ਸੁਖਜੀਤ ਕਾਲਜ ਦੀ ਐਮ ਏ ਰਾਜਨੀਤੀ ਸ਼ਾਸਤਰ ਦੀ ਹੋਣਹਾਰ ਵਿਦਿਆਰਥਣ ਸੀ। ਸੁੰਦਰ ਸੁਸ਼ੀਲ ਉਚੀ ਲੰਬੀ ਸੁਖਜੀਤ ਮਾਪਿਆਂ ਦੀ ਇਕਲੌਤੀ ਪੁੱਤਰੀ ਸੀ।ਉਹ ਕਾਲਜ ਦੀ ਚੰਗੀ ਵਕਤਾ ਵੀ ਸੀ। ਕਵਿਤਾ ਉਚਾਰਣ ਪ੍ਤੀਯੋਗਤਾ ,ਭਾਸਣ ਉਚਾਰਣ ਪ੍ਤੀਯੋਗਤਾ ਵਿਚ ਉਸਦਾ ਕੋਈ ਸਾਨੀ ਨਹੀ ਸੀ। ਕਾਲਜ ਦੀ ਗਿੱਧਾ ਟੀਮ ਦੀ ਵੀ ਉਹ ਮੈਬਰ ਸੀ। ਕਾਲਜ ਦੇ ਮੈਗਜ਼ੀਨ ਦੀ ਪੰਜਾਬੀ ਭਾਗ ਦੀ ਉਹ ਐਡੀਟਰ ਵੀ ਸੀ। ਲਿਖਣ ਦਾ ਵੀ ਸ਼ੌਕ ਸੀ। ਸਮਾਜਿਕ ਬੁਰਾਈਆਂ ਦੇ ਲੇਖਾਂ ਤੇ ਉਸਦੀ ਪੂਰੀ ਪਕੜ ਸੀ। ਦਾਜ ਦਹੇਜ ਦੇ ਖਿਲਾਫ ਉਹ ਉਚੀ ਸੁਰ ਚ ਅਵਾਜ ਬੁਲੰਦ ਕਰ ਕੇ ਕਾਲਜ ਦੀਆਂ ਕੁੜੀਆਂ ਨੂੰ ਇਕ ਹੋਣ ਲਈ ਪੇ੍ਰਿਤ ਕਰਦੀ।
ਸੁਖਜਿੰਦਰ ਸੁਖਵੀਰ ਦੀ ਲੜਕੀ ਸੁਖਜੀਤ ਬੜੀ ਦਲੇਰਾਨਾ ਲੜਕੀ ਸੀ। ਮਾਪਿਆਂ ਪੁਤਾਂ ਵਾਂਗ ਪਾਲੀ ਸੀ। ਅਜੇ ਐਮ ਏ ਦੇ ਆਖਰੀ ਸਾਲ ਚ ਪੜ ਰਹੀ ਸੀ ਕਿ ਰਿਸਤੇਦਾਰੀ ਚੋਂ ਲਗਦੇ ਚਾਚੇ ਨੇ ਸੁਖਜੀਤ ਦੇ ਮਾਪਿਆਂ ਨਾਲ ਵਿਦੇਸਂ ਤੋਂ ਆਏ ਲੜਕੇ ਦੀ ਦਸ ਪਾਈ। ਸੁਖਜਿੰਦਰ ਨੇ ਕਿਹਾ ਇਕ ਦਿਨ ਤਾਂ ਲੜਕੀ ਵਿਆਉਣੀ ਏ। ਧੀਆ ਸਹੁਰੇ ਘਰ ਹੀ ਸੋਹਦੀਆਂ ਨੇ। ਤੁਸੀ ਗਲ ਤੋਰੋ ਜੇ ਰਿਸਤਾ ਠੀਕ ਲਗਾ ਵੇਖ ਲਵਾਂਗੇ। ਲੜਕੇ ਲੜਕੀ ਦਾ ਵੇਖ ਵਿਖਾਵਾ ਹੋਇਆ।ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਸੀ । ਰਿਸਤਾ ਤਹਿ ਹੋ ਗਿਆ । ਫੈਸਲਾ ਹੋਇਆ ਕਿ ਸੁਖਜੀਤ ਦੇ ਐਮ ਏ ਦੇ ਪੇਪਰਾਂ ਤੋਂ ਬਾਅਦ ਵਿਆਹ ਹੋਵੇਗਾ ਦੋਹਾ ਧਿਰਾਂ ਨੇ ਸਹਿਮਤੀ ਪ੍ਰਗਟ ਕੀਤੀ ਦੋਵੇਂ ਧਿਰਾਂ ਖੁਸ ਸਨ
