੇੰ ਬਾਅਦ ਮੈਂ ਸੁੰਮਨ ਨਾਲ ਵਿਆਹ ਬਾਰੇ ਗੱਲ ਕੀਤੀ। ਉਸਨੇ ਸਾਫ ਇਨਕਾਰ ਕਰ ਦਿੱਤਾ। ਬੋਲੀ…. ।”

ਸੁੰਮਨ – ਮੈਂ ਆਪਣੇ ਮਾਂ- ਬਾਪ ਦੇ ਖਿਲਾਫ ਨਹੀਂ ਜਾ ਸਕਦੀ। ਇਸ ਲਈ ਮੈਂਨੂੰ ਭੁੱਲ ਜਾਓ।

ਗੱਲ ਮਾਂ – ਪਿਓ ਦੀ ਨਹੀਂ ਸੀ, ਅਗਲੀ ਨੂੰ (ਅਸਟ੍ਰੇਲੀਆ) ਤੋਂ ਰਿਸ਼ਤਾ ਅਇਆ ਸੀ। ਜੋ ਕੁੜੀ ਕੱਲ ਤੱਕ ਬਿਨਾਂ ਆਪਣੇ ਮਾਂ – ਬਾਪ ਦੀ ਪ੍ਰਵਾਹ ਕੀਤੇ। ਮੇਰੇ ਨਾਲ ਸਾਰੇ ਸ਼ਹਿਰ ਵਿਚ ਘੁੰਮਦੀ ਫਿਰਦੀ ਸੀ। ਅੱਜ ਉਸਨੇ ਬਹਾਨਾ ਵੀ ਕਿਹੜਾ ਲਾਇਆ ਮੈਂਨੂੰ ਸੋਚ ਕੇ ਵੀ ਹਾਸਾ ਆਉਂਦਾ….. ਚੱਲ ਜੋ ਕਿਸਮਤ ਵਿਚ, ਏਨਾਂ ਸੋਚਕੇ  ਮੈਂ ਸੁੰਮਨ ਭੁੱਲ ਗਿਆ। ਫਿਰ ਮੈਂ ਇਕ ਸ਼ਰਤ ਰੱਖਕੇ ਰੇਸ਼ਮਾ ਲਈ ਵਿਆਹ ਨੂੰ ਹਾਂ ਕਰ ਦਿੱਤੀ।
ਸ਼ਰਤ ਇਹ ਸੀ, ਕਿ ਵਿਆਹ ਤੋਂ ਬਾਅਦ ਰੇਸ਼ਮਾ ਨੂੰ ਏਥੇ ਹੀ ਰਹਿਣਾ ਪਵੇਗਾ। ਕਿਸੇ ਨੂੰ ਮੇਰੀ ਇਸ ਗੱਲ ਤੋਂ ਕੋਈ ਐਤਰਾਜ ਨਾ ਹੋਇਆ।
ਰੇਸ਼ਮਾ ਤੇ ਸਾਰਿਆਂ ਨੇ ਖੁਸ਼ੀ – ਖੁਸ਼ੀ ਮੇਰੀ ਸ਼ਰਤ ਮਨ...

ਕੇ ਵਿਆਹ ਨੂੰ ਹਾਂ ਕਰ ਦਿੱਤੀ।

ਕੁਝ ਮਹੀਨਿਆਂ ਵਿਚ ਹੀ ਮੇਰਾ ਤੇ ਰੇਸ਼ਮਾ ਦਾ ਵਿਆਹ ਕਰ ਦਿੱਤਾ ਗਿਆ ।  ਰੇਸ਼ਮਾ ਮੇਰੇ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਸੀ। ਜਿਵੇਂ ਕਿਸੇ ਬੰਜਰ ਜ਼ਮੀਨ ਤੇ ਗੁਲਾਬ ਦੇ ਫੁੱਲ ਖਿਲ ਗਏ ਹੋਣ । ਪਰ ਮੈਂਨੂੰ ਕੁਝ ਸਮਝ ਨਹੀਂ ਆ ਰਹੀ ਸੀ। ਕਿ ਇਕ ( ਬਾਰਵੀਂ ਫੈਲ) ਨੂੰ, ਕੈਨੇਡਾ ਦੀ ਕੁੜੀ ਨੇ ਹਾਂ ਕਿੱਦਾਂ ਕਰਤੀ। ਉਹ ਰਿਸ਼ਤੇ ਲਈ ਮਨ ਕਿਵੇਂ ਗਈ। ਮੈਂਨੂੰ ਪਿਛਲੇ ਜਨਮ ਦੀ ਸੱਚਾਈ ਦਾ ਕੁਝ  ਪਤਾ ਨਹੀਂ ਸੀ। ਪਰ ਰੇਸ਼ਮਾ ਤੇ ਬਾਕੀ ਸਾਰੇ ਇਸ ਰਾਜ ਬਾਰੇ ਜਾਣਦੇ ਸੀ।

