More Punjabi Kahaniya  Posts
ਰੂਹ ਦੇ ਕਾਤਲ


“ਮੈਂ ਕਿਹਾ ਜੀ ਕੀ ਹਾਲ ਆ”
ਅਚਾਨਕ ਇਹ ਅਵਾਜ਼ ਮਨਪ੍ਰੀਤ ਦੇ ਕੰਨਾਂ ਵਿਚ ਪਈ।
ਜਦੋ ਮਨਪ੍ਰੀਤ ਨੇ ਪਿਛੇ ਮੁੜ ਕੇ ਦੇਖਿਆ ਤਾਂ ਜੀਤ ਮੇਰੇ ਪਿੱਛੇ ਖੜਾ ਸੀ।
ਮਨਪ੍ਰੀਤ ਬਹੁਤ ਹੈਰਾਨ ਹੋਈ ਉਸ ਨੂੰ ਦੇਖ ਕੇ,
ਏਨੇ ਵਿਚ ਜੀਤ ਬੋਲ ਪਿਆ।
“ਮਨਪ੍ਰੀਤ…ਮੈਂ ਗੱਲ ਕਰਨੀ ਸੀ ਤੇਰੇ ਨਾਲ ਇਕੱਲੇ ਚ”
ਉਹ ਬਹੁਤ ਹੈਰਾਨ ਹੋਈ ਜੀਤ ਦੀ ਇਹ ਗੱਲ ਸੁਣਕੇ ਤੇ ਉਸਦੇ ਹੱਥ ਪੈਰ ਕੰਬਣ ਲੱਗ ਗਏ।
ਵੈਸੇ ਮਨਪ੍ਰੀਤ ਨੂੰ ਅੰਦਾਜ਼ਾ ਜਾ ਤਾਂ ਹੋ ਗਿਆ ਸੀ ਕਿ ਜੀਤ ਉਸ ਤੋਂ ਕਿ ਪੁੱਛੇਗਾ, ਉਹ ਆਪਣੇ ਆਪ ਵਿਚ ਹੀ ਖੋ ਗਈ ਤੇ ਇਹ ਸੋਚਣ ਲੱਗੀ ਕਿ “ਜੇ ਮੈਨੂੰ ਜੀਤ ਨੇ ਦੋਸਤੀ ਕਰਨ ਲਈ ਕਿਹਾ ਤਾਂ ਉਸਨੂੰ ਮੈਂ ਕਿਵੇਂ ਜਵਾਬ ਦੇਵਾਂਗੀ।”
ਵੈਸੇ ਮਨਪ੍ਰੀਤ ਵੀ ਜੀਤ ਨੂੰ ਅੰਦਰੋਂ ਅੰਦਰ ਪਸੰਦ ਕਰਦੀ ਸੀ ਤੇ ਜੀਤ ਵੱਲ ਚੋਰੀ-ਚੋਰੀ ਤੱਕਦੀ ਰਹਿੰਦੀ ਸੀ।
ਸ਼ਾਇਦ ਜੀਤ ਨੂੰ ਵੀ ਇਹ ਗੱਲ ਪਤਾ ਸੀ। ਇਸ ਲਈ ਹੀ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਇਆ ਸੀ।
ਮਨਪ੍ਰੀਤ ਉਸ ਦੀ ਗੱਲ ਮੰਨ ਕੇ ਆਪਣੀਆਂ ਸਹੇਲੀਆਂ ਤੋਂ ਥੋੜ੍ਹਾ ਦੂਰ ਆਕੇ ਖੜੀ ਹੋ ਗਈ।
ਜੀਤ ਨੇ ਆਪਣੇ ਬਸਤੇ ਵਿਚੋਂ ਗੁਲਾਬ ਦਾ ਫੁੱਲ ਕੱਡਿਆ ਤੇ ਮਨਪ੍ਰੀਤ ਨੂੰ ਦਿੰਦੇ ਕਿਹਾ,
“ਮਨਪ੍ਰੀਤ…ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਦਿਲ ਤੋਂ ਤੈਨੂੰ ਪਸੰਦ ਕਰਦਾ ਹਾਂ”
ਮਨਪ੍ਰੀਤ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿ ਜਵਾਬ ਦੇਵੇ ਉਸ ਨੂੰ,
ਉਸ ਦੀਆਂ ਸਹੇਲੀਆਂ ਤੇ ਬਾਕੀ ਵਿਦਿਆਰਥੀ ਵੀ ਉਹਨਾਂ ਦੋਨਾਂ ਵੱਲ ਦੇਖ ਰਹੇ ਸਨ।
ਮਨਪ੍ਰੀਤ ਨੂੰ ਏਨੀ ਘਬਰਾਹਟ ਅੱਜ ਤੱਕ ਨਹੀਂ ਸੀ ਹੋਈ।
ਉਸਨੇ ਜੀਤ ਤੋਂ ਗੁਲਾਬ ਦਾ ਫੁੱਲ ਫੜ ਲਿਆ ਤੇ ਜੀਤ ਖੁਸ਼ੀ ਨਾਲ ਝੂਮ ਉਠਿਆ ਤੇ ਜੀਤ ਨੇ ਉਸਨੂੰ ਆਪਣਾ ਮੋਬਾਇਲ ਨੰਬਰ ਦੇ ਦਿਤਾ।
ਉਸਨੇ ਸੰਗਦੇ ਸੰਗਦੇ ਦੋਵੇ ਚੀਜ਼ਾਂ ਫੜ ਲਇਆਂ।
ਉਸ ਦੀਆਂ ਸਹੇਲੀਆਂ ਇਸ ਗੱਲ ਤੋਂ ਬਹੁਤ ਨਾਰਾਜ਼ ਸਨ, ਕਿਉਂਕਿ ਉਹ ਜੀਤ ਬਾਰੇ ਸਭ ਜਾਣਦੀਆਂ ਸਨ।
ਉਹਨਾਂ ਨੂੰ ਪਤਾ ਸੀ ਕਿ ਜੀਤ ਦੀ ਇਸ ਤੋਂ ਪਹਿਲਾਂ ਵੀ ਕਾਫੀ ਕੁੜੀਆਂ ਨਾਲ ਦੋਸਤੀ ਰਹੀ ਸੀ।
ਉਹਨਾਂ ਨੇ ਮਨਪ੍ਰੀਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਜੀਤ ਸਹੀ ਮੁੰਡਾ ਨਹੀਂ ਹੈ।
ਪਰ ਉਸਨੂੰ ਇਹ ਗੱਲਾਂ ਨਾਲ ਕੋਈ ਫ਼ਰਕ ਨਹੀਂ ਪਿਆ, ਕਿਉਂਕਿ ਮਨਪ੍ਰੀਤ ਵੀ ਕੀਤੇ ਨਾ ਕੀਤੇ ਜੀਤ ਨੂੰ ਪਿਆਰ ਕਰਦੀ ਸੀ।
ਮਨਪ੍ਰੀਤ ਅੱਜ ਬਹੁਤ ਖੁਸ਼ ਹੋ ਕੇ ਘਰ ਗਈ। ਉਸਨੇ ਘਰ ਜਾਕੇ ਸਭ ਤੋਂ ਪਹਿਲਾ ਜੀਤ ਨੂੰ ਮੈਸੇਜ ਕੀਤਾ ਤੇ ਰੋਟੀ ਖਾ ਕੇ ਘਰ ਦੇ ਕੰਮਾਂ ਵਿਚ ਰੁਝ ਗਈ।
ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਜਦੋ ਫੋਨ ਦੇਖਿਆ ਤਾਂ ਜੀਤ ਦਾ ਮੈਸੇਜ ਆਇਆ ਹੋਇਆ ਸੀ।

