More Punjabi Kahaniya  Posts
ਕੱਚੀਆਂ ਤੰਦਾਂ


ਪੁੱਤ ਕੱਚੇ ਸਾਕਾਂ ‘ਚ ਏਨਾ ਖੁੱਲ੍ਹ ਕੇ ਨੀਂ ਵਰਤੀਦਾ,ਅੱਗੇ ਥੋਡੀ ਮਰਜ਼ੀ ਏ
ਜਗੀਰ ਕੁਰ ਆਵਦੇ ਪੁੱਤ ਮਲਕੀਤ ਨੂੰ ਅਕਸਰ ਕਹਿੰਦੀ।
ਜਦੋਂ ਮਲਕੀਤ ਆਵਦੀ ਧੀ ਦੀ ਮੰਗਣੀ ਤੋਂ ਬਾਅਦ ਆਵਦੇ ਕੁੜ੍ਹਮਾ ਦੇ ਘਰ ਹਰ ਤਿੱਥ ਤਿਹਾਰ ਦੇਣ ਸਾਰੇ ਭੈਣ ਭਰਾਵਾਂ ਨਾਲ ਰਲ੍ਹ ਕੇ ਜਾਂਦਾ ਹੁੰਦਾ ਸੀ।ਜਦੋਂ ਜਗੀਰ ਕੌਰ ਆਉਣ ਦਾਣ ਤੋਂ ਨਾਂਹ ਨੁੱਕਰ ਕਰਦੀ ਤਾਂ ਉਸ ਦੀ ਨੂੰਹ ਤੇ ਮਲਕੀਤ ਦੇ ਜੁਆਕ ਜਗੀਰ ਕੌਰ ਦੇ ਦੁਆਲੇ ਹੋ ਕਹਿੰਦੇ ਕਿ ਬੀਬੀ ਤੂੰ ਐਵੇਂ ਰੌਲਾ ਪਾਉਦੀ ਰਹਿੰਦੀ ਏ ਹੁਣ ਜ਼ਮਾਨਾ ਬਦਲ ਗਿਆ ਹੈ।ਅਪਣੀ ਸੱਤਰ ਸਾਲ ਪੁਰਾਣੀ ਰੂੜੀਵਾਦੀ ਸੋਚ ਨੂੰ ਅਪਦੇ ਕੋਲ ਰੱਖ।ਇਹ ਸੁਣ ਜਗੀਰ ਕੌਰ ਚੁੱਪ ਕਰ ਜਾਂਦੀ ਤੇ ਉਹਨਾਂ ਦੀ ਹਲਕੀ ਅਕਲ ਨੂੰ ਨੱਕ ਬੁੱਲ੍ਹ ਵੱਟਦੀ ।
ਮਲਕੀਤ ਨੇ ਦੋ ਵਰ੍ਹੇ ਪਹਿਲਾਂ ਅਪਣੀ ਧੀ ਕਿਰਨ ਨੂੰ ਆਈਲੈਟਸ ਕਰਾ ਕੇ ਬਾਹਰ ਭੇਜਣ ਦਾ ਮਨ ਬਣਾਇਆ ਤੇ ਪਲੱਸ ਟੂ ਤੋਂ ਬਾਅਦ ਆਈਲੈਟਸ ਵਿੱਚੋਂ ਸੱਤ ਬੈਂਡ ਲੈਣ ਤੋਂ ਬਾਅਦ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਵੇਖ ਧੀ ਦਾ ਰਿਸ਼ਤਾ ਸਰਦੇ ਪੁੱਜਦੇ ਘਰ ਪੱਕਾ ਕਰ ਦਿੱਤਾ,
