More Punjabi Kahaniya  Posts
ਰਸਤੇ


ਬਾਰਾਂ ਤੇਰਾਂ ਸਾਲ ਪਹਿਲਾਂ ਦੀ ਗੱਲ ਹੈ | ਸਿਆਲਾਂ ਦੇ ਦਿਨ ਸਨ ਤੇ ਧੁੰਦ ਵੀ ਕਾਫੀ ਪੈਂਦੀ ਸੀ | ਮੈਂ ਕਿਸੇ ਕੰਮ ਪਿੰਡ ਤੋਂ ਬਾਹਰ ਗਿਆ ਹੋਇਆ ਸੀ ਤਾਂ ਪਿੰਡ ਦੇ ਇੱਕ ਮੇਰੇ ਨਜਦੀਕੀ ਦਾ ਫੋਨ ਆਇਆ ਤੇ ਬੜੀ ਕਾਹਲੀ ਵਿਚ ਪੁੱਛਿਆ ਕਿ “ਸਰਪੰਚ ਤੂੰ ਕਿੱਥੇ ਆਂ ਹੁਣ” ! ਮੈਂ ਕਿਹਾ “ਹਾਂ ਦੱਸ ਕੀ ਗੱਲ ਆ” ? ਉਹ ਕਹਿੰਦਾ ਛੇਤੀ ਤੋਂ ਛੇਤੀ ਆ ਜਾ ਅਸੀਂ ਨਹਿਰ ਉੱਤੇ ਖੜੇ੍ ਆਂ ਐਸ ਥਾਂ ਤੇ ਗੱਲ ਆਹ ਹੈ !
ਉਸ ਨੇ ਦੱਸਿਆ ਕਿ ਇੱਕ ਬਾਈ ਤੇਈ ਸਾਲ ਦੀ ਕੁੜੀ ਨਹਿਰ ਚ ਸਾਲ਼ ਮਾਰਨ ਨੂੰ ਖੜੀ੍ ਹੈ ਜੋ ਕਿ ਸਾਡੇ ਲੰਘਦਿਆਂ ਦੇ ਅਚਾਨਕ ਨਿਗਾ ਪੈ ਗਈ | ਹੁਣ ਅਸੀਂ ਉਸ ਨੂੰ ਰੋਕ ਕੇ ਰੱਖਿਆ ਹੋਇਆ ਹੈ ਤੇ ਉਹ ਸੁੱਟ ਸੁੱਟ ਕੇ ਜਾ ਰਹੀ ਹੈ | ਮੈਂ ਕਿਹਾ ਮੈਂ ਹੁਣੇ ਆਇਆ ਤੁਸੀਂ ਮੇਰੇ ਆਉਣ ਤੱਕ ਏਵੇਂ ਰੋਕ ਕੇ ਰੱਖਿਉ | ਮੈਂ ਦਸ ਮਿੰਟਾਂ ਚ ਉੱਥੇ ਪਹੁੰਚ ਗਿਆ | ਉਸ ਕੁੜੀ ਨੇ ਮੇਰੇ ਵਲ ਬਚਾਵੀਂ ਜਿਹੀ ਨਜ਼ਰ ਨਾਲ ਤੱਕਿਆ | ਮੈਂ ਦੋਵੇਂ ਹੱਥ ਉਸ ਦੇ ਸਿਰ ਨੂੰ ਘੁਟਵੇਂ ਜਿਹੇ ਪਾ ਕੇ ਬੜੇ ਪਿਆਰ ਨਾਲ ਪੁੱਛਿਆ “ਦੱਸ ਮੱਲ ਕੀ ਗੱਲ ਆ” ! ਉਹ ਮੇਰੇ ਕੋਲੋਂ ਏਸ ਤਰਾਂ ਸੁਣ ਕੇ ਪਹਿਲਾਂ ਤਾਂ ਫਿਸ ਜਿਹੀ ਪਈ ਤੇ ਫਿਰ ਉਸ ਨੇ ਆਪਦਾ ਤੇ ਪਿੰਡ ਦਾ ਨਾਮ ਦੱਸਿਆ ਜੋ ਸਾਥੋਂ ਥੋੜੀ ਦੂਰ ਹੀ ਸੀ | ਕਹਿੰਦੀ “ਮੈਂ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਕਦੇ ਕਦੇ ਗੱਲ ਕਰ ਲੈਂਦੀ ਸੀ ਤੇ ਉਸ ਨੂੰ ਮਿਲੀ ਵੀ ਆਂ | ਕੱਲ ਏਸ ਗੱਲ ਦਾ ਘਰਦਿਆਂ ਨੂੰ ਪਤਾ ਲੱਗ ਗਿਆ ਹੈ ਹੁਣ ਉਹ ਮੇਰੇ ਪੁਰ ਬਹੁਤ ਖਫਾ ਨੇ ਤੇ ਮੈਨੂੰ ਮਾਰ ਦੇਣਗੇ | ਏਸ ਗੱਲ ਤੋਂ ਡਰਦੀ ਹੀ ਮੈਂ ਅਪਣੇ ਆਪ ਨਹਿਰ ਵਿਚ ਸਾਲ਼ ਮਾਰ ਕੇ ਮਰਨ ਵਾਸਤੇ ਆਈ ਹਾਂ | ਹੁਣ ਅੰਕਲ ਜੀ ਮੈਂ ਵਾਪਸ ਤਾਂ ਜਾਣਾ ਨਹੀਂ ਬਸ ਮੈਨੂੰ ਜਾਣ ਦੇਵੋ ਮੈਂ ਤਾਂ ਮਰਨਾ ਹੀ ਮਰਨਾ ਹੈ |”
ਮੈਂ ਕਿਹਾ “ਕੁੜੀਏ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਘਰਦਿਆਂ ਨੇ ਤਾਂ ਤੇਰੇ ਉੱਪਰ ਖਫਾ ਹੋਣਾ ਹੀ ਸੀ |” ਮੁੰਡਾ ਪਿੰਡ ਦਾ ਹੋਣ ਕਰਕੇ ਵਿਆਹ ਵੀ ਨਹੀਂ ਸੀ ਹੋ ਸਕਦਾ | ਏਹੀ ਚਾਰਾ ਸੀ ਕਿ ਉਸ ਨੂੰ ਵਾਪਸ ਸੁਰੱਖਿਅਤ ਘਰ ਕਿਵੇਂ ਪਹੁੰਚਾਇਆ ਜਾਵੇ |...

ਮੈਂ ਉਸ ਨੂੰ ਕਿਹਾ ਕਿ “ਜੇ ਤੈਨੂੰ ਮੁੜ ਸੁਰੱਖਿਅਤ ਘਰ ਭੇਜ ਦੇਈਏ ਫਿਰ ਮੁੜ ਕੇ ਅਜਿਹੀ ਗਲਤੀ ਤਾਂ ਨੀ ਕਰੇਂਗੀ” | ਉਹ ਕਹਿੰਦੀ ਮੈਂ ਮੁੜ ਕੇ ਗਲਤੀ ਤਾਂ ਨਹੀਂ ਕਰਾਂਗੀ ਪਰ ਫਿਰ ਵੀ ਮੈਨੂੰ ਹੁਣ ਘਰਦਿਆਂ ਨੇ ਛੱਡਣਾ ਨਹੀਂ | ਮੈਂ ਕਿਹਾ “ਇਹ ਮੇਰੀ ਜਿੰਮੇਵਾਰੀ ਹੋਏਗੀ ਤੈਨੂੰ ਕੋਈ ਆਂਚ ਨਹੀਂ ਆਉਣ ਦੇਵਾਂਗਾ ਤੇ ਤੈਨੂੰ ਤਾਂ ਹੀ ਘਰ ਭੇਜਾਂਗਾ ਜੇ ਮੈਨੂੰ ਏਸ ਗੱਲ ਦਾ ਪੂਰਾ ਭਰੋਸਾ ਮਿਲੇਗਾ “|
