More Punjabi Kahaniya  Posts
ਇੱਕ ਪਹਿਲ


ਮਿੰਨੀ ਕਹਾਣੀ—-“ਇੱਕ ਪਹਿਲ”
ਗੁਰਜੀਤ ਸਿੰਘ ਤੇ ਸੁਖਜੀਤ ਨੇ ਗੁਰਕੀਰਤ ਦੇ ਵਿਆਹ ਲਈ ਕੀਤੀ ਖਰੀਦਦਾਰੀ ਦੇ ਭਰੇ ਪੰਜ-ਸੱਤ ਥੈਲੇ ਲਿਆ ਕੇ ਕਮਰੇ ਵਿੱਚ ਰੱਖੇ ਤਾਂ ਗੁਰਜੀਤ ਨੇ ਮਜ਼ਾਕ ਵਿੱਚ ਕਿਹਾ, “ਅੱਜ ਨਈਂ ਤੇਰੇ ਗੋਡੇ ਦੁੱਖਦੇ?ਸਵੇਰ ਦੇ ਘਰੋਂ ਨਿਕਲੇ,ਹੁਣ ਦਿਨ ਢਲੇ ਵਾਪਸ ਆਏ ਹਾਂ। “ਸੁਖਜੀਤ ਨੇ ਖੁਸ਼ੀ ਵਿੱਚ ਚਹਿਕਦਿਆਂ ਕਿਹਾ, “ਨਾ ਜੀ।ਅੱਜ ਤਾਂ ਮੈਂ ਬਾਗੋ-ਬਾਗ ਹਾਂ। ਤੁਹਾਨੂੰ ਪਤਾ, ਸਾਡੇ ਵਿਆਹ ਤੋਂ ਪੰਜਾਹ ਸਾਲ ਬਾਅਦ ਇਹ ਸ਼ੁੱਭ ਦਿਹਾੜਾ ਆਇਆ। ਗੋਡੇ ਕਿੱਦਾਂ ਦੁੱਖਦੇ? ਬਸ ਵਿਆਹ ਵਿੱਚ ਦਸ ਦਿਨ ਰਹਿ ਗਏ ਨੇ—ਉਸ ਤੋਂ ਬਾਅਦ ਨੂੰਹ ਰਾਣੀ ਦੇ ਆਉਣ ਤੇ ਅਰਾਮ ਹੀ ਅਰਾਮ—-।
ਗੁਰਜੀਤ ਨੇ ਹੈਰਾਨ ਹੁੰਦਿਆਂ ਕਿਹਾ, “ਸੁਖਜੀਤ ਤੂੰ ਤਾਂ ਪੜ੍ਹੀ ਲਿਖੀ ਏਂ।ਤੇਰੀ ਇਹ ਸੋਚ ਕਦੋਂ ਤੋਂ ਹੋ ਗਈ ਕਿ ਮੁੰਡੇ ਦੇ ਵਿਆਹ ਤੋਂ ਬਾਅਦ ਨੂੰਹ ਦੇ ਘਰ ਆਉਂਦਿਆਂ ਹੀ ਅਰਾਮ ਹੀ ਅਰਾਮ—।ਤੈਨੂੰ ਯਾਦ ਹੈ—-ਜਦੋਂ ਸਾਡਾ ਵਿਆਹ ਹੋਇਆ ਸੀ ਤੇ ਮੈਂ ਪੰਦਰਾਂ ਦਿਨ ਬਾਅਦ ਇਕੱਲਾ ਹੀ ਅਪਣੀ ਡਿਊਟੀ ਤੇ ਪਿੰਡ ਤੋਂ ਬਹੁਤ ਦੂਰ ਬੰਗਲੌਰ ਚਲਾ ਗਿਆ ਸੀ। ਬੇਬੇ ਜੀ ਤੇ ਬਾਪੂ ਜੀ ਨੇ ਇਹ ਕਹਿ ਕੇ ਤੈਨੂੰ ਆਪਣੇ ਕੋਲ ਰੱਖ ਲਿਆ ਸੀ ਕਿ ਅਸੀਂ ਹੁਣ ਨੂੰਹ ਦੀਆਂ ਪੱਕੀਆਂ ਖਾਣੀਆਂ। ਅਸੀਂ ਬਿਰਧ ਹੋ ਗਏ ਹਾਂ, ਸਾਡੇ ਤੋਂ ਹੁਣ ਪਸ਼ੂਆਂ ਦਾ ਕੰਮ ਨਹੀਂ ਹੁੰਦਾ।ਤੈਨੂੰ ਯਾਦ ਹੋਣੈ— ਸਾਨੂੰ ਦੋਨਾਂ ਨੂੰ ਕਿੰਨਾ ਬੁਰਾ ਲੱਗਿਆ ਸੀ। ਤੂੰ ਤਾਂ ਝੱਟ ਮੈਨੂੰ ਕਹਿ ਦਿੱਤਾ ਸੀ ਕਿ ਇਹਨਾਂ ਨੂੰਹ ਲਿਆਂਦੀ ਹੈ ਕਿ ਨੌਕਰਾਣੀ? ਨੂੰਹ ਆਉਂਦਿਆਂ ਹੀ ਚੰਗੇ ਭਲੇ ਬਿਰਧ ਬਣ ਗਏ। ਫਿਰ ਤੇਰੇ ਤੇ ਬੇਬੇ ਜੀ ਦੇ ਰਿਸ਼ਤੇ ਵਿੱਚ ਮਿਠਾਸ ਗਾਇਬ ਹੁੰਦੀ ਰਹੀ। ਗੱਲ ਗੱਲ ਤੇ ਕਾਟੋ...