ਕਿਰਨ ਦੇ ਬਾਹਰ ਜਾਣ ਦੇ ਸਾਰੇ ਖਰਚੇ ਦੀ ਜਿੰਮੇਵਾਰੀ ਮੁੰਡੇ ਵਾਲਿਆਂ ਦੀ ਸੀ।ਬੜੇ ਚਾਵਾਂ ਰੀਝਾਂ ਨਾਲ ਪੈਲੇਸ ਵਿੱਚ ਸ਼ਗਨ ਪਏ,ਗਿਫ਼ਟ ਦਿੱਤੇ ਗਏ ਤੇ ਦੋਨਾਂ ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਬਹੁਤ ਵੱਧ ਗਿਆ ਸੀ ।ਮਹੀਨੇ ਕੁ ਬਾਅਦ ਕਿਰਨ ਕਨੇਡਾ ਚਲੀ ਗਈ ਤੇ ਫੋਨ ਤੇ ਮੁੰਡੇ ਨਾਲ ਸਾਰੇ ਦੁੱਖ ਸੁੱਖ ਫੋਲਦੀ ਭਵਿੱਖ ਦੀ ਚਰਚਾ ਕਰਦੀ ਰਹਿੰਦੀ। ਉੱਧਰ ਕਿਰਨ ਦੇ ਮਾਪੇ ਵੀ ਦੀਵਾਲੀ , ਲੋਹੜੀ , ਸਾਰੇ ਤਿੱਥ ਤਿਹਾਉਰਾਂ ਉੱਤੇ ਗਿਫਟਾਂ ਮਠਿਆਈਆਂ ਲੈਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ ਘਰ ਪੁੱਜਦੇ ਰਹੇ ।
ਆਖੀਰ ਕਿਰਨ ਦਾ ਵਿਆਹ ਰੱਖ ਦਿੱਤਾ ਤੇ ਕਿਰਨ ਵਿਆਹ ਕਰਾਉਣ ਇੰਡੀਆ ਆ ਗਈ।ਵਿਆਹ ਦੀ ਸਾਰੀ ਖਰੀਦੋ ਫਰੋਖਤ ਖੁਸ਼ੀ ਖੁਸ਼ੀ ਕਰੀ ਗਈ।ਅਜੇ ਵਿਆਹ ਚ ਦਸ ਕੁ ਦਿਨ ਬਾਕੀ ਸਨ ਤਾਂ ਮੁੰਡੇ ਦੇ ਮਾਂ ਪਿਉ ਕਿਰਨ ਦੇ ਘਰ ਆ ਕੇ ਕਹਿਣ...

ਲੱਗੇ ਸਾਡਾ ਮੁੰਡਾ ਇਸ ਰਿਸ਼ਤੇ ਤੋ ਰਾਜ਼ੀ ਨਹੀਂ ਹੈ ਤੇ ਤੁਸੀਂ ਕਿਰਨ ਦਾ ਵਿਆਹ ਕਿੱਤੇ ਹੋਰ ਕਰ ਦਿਓ।
ਅਚਾਨਕ ਇਸ ਰਿਸ਼ਤੇ ਦਾ ਰੰਗ ਕਿਵੇਂ ਬਦਲ ਗਿਆ?