ਸਮਾਂ ਆਇਆ ਸੁਖਜੀਤ ਦੇ ਐਮ ਏ ਫਾਈਨਲ ਦੇ ਪੇਪਰ ਹੋ ਗਏ। ਦੋਹਾਂ ਧਿਰਾਂ ਨੇ ਬੈਠ ਕੇ ਵਿਆਹ ਦਾ ਦਿਨ ਮੁਕਰੱਰ ਕੀਤਾ। ਵਿਆਹ ਦੀਆਂ ਤਿਆਰੀਆਂ ਸੁਰੂ ਹੋ ਗਈਆਂ।
ਵਿਆਹ ਸ਼ਹਿਰ ਦੇ ਇਕ ਰਿਜੋਰਟਸ ਚ ਸੀ । ਰਿਸਤੇਦਾਰ ਸਾਕ ਸਬੰਧੀ ਦੋਸਤ ਮਿਤਰ ਵਿਆਹ ਦੀ ਰੌਣਕ ਵਧਾਉਣ ਪਹੁੰਚ ਰਹੇ ਸਨ। ਬਰਾਤ ਵੀ ਸਮੇ ਤੇ ਪਹੰਚ ਗਈ। ਮਿਲਣੀਆਂ ਹੋਈਆਂ । ਗੁਰਦੁਆਰੇ ਆਨੰਦ ਕਾਰਜ ਹੋਏ । ਦੋਵੇਂ ਧਿਰਾਂ ਇਕ ਦੂਜੇ ਨੂੰ ਵਧਾਈਆ ਦੇ ਰਹੇ ਸਨ।
ਆਨੰਦ ਕਾਰਜ ਤੋਂ ਬਾਅਦ ਸਾਰੇ ਰਿਜੋਰਟਸ ਵਾਪਸ ਆ ਗਏ। ਬੜਾ ਖੁਸ਼ੀਆ ਭਰਿਆ ਮਾਹੌਲ ਚਲ ਰਿਹਾ ਸੀ ਕਿ ਅਚਨਚੇਤ ਵਿਆਹ ਚ ਸਮੂਲੀਅਤ ਕਰ ਰਹੇ ਮਹਿਮਾਨਾਂ ਚ ਘੁਸਰ ਮੁਸਰ ਸੁਰੂ ਹੋ ਗਈ ਕਿ ਲਾੜਾ ਦਾਜ ਚ ਕਾਰ ਮੰਗ ਰਿਹਾ । ਦੋਸਤਾਂ ਮਿਤਰਾਂ ਚ ਘਿਰਿਆ ਲਾੜਾ ਸ਼ਰਾਬ ਦੀ ਲੋਰ ਚ ਦਾਜ ਚ ਕਾਰ ਦੀ ਮੰਗ ਕਰ ਰਿਹਾ ਸੀ ।ਡੋਲੀ ਤਾਂ ਜਾਵੇਗੀ ਜੇ ਕਾਰ ਦਿਉਗੇ । ਸਭ ਸਮਝਾਉਣ ਦਾ ਯਤਨ ਕਰ ਰਹੇ ਸੀ ਪਰ ਲਾੜਾ ਕਾਰ ਲੈਣ ਤੇ ਅੜਿਆ ਹੋਇਆ ਸੀ ।
ਸੁਖਜੀਤ ਦੀਆ ਸਹੇਲੀਆ ਨੇ ਆਣ ਕੇ ਕੰਨੀ ਗਲ ਪਾਈ ਤਾਂ ਸੁਖਜੀਤ ਗੁਸੇ ਚ ਆ ਗਈ ਉਚੀ ਸੁਰ ਚ ਬੋਲਣ ਲਗੀ ਮਾਪਿਆਂ ਹਥ ਜੋੜ ਕੇ ਚੁੱਪ ਕਰਾ ਦਿਤਾ
ਸੁਖਜੀਤ ਦੇ ਪਿਤਾ ਨੇ ਕਿਹਾ ਧੀਏ ਤੂੰ ਭਰੇ ਸਮਾਜ ਚ ਸੀ੍ ਗੁਰੂ ਗਰੰਥ ਸਾਹਿਬ ਅਗੇ ਕਹਿ ਕੇ ਆਈ ਏਂ ਪਲੇ ਤੈਡੇ ਲਾਗੀ ਅਸੀ ਬੈਠੇ ਹਾਂ ਗਲ ਕਰ ਰਹੇ ਹਾਂ ਤੂੰ ਨਹੀ...