ਵਿਆਹ ਤੋਂ ਬਾਅਦ……. ।

ਸਾਡੀ ਪਿਹਲੀ ਰਾਤ ਜਿਸਦਾ ਹਰ ਕਿਸੇ ਨੂੰ ਬਹੁਤ  ਚਾਅ ਹੁੰਦਾ.. ਹੈ ।
ਮੈਂ ਆਪਣੇ ਰੂਮ ਵਿਚ ਗਿਆ। ਰੇਸ਼ਮਾ ਘੁੰਢ ਕੱਢਕੇ ਬੈਠੀ ਹੋਈ ਸੀ। ਮੈਂ ਇਕ ਪਾਸੇ ਤੇ ਜਾਕੇ ਪੈ ਗਿਆ… ਅੱਜ ਮੇਰਾ ਮਨ ਕੁਝ ਉਦਾਸ ਜਿਆ ਸੀ। ਮੈਂ ਸ਼ਰਾਬ ਵੀ ਪੀਤੀ ਹੋਈ ਸੀ। ਸਾਡੇ ਦੋਨਾਂ ਵਿਚ ਕਾਫੀ ਦੇਰ ਚੁੱਪੀ ਸ਼ਾਈ ਰਹੀ…. ਫਿਰ ਸੰਘਦੀ ਸ਼ਰਮਾਉੰਦੀ ਹੋਈ ਰੇਸ਼ਮਾ ਨੇ ਇਹ ਚੁੱਪੀ ਤੋੜਦੇ ਹੋਏ ਕਿਹਾ।

ਰੇਸ਼ਮਾ – ਜੀ ਦੁੱਧ ਪੀ ਲਓ…. ।

ਰਾਜਵੀਰ – ਮਾਫ਼ ਕਰਿਓ ਮੈਂ ਨਹੀਂ ਪੀਣਾ ਮੈਂਨੂੰ ਨੀਂਦ ਆ ਰਹੀ ਹੈ।

ਰੇਸ਼ਮਾ – ਜੀ ਰੋਜ਼ ਡਰਿੰਕ ਕਰਦੇ ਹੋ.. ਜਾਂ ਫਿਰ ਕਦੀ – ਕਦੀ।

ਰਾਜਵੀਰ – ਜਿਦੋਂ ਦਿਲ ਕਰੇ… ਕਰ ਲਈ ਦੀ… ਬਾਕੀ ਸਵੇਰ ਨੂੰ ਗੱਲ ਕਰਦੇ ਮੈਂਨੂੰ ਨੀਂਦ ਆ ਰਹੀ ਹੈ।

ਏਨਾਂ ਆਖ ਮੈਂ ਸੌਂ  ਗਿਆ, ਸਵੇਰ ਨੂੰ ਰੇਸ਼ਮਾ ਚਾਹ ਲੈਕੇ ਆਈ….

ਰੇਸ਼ਮਾ – ਉਠੋ ਜੀ ਚਾਹ ਪੀ ਲਵੋ ਜੀ ਹੋਰ ਕਿੰਨੀ ਕੁ ਦੇਰ ਸੌਂਣਾ ਤੁਸੀਂ….।

ਰਾਜਵੀਰ – ਹਹਹਮਮਮ ਕਿ ਗੱਲ ਯਾਰ ਸੌਂ ਲੈਂਣ ਦੇ…। (ਅਵਾਜ਼ਾਰ ਹੋਏ ਨੇ ਕਿਹਾ)

ਰੇਸ਼ਮਾ – ਪਹਿਲਾਂ ਚਾਹ ਪਿਓ ਫੇਰ ਸੌੰ ਲੈਣਾ ਜੀ….।

( ਮੈਂ ਗੁੱਸੇ ਵਿਚ ਚਾਹ ਫੜ ਢੋਲ ਦਿੱਤੀ) ਤੇ ਕਿਹਾ….

