More Punjabi Kahaniya  Posts
ਸੀਤੋ ਤਾਈ


‌ਸੀਤੋ ਤਾਈ, ਅਸਲ ਨਾਮ ਸੁਰਜੀਤ ਕੌਰ। ਸੀਤੋ ਤਾਈ ਦਰਅਸਲ ਸਾਰੇ ਪਿੰਡ ਦੀ ਹੀ ਤਾਈ ਆ। ਮੈਂ, ਮੇਰੇ ਮਾਤਾ ਹੁਰੀ ਤੇ ਮੇਰੇ ਤੋਂ ਛੋਟੇ ਪਿੰਡ ਗਲੀ ਦੇ ਜਵਾਕ ਸਬ ਓਸ ਨੂੰ ਸੀਤੋ ਤਾਈ ਹੀ ਕਹਿ ਕੇ ਬੁਲਾਉਂਦੇ ਹਨ। ਸੀਤੋ ਤਾਈ ਨਾਲ ਮੇਰੀ ਜਾਨ ਪਹਿਚਾਣ ਓਦੋਂ ਤੋਂ ਹੈ ਜਦੋਂ ਓਸਦਾ ਘਰਵਾਲਾ ਛੱਜੂ ਤਾਇਆ ਸਾਡੇ ਨਾਲ ਸੀਰੀ ਹੁੰਦਾ ਸੀ। ਓਹ ਸਾਡੇ ਖੇਤ ਕੰਮ ਕਰਦਾ ਸੀ ਤੇ ਘਰ ਦੇ ਨਿੱਕੇ ਮੋਟੇ ਕੰਮਾਂ ਲਈ ਦਾਦੀ ਸੀਤੋ ਤਾਈ ਨੂੰ ਬੁਲਾ ਲਿਆ ਕਰਦੀ ਸੀ। ਛੱਜੂ ਤਾਏ ਦਾ ਸੀਰ ਤਾਂ ਖਤਮ ਹੋਗਿਆ ਪਰ ਤਾਈ ਹੁਣ ਤਕ ਸਾਡੇ ਘਰਾਂ ਦੇ ਨਿੱਕੇ ਮੋਟੇ ਕੰਮ ਸੰਵਾਰ ਦੀ ਆ ਰਹੀ ਆ। ਛੱਜੂ ਤਾਏ ਨੂੰ ਵੀ ਪੂਰਾ ਹੋਇਆ ਬਹੁਤਾ ਸਮਾਂ ਹੋਗਿਆ। ਓਸ ਤੋਂ ਬਾਅਦ ਤਾਈ ਦੀ ਇਕ ਧੀ ਵੀ ਵਾਰ ਚ ਬੈਠੀ ਆਪਣੇ 2 ਨਿਆਣਿਆਂ ਨਾਲ ਤੇ ਇਕ ਮੁੰਡੇ ਨੇ ਖੁਦ ਨੂੰ ਫਾਹਾ ਲਾ ਲਿਆ ਸੀ। ਤਾਏ ਤੋਂ ਬਾਅਦ ਤਾਈ ਅਕਸਰ ਦੁੱਖਾਂ ਚ ਹੀ ਘਿਰੀ ਰਹੀ। ਹਰ ਦੁੱਖ ਓਸਦੇ ਚੇਹਰੇ ਤੇ ਆਪਣੀ ਮੀਨਾਕਾਰੀ ਕਰਦਾ ਤੇ ਤਾਈ ਦਾ ਚੇਹਰਾ ਹੋਰ ਝੁਰੜੀਆਂ ਨਾਲ ਭਰਦਾ ਗਿਆ। ਤਾਈ ਦੀ ਉਮਰ ਲਗਭਗ 65 ਦੇ ਆਸਪਾਸ ਹੋਣੀ। ਪਰ ਉਹ ਕੰਮ ਤੋਂ ਅੱਕਦੀ ਥੱਕਦੀ ਨੀ ਕਦੇ। ਓਹ ਸਾਡੇ 3-4 ਘਰਾਂ ਦੇ ਪੱਕੇ ਤੌਰ ਤੇ ਕੰਮ ਕਰਦੀ ਆ। ਓਹਨੂੰ ਹਨੇਰ ਸਵੇਰ ਬਸ ਇੱਕ ਸੁਨੇਹਾ ਭੇਜਣ ਦੀ ਲੋੜ ਹੁੰਦੀ ਤੇ ਤਾਈ ਝੱਟ ਹਾਜਿ਼ਰ। ਕੋਈ ਦੁੱਖ -ਸੁੱਖ, ਕਿਸੇ ਦੇ ਕੋਈ ਮਰਨ – ਜੰਮਣ, ਵਿਆਹ ਸ਼ਾਦੀ ਕੋਈ ਵੀ ਮਾਹੌਲ ਹੋਵੇ । ਤਾਈ ਬਿਨਾਂ ਕੋਈ ਕੰਮ ਨੇਪਰੇ ਹੀ ਨੀ ਚੜਦਾ। ਤਿਉਹਾਰਾਂ ਦੇ ਦਿਨਾਂ ਵਿੱਚ ਘਰਾਂ ਦੀ ਸਫਾਈ । ਇਹ ਵੀ ਤਾਈ ਬਿਨਾ ਨੀ ਹੁੰਦੀ। ਸਾਡੇ ਨਾਲੋ ਵਧ ਸੀਤੋ ਤਾਈ ਨੂੰ ਪਤਾ ਹੁੰਦਾ ਵੀ ਸਾਡੇ ਘਰ ਕਿਹੜੀ ਚੀਜ਼ ਕਿੱਥੇ ਰਖੀ ਹੋਈ ਆ। ਤੇ ਇੰਨਾ ਦਿਨਾਂ ਵਿਚ ਤਾਈ ਦੀ ਟੌਹਰ ਕਿਸੇ ਵੱਡੇ ਲੀਡਰ ਨਾਲੋ ਘਟ ਨੀਂ ਹੁੰਦੀ। ਸਾਰੇ ਤਾਈ ਨੂੰ ਪੁੱਛਦੇ ਆ ਵੀ ਤੂੰ ਕਿਸ ਦਿਨ ਵੇਹਲੀ ਹੋਏਗੀ ਉਸ ਦਿਨ ਸਾਡੇ ਨਾਲ ਘਰ ਦੀ ਸਫਾਈ ਕਰਾਈ। ਫਿਰ ਤਾਈ ਆਪਣੇ ਰੁਝੇਵੇਂ ਭਰਿਆ ਦਿਨਾਂ ਚੋ ਇੱਕ ਦਿਨ ਮਸਾ ਖਾਲੀ ਕੱਢ ਕੇ ਦਸਦੀ । ਵੀ ਪਾਈ ਆਉਂਦੇ ਸੋਮਵਾਰ ਨੂੰ ਵੇਹਲੀ ਹੋਊ ਮੈਂ ਓਸ ਦਿਨ ਦੇਖਲਿਓ ਸਫਾਈ ਆਲਾ ਕੰਮ। ਬਾਕੀ ਆਮ...

