More Punjabi Kahaniya  Posts
ਸ਼ਰੀਕ


ਸੱਚ ਵਿੱਚ ਮੈਨੂੰ ਅਜੇ ਤੱਕ ਨਹੀਂ ਪਤਾ ਕੀ ਸ਼ਰੀਕ ਕਿਸ ਰਿਸ਼ਤੇ ਨੂੰ ਕਹਿੰਦੇ ਨੇ ਮਤਲਬ ਚਾਚੇ ,ਤਾਇਆ ਨੂੰ ਕਹਿੰਦੇ ਨੇ ਜਾਂ ਜਾਂ ਦੂਰ ਦੇ ਚਾਚੇ , ਤਾਇਆ ਨੂੰ । ਬਾਪੂ ਹੋਰੀਂ ਤਿੰਨ ਭਰਾ ਸੀ ਤਿੰਨਾਂ ਵਿੱਚ ਅੰਤਾਂ ਦਾ ਮੋਹ ਸੀ ਚਾਚੇ ਤਾਇਆ ਵਿੱਚ ਇਹੋ ਜੀ ਕੋਈ ਸ਼ਰੀਕਾਂ ਵਾਲੀ ਗੱਲ ਸੀ । ਕਾਫ਼ੀ ਟਾਈਮ ਪੂਰੇ ਪਰਿਵਾਰ ਦਾ ਚੁੱਲ੍ਹਾ ਖਾਣਾ ਪੀਣਾ ਇਕੱਠਾ ਰਿਹਾ । ਜਦੋ ਅੱਡ ਵੀ ਕੀਤਾ ਤਾਂ ਅਸੀਂ ਛੋਟੇ ਹੁੰਦੇ ਇੱਕ ਦੂਜੇ ਦੇ ਚੁੱਲਿਆ ਤੇ ਜਾਂ ਰੋਟੀ ਖਾ ਲੈਂਦੇ ਸੀ ਕਦੇ ਵੀ ਸਾਨੂੰ ਇਸ ਲਈ ਕੋਈ ਝਿੜਕਾਂ ਨਹੀਂ ਪਈਆ ਕੀ ਰੋਟੀ ਓਧਰ ਕਿਉ ਖਾ ਆਏ ।
ਬਾਪੂ ਜਦੋ ਵੀ ਫਰੂਟ ਲਿਆਉਂਦਾ ਸਭ ਨੂੰ ਬੁਲਾ ਕੇ ਬੁਲਾ ਕੇ ਖਵਾਉਂਦਾ ਵੱਡੀ ਭੈਣ ਨੂੰ ਸਭ ਤੋਂ ਵੱਧ ਹਿੱਸਾ ਦਿੱਤਾ ਜਾਂਦਾ । ਇਹ ਪਿਆਰ ਸਾਡੇ ਸਾਰੇ ਭਰਾਵਾਂ ਵਿੱਚ ਹੁਣ ਤੱਕ ਹੈ ਘਟੋਂ ਘੱਟ ਮੈਂ ਆਪਣੀ ਤਾਂ ਗਾਰੰਟੀ ਦਿਨਾਂ ।
ਪਹਿਲੀ ਵਾਰ ਸ਼ਰੀਕ ਇਸ ਸ਼ਬਦ ਨੂੰ ਮੇਰੀ ਮਾਂ ਦੇ ਮੂੰਹੋਂ ਸੁਣਿਆ ।
ਗੱਲ 1996 ਦੀ ਏ ਮਾਨਸਾ ਵਿੱਚ ਸਬ ਜੂਨੀਅਰ ਪੰਜਾਬ ਬੋਕਸਿੰਗ ਗੇਮ ਮਾਨਸਾ ਵਿੱਚ ਹੋ ਰਹੀ ਸੀ । ਕੋਚ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਘਰੋਂ ਵਧੀਆ ਜਿਹਾ ਮੰਜਾ ਬਿਸਤਰਾ ਖ਼ਾਲਸਾ ਸ਼ਕੂਲ ਵਿੱਚ ਲਿਆਉਣ ਨੂੰ ਕਿਹਾ । ਓਦੋਂ ਸ਼ਾਇਦ ਅੱਜ ਦੇ ਵਾਂਗੂੰ ਕੋਚਾਂ ,ਰੈਫਰੀਆ ਨੂੰ ਹੋਟਲਾਂ ਵਿੱਚ ਠਹਿਰਾਉਣ ਦੀ ਵਿਵਸਥਾ ਨਹੀਂ ਸੀ ਤੇ ਨਾ ਹੀ ਓਦੋਂ ਛੋਟੇ ਸ਼ਹਿਰਾ ਵਿੱਚ ਏਨੇ ਹੋਟਲ ਹੁੰਦੇ ਸੀ ।
