More Punjabi Kahaniya  Posts
ਜਿੰਦਗੀ ਜਿਉਣ ਦੀਆਂ ਵੰਨਗੀਆਂ


ਜਿੰਦਗੀ ਜਿਉਣ ਦੀਆਂ ਵੰਨਗੀਆਂ..ਇੱਕ ਵੰਨਗੀ ਵੇਹਲੇ ਟਾਈਮ ਹੇਠਾਂ ਸੋਫਾ..ਹੱਥ ਵਿਚ ਰਿਮੋਟ..ਫੇਰ ਕੰਧ ਤੇ ਟੰਗੇ ਸ਼ੀਸ਼ੇ ਤੇ ਜੋ ਮਰਜੀ ਵੇਖੀ ਜਾਓ..ਅਖੀਰ ਦੋ ਢਾਈ ਘੰਟਿਆਂ ਬਾਅਦ ਭੁੱਲ ਜਾਂਦਾ ਕੇ ਇਹ ਸ਼ੁਰੂਆਤ ਹੋਈ ਕਿਥੋਂ ਸੀ..ਫੇਰ ਇਸੇ ਘਚ ਘਰੋੜ ਵਿਚ ਨੀਂਦਰ ਆ ਜਾਂਦੀ..ਫੇਰ ਅਗਲੇ ਦਿਨ ਦੀ ਸ਼ੁਰੂਆਤ..ਓਹੀ ਰੁਟੀਨ..ਬੋਰੀਅਤ..ਖਿੱਝ-ਖਿਜਾਈ..ਡਿਪ੍ਰੈਸ਼ਨ ਅਤੇ ਹੋਰ ਵੀ ਕਿੰਨਾ ਕੁਝ!
ਕੱਲ ਮਨ ਮੌਜ ਵਿਚ ਆਇਆ..ਮੁਹਾਰਾਂ ਡੇਢ ਸੌ ਕਿਲੋਮੀਟਰ ਦੂਰ ਝੀਲ ਵੱਲ ਮੁੜ ਗਈਆਂ..ਮੰਡ ਵਰਗਾ ਇਲਾਕਾ..ਅੰਤਾਂ ਦਾ ਮੱਛਰ..ਮੱਛਰਾਂ ਨੂੰ ਖਾਂਦੀਆਂ ਚਿੜੀਆਂ..ਚਿੜੀਆਂ ਨੂੰ ਖਾਂਦੇ ਬਾਜ..ਬਾਜਾਂ ਮਗਰ ਉੱਡਦੇ ਪੰਖੇਰੂ ਜਿਹਨਾਂ ਦੇ ਸ਼ਾਇਦ ਆਂਡੇ ਜਾਂ ਬੱਚੇ ਖਾਦੇ ਹੋਣੇ..ਬਦਲਾ ਲਊ ਬਿਰਤੀ..ਸੜਕ ਤੇ ਮਰਿਆ ਪਿਆ ਹਿਰਨ..ਕੋਲ ਖਲੋਤਾ ਟਰੱਕ..ਏਧਰ ਓਧਰ ਵੇਖਦੇ ਕੁਝ ਮੂਲ ਵਾਸੀ..ਸ਼ਾਇਦ ਮੀਟ ਰਿੰਨ੍ਹਣ ਦੀਆਂ ਵਿਉਂਤਾਂ ਸਨ..ਇਥੇ ਬਤਖ਼ ਮਾਰਨੀ ਵੱਡਾ ਜੁਰਮ..ਤਾਂ ਵੀ ਕਈ ਮਾਰ ਕੇ ਖਾ ਜਾਂਦੇ..ਅੰਤਾਂ ਦੀ ਗਰਮੀ..ਛੱਬੀ ਡਿਗਰੀ ਵਿਚ ਬੱਸ ਹੋ ਜਾਂਦੀ..ਫੇਰ ਕਿਧਰੋਂ ਚੜ ਆਈ ਕਾਲੀ ਘਨਕੋਰ ਘਟਾ..ਅੰਤਾਂ ਦਾ ਮੀਂਹ..ਲੱਕ ਲੱਕ ਉਚਾ ਘਾਹ..ਪਰ ਅੰਦਰ ਸੱਪ ਕੀਟ ਪਤੰਗਾ ਬਿਲਕੁਲ ਵੀ ਨਹੀਂ..!
ਬਿਰਤੀ ਪੈਂਤੀ ਸਾਲ ਪਿੱਛੇ ਮੁੜ ਗਈ..ਮੰਡ ਵਿਚ ਵਿਚਰਦਾ ਬਾਬਾ ਮਾਨੋਚਾਹਲ..ਛੰਨਾ ਭੋਏਂ ਤੋਂ ਉੱਚੀਆਂ ਬਣਾਇਆ ਕਰਦੇ..ਸੱਪ ਸੁੱਪ ਹੀ ਨਾ ਚੜ ਜਾਵੇ..ਪਰ ਦੱਸਦੇ ਸੱਪ ਵੀ ਨਹੀਂ ਸਨ ਲੜਿਆ ਕਰਦੇ..ਜਾਣਦੇ ਸਨ ਕੇ ਇਹ ਵੀ ਤਾਂ ਸਾਡੇ ਵਾਂਙ ਹੋਂਦ ਦੀ ਲੜਾਈ ਲੜਦੇ..ਇੱਕ ਵੇਰ ਕਿਸੇ ਲਿਖ ਦਿੱਤਾ..ਗ੍ਰਹਿ ਮੰਤਰੀ ਬੂਟਾ ਸਿੰਘ ਨੇ ਇਸਨੂੰ ਕੋਠੀ ਲੈ ਕੇ ਦਿੱਤੀ..ਕੁਝ ਪੱਤਰਕਾਰ ਗਏ..ਪੰਦਰਾਂ ਫੁੱਟ ਉੱਚੀ ਕਾਨਿਆਂ ਦੀ ਛੰਨ ਤੇ ਬੈਠਾ ਆਖਣ ਲੱਗਾ..ਆਹ ਵੇਖ ਲਵੋ ਬੂਟਾ ਸਿੰਘ ਦੀ ਕੋਠੀ..!