ਜੀਤ:- ਹੈਲੋ ਜੀ…ਕੀ ਹਾਲ ਆ ਜਨਾਬ ਦਾ
ਮਨਪ੍ਰੀਤ:- ਵਧਿਆ ਜੀ ਤੁਸੀ ਸੁਣਾਓ
ਜੀਤ:- ਵਧਿਆ ਜੀ…ਅੱਜ ਤਾਂ ਘਰ ਦਿਲ ਜਿਹਾ ਨਹੀਂ ਲੱਗ ਰਿਹਾ!
ਮਨਪ੍ਰੀਤ:- ਕਿਉਂ ਜੀ ਕੀ ਹੋਇਆ ?
ਜੀਤ:- ਜਦੋ ਦਾ ਥੋਡੇ ਤੋਂ ਅਲੱਗ ਹੋਇਆਂ…ਮੇਰਾ ਦਿਲ ਨਹੀਂ ਲੱਗ ਰਿਹਾ, ਦਿਲ ਕਰਦਾ ਮੈਂ ਹਮੇਸ਼ਾ ਥੋਡੇ ਕੋਲ ਰਹਾਂ।
ਮਨਪ੍ਰੀਤ:- ਅੱਛਾ ਜੀ…ਮੈਂ ਤਾਂ ਥੋਡੇ ਨਾਲ ਹੀ ਹਾਂ ਹਮੇਸ਼ਾਂ ਜੀ।

ਉਹਨਾਂ ਦੀਆਂ ਗੱਲਾਂ ਸਾਰੀ ਰਾਤ ਚੱਲਦਿਆਂ ਰਹੀਆਂ।
ਉਹਨਾਂ ਨੂੰ ਗੱਲਾਂ ਕਰਦੇ-ਕਰਦੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਦੋੰ ਰਾਤ ਹੋ ਗਈ।
ਮਨਪ੍ਰੀਤ ਨੂੰ ਅਗਲੇ ਦਿਨ ਚੜਨ ਦਾ ਇੰਤਜ਼ਾਰ ਨਹੀਂ ਸੀ ਹੋ ਰਿਹਾ, ਕਿਉਕਿ ਅਗਲੇ ਦਿਨ ਫੇਰ ਤੋਂ ਜੀਤ ਨੂੰ ਜੋ ਮਿਲਣਾ ਸੀ।
ਉਹ ਅਗਲੀ ਸਵੇਰ 5 ਵਜੇ ਉਠ ਗਈ, ਕਿਉਂਕਿ ਖੁਸ਼ੀ ਵਿਚ ਉਸਨੂੰ ਨੀਂਦ ਹੀ ਨਹੀਂ ਆਈ ਸੀ।
ਉਸਨੇ ਆਪਣਾ ਨਵਾਂ ਸੂਟ ਪਾਇਆ ਤੇ ਪੂਰਾ ਸੱਜ-ਧੱਜ ਕੇ ਕਾਲਜ ਗਈ ।
ਕਾਲਜ ਜਾ ਕੇ ਉਹ ਸਿਧਾ ਜੀਤ ਨੂੰ ਲੱਭਣ ਲੱਗ ਗਈ।
ਜੀਤ ਨੇ ਉਸਨੂੰ ਮੈਨੂੰ ਦੇਖਦੇ ਸਾਰ ਹੀ ਕਿਹਾ।

ਜੀਤ:- ਵਾਹ ਜੀ…ਅੱਜ ਬਹੁਤ ਸੋਹਣੇ ਲੱਗ ਰਹੇ ਰਹੇ ਹੋ ਤੁਸੀ।
ਮਨਪ੍ਰੀਤ:- ਸ਼ੁਕਰੀਆ ਜੀ…ਵੈਸੇ ਤੁਸੀ ਵੀ ਘੱਟ ਸੋਹਣੇ ਨਹੀਂ ਲੱਗ ਰਹੇ। ਅੱਜ ਤਾਂ ਪੱਕਾ ਬਹੁਤ ਕੁੜੀਆਂ ਨੇ ਲਾਈਨ ਮਾਰੀ ਹੋਣੀ ਤੁਹਾਡੇ ਤੇ,
ਜੀਤ:- ਕਿਥੇ ਜੀ, ਸਾਡੇ ਵੱਲ ਕਿਥੇ ਕੋਈ ਕੁੜੀ ਦੇਖਦੀ ਆ।
ਮਨਪ੍ਰੀਤ(ਥੋੜ੍ਹਾ ਸ਼ਰਮਾ ਕੇ) ਮੈਂ ਹੈਗੀ ਤਾਂ ਸਹੀ ਦੇਖਣ ਨੂੰ ਤੁਹਾਨੂੰ…

ਮਨਪ੍ਰੀਤ ਦੇ ਏਨਾ ਕਹਿੰਦੇ ਹੀ ਜੀਤ ਨੇ ਉਸਨੂੰ ਜੱਫੀ ਪਾ ਲਈ।
ਉਹ ਇਕ ਦਮ ਘਬਰਾ ਗਈ ਤੇ ਥੋੜੇ ਸਮੇਂ ਬਾਅਦ ਉਸਨੇ ਵੀ ਜੀਤ ਨੂੰ ਘੁੱਟ ਕੇ ਜੱਫੀ ਪਾ ਲਈ।
ਉਹ ਕਾਫੀ ਸਮਾਂ ਇਕ ਦੂਜੇ ਦੀਆਂ ਬਾਹਵਾਂ ਵਿਚ ਰਹੇ।
ਸਮੇਂ ਦੇ ਨਾਲ ਉਹਨਾਂ ਦਾ ਪਿਆਰ ਹੋਰ ਵੀ ਜ਼ਿਆਦਾ ਗੂੜ੍ਹਾ ਹੋ ਗਿਆ।
ਮਨਪ੍ਰੀਤ ਜੀਤ ਨੂੰ ਦਿੱਲੋਂ ਪਿਆਰ ਕਰਨ ਲੱਗ ਗਈ ਤੇ ਸਾਰਾ ਦਿਨ ਜੀਤ ਨਾਲ ਹੀ ਗੱਲਾਂ ਕਰਦੀ ਰਹਿੰਦੀ।
ਉਹ ਜੀਤ ਲਈ ਕੁਝ ਵੀ ਕਰ ਸਕਦੀ ਸੀ।
ਉਸਨੇ ਜੀਤ ਕਰਕੇ ਆਪਣੀਆਂ ਸਹੇਲੀਆਂ ਨੂੰ ਵੀ ਬੁਲਾਉਣਾ ਛੱਡ ਦਿਤਾ ਸੀ।

ਚੜੀ ਜਵਾਨੀ ਪਿਆਰ ਹੋਇਆ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ,
ਤੇਰੀਆਂ ਯਾਦਾਂ ਦੇ ਵਿਚ ਰਾਤ ਕੱਟਾਂ
ਲੈਕੇ ਤੇਰਾ ਨਾਮ ਉਠਾਂ ਪ੍ਰਭਾਤਾਂ ਨੂੰ,
ਇਹ ਪੋਣਾ ਦੇ ਵਿਚ ਮਹਿਕ ਤੇਰੀ
ਰੰਗ ਹਰ ਪਾਸੇ ਪਿਆਰ ਦਾ ਚੜਿਆ ਏ,
ਦੁਨੀਆਂ ਹੋਰ ਵੀ ਉਦੋਂ ਦੀ ਹਸੀਨ ਲੱਗੇ
ਜਦੋ ਦਾ ਕ਼ਾਇਦਾ ਇਸ਼ਕ਼ ਦਾ ਪੜਿਆ ਏ,
ਇਹ ਕਵਾਰੇ ਜਿਹੇ ਦਿਲ ਦੇ ਮੈਂ
ਦਰਵਾਜੇ ਤੇਰੇ ਲਈ ਖੋਲ ਦਿੱਤੇ,
ਮੇਰੀ ਬੇਰੰਗ ਜਿਹੀ ਜ਼ਿੰਦਗੀ ਚ
ਤੂੰ ਰੰਗ ਜੇ ਆਕੇ ਘੋਲ ਦਿੱਤੇ,
ਜੋ ਤੇਰੇ ਨਾਲ ਉਸਾਰਿਆ ਏ
ਮਹਿਲ ਖਿਆਲਾਂ ਦਾ ਕਦੇ ਨਾ ਢਹਿਣਾ ਵੇ,
ਜਦ ਤੱਕ ਨੇ ਮੇਰੇ ਸਾਹ ਚਲਦੇ
ਮੈਂ ਸੰਗ ਤੇਰੇ ਆ ਰਹਿਣਾ ਵੇ,
ਮੈਨੂੰ ਤੇਰੇ ਨਾਲੋਂ ਵੱਖ ਕਰਨੇ ਨੂੰ
ਬੜਾ ਜ਼ੋਰ ਸੀ ਲਾਇਆ ਗੈਰਾਂ ਵੇ,
ਤੇਰੇ ਇਕ ਬੋਲ ਉੱਤੇ ਜਾਨ ਵਾਰ ਦੇਵਾਂ
ਜ਼ਿੰਦਗੀ ਵਿਚ ਏਡਾ ਰੁਤਬਾ ਤੇਰਾ ਵੇ,