ਮੇਰੇ ਅੱਜ ਵੀ ਉਹ ਗੱਲ ਜ਼ਿਹਨ ਵਿੱਚ ਚੰਗੀ ਤਰਾਂ ਯਦ ਏ ਮੈਂ ਘਰ ਜਾਂ ਕੇ ਬਾਪੂ ਨੂੰ ਕਿਹਾ ਕੀ ਸਾਡੇ sir ਨੇ ਨਵਾਂ ਬਿਸਤਰਾ ਤੇ ਮੰਜਾ ਮੰਗਵਾਇਆ ਬਾਪੂ ਕਹਿੰਦਾ ਤੇਰੀ ਮਾਂ ਨੂੰ ਜਾ ਕੇ ਦੱਸ ਦੇ ਓਹ ਕੱਡ ਕੇ ਦੇਦੁ ਮਾਂ ਕੋਲ ਜਾ ਕੇ ਗੱਲ ਦੱਸੀ ਕਹਿੰਦੀ ਕੱਲ ਨੂੰ ਕੱਡ ਕੇ ਰੱਖ ਦੇਉ ਲੈ ਜਾਈ ।
ਦੂਸਰੇ ਦਿਨ ਮਾਤਾ ਨੇ ਮੰਜਾ ਬਿਸਤਰਾ ਕੱਡ ਕੇ ਰੱਖ ਰਹੀ ਸੀ ਓਧਰੋਂ ਮੇਰਾ ਚਾਚਾ ਆਉਂਦਾ ਸੀ ਕਹਿੰਦਾ ਆਹ ਨਵਾਂ ਬਿਸਤਰਾ ਕਿੱਧਰ ਲਿਜਾਣਾ ਮੈਂ ਕਿਹਾ ਸਾਡੇ sir ਨੇ ਮੰਗਵਾਇਆ ।
ਅੱਗੋਂ ਚਾਚਾ ਦੇਸੀ ਪੁਣੇ ਵਾਲੇ ਅੰਦਾਜ਼ ਵਿਚ ਕਹਿੰਦਾ ਆਹ ਫ਼ਿਰਦਾ ਐਵੇ ਕੋਚਾਂ ਦਾ ਗੰਦ...

ਚੱਕਦਾ ।
ਮੈਨੂੰ ਉਮਰ ਦੇ ਛੋਟੇ ਹੋਣ ਕਰਕੇ ਜਾ ਇਹਨਾਂ ਗੱਲਾਂ ਦੀ ਏਨੀ ਸਮਜ਼ ਨਾ ਹੋਣ ਕਰਕੇ ਗੁੱਸਾ ਨਹੀਂ ਲਗਿਆ ਪਰ ਮਾਤਾ ਜ਼ਰੂਰ ਪ੍ਰੇਸ਼ਾਨ ਹੋ ਗਈ । ਪਰ ਆਪਣਾ ਗੁੱਸਾ ਲੁਕਾਉਂਦੀ ਨੇ ਚਾਚੇ ਨੂੰ ਬੱਸ ਏਨਾ ਹੀ ਕਿਹਾ ਕੀ ਚੱਲੋ ਕੋਈ ਨਾ ਜੀ ਇਹਦੀ ਕਿਸਮਤ ਏ । ਚਾਚੇ ਦੇ ਜਾਂਦੇ ਜਾਂਦੇ ਹੀ ਕਹਿੰਦੀ ਪੁੱਤ ਅੱਜ ਸ਼ਰੀਕ ਮੇਹਣਾ ਮਾਰ ਗਿਆ ਬੱਸ ਨੌਕਰੀ ਲੱਗ ਕੇ ਤੇਰੇ ਚਾਚੇ ਨੂੰ ਜਵਾਬ ਦੇ ਦੇਵੀ ਅੱਗੋਂ ਚਾਚੇ ਨੇ ਜਾਂਦੇ ਜਾਂਦੇ ਕਿਹਾ ਆਹ ਇਹ ਲੱਗੂ DC ।