ਇਹ ਸੋਚ ਕੇ ਪਰਿਵਾਰ ਤੇ ਰਿਸ਼ਤੇਦਾਰ ਸਭ ਨਿਰਾਸ਼ਤਾ ਵਿੱਚ ਸਨ ।ਅੰਤ ਦੋਨਾਂ ਧਿਰਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿੱਚ ਕਿਰਨ ਤੇ ਮੁੰਡੇ ਦੇ ਵਿਚਾਰ ਸੁਣੇ ਗਏ ।ਜੁਆਕਾਂ ਵਾਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਦੋਨਾਂ ਦੇ ਮਨਾਂ ਵਿੱਚ ਐਨੀ ਨਫਰਤ ਭਰ ਦਿੱਤੀ ਸੀ ਕੇ ਹੁਣ ਉਹਨਾਂ ਨੇ ਅਲੱਗ ਹੋਣ ਦਾ ਪੱਕਾ ਮਨ ਬਨਾ ਲਿਆ ਸੀ ।ਕਿਉਕੇ ਕਈ ਕਈ ਘੰਟੇ ਹੁੰਦੀਆਂ ਫੋਨ ਤੇ ਗੱਲਾਂ ਨਾਲ ਰਿਸ਼ਤਾ ਬੇਰਸੀ ਨਾਲ ਅਜਿਹਾ ਤਿੜਕਿਆ ਕਿ ਟੁੱਟ ਹੀ ਗਿਆ।ਹੁਣ ਦੋਨਾਂ ਧਿਰਾਂ ਦੀਆਂ ਪੰਚਾਇਤਾਂ ਰਾਹੀਂ ਸਾਰੇ ਖਰਚੇ ਦਾ ਹਿਸਾਬ ਕਿਤਾਬ ਤੇ ਗਿਫਟਾਂ ਦੇ ਜੋੜ ਘਟਾਓ ਕਰ ਮਲਕੀਤ ਵੱਲੋਂ ਸਤਾਰਾਂ ਲੱਖ ਮੁੰਡੇ ਵਾਲਿਆਂ ਨੂੰ ਦੇਣਾ ਕਹਿ ਅੰਤਿਮ ਫੈਸਲਾ ਨਿਬੇੜ ਦਿੱਤਾ।
ਅੱਜ ਟੈਂਨਸ਼ਨਾਂ ਦਾ ਮਾਰਿਆ ਮਲਕੀਤ ਮਾਂ ਦੀਆਂ ਕਹੀਆਂ ਗੱਲਾਂ ਯਾਦ ਕਰਕੇ ਪਸਚਾਤਾਪ ਕਰਦਾ ਅਪਣੀ ਘਰ ਵਾਲੀ ਕੋਲ ਕਲਪਦਾ ਹੋਇਆ ਕਹਿ ਰਿਹਾ ਸੀ , ਬੀਬੀ ਨੂੰ ਅਨਪੜ੍ਹ ਸੋਚ ਦੀ ਮਾਲਿਕ ਕਹਿਣ ਵਾਲੇ ਅੱਜ ਆਧੁਨਿਕ ਹੋ ਕੇ ਆਪੋ ਆਪਣੇ ਕਮਰਿਆਂ ਵਿੱਚ ਕਿਉਂ ਹੰਝੂ ਕੇਰਦੇ ਓ ??
ਕੱਚੇ ਸਾਕਾਂ ਦੀਆਂ ਕੱਚੀਆਂ ਤੰਦਾਂ ਨੂੰ ਕੱਚੀ ਉਮਰ ਦੀ ਨਿਆਣੀ ਮੱਤ ਨੇ ਖੇਰੂੰ ਖੇਰੂੰ ਕਰ ਦਿੱਤਾ ਸੀ …!
ਨਮੋਸ਼ੀ ਦਾ ਮਾਰਿਆ ਮਲਕੀਤ ਆਵਦੀ ਮਾਂ ਕੋਲ ਬੇਵੱਸੀ ਜ਼ਾਹਿਰ ਕਰਦਾ , ਸਿਰ ਸੁੱਟੀ ਬੈਠਾ ਅਪਹੂਦਰੀਆਂ ਕੀਤੀਆਂ ਦਾ ਦੁੱਖ ਭੋਗ ਰਿਹਾ ਸੀ.. !!
ਸਿਆਣਿਆ ਦੇ ਕਹੇ ਦਾ ਅਤੇ ਔਲੇ ਦੇ ਖਾਧੇ ਦਾ
ਤੇ ਪਿੱਛੋਂ ਪਤਾ ਲੱਗਦਾ ….ਇਹ ਸੱਚ ਹੈ .. !!
ਰਾਜਵਿੰਦਰ ਕੌਰ ਵਿੰੜਿੰਗ
ਫਰੀਦਕੋਟ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)