ਕੁਝ ਦਿਨ ਬੀਤ ਗਏ ਪਰ ਓਹ ਕਹਿੰਦੇ ਹਨ ਕਿ “ਚੰਗੇ ਦਿਨ ਹਮੇਸ਼ਾ ਲਈ ਨਹੀਂ ਰਹਿੰਦੇ”
ਹੋਲੀ ਹੋਲੀ ਜੀਤ ਦੀਆਂ ਗੱਲਾਂ ਵਿਚ ਬਦਲਾਵ ਆਉਣ ਲੱਗਾ।
ਜੀਤ ਨੇ ਇਕ ਦਿਨ ਮਨਪ੍ਰੀਤ ਨੂੰ ਕਿਹਾ ਕਿ “ਮੈਂ ਤੈਨੂੰ ਕੱਲ ਕਿੱਸ ਕਰਨੀ ਆ ਯਾਰ”
ਉਸਨੂੰ ਸੁਣ ਕੇ ਥੋੜ੍ਹਾ ਅਜੀਬ ਲੱਗਿਆ ਤੇ ਘਬਰਾਹਟ ਜੀ ਹੋਣ ਲੱਗ ਗਈ,
ਕਿਉਂਕਿ ਉਸਨੇ ਅੱਜ ਤੱਕ ਕਦੇ ਵੀ ਕਿਸੇ ਮੁੰਡੇ ਨਾਲ ਏਦਾਂ ਗੱਲ ਨਹੀਂ ਕਰੀ ਸੀ।

ਮਨਪ੍ਰੀਤ:- ਨਹੀਂ ਜੀ ਮੈਂ ਏਦਾਂ ਦਾ ਕੁਝ ਨਹੀਂ ਕਰਨਾ
ਜੀਤ:- ਕਿਉਂ ਯਾਰ!!
ਮਨਪ੍ਰੀਤ:- ਬਸ ਮੈਨੂੰ ਇਹ ਕੁਝ ਚੰਗਾ ਨਹੀਂ ਲਗਦਾ ਜੀ
ਜੀਤ:- ਯਾਰ…ਮੈਂ ਤੇਰੇ ਤੋਂ ਪਹਿਲੀ ਬਾਰ ਕੁਝ ਮੰਗਿਆ, ਏਨਾ ਵੀ ਨਹੀਂ ਕਰ ਸਕਦੇ ਮੇਰੇ ਲਈ”
ਮਨਪ੍ਰੀਤ(ਥੋੜ੍ਹਾ ਸੋਚ ਕੇ ਤੇ ਡਰ ਕੇ ਕਿਹਾ) ਠੀਕ ਆ ਜੀ ਕਰ ਲੈਣਾ ਕਿੱਸ ਕੱਲ…ਖੁਸ਼ ਹੁਣ…ਬਸ ਹੁਣ ਸੋ ਜਾਇਏ
ਜੀਤ:- ਹਾਂਜੀ…ਖ਼ੁਸ਼ ਹੁਣ, ਠੀਕ ਆ ਜੀ…ਕੱਲ ਮਿਲਦੇ ਆਂ।