ਕਲੇਸ਼। ਉਹ ਤਾਂ ਅਨਪੜ੍ਹ ਸਨ ਪਰ ਤੂੰ ਤਾਂ——।”
ਸੁਖਜੀਤ ਨੂੰ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ ਅੱਖਾਂ ਅੱਗੇ ਘੁੰਮਣ ਲੱਗੀਆਂ। ਸੱਸ ਮਾਂ ਨੂੰ ਯਾਦ ਕਰਕੇ ਅੱਖਾਂ ਭਰ ਆਈਆਂ। ਅੱਖਾਂ ਪੂੰਝਦੀ ਸੁਖਜੀਤ ਬੋਲੀ,”ਸੱਚੀਂ- ਮੁੱਚੀਂ ਤੁਸੀਂ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹੁਣ ਮੈਂ ਤਾਂ ਗੁਰਕੀਰਤ ਦੇ ਵਿਆਹ ਤੋਂ ਬਾਅਦ ਖੁਦ ਅਪਣੇ ਹੱਥੀਂ ਨੂੰਹ ਦਾ ਮੁੰਡੇ ਦੇ ਨਾਲ ਜਾਣ ਲਈ ਅਟੈਚੀ ਤਿਆਰ ਕਰਾਂ ਗੀ ।ਇਹ ਕਿੱਦਾਂ ਹੋ ਸਕਦਾ,ਮੁੰਡਾ ਢਾਬੇ ਦੀਆਂ ਪੱਕੀਆਂ ਖਾਵੇ ਤੇ ਮੈਂ ਨੂੰਹ ਦੀਆਂ ਪੱਕੀਆਂ। ।ਮੈਂ ਉਹਨੂੰ ਨੂੰਹ ਨਹੀਂ ਧੀ ਬਣਾਵਾਂਗੀ ।ਸੱਚੀ ਗੱਲ ਆ, ਜੇ ਧੀ ਵਿਆਹੀਏ ਤਾਂ ਕਹਿੰਦੇ ਹਾਂ ਕਿ ਕੁਝ ਦਿਨ ਮੁੰਡਾ ਕੁੜੀ ਇਕੱਲੇ ਰਹਿ ਕੇ ਇੱਕ ਦੂਜੇ ਨੂੰ ਸਮਝ ਲੈਣ ਤੇ ਜੇ ਪੁੱਤ ਵਿਆਹੀਏ—–ਸਾਡੀ ਸੋਚ ਹੀ ਬਦਲ ਜਾਂਦੀ ਏ।”ਮੈਂ ਤਾਂ ਨੂੰਹ ਨਹੀਂ ਜੀ, ਧੀ ਲਿਆਉਂਣੀ ਏਂ । ਫਿਰ ਵੇਖਣਾ ਸਾਡਾ ਮਾਂ ਧੀ ਦਾ ਪਿਆਰ। ”
ਬਿਲਕੁਲ ਠੀਕ ਸੋਚਿਆ ਸੁਖਜੀਤ ਕੌਰੇ ।ਬਿਰਧ ਮਾਪਿਆਂ ਨੂੰ ਅਪਣੀ ਔਲਾਦ ਲਈ ਕੀਤੇ ਤਿਆਗ ਦਾ ਮੁੱਲ ਤਾਂ ਆਪਣੇ ਆਪ ਦਿੱਤੇ ਸੰਸਕਾਰਾਂ ਨਾਲ ਮਿਲ ਜਾਣਾ। ਬੱਚਿਆਂ ਤੋਂ ਜਬਰੀ ਵਸੂਲਣ ਦੀ ਲੋੜ ਨਹੀਂ। ਸਮੇਂ ਦੇ ਅਨੁਕੂਲ ਇੱਕ ਪਹਿਲ ਕਰਨ ਦੀ ਲੋੜ ਹੁੰਦੀ ਹੈ। ਏਦਾਂ ਕਰਨ ਨਾਲ ਔਲਾਦ ਖੁਦ ਮਾਪਿਆਂ ਨੂੰ ਪਿਆਰ ਤੇ ਸਤਿਕਾਰ ਦੇਵੇਗੀ। ਮਾਪਿਆਂ ਨੂੰ ਭਾਰ ਨਹੀਂ ਫਰਜ਼ ਸਮਝਣਗੇ। ਬਸ ਇੱਕ ਪਹਿਲ——
ਕੈਲਾਸ਼ ਠਾਕੁਰ
ਨੰਗਲ ਟਾਊਨ ਸ਼ਿਪ, ਰੋਪੜ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)