ਇੱਕ ਛੋਟੀ ਜਿਹੀ ਇਸ਼ਕ ਕਹਾਣੀ

6

ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ ।
ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ।
ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ...

ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ ਕਲਾਸ ਵਿੱਚ ਪਹੁੰਚ ਜਾਂਦੇ ਸਾ। ਉਸ ਦਿਨ ਵੀ ਇੱਦਾ ਹੀ ਹੋਇਆ। ਮੈਂ ਜਿਵੇ ਹੀ ਕਲਾਸ ਵਿੱਚ ਵੜਿਆ ਤੇ ਉਹਨੂੰ ਪਹਿਲੇ ਬੈਂਚ ਤੇ ਬੈਠੀ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ ਮੈਂ ਬਹੁਤ ਖੁਸ਼ ਸੀ ਓਸ ਦਿਨ।ਜਿਵੇ ਜਿਵੇ ਦਿਨ ਬੀਤੇ ਤਾਂ ਮੇਰੀ ਉਹਦੇ ਵੱਲ ਖਿੱਚ ਵੱਧਣ ਲੱਗੀ।ਉਹਦਾ ਨਾਮ ਰਮਨ (ਬਦਲਿਆ ਨਾਮ) ਸੀ।ਮਿਸਤਰੀਆ ਦੀ ਕੁੜੀ ਸੀ। ਆਪਣੇ ਸਕੂਲ ਦੀ ਸੱਭ ਤੋਂ ਹੁਸ਼ਿਆਰ ਕੁੜੀ ਸੀ। ਇਸੇ ਗੱਲ ਨੇ ਮੈਨੂੰ ਡਰਾ ਕੇ ਰੱਖਿਆ ਸੀ ਨਾ ਜਾਣੇ ਮੇਰੇ ਵਰਗੇ ਨਲਾਇਕ ਨੂੰ ਉਹ ਪਸੰਦ ਕਰੂ ਜਾ ਨਹੀ।ਸਾਲ ਦੇ ਖਤਮ ਹੁੰਦੇ-ਹੁੰਦੇ ਸਾਡੀ ਦੋਸਤੀ ਕਾਫੀ ਚੰਗੀ ਤੇ ਪੱਕੀ ਹੋ ਗਈ ਸੀ ਤੇ ਇਸ ਦੋਸਤੀ ਨੇ ਕਦੋ ਪਿਆਰ ਦਾ ਰੂਪ ਲੈ ਲਿਆ ਸਾਨੂੰ ਦੋਨਾ ਨੂੰ ਪਤਾ ਹੀ ਨਾ ਲੱਗਿਆ।

ਅਗਿਆਤ

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Gurinder Sandhu

  not interesting

 2. Dilpreet kaur

  bhot khuuub yr meri v kuj eda di hi a jindgi 😊 kuj ki bohti eda di hi a

 3. sewak

  ki story aa eh???

 4. Vishavdeep singh

  Sir plzzz naam chnge kr skde o munde da v te kudi da v plzzz

Like us!