ਉਸਨੇ ਜੀਤ ਨੂੰ ਸੌਣ ਲਈ ਤਾਂ ਕਹਿ ਦਿਤਾ ਪਰ ਉਸਨੂੰ ਸਾਰੀ ਰਾਤ ਨੀਂਦ ਨਹੀਂ ਆਈ।
ਉਹ ਸਾਰੀ ਰਾਤ ਜਾਗਦੀ ਰਹੀ ਤੇ ਸੋਚਦੀ ਰਹੀ ਕਿ “ਜੇ ਮੇਰੇ ਘਰ ਜਾਂ ਮੇਰੇ ਭਾਈ ਨੂੰ ਇਹ ਸਭ ਪਤਾ ਲੱਗਿਆ ਤਾਂ ਉਹ ਕਿ ਸੋਚਣਗੇ ਮੇਰੇ ਬਾਰੇ”
ਉਹ ਅਗਲੇ ਦਿਨ ਡਰਦੇ ਡਰਦੇ ਕਾਲਜ ਗਈ।
ਜੀਤ ਕਾਲਜ ਦੇ ਬਾਹਰ ਖੜਾ ਉਸਦਾ ਇੰਤਜ਼ਾਰ ਕਰ ਰਿਹਾ ਸੀ। ਉਸਨੂੰ ਦੇਖ ਕੇ ਜੀਤ ਦੀਆਂ ਅੱਖਾਂ ਵਿਚ ਚਮਕ ਆ ਗਈ। ਕਿਉਕਿ ਇਕ ਤਾਂ ਮਨਪ੍ਰੀਤ ਰੰਗ ਰੂਪ ਪੱਖੋਂ ਬਹੁਤ ਸੋਹਣੀ ਸੀ ਤੇ ਉਪਰੋਂ ਉਸ ਨੇ ਹਰੇ ਰੰਗ ਦਾ ਸੂਟ ਪਾਇਆ ਸੀ ਜੋ ਉਸਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ।
ਜੀਤ ਉਸ ਕੋਲ ਆਇਆ ਤੇ ਕਹਿਣ ਲੱਗਾ,
ਆਪਾਂ ਆਪਣੇ ਕਾਲਜ ਦੇ ਨਾਲ ਵਾਲੇ ਪਾਰਕ ਚਲਦੇ ਹਾਂ, ਓਥੇ ਕੋਈ ਨਹੀਂ ਆਉਂਦਾ, ਓਥੇ ਆਪਾਂ ਨੂੰ ਕਿਸੇ ਨੇ ਤੰਗ ਨਹੀਂ ਕਰਨਾ।
ਉਸਨੇ ਜੀਤ ਦੀ ਗੱਲ ਦਾ ਸਿਰ ਹਿਲਾ ਕੇ “ਹਾਂ” ਵਿਚ ਜਵਾਬ ਦੇ ਦਿਤਾ ਤੇ ਉਹ ਪਾਰਕ ਵਿੱਚ ਪਹੁੰਚ ਗਏ।
ਓਥੇ ਜਾ ਕੇ ਉਹ ਦੋਵੇਂ ਪਾਰਕ ਦੇ ਇਕ ਪਾਸੇ ਬੈਠ ਗਏ। ਉਥੇ ਜੀਤ ਉਸ ਨਾਲ ਪਿਆਰ ਨਾਲ ਭਰੀਆਂ ਗੱਲਾਂ ਕਰਨ ਲੱਗ ਗਿਆ। ਮਨਪ੍ਰੀਤ ਨੂੰ ਵੀ ਇਹ ਸਭ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ। ਉਹ ਅੱਜ ਤੱਕ ਕਦੇ ਵੀ ਕਿਸੇ ਮੁੰਡੇ ਦੇ ਏਨਾ ਜ਼ਿਆਦਾ ਨਜ਼ਦੀਕ ਨਹੀਂ ਆਈ ਸੀ।
ਗੱਲਾਂ ਕਰਦੇ ਕਰਦੇ ਜੀਤ ਉਸ ਦੀਆਂ ਅੱਖਾਂ ਵਿਚ ਦੇਖਣ ਲੱਗਾ ਤੇ ਕਹਿਣ ਲੱਗਾ “ਮੈਂ ਤੈਨੂੰ ਬਹੁਤ ਪਿਆਰ ਕਰਦਾ ਮਨਪ੍ਰੀਤ” ਤੇ ਇਹ ਕਹਿਕੇ ਉਸਨੇ ਮਨਪ੍ਰੀਤ ਦੇ ਬੁੱਲਾਂ ਉੱਤੇ ਕਿੱਸ ਕਰਨੀ ਸ਼ੁਰੂ ਕਰ ਦਿਤੀ।
ਮਨਪ੍ਰੀਤ ਦਾ ਦਿਲ ਏਨੀ ਜ਼ੋਰ ਨਾਲ ਧੜਕ ਰਿਹਾ ਸੀ ਕਿ ਉਸਨੂੰ ਲੱਗਾ ਕੀਤੇ ਉਸਦਾ ਦਿਲ ਸੀਨੇ ਵਿਚੋਂ ਬਾਹਰ ਹੀ ਨਾ ਆ ਜਾਵੇ। ਉਸਨੂੰ ਕੁਝ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਇਹ ਸਭ ਕਿ ਹੋ ਰਿਹਾ ਹੈ।
ਕੁਝ ਚਿਰ ਬਾਅਦ ਉਸਨੇ ਆਪਣੇ ਆਪ ਨੂੰ ਜੀਤ ਦੇ ਹਵਾਲੇ ਕਰ ਦਿਤਾ।
ਉਹ ਦੋਵੇਂ ਇਕ ਦੂਜੇ ਵਿਚ ਖੋ ਗਏ।
ਮਨਪ੍ਰੀਤ ਨੂੰ ਸੁਰਤ ਹੀ ਨਹੀਂ ਰਹੀ ਕਿ ਇਹ ਸਭ ਕੁਝ ਕਿ ਹੋ ਰਿਹਾ ਹੈ।
ਉਹ ਜੀਤ ਦੇ ਪਿਆਰ ਵਿਚ ਮਧਹੋਸ਼ ਜਿਹੀ ਹੋ ਗਈ ਸੀ।
ਪਰ ਉਸਨੇ ਹੋਲੀ-ਹੋਲੀ ਆਪਣਾ ਅਸਲੀ ਰੰਗ ਦਿਖਉਣਾ ਸ਼ੁਰੂ ਕਰ ਦਿਤਾ।
ਦੇਖਦੇ ਹੀ ਦੇਖਦੇ ਉਸ ਦਾ ਹੱਥ ਮਨਪ੍ਰੀਤ ਦੀ ਛਾਤੀ ਉੱਤੇ ਜਾਣ ਲੱਗਾ।
ਉਸਨੂੰ ਜੀਤ ਦੀ ਇਹ ਹਰਕਤ ਬਹੁਤ ਜ਼ਿਆਦਾ ਅਜੀਬ ਲੱਗੀ।
ਫਿਰ ਉਸਨੇ ਆਪਣੇ ਆਪ ਨੂੰ ਸੰਭਾਲੀਆ ਤੇ ਜੀਤ ਨੂੰ ਧੱਕਾ ਦੇਕੇ ਦੂਰ ਕਰ ਦਿਤਾ ਤੇ ਕਿਹਾ “ਇਹ ਸਭ ਠੀਕ ਨਹੀਂ ਜੀਤ”
ਹੁਣ ਚਲਦੇ ਆਂ ਆਪਾਂ,
ਪਰ ਜੀਤ ਨੇ ਬਹੁਤ ਪਿਆਰ ਨਾਲ ਕਿਹਾ “ਮਨਪ੍ਰੀਤ…ਯਾਰ ਰੁਕਜਾ ਚਲਦੇ ਆਂ, ਥੋੜ੍ਹਾ ਜਾ ਸਮਾਂ ਤਾਂ ਰੁਕਜਾ ਪਲੀਜ਼”
ਉਹ ਨਾ ਚਾਹੁੰਦੇ ਹੋਏ ਵੀ ਰੁਕ ਗਈ, ਕਿਉਕਿ ਉਹ ਜੀਤ ਨੂੰ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦੀ।
ਹੋਲੀ ਹੋਲੀ ਜੀਤ ਨੇ ਉਸਦੇ ਜਿਸਮ ਨਾਲ ਖੇਲਣਾ ਸ਼ੁਰੂ ਕਰ ਦਿਤਾ।
ਉਸਨੂੰ ਹੁਣ ਇਹ ਸਭ ਚੰਗਾ ਨਹੀਂ ਸੀ ਲਗ ਰਿਹਾ ਤੇ ਉਸਨੇ ਜੀਤ ਨੂੰ ਜਾਣ ਲਈ ਕਿਹਾ।
ਜੀਤ ਗੁੱਸੇ ਚ ਬੋਲਿਆ “ਚੱਲ ਠੀਕ ਆ ਯਾਰ… ਆਜਾ ਚਲਦੇ ਆਂ।”
ਉਸਤੋਂ ਬਾਅਦ ਮਨਪ੍ਰੀਤ ਦੁਪਹਿਰ ਤੋਂ ਬਾਅਦ ਹੀ ਘਰ ਆ ਗਈ।
ਘਰ ਆਕੇ ਉਹ ਘਰ ਦੇ ਕੰਮਾਂ ਵਿਚ ਰੁਝ ਗਈ।
ਕੰਮ ਕਰਦੇ ਕਰਦੇ ਉਹ ਇਹੀ ਸੋਚਦੀ ਰਹੀ ਕਿ ਉਹ ਜੋ ਕਰ ਰਹੀ ਹੈ, ਠੀਕ ਕਰ ਰਹੀ ਹੈ ਜਾਂ ਨਹੀਂ।
ਫਿਰ ਸ਼ਾਮ ਹੋ ਗਈ। ਉਹ ਬੈਡ ਉਪਰ ਲੇਟੀ ਹੋਈ ਸੀ ਤੇ ਫੋਨ ਉਸਦੇ ਸੀਨੇ ਉਪਰ ਪਿਆ ਸੀ।
ਅਚਾਨਕ ਫੋਨ ਦੀ ਰਿੰਗ ਵੱਜੀ। ਜੀਤ ਦਾ ਮੈਸਜ ਆਇਆ ਸੀ।

ਜੀਤ:- ਕਿ ਹਾਲ ਆ ਜੀ, ਮੈਸਜ ਨੀ ਕੀਤਾ ਅੱਜ ਕਿ ਗੱਲ।
ਮਨਪ੍ਰੀਤ:- ਬਸ ਜੀ…ਘਰ ਦਾ ਕੰਮ ਕਰ ਰਹੀ ਸੀ, ਇਸ ਲਈ ਮੈਸੇਜ ਨਹੀਂ ਕਰ ਸਕੀ।
ਜੀਤ:- ਅੱਜ ਲਈ ਗੁੱਸਾ ਤਾਂ ਨੀ ਯਾਰ?
ਮਨਪ੍ਰੀਤ:- ਨਹੀਂ ਜੀ…ਥੋਡੇ ਤੋਂ ਗੁੱਸਾ ਕਿਦਾਂ ਹੋ ਸਕਦੀ ਆਂ ਮੈਂ।

ਏਦਾਂ ਹੀ ਗੱਲਾਂ ਦਾ ਸਿਨਸਿਲਾ ਚਲਦਾ ਰਿਹਾ।
ਹੋਲੀ ਹੋਲੀ ਜੀਤ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ।
ਇਕ ਦਿਨ ਜੀਤ ਨੇ ਉਸਨੂੰ ਕਿਹਾ ਕਿ “ਮੇਰੇ ਦੋਸਤ ਦਾ ਕਮਰਾ ਜੀ ਏਥੇ ਕਾਲਜ ਤੋਂ ਥੋੜੀ ਦੂਰ, ਆਪਾਂ ਓਥੇ ਮਿਲਦੇ ਆ ਜੀ ਕਲ”
ਮਨਪ੍ਰੀਤ ਨੂੰ ਜੀਤ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਤੇ ਉਸਨੇ ਸਾਫ ਮਨ੍ਹਾ ਕਰ ਦਿਤਾ ਕਿ “ਮੈਂ ਏਦਾਂ ਦਾ ਕੋਈ ਕੰਮ ਨਹੀਂ ਕਰੂੰਗੀ”
ਜੀਤ ਨੂੰ ਆਪਣੀ ਗੱਲ ਨਾ ਬਣਦੀ ਲੱਗੀ ਤੇ ਉਸ ਨੇ ਮਨਪ੍ਰੀਤ ਨੂੰ ਆਪਣੀਆਂ ਗੱਲਾਂ ਨਾਲ ਭਾਵੁਕ ਕਰਨ ਦੀ ਕੋਸ਼ਿਸ ਕੀਤੀ।
ਜੀਤ ਕਹਿਣ ਲੱਗਾ ਕਿ “ਤੂੰ ਸ਼ਾਇਦ ਮੈਨੂੰ ਪਿਆਰ ਹੀ ਨਹੀਂ ਕਰਦੀ, ਤਾਂਹਿ ਤੈਨੂੰ ਮੇਰੇ ਤੇ ਯਕੀਨ ਨਹੀਂ। ਮੈਂ ਤੇਰੇ ਨਾਲ ਵਿਆਹ ਦੇ ਸੁਪਨੇ ਲਈ ਬੈਠਾ ਯਾਰ।