ਰਾਜਵੀਰ – ਸਮਝੋ ਕਿ ਮੈਂ ਪੀ ਲਈ ਹੈ, ਹੁਣ ਜਾਓ ਮੈਂਨੂੰ ਆਰਾਮ ਕਰਨ ਦੋ..।

ਰੇਸ਼ਮਾ – ਪਰ ਏਦਾਂ ਚਾਹ ਦਾ ਕੱਪ ਢੋਲਣ ਦੀ ਕੀ ਲੋੜ ਸੀ….. ।

ਰਾਜਵੀਰ – ਤੁਸੀਂ ਜਾਓ ਰੇਸ਼ਮਾ ਮੈਂਨੂੰ ਗੁੱਸਾ ਨਾ ਦਵਾਓ..।

ਰੇਸ਼ਮਾ ਨੇ ਮੈਂਨੂੰ ਬਹੁਤ ਵਾਰ ਸਮਝਾਉਣ ਦੀ  ਕੋਸ਼ਿਸ ਕੀਤੀ । ਕਿ ਗੁੱਸਾ ਨਾ ਕਰਿਆ ਕਰੋ ਜੀ। ਪਰ ਮੈਂ ਕੀ ਕਰਦਾ ਮੇਰਾ ਸੁਭਾਅ ਹੀ ਕੁਝ ਏਦਾਂ ਦਾ ਹੋ ਗਿਆ ਸੀ। ਮੈਂਨੂੰ ਉਹ ਬਹੁਤ ਪਿਆਰ ਵੀ ਕਰਦੀ ਸੀ। ਪਰ ਮੈਂ ਬਹੁਤ  ਗੁੱਸਾ, ਇਕ ਦਿਨ ਮੈਂ ਸ਼ਰਾਬ ਪੀਕੇ ਘਰ ਆਇਆ, ਰੇਸ਼ਮਾ ਗੁੱਸੇ ਵਿਚ ਕਿਹਣ ਲੱਗੀ।

ਰੇਸ਼ਮਾ – ਤੁਸੀਂ ਏਦਾਂ ਕਦੀ – ਕਦੀ ਵੀ ਨਾ ਪਿਆ ਕਰੋ। ਮੈਂਨੂੰ ਚੰਗਾ ਨਹੀਂ ਲੱਗਦਾ ਜੀ, ਐਂਵੇਂ  ਕੁਝ ਹੋ ਗਿਆ ਮੈਂ ਕੀ ਕਰਾਗੀ…. ।

ਉਹ ਬੋਲਦੀ ਰਹੀ। ਮੈਂ ਚੁੱਪ – ਚਾਪ ਸੁਣਦਾ ਰਿਹਾ। ਤੇ ਸੌਂ ਗਿਆ………… । ਕੁਝ ਮਹੀਨਿਆਂ ਬਾਅਦ ਸਾਡੇ ਰਿਸ਼ਤੇ ਵਿਚ ਕੁਝ ਸੁਧਾਰ ਆਇਆ, ਅਸੀਂ ਇਕ ਪਤੀ – ਪਤਨੀ ਵਾਂਗੂ ਮਿਲਣ – ਵਰਤਣ ਲੱਗੇ ਗਏ।
ਇੱਕ ਸਾਲ ਬਾਅਦ ਰੇਸ਼ਮਾ ਕੁਝ ਠੀਕ ਨਹੀਂ ਸੀ। ਉਹ ਹੁਣ ਮਾਂ ਵੀ ਬਣਨ ਵਾਲੀ ਸੀ, ਤੇ ਉਸਦੀ ਅੱਜ ਡਿਲਵਰੀ ਸੀ ।
ਆਪ ਮੈਂ ਘਰ ਹੀ ਸੀ, ਹਸਪਤਾਲ ਵੀ ਨਹੀਂ ਗਿਆ ਸੀ। ਪਰ ਮੈਂ ਬਹੁਤ ਚਿੰਤਿਤ ਤੇ ਪ੍ਰੇਸ਼ਾਨ ਸੀ। ਜਿਵੇਂ ਮੇਰੇ ਅੰਦਰ ਕੋਈ ਜਵਾਲਾਮੁਖੀ ਭਾਟ  ਰਿਹਾ ਹੋਏ। ਅੱਜ ਮੈਂਨੂੰ ਰੇਸ਼ਮਾ ਦਾ ਬਹੁਤ  ਫਿਕਰ ਹੋ ਰਿਹਾ ਸੀ। ਇਸ ਲਈ ਨਹੀਂ ਕਿ ਉਹ ਬੱਚੇ ਨੂੰ ਜਨਮ ਦੇ ਰਹੀ ਸੀ। ਬਲਕਿ ਇਸ ਲਈ ਕਿ ਕਿਤੇ  ਉਸਨੂੰ ਕੁਝ ਨਾ ਹੋ ਜਾਏ। ਮੈਂ ਘਰ ਵਿਚ ਇਕੱਲਾ ਸੀ… ਏਧਰ – ਓਧਰ ਘੁੰਮ ਰਿਹਾ ਸੀ। ਫਿਰ ਅਪਣੇ ਰੂਮ ਵਿਚ ਜਾਕੇ  ਆਪਣੇ ਵਿਆਹ ਵਾਲੀ ਮੂਵੀ ਵੇਖਣ ਲੱਗਾ, ਫੇਰ ਕੁਝ ਦੇਰ ਬਾਅਦ ਮੈਂ ਵਿਆਹ ਦੀ ਐਲਬਮ  ਵੇਖਣ ਲੱਗਾ… ਜਿਸ ਬੈਗ ਵਿਚ ਰੇਸ਼ਮਾ ਨੇ ਐਲਬਮ ਰੱਖੀ ਸੀ। ਉਸ ਬੈਗ ਵਿੱਚੋ ਮੈਂਨੂੰ ਇਕ ਡਾਇਰੀ ਮਿਲੀ ਮੈਂ ਖੋਲਕੇ ਪੜਨ ਲੱਗ ਗਇਆਂ।
ਉਸ ਵਿਚ (ਹਜ਼ਾਰਾਂ ਸਾਲ ਪਹਿਲਾਂ ਤੇ ਸਾਡੇ ਇਕ ਦੂਜੇ ਨੂੰ ਛੂਹਣ ਬਾਰੇ ਸਭ ਲਿਖਿਆ ਸੀ) ਜੋ ਸਭ ਪੜ੍ਹਕੇ ਮੇਰੀਆਂ ਅੱਖਾਂ ਵਿੱਚੋ ਹੰਝੂ ਆਸਮਾਨ ਵਿੱਚੋ ਪਾਣੀ ਦੀ ਤਰਾਂ ਵਗਨ ਲੱਗੇ । ਜਦ ਮੈਂਨੂੰ ਫੋਨ… ਅਇਆ।
ਕਿ ਰੇਸ਼ਮਾ ਹੁਣ ਬਿਲਕੁਲ ਠੀਕ ਹੈ। ਤੇ ਇਕ ਬੇਟੀ ਨੂੰ ਜਨਮ ਦਿੱਤਾ ਹੈ। ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਹਸਪਤਾਲ ਤੋੰ ਛੋਟੀ ਲੈਕੇ ਰੇਸ਼ਮਾ ਤੇ ਮੇਰੀ ਬੇਟੀ ਜਦ ਘਰ ਆਏ…. ਤੇ ਮੈਂ ਦੋਨਾਂ ਨੂੰ ਗਲੇ  ਲਾਕੇ ਕਿਹਾ…..।
“ਰੱਬ ਦਾ ਸ਼ੁਕਰ ਹੈ।” 
ਰੇਸ਼ਮ ਤੂੰ ਮੇਰੀ ਆਦਰਸ਼ਨੀ ਹੈ। ਤੇ ਮੈਂ ਤੇਰਾ ਵੀਰਸੈੰਨ ਮੇਰੇ ਮੂੰਹੋਂ ਏਨਾਂ ਸੁਣਕੇ  ਉਹ ਬਹੁਤ  ਖੁਸ਼ ਹੋਈ…ਤੇ ਉਹੀ ਸਾਧੂ ਮਹਾਰਾਜ ਦੁਬਾਰਾਂ ਸਾਡੇ ਘਰ ਆਏ….ਤੇ ਕਿਹਣ ਲੱਗੇ ।

