![](https://www.punjabidharti.com/wp-content/uploads/2020/08/marriage-3.jpg)
ਇਕਲੌਤੀ ਧੀ ਸੀ,ਸਰਦੇ-ਪੁੱਜਦੇ ਪਰਿਵਾਰ ਚ ਜੰਮੀ ਪਲੀ ਸੀ,ਹਰ ਖਵਾਹਿਸ਼ ਦਾ ਬਾਪ-ਦਾਦੇ ਨੇ ਬਚਪਨ ਤੋਂ ਈ ਖਿਆਲ ਰੱਖਿਆ ਸੀ,,ਜੇ ਕਿਤੇ ਦੋ ਮਿੰਟ ਵੀ ਚੁੱਪ ਹੁੰਦੀ ਤਾਂ ਦਾਦੇ,ਪਿਓ ਤੇ ਭਰਾਵਾਂ ਦਾ ਦਿਲ ਬੈਠਦਾ,”ਕੀ ਹੋਇਆ ?ਤੂੰ ਬੋਲਦੀ ਕਿਓਂ ਨੀ?
ਵਰਗੇ ਸਵਾਲ ਓਹਨੂੰ ਤੰਗ ਕਰਦੇ,ਤੇ ਹੱਸ ਕੇ ਫੇਰ ਓਸੇ ਮਸਤੀ ਚ ਲੱਗ ਜਾਣਾ।
ਜਦੋਂ ਸਕੂਲ ਗਈ ਤੇ ਇੱਕ ਦਿਨ ਬੁਖਾਰ ਹੋਇਆ ਸੀ,ਓਹਨੂੰ ਅੱਜ ਵੀ ਯਾਦ ਏ ਸਾਰੇ ਸੌਂਗੇ ਸੀ ਪਰ ਵੱਡਾ ਵੀਰੇ ਤੇ ਦਾਦਾ ਜੀ ਨੇ ਅੱਖ ਨਾ ਲਾਈ,
ਸਾਰੀ ਰਾਤ ਪੱਟੀਆਂ ਧਰਦੇ ਰਹੇ।
ਫੇਰ ਚੰਗੇ ਭਵਿੱਖ ਲਈ ,ਘਰੋਂ ਦੂਰ ,
ਹੌਸਟਲ ਚ ਭੇਜਿਆ ਤਾਂ ਸਾਰੇ ਏਦਾਂ ਰੋਏ ਜਿਵੇਂ ਕਦੀ ਓਹਨੇ ਵਾਪਸ ਨੀ ਆਓਣਾ ਹੋਵੇ।
ਜਦੋਂ ਜਵਾਨ ਹੋਈ ਤਾਂ ਇੱਕ ਬਾਪ ਵਾਲੀ ਫਿਕਰ ਓਹਦੇ ਬਾਪ ਦੀਆਂ ਅੱਖਾਂ ਵਿੱਚ ਵੀ ਸੀ।
ਕਿਓਂਕਿ ਓਹਦੇ ਘਰਦੇ ਨਹੀਂ ਚਾਹੁੰਦੇ ਸੀ ਕਿ ਸਾਡੀ ਧੀ ਵੀ ਕਿਤੇ ਹੋਰ ਕੁੜੀਆਂ ਵਾਂਗ ਸਾਨੂੰ ਛੱਡਕੇ,
ਕਿਸੇ ਬੇਗਾਨੇ ਪੁੱਤ ਪਿੱਛੇ ਲੱਗ ਸਾਡੀ ਇੱਜ਼ਤ ਰੋਲੇ,
ਕਿਓਂਕਿ ਓਹ ਧੀ ਨੀ ਖੋਹਣਾ ਚਾਹੁੰਦੇ ਸੀ,,
ਜੇ ਕਿੱਧਰੇ ਓਹਦੇ ਦਿਲ ਚ ਕਿਸੇ ਨੂੰ ਵੇਖਕੇ ਕੋਈ ਹਲਚਲ ਹੁੰਦੀ ਤਾਂ ਮਾਂ ਦੀ ਕਹੀ ਗੱਲ “,ਪੁੱਤ,ਮੈਂ ਆਪ ਤੇ ਐਨੀ...
ਪੜੀ ਨੀ,ਪਰ ਇੱਕ ਰੀਝ ਆ ਤੈਨੂੰ ਬਹੁਤ ਉੱਪਰ ਵੇਖਣ ਦੀ,ਮੇਰਾ ਪੁੱਤ,ਕਦੀ ਮੇਰੀ ਇੱਜ਼ਤ ਨਾ ਰੋਲੀਂ,
ਵਿਆਹ ਤੇਰਾ ਅਸੀਂ ਆਪ ਰੀਝਾਂ ਨਾਲ ਕਰਾਂਗੇ?”
ਓਹਨੂੰ ਅੱਗੇ ਵੱਧਣ ਤੋਂ ਰੋਕ ਦੇਂਦੀ।
ਫੇਰ ਪੜਾਈ ਕਰਕੇ ਮਾਪਿਆਂ ਨੇ ਆਪਣਾ ਧੀ ਨੂੰ ਹੱਥੀਂ ਤੋਰਨ ਦਾ ਆਪਣਾ ਸੁਪਨਾ ਪੂਰਾ ਕੀਤਾ,,
ਜੋ ਵੀ ਫੈਸਲਾ ਕੀਤਾ,ਓਸ ਕਰਮਾਂਵਾਲੀ ਨੇ ਹੱਸਕੇ ਕਬੂਲਿਆ।
ਪਰ ਅੱਗੇ ਆਕੇ ਓਹਦੀ ਕਿਸਮਤ ਤੇ ਹਲਾਤ ਰੇਤ ਵਾਂਗ ਹੱਥੋਂ ਕਿਰਗੇ,
ਘਰਵਾਲਾ ਅੱਯਾਸ਼ੀ ਦੀ ਜਿੰਦਗੀ ਜੀਓਣ ਦਾ ਸ਼ੌਕੀਨ ਸੀ,ਖੁੱਲੇ ਖਰਚੇ,ਤਨ ਦਾ ਸ਼ਿਕਾਰੀ ਸੀ,
ਪਰ ਕਦੀ ਮਨ ਮਿਲੇ ਈ ਨੀ।
ਤੇ ਬਾਪ-ਦਾਦੇ ਦੀ ਇੱਜ਼ਤ ਲਈ ਓਹ ਖਾਮੋਸ਼ ਸੀ,,ਕਿਓਕਿ ਓਹ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਪਰਵਰਿਸ਼ ਤੇ ਸਵਾਲ ਉਠਾਏ।
ਅਚਾਨਕ ਵੱਜੀ ਡੋਰਬੈੱਲ ਨੇ ਓਹਦੇ ਖਿਆਲਾਂ ਚੋਂ ਹਲੂਣਕੇ ਉਠਾਇਆ ਤੇ ਦੇਖਿਆ ਕਿ ਅੱਥਰੂ ਗੱਲਾਂ ਤੇ ਈ ਸੁੱਕੇ ਸੀ,,,
ਹੁਣ ਓਹ ਖਾਮੋਸ਼ ਸੀ,
ਅਗਲੇ ਤਸੀਹੇ ਨੂੰ ਸਹਿਣ ਲਈ।
✍ ਪਰਵੀਨ ਸਰਕਾਰੀਆ
Jaskaran singh
Suspenseful, bahut sohna likhya