/> ਮਨਪ੍ਰੀਤ ਨੇ ਕਿਹਾ ਕਿ ਇਹ ਸਭ ਚੀਜ਼ਾਂ ਵਿਆਹ ਤੋਂ ਬਾਅਦ ਹੀ ਕਰਾਂਗੀ।
ਪਰ ਜੀਤ ਆਪਣੀ ਗੱਲ ਤੋਂ ਟੱਸ ਤੋਂ ਮੱਸ ਨਾ ਹੋਇਆ।
ਮਨਪ੍ਰੀਤ ਜੀਤ ਦੀਆਂ ਗੱਲਾਂ ਨਾਲ ਭਾਵੁਕ ਹੋ ਗਈ ਤੇ ਥੋੜ੍ਹਾ ਸੋਚਣ ਤੋਂ ਬਾਅਦ ਜੀਤ ਨੂੰ ਹਾਂ ਕਰ ਦਿਤੀ।
ਮਨਪ੍ਰੀਤ ਨੇ ਇਕ ਸ਼ਰਤ ਰੱਖੀ ਕੇ ਮੈਂ ਕਮਰੇ ਵਿਚ ਕੋਈ ਗ਼ਲਤ ਕੰਮ ਨਹੀਂ ਕਰਾਂਗੀ।
ਜੀਤ ਨੇ ਕਿਹਾ “ਠੀਕ ਆ ਜੀ”
ਅਗਲੇ ਦਿਨ ਮਨਪ੍ਰੀਤ ਉਸ ਨਾਲ ਕਮਰੇ ਵਿਚ ਚਲੀ ਗਈ।
ਕਮਰੇ ਵਿਚ ਜਾਣ ਤੋਂ ਬਾਅਦ ਜੀਤ ਤੇ ਉਹ ਬੈਡ ਉੱਤੇ ਬੈਠ ਗਏ। ਜੀਤ ਨੇ ਉਸਨੂੰ ਆਪਣੀਆਂ ਬਾਹਵਾਂ ਵਿਚ ਲਿਆ ਤੇ ਦੋਵੇ ਪਿਆਰ ਭਰੀਆਂ ਗੱਲਾਂ ਕਰਨ ਲੱਗ ਗਏ।
ਗੱਲਾਂ ਕਰਦੇ ਕਰਦੇ ਉਹਨਾਂ ਨੂੰ ਇਕ ਦੂਜੇ ਦੀ ਕੋਈ ਖਬਰ ਨਾ ਰਹੀ ਤੇ ਦੇਖਦੇ ਹੀ ਦੇਖਦੇ ਉਹ ਇਕ ਦੂਜੇ ਨਾਲ ਜਿਸਮਾਨੀ ਸੰਬੰਧ ਬਣਾਉਣ ਲੱਗ ਗਏ।
ਉਸਨੇ ਮਨਪ੍ਰੀਤ ਨਾਲ ਇਕ ਦਿਨ ਵਿਚ 3 ਬਾਰ ਜਿਸਮਾਨੀ ਸੰਬੰਧ ਬਣਾਏ।
ਮਨਪ੍ਰੀਤ ਸ਼ਾਮ ਨੂੰ ਆਪਣੇ ਘਰ ਗਈ ਤੇ ਜੀਤ ਨਾਲ ਉਸਦਾ ਪਿਆਰ ਹੁਣ ਹੋਰ ਵੀ ਗੂੜ੍ਹਾ ਹੋ ਗਿਆ ਸੀ।
ਹੋਲੀ ਹੋਲੀ ਇਹ ਗੱਲ ਆਮ ਹੋ ਗਈ।
ਉਹ ਦੋਵੇਂ ਕਮਰੇ ਵਿਚ ਜਾਂਦੇ ਤੇ ਇਕ ਦੂਜੇ ਨਾਲ ਜਿਸਮਾਨੀ ਸੰਬੰਧ ਬਣਾਉਂਦੇ।
ਕਾਫੀ ਦਿਨ ਏਦਾਂ ਹੀ ਚਲਦਾ ਰਿਹਾ।
ਜੀਤ ਕੋਲ ਮਨਪ੍ਰੀਤ ਦੀਆਂ ਕਾਫੀ ਅਸ਼ਲੀਲ ਤਸਵੀਰਾਂ ਵੀ ਸਨ, ਜੋ ਉਸਨੇ ਜੀਤ ਦੇ ਪਿਆਰ ਵਿਚ ਅੰਨ੍ਹੀ ਹੋ ਕੇ ਉਸਨੂੰ ਭੇਜੀਆਂ ਸਨ।
ਸਮਾਂ ਬੀਤਦਾ ਗਿਆ,
ਮਨਪ੍ਰੀਤ ਕਾਲਜ ਦੇ ਪਹਿਲੇ ਸਾਲ ਤੋਂ ਦੂਸਰੇ ਸਾਲ ਵਿਚ ਆ ਗਈ ਸੀ ਤੇ ਜੀਤ ਦੀ B.A. ਹੋ ਗਈ ਸੀ ਤੇ ਉਸ ਤੋਂ ਬਾਅਦ ਉਸਨੇ ਪੜਾਈ ਛੱਡ ਦਿਤੀ।
ਹੋਲੀ ਹੋਲੀ ਜੀਤ ਦੀਆਂ ਗੱਲਾਂ ਵਿਚ ਵੀ ਬਦਲਾਵ ਆਉਣ ਲੱਗ ਗਿਆ।
ਹੁਣ ਉਹ ਮਨਪ੍ਰੀਤ ਦੇ ਮੈਸੇਜ ਦੇਖ ਕੇ ਛੱਡ ਦਿੰਦਾ ਸੀ ਤੇ ਹਮੇਸ਼ਾਂ ਉਸਦੇ ਮੈਸੇਜ ਦਾ ਵੀ ਦੇਰ ਨਾਲ ਜਵਾਬ ਦਿੰਦਾ ਸੀ।
ਪਰ ਉਹ ਜੀਤ ਦੇ ਪਿਆਰ ਵਿਚ ਏਨੀ ਅੰਨ੍ਹੀ ਹੋ ਗਈ ਸੀ ਕਿ ਉਸਨੇ ਕਦੇ ਸੋਚਿਆ ਹੀ ਨਹੀਂ ਕਿ ਉਹ ਉਸਨੂੰ ਧੋਖਾ ਵੀ ਦੇ ਸਕਦਾ ਹੈ। ਮਨਪ੍ਰੀਤ ਆਪਣੇ ਮਨ ਨੂੰ ਇਹ ਕਹਿ ਕੇ ਤਸੱਲੀ ਦਿੰਦੀ ਰਹੀ ਕਿ ਜੀਤ ਜਰੂਰ ਕੀਤੇ ਵਿਅਸਤ ਹੋਵੇਗਾ।
ਹੋਲੀ ਹੋਲੀ ਜੀਤ ਨੇ ਉਸਨੂੰ ਮਿਲਣਾ ਵੀ ਘਟਾ ਦਿਤਾ।
ਬਸ ਕਦੇ ਕਦੇ ਉਸਨੂੰ ਕਮਰੇ ਵਿਚ ਬੁਲਾ ਕੇ ਆਪਣੀ ਜਿਸਮਾਨੀ ਭੁੱਖ ਪੂਰੀ ਕਰ ਲੈਂਦਾ ਸੀ।
ਹੋਲੀ ਹੋਲੀ ਜੀਤ ਦਾ ਉਸਦੇ ਪ੍ਰਤੀ ਸੁਭਾਹ ਵੀ ਬਦਲ ਗਿਆ।
ਹਮੇਸ਼ਾ ਉਸ ਨਾਲ ਗੁੱਸੇ ਵਿਚ ਰਹਿਣ ਲੱਗ ਗਿਆ।
ਮਨਪ੍ਰੀਤ ਸਾਰਾ ਦਿਨ ਦੁਖੀ ਹੀ ਰਹਿਣ ਲੱਗ ਗਈ ਸੀ।
ਸਾਰੀ ਰਾਤ ਉਸਦੀ ਰੋਂਦਿਆਂ ਦੀ ਹੀ ਲੰਘ ਜਾਂਦੀ।
ਉਹ ਇਹ ਹੀ ਸੋਚਦੀ ਰਹਿੰਦੀ ਕਿ “ਆਖਿਰਕਾਰ ਮੇਰੇ ਤੋਂ ਏਦਾਂ ਦੀ ਕੀ ਗਲਤੀ ਹੋ ਗਈ, ਜੋ ਜੀਤ ਮੇਰੇ ਨਾਲ ਏਦਾਂ ਕਰ ਰਿਹਾ ਹੈ।”