ਸਾਧੂ – ਆਖਿਰਕਾਰ ਤੁਸੀਂ ਦੋਨੋਂ ਮਿਲ ਹੀ ਗਏ….. ਚਲੋ ਚੰਗਾ ਹੋਇਆ।

ਏਨਾਂ ਬੋਲਕੇ ਮੇਰੇ ਤੇ ਰੇਸ਼ਮਾ ਤੇ ਸਾਡੀ ਬੇਟੀ ਸੋਨੀਆਂ ਦੇ ਸਿਰ ਤੇ ਹੱਥ ਰੱਖਕੇ ਆਸ਼ੀਰਵਾਦ ਦੇਕੇ  ਓਹ ਸਾਧੂ ਮਹਾਰਾਜ ਚਲੇ ਗਏ ।

ਜਨਮ ਜਨਮ ਬੀਤ ਗਏ
ਆਖੀਰ ਮਿਲ ਹੀ ਗਏ ਅਸਾਂ
ਦੋਨੋਂ ਹੀ
ਤੁਰਿਆ ਆਉਂਦਾ ਆਖੀਰ ਜਨਮ ਏ ਆਪਣਾ
ਲੈ ਏ ਜਨਮ ਵੀ
ਹੋਇਆ ਤੇਰਾ ਹੀ
ਰੁਕ ਗਿਆ ਹੈ ਸਮ੍ਹਾਂ ਸੁਹਾਣਾ
ਹਰ ਜਨਮ ਵਿਚ ਸਾਥ
ਤੇਰਾ ਹੀ
ਹੱਥ ਛੂਹਿਆਂ ਕੁਝ ਯਾਦ ਆਵੇ
ਲੈ ਏ ਜਨਮ ਵੀ ਤੇਰਾ ਹੀ

ਇਹ ਸੀ ਰਾਜਾ ਵੀਰਸੈੰਨ, ਰਾਣੀ ਆਦਰਸ਼ਨੀ ਦੀ ਜਨਮ – ਜਨਮ ਦੀ ਕਹਾਣੀ । ਇਹ ਕਹਾਣੀ ਕਾਲਪਨਿਕ ਹੈ, ਇਸਦੇ ਵਿਚ ਜਨਮ – ਜਨਮ ਦੇ ਪਿਆਰ ਨੂੰ ਦਿਖਾਇਆ ਗਿਆ ਹੈ।
ਕਿ ਕਿਵੇਂ (ਰਾਣੀ ਆਦਰਸ਼ਨੀ) ਰੇਸ਼ਮਾ ਬਣਕੇ ਆਪਣੇ ਪਿਆਰ ਨੂੰ ਪਾਉਂਦੀ ਹੈ। ਤੇ ਕਿਵੇਂ ( ਰਾਜਾ  ਵੀਰਸੈੰਨ )  ਰਾਜਵੀਰ ਦੇ ਨਾਮ ਦੇ ਜਨਮ ਨੂੰ ਲੈਕੇ ਆਪਣੇ ਜਨਮ – ਜਨਮ ਦੇ ਪਿਆਰ ਨੂੰ ਵਾਪਿਸ ਪਾਉਂਦਾ ਹੈ।

****

ਨੋਟ :- ਇਸ ਕਹਾਣੀ ਦੇ ਲਈ ਆਪ ਜੀ ਆਪਣੇ ਵਿਚਾਰ ਦੇਣ ਲਈ ਜਾਂ ਸਾਡੀਆਂ ਹੋਰਨਾਂ ਕਹਾਣੀਆਂ ਦੀ ਜਣਕਾਰੀ ਲੈਣ ਦੇ ਲਈ ਸਾਨੂੰ
ਹੇਠ ਦਿੱਤੇ ਗਏ  ਵਟਸਐਪ ਨੰਬਰ  ਉਤੇ ਮੈੱਸਜ ਜਾਂ ਸਾਡੀ ਇੰਸਟਾਗਰਾਮ ਆਈ, ਡੀ ਉਤੇ ਮੈਸਜ ਕਰੋ।
ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣਿਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”

(ਆਪ ਜੀ ਦਾ ਨਿਮਾਣਾ)
_______ਪ੍ਰਿੰਸ

whatsapp :7986230226
instagram : @official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)