ਮੈਂ ਉਸ ਦੇ ਪਿੰਡ ਦੇ ਇੱਕ ਬਹੁਤ ਨਾਮਵਰ ਬੰਦੇ ਨਾਲ ਗੱਲ ਕੀਤੀ ਜੋ ਮੇਰਾ ਮਿੱਤਰ ਵੀ ਸੀ | ਉਸ ਨੂੰ ਸਾਰੀ ਗੱਲ ਦੱਸ ਕੇ ਮੈਂ ਕਿਹਾ ਕਿ “ਉਸ ਦੇ ਘਰਦਿਆਂ ਨਾਲ ਗੱਲ ਕਰ ਲਵੋ ਜੇ ਉਹ ਕੁੜੀ ਨੂੰ ਖਾਸ ਤੌਰ ਪੁਰ ਵਿਆਹ ਤੱਕ ਤੰਗ ਪੇ੍ਸ਼ਾਨ ਨਹੀਂ ਕਰਨਗੇ । ਤੇ ਉਸ ਦੀ ਜਾਨ ਦੀ ਸੁਰੱਖਸਾ ਦੀ ਤੇਰੇ ਰਾਹੀਂ ਜਿੰਮੇਵਾਰੀ ਲੈਂਦੇ ਹਨ ਤਾਂ ਮੈਂ ਕੁੜੀ ਨੂੰ ਘਰ ਭੇਜ ਸਕਦਾ ਹਾਂ | ਜੇ ਕਰ ਉਨਾਂ ਨੇ ਕਦੇ ਵੀ ਕੁੜੀ ਦੀ ਜਾਨ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾਂ ਪਹੁੰਚਾਇਆ ਤਾਂ ਮੈਂ ਆਪ ਕੇਸ਼ ਦਰਜ਼ ਕਰਾਂਵਾਗਾ ਤੇ ਗਵਾਹੀ ਵੀ ਦੇਵਾਂਗਾ | ਕਿਉਂਕਿ ਮੇਰੇ ਵਿਸਵਾਸ ਪੁਰ ਘਰ ਭੇਜੀ ਕੁੜੀ ਨਾਲ ਜੇ ਕੋਈ ਉੱਨੀ ਇੱਕੀ ਹੁੰਦੀ ਹੈ ਤਾਂ ਉਹ ਕੁੜੀ ਨਾਲ ਵਿਸ਼ਵਾਸ ਘਾਤ ਹੋਵੇਗਾ “| ਉਸ ਨੇ ਕੁੜੀ ਦੇ ਘਰਦਿਆਂ ਨਾਲ ਗੱਲ ਕਰਕੇ ਦੱਸਿਆ ਕਿ ਉਹ ਇਹ ਸਾਰੀ ਗੱਲ ਮੰਨਣ ਨੂੰ ਤਿਆਰ ਹਨ ਤੇ ਏਸ ਗੱਲ ਦੀ ਮੇਰੀ ਵੀ ਜਿੰਮੇਵਾਰੀ ਹੈ | ਏਸ ਤਰਾਂ ਅਸੀਂ ਉਸ ਕੁੜੀ ਨੂੰ ਆਪਦੀ ਗੱਡੀ ਵਿਚ ਬੈਠਾ ਕੇ ਪਰਦੇ ਨਾਲ ਉਸ ਦੇ ਘਰ ਛੱਡ ਦਿੱਤਾ | ਉਸ ਤੋਂ ਬਾਅਦ ਘਰਦਿਆਂ ਨੇ ਉਸ ਕੁੜੀ ਦਾ ਵਿਆਹ ਕਰ ਦਿੱਤਾ ਤੇ ਉਹ ਸੁੱਖੀ ਸਾਂਦੀ ਵਸਦੀ ਹੈ |
ਏਸ ਤਰਾਂ ਕਈ ਨਿਆਣੇ ਅਨਮੂੜ ਮੱਤ ਵਿਚ ਗਲਤੀਆਂ ਕਰ ਲੈਂਦੇ ਹਨ ਜਿੰਨਾਂ ਤੋਂ ਬਹੁਤ ਬਚਣ ਦੀ ਲੋੜ ਹੈ | ਮਰਨ ਤੇ ਮਾਰਨ ਦੇ ਰਸਤੇ ਵੀ ਠੀਕ ਨਹੀਂ ਹੁੰਦੇ ਏਸ ਕਰਕੇ ਅਜਿਹੇ ਮਸਲਿਆਂ ਨੂੰ ਬਹੁਤ ਸੰਜ਼ੀਦਗੀ ਨਾਲ ਸੁਲਝਾਉਣ ਦੀ ਲੋੜ ਹੁੰਦੀ ਹੈ |
Baldev Singh Jhajj Ex Sarpanch

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)