ਮੈਨੂੰ ਯਾਦ ਨੀ ਕਰਦਾ ਅੱਜ ਕੱਲ ਵੇ
ਕੋਈ ਹੋਰ ਲੱਗਦਾ ਮੈਨੂੰ ਲੱਭੀ ਆ,
ਨਾ ਜਾਣੇ ਅੱਜ ਕਿਉਂ ਮੇਰੀ
ਇਹ ਫੜਕੀ ਅੱਖ ਜਿਹੀ ਸੱਜੀ ਆ,
ਫੋਨ ਰੱਖਕੇ ਸਾਹਮਣੇ ਵੇ
ਤੇਰੇ ਸੰਦੇਸ਼ ਉਡੀਕਦੀ ਰਹਿਣੀ ਆਂ,
ਜਿਹੜਾ ਬਸੰਤ ਦੇ ਵਿਚ ਵੀ ਭਰਿਆ ਨਾ
ਮੈਂ ਉਸ ਰੁੱਖ ਦੀ ਸੁੱਕੀ ਟਹਿਣੀ ਆਂ,
ਚੈਨ ਦਿਨ ਚ ਆਵੇ ਨਾ ਮੈਨੂੰ
ਨੀਂਦ ਰਾਤਾਂ ਦੀ ਗਵਾਲੀ ਆਂ,
ਹੁਣ ਤਾਂ ਸਾਰਾ ਦਿਨ ਦੁਖੀ ਰਹਿਣ ਦੀ
ਸੱਚੀ ਆਦਤ ਜਿਹੀ ਪਾਲੀ ਆ,
ਕਿਥੇ ਗਲਤੀ ਮੈਥੋਂ ਹੋ ਗਈ
ਦਿਤੀ ਕਿਸ ਜ਼ੁਰਮ ਦੀ ਦਸਦੇ ਸਜ਼ਾ ਮੈਨੂੰ,
ਮੈਥੋਂ ਕਿਉਂ ਮੁੱਖ ਜਾ ਮੋੜਨ ਲੱਗ ਗਿਆ
ਇਕ ਬਾਰੀ ਦੱਸਦੇ ਵਜ੍ਹਾ ਮੈਨੂੰ,
ਕਹਿੰਦਾ ਸੀ “ਤੇਰੇ ਬਿਨ ਨੀ ਰਹਿ ਸਕਦਾ”
ਹੁਣ ਦਸਦੇ ਕਿਵੇਂ ਰਹਿ ਰਿਹਾਂ ਏਂ,
ਹੁਣ ਪਿਆਰ ਦੀਆਂ ਪੀਘਾਂ ਉੱਤੇ
ਦੱਸ ਕਿਹਨੂੰ ਝੂਟੇ ਦੇ ਰਿਹਾਂ ਏਂ,

ਕਈ ਦਿਨ ਏਦਾਂ ਹੀ ਚੱਲਦਾ ਰਿਹਾ।
ਇਕ ਦਿਨ ਜੀਤ ਦਾ ਮੈਨੂੰ ਮੈਸੇਜ ਆਇਆ। ਮਨਪ੍ਰੀਤ ਮੈਸੇਜ ਦੇਖ ਕੇ ਖੁਸ਼ੀ ਨਾਲ ਪਾਗਲ ਹੋ ਗਈ।
ਜੀਤ ਨੇ ਉਸਨੂੰ ਕਿਹਾ ਕਿ “ਮੈਂ ਕਲ ਤੈਨੂੰ ਮਿਲਣਾ ਆ।”
ਉਸਨੇ ਕਿਹਾ “ਠੀਕ ਆ ਜੀ।”
ਉਸਨੇ ਸੋਚਿਆ ਉਸਨੂੰ ਮਿਲਕੇ ਗੱਲ ਕਰਾਂਗੀ ਕਿ “ਮੈਂ ਤੇਰੇ ਵਗੈਰ ਨਹੀਂ ਰਹਿ ਸਕਦੀ।”
ਅਗਲੇ ਦਿਨ ਉਹ ਜੀਤ ਨੂੰ ਮਿਲੀ।
ਜੀਤ ਉਸ ਦਿਨ ਕਾਰ ਲੈਕੇ ਆਇਆ ਸੀ।
ਉਹ ਉਸਨੂੰ ਆਪਣੇ ਦੋਸਤ ਦੇ ਖੇਤ ਦੀ ਮੋਟਰ ਉੱਤੇ ਲੈ ਗਿਆ।
ਕੱਚੇ ਜਿਹੇ ਰਾਸਤੇ ਉੱਤੇ ਕਾਫੀ ਅੱਗੇ ਜਾਕੇ ਉਹ ਮੋਟਰ ਸੀ।
ਉਹ ਉਸਨੂੰ ਮੋਟਰ ਦੇ ਕਮਰੇ ਵਿਚ ਲੈ ਗਿਆ ਤੇ ਇਕ ਮੰਜੇ ਤੇ ਬਿਠਾ ਦਿੱਤਾ ਤੇ ਉਸਨੂੰ ਕਿਹਾ “ਮੈਂ ਆਇਆ 5 ਮਿੰਟ ਚ”
ਮਨਪ੍ਰੀਤ ਨੇ ਕਿਹਾ “ਠੀਕ ਆ ਜੀ”
ਥੋੜ੍ਹਾ ਸਮਾਂ ਬੀਤ ਗਿਆ, ਅਚਾਨਕ ਮੋਟਰ ਦਾ ਦਰਵਾਜਾ ਖੁਲਿਆ।
ਉਸਨੂੰ ਲੱਗਿਆ ਸ਼ਾਇਦ ਜੀਤ ਆ ਗਿਆ ਪਰ ਜਦੋਂ ਉਸਨੇ ਦੇਖਿਆ ਤਾਂ ਓਥੇ ਜੀਤ ਨਹੀਂ ਸੀ। ਕੋਈ ਹੋਰ ਹੀ ਮੁੰਡਾ ਸੀ।
ਉਹ ਅਚਾਨਕ ਘਬਰਾ ਗਈ ਤੇ ਉਸਨੂੰ ਪੁੱਛਿਆ “ਜੀਤ ਕਿਥੇ ਆ”
ਉਸਨੇ ਮਨਪ੍ਰੀਤ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਅਚਾਨਕ ਕਿਸੇ ਨੇ ਮੋਟਰ ਦੇ ਦਰਵਾਜੇ ਦੀ ਬਾਹਰੋਂ ਕੁੰਡੀ ਲਗਾ ਦਿਤੀ।
ਉਹ ਜ਼ੋਰ ਜ਼ੋਰ ਨਾਲ ਜੀਤ ਨੂੰ ਪੁਕਾਰ ਰਹੀ ਸੀ। ਪਰ ਉਸ ਦੀਆਂ ਚੀਕਾਂ ਓਥੇ ਕਿਸੇ ਨੇ ਨਹੀਂ ਸੁਣੀਆਂ। ਉਸ ਮੁੰਡੇ ਨੇ ਉਸਨੂੰ ਬਾਂਹ ਤੋਂ ਫੜ ਲਿਆ ਤੇ ਮੈਨੂੰ ਮੰਜੇ ਉੱਤੇ ਸੁੱਟ ਦਿਤਾ।
ਉਸਨੇ ਜ਼ਬਰਦਸਤੀ ਇਕ ਇਕ ਕਰਕੇ ਉਸਦੇ ਸਾਰੇ ਕੱਪੜੇ ਉਤਾਰ ਦਿਤੇ ਤੇ ਉਸਦੇ ਹੱਥ ਮੰਜੇ ਨਾਲ ਬੰਨ੍ਹ ਦਿਤੇ।
ਉਸਨੂੰ ਬਿਨਾਂ ਕੱਪੜਿਆਂ ਤੋਂ ਦੇਖ ਕੇ ਉਸ ਮੁੰਡੇ ਨੇ ਕਿਹਾ, “ਜਿਵੇਂ ਦਾ ਤਸਵੀਰ ਵਿਚ ਦੇਖਿਆ ਸੀ…ਤੇਰਾ ਬਦਨ ਉਸਤੋਂ ਵੀ ਕੀਤੇ ਜ਼ਿਆਦਾ ਸੋਹਣਾ ਆ, ਘਬਰਾ ਨਾ…ਅਸੀਂ ਤੈਨੂੰ ਪਹਿਲੀ ਬਾਰ ਬਿਨਾਂ ਕੱਪੜਿਆਂ ਤੋਂ ਨਹੀਂ ਦੇਖ ਰਹੇ…ਜੀਤ ਨੇ ਦਿਖਾਈਆਂ ਸੀ ਤੇਰੀਆਂ ਤਸਵੀਰਾਂ ਸਾਨੂੰ”
ਇਹ ਕਹਿੰਦੇ ਹੀ ਉਸ ਮੁੰਡੇ ਨੇ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕੀਤੀ ਤੇ ਉਸਦੀ ਇਜ਼ੱਤ ਦੇ ਟੁਕੜੇ ਟੁਕੜੇ ਕਰ ਦਿਤੇ।
ਏਨਾ ਹੀ ਨਹੀਂ, ਉਸ ਮੁੰਡੇ ਦੇ ਜਾਣ ਤੋਂ ਬਾਅਦ ਦੂਜਾ ਮੁੰਡਾ ਆਇਆ ਤੇ ਫੇਰ ਤੀਜਾ।
ਸਭ ਨੇ ਬਾਰੀ ਬਾਰੀ ਉਸ ਨਾਲ ਜ਼ਬਰਦਸਤੀ ਕੀਤੀ।
ਉਸਦੀ ਹਾਲਾਤ ਹੁਣ ਮਰਿਆਂ ਵਰਗੀ ਹੋ ਗਈ ਸੀ। ਉਹ ਇਕ ਬੇਜਾਨ ਖਿਲੋਣੇ ਵਾਂਗ ਸੀ, ਜਿਸ ਨਾਲ ਉਹ ਸਭ ਬਾਰੀ ਬਾਰੀ ਖੇਲ ਰਹੇ ਸਨ। ਓਹਨਾਂ ਸਭ ਨੇ ਮਿਲ ਕੇ ਉਸਦੀ ਰੂਹ ਦਾ ਕਤਲ ਕਰ ਦਿਤਾ ਸੀ।
ਸਭ ਉਸਦੇ ਜਿਸਮ ਨਾਲ ਬਾਰੀ ਬਾਰੀ ਖੇਲਦੇ ਰਹੇ, ਜਦੋ ਤੱਕ ਸਭ ਦਾ ਮਨ ਨਹੀਂ ਸੀ ਭਰ ਗਿਆ।