ਬੋਲਣਾ । ਮਾਪਿਆਂ ਸੁਖਜੀਤ ਨੂੰ ਵਾਸਤਾ ਪਾ ਕੇ ਚੁਪ ਕਰਾ ਦਿਤਾ। ਸੁਖਜੀਤ ਅੰਦਰੋ ਅੰਦਰ ਵਿਸ ਘੋਲ ਰਹੀ ਸੀ। ਜਿਹੜੀ ਦਾਜ ਦਹੇਜ ਦੇ ਖਿਲਾਫ ਸੀ ਉਸ ਦੇ ਮੰਨ ਚ ਕੀ ਚਲ ਰਿਹਾ ਸੀ ਕੋਈ ਨਹੀਂ ਸੀ ਜਾਣਦਾ ।
ਸੁਖਜੀਤ ਨੇ ਆਪਣੇ ਪਿਤਾ ਨੂੰ ਸਦ ਕੇ ਕਿਹਾ ਪਾਪਾ ਆਪਣੇ ਜਵਾਈ ਦੀ ਮੰਗ ਪੂਰੀ ਕਰ ਦਿਉ। ਸੁਖਜਿੰਦਰ ਦਾ ਇਕ ਦੋਸਤ ਆਇਆ ਕਹਿਣ ਲਗਾ ਆਹ ਫੜ ਨਵੀਂ ਕਾਰ ਦੀਆ ਚਾਬੀਆਂ ਤੇ ਕਾਰ ਜਵਾਈ ਨੂੰ ਦੇ । ਮੈ ਪਰਸੋਂ ਸ਼ੋ ਰੂਮ ਚੋਂ ਲੈ ਕੇ ਆਇਆ । ਪਹਿਲੇ ਦਿਨ ਵਿਆਹ ਤੇ ਲੈ ਕੇ ਆਇਆ । ਤੁਸੀ ਮੈਨੂੰ ਪੈਸੇ ਦੇ ਦਿਆ ਜੇ ਮੈ ਹੋਰ ਕਾਰ ਲੈ ਲਵਾਗਾਂ ਪਰ ਮਿਤਰਾ ਇਜਤ ਮਿਟੀ ਚ ਨਹੀਂ ਮਿਲਣੀ ਚਾਹੀਦੀ। ਸੁਖਜਿੰਦਰ ਨੇ ਆਪਣੇ ਯਾਰ ਨੂੰ ਘੁੱਟ ਕੇ ਘਲਵਕੜੀ ਚ ਲੈ ਲਿਆ ਕਹਿੰਦਾ ਮਿਤਰਾ ਅਜ ਤੂੰ ਮੇਰੀ ਲਾਜ਼ ਰਖ ਲਈ ।
ਕਾਰ ਦੀਆਂ ਚਾਬੀਆਂ ਜਵਾਈ ਨੂੰ ਦਿਤੀਆਂ ਜਵਾਈ ਰਾਜਾ ਖੁਸ਼ ਹੋ ਗਿਆ । ਸੂਰਜ ਅਕਾਸ ਦੇ ਬਦਲਾਂ ਚ ਲੁਕਣ ਲਈ ਤਿਆਰ ਹੋ ਰਿਹਾ ਸੀ ਇਧਰ ਡੋਲੀ ਤੋਰਨ ਲਈ ਸਗਨ ਵਿਹਾਰ ਚਲ ਰਹੇ ਸਨ । ਡੋਲੀ ਵਿਦਾ ਕਰਨ ਦਾ ਸਮਾਂ ਆਇਆ ਤਾਂ ਸੁਖਜੀਤ ਬੋਲੀ ਪਾਪਾ ਜਿਹੜੇ ਅੰਕਲ ਨੇ ਕਾਰ ਦਿਤੀ ਉਹਨੂੰ ਕਹੋ ਕਿ ਉਹ ਮੇਰੇ ਸਹੁਰੇ ਘਰ ਤਕ ਕਾਰ ਛਡਣ ਜਰੂਰ ਚਲਣ। ਸੁਖਜੀਤ ਦੇ ਕਹਿਣ ਤੇ ਸੁਖਜਿੰਦਰ ਦਾ ਦੋਸਤ ਜਾਣ ਨੂੰ ਮੰਨ ਗਿਆ।