ਦਿਨਾਂ ਵਿੱਚ ਪੀਹਣਾ ਕਰਨਾ, ਚੁੱਲ੍ਹੇ ਨੂੰ ਮਿੱਟੀ ਲਾਉਣਾ, ਮੋਟੇ ਕਪੜੇ ਧਵਾਉਣੇ ਆਦਿ ਕੰਮ। ਸੀਜ਼ਨ ਦੇ ਦਿਨਾਂ ਵਿੱਚ ਰੇ ਆਲੀਆਂ ਬੋਰੀਆ ਧੋਣੀਆਂ ਓਹਨਾ ਦੇ ਪੱਲੇ ਬਣਾਉਣੇ, ਮਿੱਟੀ ਘੱਟੇ ਆਲੀ ਕਣਕ ਧੋਣੀ ਆਦਿ ਕੰਮ। ਨਾ ਤਾਈ ਕਿਸੇ ਨੂੰ ਕੰਮ ਨੂੰ ਜਵਾਬ ਦਿੰਦੀ ਅਤੇ ਨਾ ਕੋਈ ਤਾਈ ਨੂੰ। ਸੀਜ਼ਨ ਮੌਕੇ ਬਣਦੀ ਸਰਦੀ ਕਣਕ ਤੂੜੀ ਤਾਈ ਦੇ ਘਰ ਪਹੁੰਚਾ ਦਿੰਦੇ। ਤਿਉਹਾਰਾਂ ਦੇ ਦਿਨਾਂ ਚ ਮਿਠਾਈ ਤੇ ਜੋ ਪਕਵਾਨ ਵੀ ਘਰ ਬਣਦਾ ਉਹ ਤਾਈ ਦੇ ਘਰ ਵੀ ਦਿੱਤਾ ਜਾਂਦਾ। ਆਮ ਦਿਨਾਂ ਵਿੱਚ ਤਾਈ ਕੰਮ ਬਦਲੇ ਕਿਸੇ ਤੋਂ ਦੁੱਧ ਦਾ ਗਲਾਸ, ਕਿਸੇ ਤੋਂ ਚੌਲ ਜਾਂ ਕੋਈ ਹੋਰ ਨਿੱਕੀ ਮੋਟੀ ਚੀਜ਼ ਲੈ ਜਾਂਦੀ। ਨਹੀਂ ਫਿਰ ਇਕ ਪੰਡ ਪੱਠਿਆਂ ਦੀ ਲੈ ਜਾਂਦੀ। ਬਾਕੀ ਜਦੋਂ ਤਾਈ ਨੂੰ ਲੋੜ ਹੁੰਦੀ ਪੈਸੇ ਵੀ ਲੈ ਜਾਂਦੀ ਕੋਈ ਜਵਾਬ ਨਹੀਂ ਸੀ ਦਿੰਦਾ।ਤਾਏ ਮਗਰੋਂ ਤਾਈ ਨੇ ਸਾਰਾ ਪਰਿਵਾਰ ਸਾਂਭਿਆ, ਦੋਤੀ ਦਾ ਵਿਆਹ ਕੀਤਾ, ਆਪਣਾ ਵੱਡੇ ਮੁੰਡੇ ਦਾ ਵਿਆਹ ਕੀਤਾ, ਨਾਨਕ ਸ਼ੱਕਾ ਭਰੀਆ, ਪੰਜੀਰੀਆ ਅਾਈਆ ਗਈਆਂ। ਤਾਈ ਕਦੇ ਕਿਸੇ ਕੰਮ ਤੋਂ ਪਿੱਛੇ ਨੀ ਹਟੀ। ਪਿੰਡ ਚ ਕੰਮ ਕਰ ਕਰ ਤਾਈ ਨੇ ਬਹੁਤ ਸੋਹਣਾ ਘਰ ਬਣਾਇਆ। ਤੇ ਸਬ ਜੁੰਮੇਵਾਰੀਆਂ ਪੂਰੀਆਂ ਕੀਤੀਆਂ। ਤਾਈ ਕੰਮ ਬਹੁਤ ਰੀਝ ਤੇ ਸਫਾਈ ਨਾਲ ਕਰਦੀ ਆ। ਕਹਿੰਦੀਆ ਕਹਾਉਂਦੀਆਂ ਰਕਾਨਾਂ ਓਹਦੇ ਕੰਮ ਦੀ ਸਿਫ਼ਤ ਕਰਦੀਆ ਨੇ। ਮੈਂ ਅਕਸਰ ਤਾਈ ਨੂੰ ਕਿਹਾ ਕਰਦੀ ਆ, ਵੀ ਤਾਈ ਤੂੰ ਮੇਰੇ ਨਾਲ ਮੇਰੇ ਸਹੁਰੇ ਚੱਲੀ ਦਾਜ ਚ। ਤਾਈ ਅੱਗੋ ਹਸ ਪੈਂਦੀ। ਅਧਖੜ ਉਮਰ ਦੀ ਸੀਤੋ ਤਾਈ ਇਕ ਜਿਊਂਦੀ ਜਾਗਦੀ ਮਿਸਾਲ ਹੈ ਅਣਥਕ ਮੇਹਨਤ ਅਤੇ ਜਿੰਦਗੀ ਦੇ ਰੋਜ ਦੇ ਸੰਘਰਸ਼ ਦੀ।
‌ਲਿਖਤ – ਗਗਨਦੀਪ ਕੌਰ
ਨੋਟ – ਮੈਂ ਹਜੇ ਆਪਣਾ ਸਫ਼ਰ ਸ਼ੁਰੂ ਕੀਤਾ। ਤੁਹਾਡੇ ਸਬ ਦੇ ਸਾਥ ਦੀ ਲੋੜ ਹੈ। ਜੇਕਰ ਕਿਸੇ ਦਾ ਕੋਈ ਵੀ ਸੁਝਾਅ ਹੋਵੇ ਤਾਂ ਮੈਨੂੰ ਕਮੈਂਟਸ ਵਿੱਚ ਦੱਸ ਸਕਦਾ। ਖਿੜੇ ਮੱਥੇ ਪ੍ਰਵਾਨ ਹੋਊ। ਬਾਕੀ ਸਮਾਂ ਕੱਢ ਕੇ ਮੇਰੀਆਂ ਬਾਕੀ ਕਹਾਣੀਆਂ ਚੁੱਲ੍ਹੇ ਦਾ ਉੱਡਦਾ ਧੂੰਆਂ, ਬੇਬੇ, 5pm ਓਹਨਾ ਤੇ ਵੀ ਗੌਰ ਕਰੇਓ।
ਸੁਝਾਵ ਦੇਣ ਲਈ ਈਮੇਲ ਵੀ ਕਰ ਸਕਦੇ ਉ gagannanarh931@gmail.com
ਧੰਨਵਾਦ।

...
...



Related Posts

Leave a Reply

Your email address will not be published. Required fields are marked *

4 Comments on “ਸੀਤੋ ਤਾਈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)