ਮੇਰਾ ਭਰੋਸਾ ਤੋੜ ਕੇ ਕਿ ਮਿਲਿਆ
ਭੁੱਖ ਮਿਟਾ ਨਾ ਸਕੀ ਮੈਂ ਖੂਹਾਂ ਦੀ,
ਜਿਸਮਾਨੀ ਮੌਤ ਤੋਂ ਨਾ ਡਰ ਲੱਗੇ,
ਅਸਲੀ ਮੌਤ ਤਾਂ ਹੋਇਆਂ ਰੂਹਾਂ ਦੀ,
ਤੇਰੇ ਪਿਆਰ ਚ ਅੰਨ੍ਹੀ ਹੋਕੇ ਮੈਂ
ਆਪਣਾ ਬੁਰਾ ਭਲਾ ਨਾ ਸੋਚਿਆ ਵੇ,
ਕਿਉਂ ਜੰਗਲੀ ਜਾਨਵਰਾਂ ਵਾਂਗੂ
ਤੁਸੀ ਜਿਸਮ ਮੇਰਾ ਦੱਸ ਨੋਚਿਆ ਵੇ,
ਬਾਰੀ ਬਾਰੀ ਆਕੇ ਸਭ
ਭੁੱਖ ਮਿਟਾਗੇ ਜਿਸਮਾਂ ਦੀ,
ਮੇਰਾ ਕਾਲਜਾ ਚੀਰ ਕੇ ਲੰਘ ਗਈਆਂ
ਇਹ ਚਾਨਣ ਦੀਆਂ ਰਿਸ਼ਮਾਂ ਜੀ,
ਮੈਨੂੰ ਤੜਫਦੀ ਦੇਖ ਕੇ ਦੱਸ ਕਿਉਂ
ਤੈਨੂੰ ਰਤਾ ਤਰਸ ਨਾ ਆਇਆ ਵੇ,
ਹੁਣ ਮੈਂ ਉਸ ਦਿਨ ਨੂੰ ਕੋਸਦੀ ਆਂ
ਸੀ ਜਿਸ ਦਿਨ ਦਿਲ ਤੇਰੇ ਨਾਲ ਲਾਇਆ ਵੇ
ਰਹਿੰਦੀ ਦੁਨੀਆਂ ਤੱਕ ਅਫਸੋਸ ਰਹੁ
ਮੈਂ ਆਪਣੇ ਬਾਪ ਦੀ ਪੱਗ ਨੂੰ ਰੋਲ ਗਈ,
ਦਿਲ ਤੋਂ ਪਿਆਰ ਕਿਸੇ ਨੂੰ ਕਰੀਓ ਨਾ
ਮੇਰੀ ਇਹ ਰੂਹ ਜਾਂਦੇ ਜਾਂਦੇ ਬੋਲ ਗਈ,

ਜਦੋ ਉਹਨਾਂ ਮੁੰਡਿਆਂ ਦਾ ਉਸ ਤੋਂ ਦਿਲ ਅੱਕ ਗਿਆ ਤਾਂ ਉਹ ਸਭ ਸੋਚਣ ਲੱਗੇ ਹੁਣ ਇਸ ਦਾ ਕੀ ਕਰੀਏ।
ਮਨਪ੍ਰੀਤ ਬਿਨਾਂ ਕੱਪੜਿਆਂ ਤੋਂ ਮੰਜੇ ਤੇ ਬੇਸੁੱਧ ਪਈ ਸਭ ਸੁਣ ਰਹੀ ਸੀ।
ਫੇਰ ਉਹਨਾਂ ਵਿਚੋਂ ਇਕ ਮੁੰਡਾ ਆਇਆ ਤੇ ਉਸਨੂੰ ਕੱਪੜੇ ਪਹਿਨਾਏ। ਉਸਨੂੰ ਜ਼ਬਰਦਸਤੀ ਗੱਡੀ ਵਿਚ ਬਿਠਾਇਆ ਅਤੇ ਇਕ ਨਹਿਰ ਦੇ ਕਿਨਾਰੇ ਸੁੱਟ ਕੇ ਫਰਾਰ ਹੋ ਗਏ।
ਉਹ ਕਾਫੀ ਸਮਾਂ ਜ਼ਮੀਨ ਹੀ ਪਈ ਰਹੀ।
ਉਹ ਥੋੜੀ ਹਿੰਮਤ ਕਰ ਕੇ ਉਠੀ ਤੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ। ਉਸਦਾ ਸਾਰਾ ਸਰੀਰ ਦਰਦ ਨਾਲ ਤੜਫ ਰਿਹਾ ਸੀ।
ਉਹ ਹੁਣ ਉਸ ਸੁੰਨਸਾਨ ਜਗ੍ਹਾ ਤੇ ਇਕੱਲੀ ਸੀ। ਉਹ ਨਹਿਰ ਦੇ ਕਿਨਾਰੇ ਬੈਠ ਕੇ ਰੋਣ ਲੱਗ ਗਈ ਤੇ ਸੋਚਣ ਲੱਗੀ “ਮੇਰੀ ਜ਼ਿੰਦਗੀ ਵਿਚ ਹੁਣ ਕੁਝ ਨਹੀਂ ਰਿਹਾ।ਮੇਰੀਆਂ ਸਹੇਲੀਆਂ ਮੈਨੂੰ ਬਾਰ ਬਾਰ ਸਮਝਾਉਂਦੀਆਂ ਰਹੀਆਂ ਜੀਤ ਮੁੰਡਾ ਸਹੀ ਨਹੀਂ ਆ ਪਰ ਮੈਂ ਪਿਆਰ ਵਿਚ ਅੰਨ੍ਹੀ ਹੋ ਕੇ ਉਹਨਾਂ ਨੂੰ ਹੀ ਬੁਰਾ ਭਲਾ ਬੋਲਦੀ ਰਹੀ।
ਮੈਂ ਡਾਕਟਰ ਬਣਨਾ ਚਾਹੁੰਦੀ ਸੀ ਪਰ ਮੇਰੇ ਇਕ ਗ਼ਲਤ ਫ਼ੈਸਲੇ ਨੇ ਮੈਨੂੰ ਬਰਬਾਦ ਕਰ ਕੇ ਰੱਖ ਦਿਤਾ।
ਮੈਂ ਹੁਣ ਘਰ ਨਹੀਂ ਜਾ ਸਕਦੀ।
ਮੈਂ ਆਪਣੇ ਘਰ ਆਲਿਆ ਨੂੰ ਕਿ ਮੂੰਹ ਦਿਖਾਵਾਂਗੀ। ਜੇ ਮੇਰੇ ਘਰ ਪਤਾ ਚਲ ਗਿਆ ਤਾਂ ਮੇਰਾ ਬਾਪੂ ਕਿਸੇ ਨੂੰ ਮੂੰਹ ਨਹੀਂ ਦਿਖਾ ਪਾਏਗਾ ਤੇ ਮੇਰਾ ਭਾਈ ਕਦੀ ਵੀ ਕਿਸੇ ਨਾਲ ਇੱਜਤ ਮਾਣ ਨਾਲ ਸਿਰ ਉਠਾ ਕੇ ਗੱਲ ਨਹੀਂ ਕਰ ਪਾਵੇਗਾ।