ਵਕ਼ਤ ਦੇ ਬੀਤਣ ਨਾਲ਼ ਭਾਵੇਂ ਇਹ ਗੱਲ ਠੰਡੀ ਜ਼ਰੂਰ ਹੋਈ ਪਰ ਮੇਰੇ ਯਾਦ ਹਮੇਸ਼ਾ ਰਹੀ ਪਰ ਕਦੇ ਮੈਂ ਮਾਂ ਅੱਗੇ ਇਸਨੂੰ ਯਾਦ ਨਹੀਂ ਕਰਾਇਆ । ਨੌਕਰੀ ਲੱਗਣ ਦੇ 16 ਸਾਲ ਬਾਅਦ ਚਾਚਾ 2 ਕੁ ਮਹੀਨੇ ਪਹਿਲਾਂ ਜਦ ਘਰ ਵਿੱਚ ਸਾਰੇ ਬੈਠੇ ਸੀ ਆਪਣੇ ਮੂੰਹ ਨਾਲ ਜਦ ਕਿਹਾ ਕੀ ਮੈਂ ਤਾਂ ਇਹੋ ਸਮਜ਼ਦਾ ਸੀ ਕੀ ਐਵੇ ਖੇਡਾਂ ਵਿੱਚ ਕੋਚਾਂ ਦਾ ਗੰਦ ਧੋਂਦਾ ਫਿਰਦਾ ਪਰ ਹੁਣ ਲੱਗਦਾ ਕੀ ਮੈਂ ਗ਼ਲਤ ਸੀ ਇਹ ਖੇਡ ਕਰਕੇ ਹੀ ਨੌਕਰੀ ਲੱਗਿਆ ।।।
ਉਸ ਟਾਇਮ ਮੇਰੀ ਮਾਂ ਦੇ ਮੂੰਹ ਦੀ ਮੁਸਕਾਨ ਤੇ ਉਸਦਾ ਲੰਬਾ ਜਾਂ ਲੇਤਾ ਹੋਇਆ ਸਾਹ ਸਾਇਦ ਉਸਦੇ 25 /26 ਸਾਲ ਦਾ ਇੰਤਜ਼ਾਰ ਸੀ ਏਦਾਂ ਲੱਗ ਰਿਹਾ ਸੀ ਕੀ ਉਹ ਇਹ ਸੁਣਨ ਲਈ ਕਦੋਂ ਦਾ ਇੰਤਜ਼ਾਰ ਕਰ ਰਹੀ ਸੀ । ਮੈਂ ਕਿਹਾ ਮਾਂ ਯਾਦ ਏ ਕਹਿੰਦੀ ਹਾਂ ਯਾਦ ਏ ਪੁੱਤ ਯਾਦ ਏ । ਕੋਈ ਵੀ ਤੁਹਾਨੂੰ ਜਦ ਅੱਗੇ ਵੱਧਣ ਤੋਂ ਰੋਕਦਾ ਤੇ ਤੁਸੀਂ ਉਸਨੂੰ ਆਪਣੀ ਮਿਹਨਤ ਹੌਸਲੇ ਨਾਲ ਜਵਾਬ ਦੇ ਦਿਨੇ ਓ ਤਾਂ ਸੁਖਦ ਹੁੰਦਾ । ਤੇ ਸਭ ਤੋਂ ਵੱਧ ਖੁਸ਼ੀ ਓਦੋਂ ਹੁੰਦੀ ਐ ਜਦੋਂ ਤੁਹਾਨੂੰ ਖ਼ੁਦ ਓਹੀ ਇਨਸਾਨ ਕਹੇ ਕੀ ਤੂ ਮੈਨੂੰ ਗ਼ਲਤ ਸਾਬਿਤ ਕਰ ਦਿੱਤਾ ।
ਮੈਨੂੰ ਆਪਣੀ ਨੌਕਰੀ ਦੀ ਆਪਣੀ ਖੇਡ ਦਾ ਕਦੇ ਮਾਣ ਨਹੀਂ ਹੋਇਆ ਪਰ ਓਹ ਸਕੂਨ ਦਾ ਪਲ ਤਾਉਮਰ ਯਾਦ ਰਹੁ ।
Gagan dhillon
Gaggi boxer

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)