ਮਾਪੇ ਗਰੀਬ ਹੋਣ ਜਾਂ ਅਮੀਰ ਰਾਜਾ ਹੋਵੇ ਜਾਂ ਫਕੀਰ ਡੋਲੀ ਤੁਰਨ ਵੇਲੇ ਸਭ ਦੀਆਂ ਅਖਾਂ ਹਝੂੰਆਂ ਨਾਲ ਭਰ ਜਾਦੀਆਂ । ਡੋਲੀ ਵਿਦਾ ਕਰ ਦਿਤੀ ਗਈ ਸੁਖਜੀਤ ਸਹੁਰੇ ਪਿੰਡ ਪਹੁੰਚੀ। ਬਰਾਤ ਵੀ ਵਾਪਸ ਆ ਗਈ । ਸੁਖਜੀਤ ਦੀ ਸੱਸ ਆਪਣੀਆ ਦਰਾਣੀਆਂ ਜੇਠਾਣੀਆਂ ਸਹੇਲੀਆਂ ਨਾਲ ਆਪਣੀ ਨੂੰਹ ਤੇ ਪੁਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਨੂੰ ਤਿਆਰ ਖੜੀ । ਸੁਹਾਗਨਾਂ ਗੀਤ ਗਾ ਰਹੀਆ
“ਪਾਣੀ ਵਾਰ ਮੁੰਡੇ ਦੀਏ ਮਾਂਏ ਬੰਨਾ ਤੇਰਾ ਬਾਹਰ ਖੜਾ ”
ਸੱਸ ਪਾਣੀ ਵਾਲੀ ਗੜਵੀ ਨੂੰਹ ਪੁੱਤ ਦੇ ਸਿਰ ਤੋਂ ਵਾਰ ਕੇ ਪੀਣ ਲਗੀ ਸੁਖਜੀਤ ਨੇ ਗੜਵੀ ਫੜ ਲਈ ਕਹਿਣ ਲਗੀ ਪਹਿਲਾਂ ਰਾਣੀ ਹਾਰ ਲੈ ਕੇ ਆ ਫਿਰ ਪਾਣੀ ਪੀਵੀ। ਸੁਖਜੀਤ ਉਸੇ ਨਵੀਂ ਕਾਰ ਚ ਆਣ ਕੇ ਬੈਠ ਗਈ ਕਹਿੰਦੀ ਪਹਿਲਾਂ ਰਾਣੀ ਹਾਰ ਲੈ ਆਇਉ ਫਿਰ ਮੈਨੂੰ ਵੀ ਲੈ ਜਾਇਉ । ਜੇ ਤੇਰਾ ਮੁੰਡਾ ਕਾਰ ਮੰਗ ਸਕਦਾ ਤਾਂ ਮੈਨੂੰ ਵੀ ਖੜੇ ਪੈਰ ਰਾਣੀ ਹਾਰ ਮੰਗਣ ਦਾ ਹਕ ਹੈ । ਕਿਸੇ ਕੋਲ ਕੋਈ ਜਵਾਬ ਨਹੀ ਸੀ ।ਸਾਰਿਆਂ ਦੇ ਵੇਹਦਿਆਂ ਸੁਖਜੀਤ ਨਵੀ ਦਾਜ ਚ ਦਿਤੀ ਕਾਰ ਚ ਬੈਠੀ ਕਾਰ ਸਾਰਿਆਂ ਦੇ ਵੇਹਦਿਆਂ ਪਿੰਡ ਦੀ ਧੂੜ ਉਡਾੳਦੀ ਅਖਾਂ ਤੋਂ ਉਹਲੇ ਹੋ ਗਈ।
ਢਾਡੀ ਕੁਲਜੀਤ ਸਿੰਘ ਦਿਲਬਰ
+1-425-524-1828
dilbar108@gmail.com