ਉਹ ਕਾਫੀ ਸਮਾਂ ਰੋਂਦੀ ਰਹੀ ਤੇ ਥੋੜ੍ਹਾ ਜਿਗਰਾ ਕਰ ਕੇ ਉਠੀ।
ਉਸਨੇ ਇਕ ਆਖਿਰ ਬਾਰ ਰੱਬ ਨੂੰ ਦੁਆ ਕੀਤੀ ਕੀ “ਰੱਬਾ ਮੇਰੇ ਵਰਗੀ ਕੁੜੀ ਕਿਸੇ ਘਰ ਵਿਚ ਪੈਦਾ ਨਾ ਕਰੀਂ। ਮੈਂ ਆਪਣੇ ਮਾਂ ਬਾਪ ਦੀ ਇਜ਼ੱਤ ਦੀ ਪਰਵਾਹ ਨਹੀਂ ਕੀਤੀ। ਜੇ ਮੈਨੇ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖਿਆ ਹੁੰਦਾ ਤਾਂ ਸ਼ਾਇਦ ਮੇਰੇ ਨਾਲ ਅੱਜ ਇਹ ਸਭ ਨਾ ਹੁੰਦਾ। ਰੱਬਾ ਮੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੀ”
ਤੇ ਏਨਾ ਕਹਿਣ ਤੋਂ ਬਾਅਦ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ।

ਮਨਪ੍ਰੀਤ ਦੀ ਮੌਤ ਦਾ ਜਿੰਮੇਵਾਰ ਕੌਣ ਸੀ?
ਕਿ ਮਨਪ੍ਰੀਤ ਖੁਦ ਸੀ ਜਿਸਨੇ ਪਿਆਰ ਵਿਚ ਅੰਨ੍ਹੀ ਹੋ ਕੇ ਕੁਝ ਨਹੀਂ ਸੋਚਿਆ ਤੇ ਜੀਤ ਤੇ ਭਰੋਸਾ ਕਰਦੀ ਰਹੀ? ਕਿ ਜੀਤ ਉਸਦੀ ਮੌਤ ਦਾ ਜਿੰਮੇਵਾਰ ਸੀ ਜਿਸਨੇ ਇਕ ਪਲ ਲਈ ਮਨਪ੍ਰੀਤ ਬਾਰੇ ਨਹੀਂ ਸੋਚਿਆ?
ਕਿ ਇਹ ਸਮਾਜ ਉਸ ਦੀ ਮੌਤ ਦਾ ਜਿੰਮੇਵਾਰ ਹੈ, ਜੋ ਜਿਨ੍ਹਾਂ ਕੁੜੀਆਂ ਨਾਲ ਬਲਾਤਕਾਰ ਹੁੰਦਾ ਹੈ, ਉਹਨਾਂ ਨੂੰ ਹਮੇਸ਼ਾ ਗੰਦੀ ਨਜ਼ਰ ਨਾਲ ਹੀ ਦੇਖਦਾ ਹੈ, ਤੇ ਕੁੜੀ ਦੇ ਪਰਿਵਾਰ ਨੂੰ ਤਾਹਨੇ ਦਿੰਦਾ ਹੈ। ਉਹਨਾਂ ਕੁੜੀਆਂ ਦਾ ਜਿਉਣਾ ਮੁਸ਼ਕਿਲ ਕਰ ਦਿੰਦਾ ਹੈ।

ਇਹ ਕਹਾਣੀ ਇਕ ਸੱਚੀ ਘਟਨਾ ਤੇ ਅਧਾਰਿਤ ਸੀ।
ਅੱਜ ਵੀ ਪਤਾ ਨਹੀਂ ਕਿੰਨੀਆਂ ਕੁੜੀਆਂ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਹੋਣਗੀਆਂ।
ਦੇਖੋ ਯਕੀਨ ਕਰਨਾ ਬਹੁਤ ਚੰਗੀ ਗੱਲ ਹੈ, ਪਰ ਅੱਖਾਂ ਮੀਚ ਕੇ ਕਿਸੇ ਤੇ ਯਕੀਨ ਕਰਨਾ ਬਹੁਤ ਗ਼ਲਤ ਗੱਲ ਹੈ।
ਹਰ ਮੁੰਡਾ ਮਾੜਾ ਨਹੀਂ ਹੁੰਦਾ ਨਾ ਹਰ ਕੁੜੀ ਮਾੜੀ ਹੁੰਦੀ ਹੈ।
ਪਰ ਕੁੜੀਆਂ ਨੂੰ ਇਹਨਾਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਇਜ਼ੱਤ ਉਹਨਾਂ ਦਾ ਗਹਿਣਾ ਹੁੰਦੀ ਹੈ ਤੇ ਕਦੇ ਵੀ ਆਪਣਾ ਜ਼ਮੀਰ ਗਿਰਾ ਕੇ ਏਦਾਂ ਦਾ ਕੰਮ ਨਾ ਕਰੋ, ਜਿਸ ਨਾਲ ਤੁਹਾਡੇ ਬਾਪ ਦੀ ਪੱਗ ਉੱਤੇ ਦਾਗ ਲੱਗੇ। ਹੀਰ ਰਾਂਝੇ ਦੀ ਕਹਾਣੀ ਪੜ ਕੇ ਹਰ ਕੁੜੀ ਆਪਣੇ ਆਪ ਨੂੰ ਹੀਰ ਤੇ ਮੁੰਡੇ ਨੂੰ ਰਾਂਝਾ ਸਮਝ ਲੈਂਦੀ ਹੈ।
ਹਮੇਸ਼ਾ ਕਿਸੇ ਨਾਲ ਕੋਈ ਗੱਲ ਕਰੋ ਤਾਂ ਆਪਣੇ ਦਿਮਾਗ ਖੋਲ ਕੇ ਗੱਲ ਕਰੋ ਤੇ ਜਿਥੇ ਵੀ ਤੁਹਾਨੂੰ ਕੁਝ ਗਲਤ ਲੱਗੇ ਉਹ ਕੰਮ ਨਾ ਕਰੋ।
ਰੱਬ ਨਾ ਕਰੇ ਅੱਗੇ ਕਿਸੇ ਦਾ ਮਨਪ੍ਰੀਤ ਵਰਗਾ ਹਾਲ ਹੋਵੇ।

ਬਾਕੀ ਤੁਸੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਮੇਰੇ ਨਾਲ ਵਟਸਐਪ ਉੱਤੇ ਸਾਂਝੇ ਕਰ ਸਕਦੇ ਹੋ ਜੀ।

ਪਰਵੀਨ ਰੱਖੜਾ
(8360000267)

Instagram – parveen rakhra
Facebook – parveen rakhra

...
...



Related Posts

Leave a Reply

Your email address will not be published. Required fields are marked *

4 Comments on “ਰੂਹ ਦੇ ਕਾਤਲ”

  • bht galt hoea manpreet naal.. moral eh k kadi v kisi te akha band kar k barosha na kro 😢😢

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)