More Punjabi Kahaniya  Posts
ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ


ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ
ਕਿਸੇ ਸਮੇਂ ਸਰਬਣ ਵਰਗੇ ਪੁੱਤ ਹੁੰਦੇ ਸੀ, ਸ਼ਾਇਦ ਉਦੋਂ ਤੇਰੇ ਜੰਮੇ ਲੀਡਰ ਆਪ ਸਰਬਣ ਹੁੰਦੇ ਹੋਣਗੇ, ਆਹ ਹਾਲਾਤ ਐਵੇਂ ਨਹੀਂ ਬਣ ਗਏ, ਆਖ਼ਿਰ ਕੋਈ ਤਾਂ ਜਿੰਮੇਵਾਰ ਹੋਣਾ ਕਿ ਨਹੀਂ ਬਾਪੂ ??
ਕਿੰਨ੍ਹਾਂ ਚਿੱਟਾ ਬਾਰਡਰ ਟੱਪਦਾ, ਕਿੰਨੀਆਂ ਨਸ਼ੀਲੀਆਂ ਦਵਾਈਆਂ ਤੇਰੀ ਧਰਤੀ ਤੇ ਬਣਦੀਆਂ , ਕੋਈ ਤਾਂ ਮੁੱਖ ਬੰਦਾ ਹੋਊ ਕਿ ਨਹੀਂ?? ਉਹ ਨਸ਼ੀਲੇ ਪਦਾਰਥ ਖਾ ਕੇ ਕਿੰਨ੍ਹੇ ਸੁਹਾਗ ਉੱਜੜਦੇ ਨੇ ਕੋਈ ਤਾਂ ਜਿੰਮੇਵਾਰ ਹੋਊ ਕਿ ਨਹੀਂ, ਕਿੰਨੀਆਂ ਭੈਣਾਂ ਦੇ ਮਾਵਾਂ ਦੇ ਬੱਚਿਆਂ ਦੇ ਸੁਪਨੇ ਚਕਨਾ ਚੂਰ ਹੁੰਦੇ ਹੋਣਗੇ ਕਿ ਨਹੀਂ ਬਾਪੂ?
ਬਾਪੂ ਸੱਚ ਪੁੱਛੇ ਤਾਂ ਆਹ ਚੋਣ ਤਮਾਸ਼ਾ ਈ ਸਾਰੇ ਮਸਲੇ ਦੀ ਜੜ੍ਹ ਲਗਦੀ ਆ ਮੈਨੂੰ। ਤੇਰੇ ਖ਼ੈਰ ਖਵਾਹ ਬਣਦੇ ਲੀਡਰਾਂ ਨੇ ਬਰਬਾਦੀ ਦੇ ਰਾਹ ਤੋਰ ਦਿੱਤਾ ਤੈਨੂੰ।
ਪੁੱਤਰਾਂ ਵਰਗੀਆਂ ਜ਼ਮੀਨਾਂ ਗਹਿਣੇ ਹੋ ਗਈਆਂ, ਅਰਸੋਂ...

ਫਰਸ਼ ਤੇ ਲਿਆ ਮਾਰਿਆ ਕੁਲਹਣੇ ਨਸ਼ਿਆਂ ਨੇ ਪੰਜਾਬ ਨੂੰ।
ਨੱਚਦੀ ਟੱਪਦੀ ਅਥਰੀ ਜਵਾਨੀ ਜਿਹੜੀ ਲੁੱਡੀਆਂ ਪਾਉਂਦੀ ਚੰਗੀ ਲਗਦੀ ਸੀ ਜਿਹੜੀ ਗਰਾਊਂਡਾਂ ਦਾ ਸਿੰਗਾਰ ਹੋਣੀ ਚਾਹੀਦੀ ਸੀ ਉਹ ਜਵਾਨੀ ਸਿਵਿਆਂ ਦੇ ਰਾਹ ਪੈ ਗਈ ਹੈ।
ਬਾਪੂ ਤੇਰੇ ਪੈਰੀਂ ਪੈਨਾ ਕਿ ਆਪਣੇ ਪੁੱਤ ਬਣੇ ਲੀਡਰਾਂ ਦੇ ਸੁਪਨਿਆਂ ਚ ਆ ਇਹਨਾਂ ਨੂੰ ਮੇਹਣੇ ਮਾਰ ਵੀ ਸਿਆਸਤਦਾਨ ਪੁੱਤਰੋ ਰਾਜ ਤੰਦਰੁਸਤ ਇਨਸਾਨਾਂ ਤੇ ਹੁੰਦੇ ਹਨ ਮਰੀਆਂ ਜ਼ਮੀਰਾਂ ਤੇ ਨਹੀਂ ਸਿਵਿਆਂ ਦੇ ਰਾਹ ਪਏ ਲੋਕਾਂ ਤੇ ਨਹੀਂ।
ਬਾਪੂ ਮੇਰਾ ਤਾਂ ਇਹੋ ਕਹਿਣਾ ਸੀ ਮੇਰੇ ਕੋਲ ਹੋਰ ਸ਼ਬਦ ਮੁੱਕ ਗਏ ਨੇ।।।।
ਮਿੰਟੂ ਖ਼ੁਰਮੀ ਹਿੰਮਤਪੁਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)