ਅੱਜ ਜਦੋਂ ਤੇਜੋ ਤਾਈ ਬਾਰੇ ਸੁਣਿਆ ਤਾਂ ਮਨ ਬੜਾ ਦੁੱਖੀ ਜਿਹਾ ਹੋ ਗਿਆ ਕਿ 80 ਸਾਲਾ ਓਹੀ ਤੇਜੋ ਤਾਈ ਜੋ ਕਦੇ ਨੱਕ ਤੇ ਮੱਖੀ ਨਹੀਂ ਬੈਠਣ ਦੇਂਦੀ ਸੀ ਕਿਵੇਂ ਇੱਕ ਪਸ਼ੂਆਂ ਵਾਲੇ ਕੱਚੇ ਕੋਠੇ ਵਿੱਚ ਇੱਕ ਗੰਦੀ ਜਿਹੀ ਵਾਣ ਦੀ ਮੰਜੀ ਤੇ ਪਈ ਸੀ ਨਾ ਕੋਈ ਥੱਲੇ ਬਿਸਤਰ ਹੀ ਵਿਸ਼ਿਆਂ ਸੀ,ਲਾਗੇ ਖੜ੍ਹੇ ਨੂੰਹ ਪੁੱਤ ਤੇ ਪੋਤਰਾ ਇੱਕੋ ਸੁਰ ਵਿੱਚ ਉਸਨੂੰ ਗਲੋਂ ਲਹਿ ਜਾ ਗਲੋਂ ਲਹਿ ਜਾ ਕਰਕੇ ਆਪਣੀ ਪ੍ਰੇਸ਼ਾਨੀ ਜਾਹਿਰ ਕਰ ਰਹੇ ਸੀ ।ਤੇਜੋ ਹੁਣ ਬਿਮਾਰੀ ਕਾਰਨ ਮੰਜੇ ਤੇ ਪੈ ਗਈ ਸੀ 3 ਪੁੱਤ ਸੀ 2 ਵਿਦੇਸ਼ ਚੋ ਇੱਕ ਵਾਹੀ ਕਰਦਾ ਸੀ ਪਿੰਡ ਹੀ, ਜੇ ਤੇਜੋ ਦੀ ਪਿੱਛਲੀ ਜਿੰਦਗੀ ਬਾਰੇ ਗੱਲ ਕਰੀਏ ਤਾਂ ਉਸਦਾ ਸੁਭਾਅ ਬੜਾ ਭੁੱਖਾ ਅਤੇ ਲਾਲਚੀ ਸੀ ਕਿਸੇ ਦੀ ਚੀਜ , ਚੜ੍ਹਾਈ ਅਤੇ ਤਰੱਕੀ ਵੇਖ ਕਿ ਨਹੀਂ ਜਰਦੀ ਸੀ ਜੇ ਕਿਸੇ ਗੁਆਂਢੀ ਨਾਲ ਕੰਧ ਵਿੱਚ ਹਿੱਸਾ ਪਾ ਲੈਣਾ ਉਸਦੇ ਪੈਸੇ ਨਹੀਂ ਦੇਣੇ ਜੇ ਕਿਸੇ ਵੱਲ ਕਮੇਟੀ ਪਾ ਲੈਣੀ ਉਹ ਚੁੱਕ ਕਿ ਪੁੱਤ ਨੂੰ ਜਾਇਦਾਦ ਬਣਾ ਦੇਣੀ ਤੇ ਕਮੇਟੀ ਦੀ ਰਕਮ ਵਾਪਿਸ ਨਹੀਂ ਕਰਨੀ, ਇਥੋਂ ਤੱਕ ਕਿ ਲੋਕਾਂ ਦੀਆਂ ਪਾਥੀਆ ਵੀ ਚੁੱਕ ਕਿ ਲੈ ਆਉਣੀਆਂ।ਕਈ ਨਾਜਾਇਜ਼ ਕੰਮ ਕਰਕੇ ਪੁੱਤਰਾਂ ਦੀ ਜਾਇਦਾਦ ਵਿੱਚ ਵਾਧਾ ਕੀਤਾ, ਸ਼ੁਰੂ ਤੋਂ ਇੱਕ ਗੱਲ ਦਿਮਾਗ...
ਵਿੱਚ ਪੁੱਤਰਾਂ ਦੀ ਤਰੱਕੀ ਪਰ ਆਪਣਾ ਕਦੇ ਨਹੀਂ ਸੋਚਿਆ, ਅੱਜ ਓਹੀ ਮੰਜੇ ਤੇ ਜਦੋ ਪਾਣੀ ਨੂੰ ਆਵਾਜ਼ ਦੇਂਦੀ ਤਾਂ ਕਿਸੇ ਪੁੱਤ ਪੋਤਰੇ ਅਵਾਜ ਨਾ ਦੇਣੀ ਫਿਰ ਗੁਆਂਢ ਵਾਲਿਆਂ ਨੂੰ ਆਵਾਜ਼ ਦੇਣੀ ਪਰ ਹੁਣ ਕਿਸੇ ਦੇ ਘਰ ਇਸ ਤਰ੍ਹਾਂ ਸਹਾਇਤਾ ਕਰੇ ਕਿਵੇਂ ਕਰੇ। ਜੇ ਪੋਤਰੇ ਨੂੰ ਰਿਸ਼ਤੇ ਆਏ ਤਾਂ ਇਹ ਕਹਿ ਕਿ ਮੋੜ ਦੇਣਾ ਕਿ ਵੱਡੀ ਗੱਡੀ ਚਾਹੀਦੀ ਹੈ। ਏਨੇ ਮਾੜੇ ਕਰਮ ਪੁੱਤਰਾਂ ਲਈ ਕਰਨ ਵਾਲੀ ਤੇਜੋ ਅੱਜ ਮੰਜੇ ਐਂਵੇ ਪਈ ਸੀ ਜਿਵੇਂ ਕੋਈ ਲਾਵਾਰਸ ਚੀਜ ਕਿਸੇ ਖੂੰਜੇ ਪਈ ਹੋਏ ਜੋ ਵਰਤੋ ਵਿੱਚ ਨਾ ਆਉਣ ਵਾਲੀ ਹੋਏ। ਹੁਣ ਮੰਜੇ ਤੇ ਪਈ ਸ਼ਾਹਿਦ ਸੋਚ ਰਹੀ ਹੋਏ ਕਿ ਕਾਸ਼ ਕਿਸੇ ਗੁਆਂਢੀ ਨਾਲ ਹੀ ਬਣਾ ਕਿ ਰੱਖੀ ਹੁੰਦੀ ਅੱਜ ਪਾਣੀ ਦੀ ਘੁੱਟ ਤਾਂ ਨਸੀਬ ਹੋ ਜਾਂਦੀ।ਆਖਰ ਪੁੱਤਰਾਂ ਵੱਲੋਂ ਇਲਾਜ ਨਾ ਕਰਵਾਉਣ ਤਿ ਇਸ ਤੱਤੀ ਦੁਨੀਆ ਨੂੰ ਅਲਵਿਦਾ ਕਹਿ ਗਈ ਜਿੱਥੇ ਪੁੱਤਰਾਂ ਨੇ ਰੱਜ ਕਿ ਪੈਸੇ ਲਗਾ ਕਿ ਇੱਕ ਵੱਡਾ ਕੱਠ ਕੀਤਾ ਤੇ ਖੂਬ ਪੈਸੇ ਖਰਚ ਕੀਤੇ।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000