ਵਰਤਮਾਨ ਵੱਲ ਮੁੜ ਆਇਆ..ਜਿੰਦਗੀ ਇੱਕ ਸ਼ੰਘਰਸ਼ ਦਾ ਨਾਮ..ਆਪਣੇ ਤੋਂ ਮਾੜੇ ਨੂੰ...

ਦਬਾਉਂਦੀ ਮਾਨਸਿਕਤਾ..ਪਰ ਹਰੇਕ ਤਕੜੇ ਤੋਂ ਉੱਪਰ ਵੀ ਇੱਕ ਹੋਰ ਤਕੜਾ..ਸੇਰ ਨੂੰ ਸਵਾ ਸੇਰ..ਕੋਲ ਹੀ ਘਾਹ ਕੱਟਦਾ ਗੋਰਾ..ਨਾਲ ਹੀ ਲਿਖਿਆ ਸੀ ਪ੍ਰਾਈਵੇਟ ਪ੍ਰਾਪਰਟੀ..ਮੇਰੀ ਪੱਗ ਵੱਲ ਗਹੁ ਨਾਲ ਵੇਖਦਾ ਹੋਇਆ..ਕੁਝ ਵਰੇ ਪਹਿਲੋਂ ਇਥੇ ਆਇਆ ਤਾਂ ਇੱਕ ਨੇ ਅਰਬ ਤੋਂ ਆਇਆ ਮੁਸਲਮਾਨ ਹੀ ਸਮਝ ਲਿਆ..ਫੇਰ ਬੜੀ ਮੁਸ਼ਕਲ ਨਾਲ ਸਮਝਾਇਆ..!
ਰੰਗ ਤਮਾਸ਼ੇ..ਚਕਾਚੌਂਦ..ਮੂੰਹ ਅਤੇ ਸਰੀਰਕ ਸਵਾਦ..ਸੱਜਣਾ ਧੱਜਣਾ..ਪਰ ਇਹ ਸਭ ਕੁਝ ਲਈ ਇੱਕ ਮਣਿਆਦ ਮਿਥੀ ਹੋਈ..ਮਣਿਆਦ ਪੂਰੀ ਹੋਣ ਤੇ ਸਭ ਕੁਝ ਛੱਡ ਛਡਾ ਕੇ ਜਾਣਾ ਪੈਣਾ..ਇਹ ਧਰਤੀ ਅਤੇ ਇਹ ਨਜਾਰੇ ਇੰਝ ਹੀ ਰਹਿਣੇ..!
ਜੀ ਕੀਤਾ ਕਾਸ਼ ਚਿੜੀ ਬਣ ਕੇ ਅਗਲੀ ਵੇਰ ਇਸੇ ਮੰਡ ਵਿਚ ਜਨਮ ਲੈ ਲਵਾਂ..ਪਰ ਲੜਨਾ ਤੇ ਫੇਰ ਵੀ ਪੈਣਾ..ਆਪਣੇ ਤੇ ਚੜ ਕੇ ਆਏ ਬਾਜਾਂ ਇੱਲਾਂ ਨਾਲ..ਹੋਂਦ ਦੀ ਲੜਾਈ ਤੇ ਹਰੇਕ ਨੂੰ ਲੜਨੀ ਹੀ ਪੈਂਦੀ..ਚਾਹੇ ਇਨਸਾਨ ਹੋਵੇ ਤੇ ਜਾਂ ਫੇਰ ਚਿੜੀ..!
ਜੇ ਹਰ ਜਨਮ ਏਹੀ ਬਿਰਤਾਂਤ ਏ ਤਾਂ ਫੇਰ ਹੁਣ ਕਾਹਤੋਂ ਡਰਨਾ..ਕੇ ਕੋਈ ਮਾਰ ਨਾ ਦੇਵੇ..ਆਈ ਤੇ ਕਿਸੇ ਨੀ ਬਚਾ ਸਕਣਾ ਤੇ ਜਦੋਂ ਅਗਲਾ ਰਾਖੀ ਤੇ ਆ ਜਾਵੇ ਤਾਂ ਬੋਝੇ ਵਿਚ ਪਿਆ ਸਿੱਕਾ ਵੀ ਆਪਣੇ ਵੱਲ ਆਉਂਦੀ ਝੱਲ ਲਿਆ ਕਰਦਾ!
ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੇ ਪਤਾ ਨੀ ਸੁਵੇਰ ਦਾ..ਜਿਹੜੇ ਇਹ ਫਿਲਸੋਫ਼ੀ ਸਮਝ ਗਏ..ਹਮੇਸ਼ ਨਾਲ ਬੰਨਿਆ ਸਮਾਣ ਹਲਕਾ ਫੁਲਕਾ ਹੀ ਰੱਖਦੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)